ਸੈਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੈਲ (ਨਾਂ,ਇ) ਤੋਰਾ-ਫੇਰਾ; ਘੁੰਮਣ-ਫਿਰਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੈਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੈਲ. ਦੇਖੋ, ਸੈਰ. “ਤਿਉ ਤਿਉ ਸੈਲ ਕਰਹਿ ਜਿਉ ਭਾਵੈ.” (ਗਉ ਰਵਿਦਾਸ) ੨ ਸੰ. शैल. ਵਿ—ਸ਼ਿਲਾ ਦਾ ਬਣਿਆ ਹੋਇਆ. ਪੱਥਰ ਦਾ। ੩ ਸੰਗ੍ਯਾ—ਪਰਬਤ, ਜਿਸ ਵਿੱਚ ਸ਼ਿਲਾ ਸਮੁਦਾਯ ਹੈ. “ਕਰਹਿ ਸੈਲ ਮਗ ਸੈਲਨ ਕੇਰੀ.” (ਗੁਪ੍ਰਸੂ) ੪ ਜੜ੍ਹਮਤਿ. ਪੱਥਰ ਜੇਹਾ. “ਸੈਲ ਲੋਅ ਜਿਨ ਉਧਰਿਆ.” (ਸਵੈਯੇ ਮ: ੩ ਕੇ) “ਆਥਿ ਸੈਲ ਨੀਚ ਘਰਿ ਹੋਇ.” (ਓਅੰਕਾਰ) ਜੇ ਧਨ ਮੂਰਖ ਅਤੇ ਨੀਚ ਦੇ ਘਰ ਹੋਵੇ। ੫ ਸ਼ਿਲਾ ਦੀ ਜਤੁ (ਲਾਖ). ਸ਼ਿਲਾਜੀਤ। ੬ ਕਠੋਰ ਚਿੱਤ. ਸੰਗਦਿਲ. “ਤੀਰਥ ਨਾਇ ਕਹਾ ਸੁਚਿ ਸੈਲ?” (ਭੈਰ ਮ: ੫) ੭ ਵਿ —ਅਚਲ. “ਭਏ ਸੁਖ ਸੈਲ.” (ਗਉ ਮ: ੫) ੮ ਅ਼ ਸੰਗ੍ਯਾ—ਜਲ ਪ੍ਰਵਾਹ. “ਮਨਮੁਖ ਪਥਰ ਸੈਲ ਹੈ ਧ੍ਰਿਗ ਜੀਵਣ ਫੀਕਾ.” (ਆਸਾ ਅ: ਮ: ੧) ਜਲ ਪ੍ਰਵਾਹ ਵਿੱਚ ਰਹਿਕੇ ਸੁੱਕਾ ਰਹਿਣ ਵਾਲਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22067, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੈਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੈਲ (ਸੰ.। ਸੰਸਕ੍ਰਿਤ ਸ਼ੈਲ) ੧. ਪਹਾੜ, ਪਰਬਤ। ਯਥਾ-‘ਓਅੰਕਾਰਿ ਸੈਲ ਜੁਗ ਭਏ ’। ਤਥਾ-‘ਸੈਲ ਪਥਰ ਮਹਿ ਜੰਤ ਉਪਾਏ’।

੨. (ਦੇਸ਼ ਭਾਸ਼ਾ) ਪਹਾੜ ਉਪਲਖਤ, ਭਾਰੀ। ਯਥਾ-‘ਪੰਚ ਸੈਲ ਸੁਖ ਮਾਨੈ’ (ਸਤ, ਸੰਤੋਖ , ਦਹਿਆ, ਧਰਮ , ਧੀਰਜ) ਪੰਜ ਗੁਣਾਂ ਦਾ ਭਾਰੀ ਸੁਖ ਮੰਨੇ

੩. (ਦੇਸ਼ ਭਾਸ਼ਾ) ਪਹਾੜ ਉਪਲਖਤ, ਕਰੜੇ। ਯਥਾ-‘ਸੈਲ ਲੋਅ ਜਿਨਿ ਉਧਰਿਆ’ ਕਰੜੇ ਲੋਕ ਜਿਨ੍ਹਾਂ ਨੇ ਉਧਾਰ ਦਿਤੇ ਹਨ।

੪. (ਫ਼ਾਰਸੀ ਸੈਰ ਦਾ ਪੰਜਾਬੀ ਵਰਤਮਾਨ ਰੂਪ=ਸੈਲ) ਵਿਚਰਨਾ। ਯਥਾ-‘ਮਹਾ ਪੁਨੀਤ ਭਏ ਸੁਖ ਸੈਲੁਬੜੇ ਅਨੰਦ ਪ੍ਰਾਪਤ ਭਏ, ਸਦਾ ਸੁਖਾਂ ਵਿਚ ਹੀ ਵਿਚਰ ਰਹੇ ਹਾਂ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੈਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੈਲ, ਅਰਬੀ : ਸੈਰ / ਪੁਲਿੰਗ / ਇਸਤਰੀ ਲਿੰਗ : ੧.  ਫਿਰਨ ਟੁਰਨ ਦਾ ਭਾਵ, ਘੁੰਮਣ ਜਾਂ ਵਾ ਭਖਣ ਦੀ ਕਿਰਿਆ

–ਸੈਲ ਸਪੱਟਾ, ਪੁਲਿੰਗ : ਫੇਰਾ ਤੋਰਾ, ਫਿਰਨ ਤੁਰਨ, ਫਿਰਾਤੁਰੀ, ਨਵੀਆਂ ਨਵੀਆਂ ਥਾਵਾਂ ਵੇਖਣ ਦਾ ਕੰਮ ਜਾਂ ਭਾਵ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-22-12-09-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.