ਸੋਦਰੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੋਦਰੁ. ਇੱਕ ਖਾਸ ਬਾਣੀ , ਜਿਸ ਦਾ ਪਾਠ ਸੰਝ ਵੇਲੇ ਰਹਿਰਾਸ ਵਿੱਚ ਹੁੰਦਾ ਹੈ. ਇਸ ਦੇ ਮੁੱਢ-“ਸੋਦਰੁ ਕੇਹਾ ਸੋ ਘਰੁ ਕੇਹਾ”-ਪਾਠ ਹੋਣ ਕਰਕੇ ਇਹ ਸੰਗ੍ਯਾ ਹੋ ਗਈ ਹੈ. ਜਿਵੇਂ—ਈਸ਼ ਸ਼ਬਦ ਆਦਿ ਹੋਣ ਕਾਰਣ ਉਪਨਿ੄ਦ ਦਾ ਨਾਉਂ ਈਸ਼ਾਵਾਸ੍ਯ ਹੋ ਗਿਆ ਹੈ ਅਤੇ ਕੇਨੇ੡੄ਤੰ ਪਦ ਕਰਕੇ ਕੇਨ ਉਪਨਿ੄ਦ ਸਦਾਉਂਦੀ ਹੈ.

ਇਸ ਸੋਦਰੁ ਬਾਣੀ ਵਿੱਚ, ਕਰਤਾਰ ਦਾ ਕੋਈ ਖਾਸ ਦਰ (ਦ੍ਵਾਰ), ਜੋ ਅਗ੍ਯਾਨੀ ਮੰਨਦੇ ਹਨ, ਉਸ ਦਾ ਖੰਡਨ ਕਰਕੇ ਵਾਹਗੁਰੂ ਦਾ ਅਸਲ ਦਰ ਦੱਸਿਆ ਹੈ.1 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14007, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੋਦਰੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੋਦਰੁ (ਗੁ. ਸੰ.। ਪੰਜਾਬੀ ਸੋ=ਉਹ। ਫ਼ਾਰਸੀ ਦਰ=ਦਰਵਾਜ਼ਾ) ਉਹ ਦਰਵਾਜ਼ਾ। ਯਥਾ-‘ਸੋ ਦਰੁ ਕੇਹਾ ਸੋ ਘਰੁ ਕੇਹਾ’ ਓਹ ਦਰਵਾਜ਼ਾ ਕੇਹਾ ਹੈ ?


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੋਦਰੁ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸੋਦਰੁ : ਇਹ ਸਿੱਖ ਨਿਤਨੇਮ ਦੀ ਬਾਣੀ ਰਹਿਰਾਸ ਦਾ ਪਹਿਲਾ ਸ਼ਬਦ ਹੈ ਜੋ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਵਿਚ ਉਚਾਰਿਆ ਹੈ। ਇਸ ਸ਼ਬਦ ਦਾ ਆਰੰਭ ‘ਸੋਦਰੁ ਤੇਰਾ ਕੇਹਾ ਸੋ ਘਰੁ ਕੇਹਾ’ ਨਾਲ ਹੁੰਦਾ ਹੈ। ਜਪੁਜੀ ਸਾਹਿਬ ਵਿਚ ਮਾਮੂਲੀ ਅੰਤਰ ਨਾਲ ਇਹੋ ਸ਼ਬਦ 27ਵੀਂ ਪੌੜੀ ਵਜੋਂ ਸ਼ਾਮਲ ਹੈ। ਇਸ ਸ਼ਬਦ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਰਹੱਸਵਾਦੀ ਅਨੁਭਵ ਦੁਆਰਾ ਪਰਮਾਤਮਾਂ ਦੇ ਅਦਭੁਤ ਦੁਆਰ ਦਾ ਵਰਣਨ ਕੀਤਾ ਹੈ, ਜਿਥੇ ਕਿ ਸੱਭ ਦੇਵੀ ਦੇਵਤੇ, ਇੰਦ੍ਰ, ਧਰਮਰਾਜ, ਸਿੱਧ, ਪੰਡਿਤ, ਮੁਨੀ, ਰਿਖੀਸਰ, ਜੋਧੇ, ਸੂਰਬੀਰ, ਰਾਜੇ, ਮਹਾਰਾਜੇ ਉਸ (ਅਕਾਲਪੁਰਖ) ਨੂੰ ਨਮਸਕਾਰ ਕਰਦੇ ਅਤੇ ਉਸਦੇ ਗੁਣਾਂ ਦਾ ਗਾਇਨ ਕਰਦੇ ਦੱਸੇ ਗਏ ਹਨ। ਇਸ ਸਾਰੇ ਅਸਚਰਜਮਈ ਚਿੱਤਰ ਦਾ ਭਾਵ ਇਹ ਹੈ ਕਿ ਸਾਰੇ ਦੇਵੀ ਦੇਵਤੇ ਤੇ ਮਨੁੱਖੀ ਸ਼ਕਤੀਆਂ ਅਕਾਲਪੁਰਖ ਦੀਆਂ ਪਾਣੀਹਾਰ ਹਨ। ਉਸ ਤੋਂ ਵੱਡਾ ਕੋਈ ਨਹੀਂ। ਇਸ ਕਰਕੇ ਉਹ ਸਭ ਪਾਤਸ਼ਾਹਾਂ ਦਾ ਪਤਾਸ਼ਾਹ ਹੈ ਤੇ ਉਸ ਸਰਬ-ਸ਼ਕਤੀਮਾਨ ਦੀ ਰਜ਼ਾ ਵਿਚ ਰਹਿਣਾ ਹੀ ਸਾਡਾ ਸੱਚਾ ਕਰਤੱਵ ਹੈ।

          ਇਸ ਸ਼ਬਦ ਦਾ ਮਹੱਤਵ ਸਿੱਖ ਧਰਮ ਵਿਚ ਇਤਨਾ ਹੈ ਕਿ ਇਹ ਜਪੁਜੀ ਤੇ ਰਹਿਰਾਸ ਅਰਥਾਤ ਸਵੇਰੇ ਤੇ ਸ਼ਾਮ ਦੋਹਾਂ ਵੇਲਿਆਂ ਦੇ ਨਿਤਨੇਮ ਵਿਚ ਗਾਇਆ ਤੇ ਪੜ੍ਹਿਆ ਜਾਂਦਾ ਹੈ।

          ਇਸ ਸ਼ਬਦ ਵਿਚ ਅਗਿਆਨੀ ਲੋਕਾਂ ਵੱਲੋਂ ਮੰਨੇ ਜਾਂਦੇ ਖ਼ਾਸ ਦਰ (ਦ੍ਵਾਰ) ਦਾ ਖੰਡਨ ਕਰਕੇ ਵਾਹਿਗੁਰੂ ਦਾ ਅਸਲ ਦਰ ਦੱਸਿਆ ਗਿਆ ਹੈ।

          ਹ. ਪੁ.––ਮ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.