ਸੈਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੈਨ. ਫੌਜ. ਦੇਖੋ, ਸੇਨਾ ੨. “ਅਸੁਰ ਸੈਨ ਬਿਨ ਚੈਨ ਹੁਇ ਕੀਨੋ ਹਾਹਾਕਾਰ.” (ਚੰਡੀ ੧) ੨ ਵਿ—ਸਿਆਣੂ. “ਸਾਕ ਸੈਨ.” (ਸੁਖਮਨੀ) ੩ ਸੰਗ੍ਯਾ—ਸੰਤਤਿ. ਔਲਾਦ. “ਹਰਿ ਕਾ ਸੰਤ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ.” (ਆਸਾ ਕਬੀਰ) ੪ ਸੰ. ਸ਼ਯਨ. ਸੌਣਾ. “ਰੂਖੋ ਭੱਜਨ ਭੂਮਿ ਸੈਨ ਸਖੀ । ਪ੍ਰਿਅ ਸੰਗਿ ਸੂਖ ਬਿਹਾਤ.” (ਕਾਨ ਮ: ੫) ੫ ਸੇਜਾ. “ਹਰਿ ਸੋਇ ਰਹੇ ਸਜ ਸੈਨ ਤਹਾਂ.” (ਚੰਡੀ ੧) ੬ ਦੇਖੋ, ਸੈਣ. “ਸੈਨ ਨਾਈ ਬੁਤਕਾਰੀਆ.” (ਆਸਾ ਧੰਨਾ) ੭ ਸੰਨਤ. ਇਸ਼ਾਰਾ. ਸੰ. ਸਨਯਨ. “ਤਾਂ ਉਸ ਨੇ ਸੈਨ ਕੀਤੀ.” (ਜਸਾ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੈਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੈਨ ਸੰਸਕ੍ਰਿਤ ਸੑਨਿਹੑ। ਪਿਆਰ ਕਰਨਾ, ਦਿਆਲੂ ਹੋਣਾ ; ਪਿਆਰਾ ਹੋਣਾ ; ਪਿਆਰ ਕਰਨ ਵਾਲੇ- ਬਿਰਧਿ ਭਇਆ ਊਪਰਿ ਸਾਕ ਸੈਨ ; ਸ਼ਰਧਾਲੂ- ਸ਼ਰਧਾਲੂ- ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ; ਸੰਸਕ੍ਰਿਤ ਸ਼ਯਨਮੑ- ਸੌਣਾ- ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ ; ਸੰਸਕ੍ਰਿਤ ਸੇਨ- ਮਾਲਿਕ ਵਾਲੇ , ਸੇਵਕ- ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 28398, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੈਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੈਨ, (ਅੰਗਰੇਜ਼ੀ : ਸਾਈਨ) / ਇਸਤਰੀ ਲਿੰਗ : ੧. ਸਹੀ, ਦਸਤਖਤ, ਹਸਤਾਖ਼ਰ; ੨. ਸੈਣਤ, ਇਸ਼ਾਰਾ, ਨਿਸ਼ਾਨ (ਲਾਗੂ ਕਿਰਿਆ : ਕਰਨਾ) (ਕ੍ਰਿਤ ਭਾਈ ਬਿਸ਼ਨਦਾਸ ਪੁਰੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-11-31-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.