ਸੰਖੀਆ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਖੀਆ (ਨਾਂ,ਪੁ) ਵਿਸ਼ ਦੀ ਇੱਕ ਕਿਸਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਖੀਆ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Arsenic (ਅ:ਸੇਨਿਕ) ਸੰਖੀਆ: ਇਹ ਇਕ ਧਾਤ ਹੀ ਹੈ, ਜਿਸ ਦੇ ਅਨੇਕਾਂ ਮਿਸ਼ਰਨ (com-pound) ਦਵਾਈਆਂ ਅਤੇ ਨਦੀਨ ਤੇ ਕੀਟ ਮਾਰ ਦਵਾਈਆਂ ਤਿਆਰ ਕਰਨ ਲਈ ਪ੍ਰਯੋਗ ਕੀਤੇ ਜਾਂਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸੰਖੀਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਖੀਆ [ਨਾਂਪੁ] ਵਿਸ਼, ਜ਼ਹਿਰ , ਮਹੁਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6069, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਖੀਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਖੀਆ. ਸੰ. शृङ्गिक—੡ਸ਼ੰ਷੡ਗਕ. ਅ਼  ਸੱਮੁਲਾਫ਼ਾਰ. ਸੰਗ੍ਯਾ—ਸਮ (ਜ਼ਹਿਰ) ਫ਼ਾਰ (ਚੂਹਾ). ਚੂਹਾ ਮਾਰਨ ਦਾ ਵਿ੄. Arsenic.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਖੀਆ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸੰਖੀਆ: ਸੰਖੀਏ ਨੂੰ ਸਿੰਬਲਖਾਰ ਵੀ ਕਹਿੰਦੇ ਹਨ, ਜੋ ਅਰਬੀ ਸ਼ਬਦ ਸਮੁੱਲਫਾਰ (ਚੂਹੇ ਦਾ ਜ਼ਹਿਰ) ਤੋਂ ਵਿਗੜ ਕੇ ਬਣਿਆ ਹੈ। ਸਿੰਬਲਖਾਰ ਦੀਆਂ ਪੰਜ ਕਿਸਮਾ (1) ਫਟਕੜੀਆ (ਫਟਕੜੀ ਵਰਗਾ ), (2) ਹਲਦੀਆ (ਹਲਦੀ ਵਰਗਾ ਪੀਲਾ), (3) ਗੋਦੀਆ (ਸ਼ਰਾਬ ਵਰਗਾ), (4) ਦਾਰਮਾ (ਅਨਾਰ ਦੇ ਦਾਣਿਆਂ ਵਰਗਾ) ਅਤੇ (5) ਸੰਖੀਆ (ਸੰਖ ਵਰਗਾ ਚਿੱਟਾ) ਹੁੰਦੀਆਂ ਹਨ। ਸ਼ੁੱਧ ਸੰਖੀਆ ਇਕ ਤੱਤ ਹੈ, ਜਿਸ ਦਾ ਪਤਾ ਯੂਰਪ ਦੇ ਖੋਜੀਆਂ ਨੇ 1733 ਈ. ਵਿਚ ਲਗਾਇਆ ਸੀ। ਇਹ ਸ਼ੁੱਧ ਹਾਲਤ ਵਿਚ ਘੱਟ ਹੀ ਮਿਲਦਾ ਹੈ ਪਰੰਤੂ ਇਸ ਨੂੰ ਲੋਹਾ, ਗੰਧਕ, ਕਾਲਾ ਸੁਰਮਾ, ਕੋਬਾਲਟ ਅਤੇ ਬਿਸਮਥ ਆਦਿ ਦੂਜੀਆਂ ਧਾਤਾਂ ਤੋਂ ਖ਼ਾਸ ਕਿਸਮ ਦੀ ਭੱਠੀ ਵਿਚ ਗਰਮ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ। ਸੰਖੀਆ ਚੌਥੇ ਦਰਜੇ ਵਿਚ ਗਰਮ ਅਤੇ ਖ਼ੁਸ਼ਕ ਹੈ। ਇਸ ਦੀ ਤਾਕਤ 70 ਸਾਲਾਂ ਤਕ ਕਾਇਮ ਰਹਿੰਦੀ ਹੈ। ਇਹ ਚਿੱਟਾ, ਪੀਲਾ, ਕਾਲਾ ਅਤੇ ਲਾਲ ਵੀ ਹੁੰਦਾ ਹੈ ਪਰੰਤੂ ਲਾਲ ਸੰਖੀਆ ਸਭ ਤੋਂ ਤੇਜ਼ ਹੁੰਦਾ ਹੈ। ਇਸ ਦਾ ਸੁਆਦ ਫਿੱਕਾ ਅਤੇ ਕਸੈਲਾ ਹੁੰਦਾ ਹੈ। ਇਹ ਬਹੁਤ ਹੀ ਜ਼ਹਿਰੀਲਾ ਪਦਾਰਥ ਹੈ, ਜੋ ਅੰਦਰੂਨੀ ਸੋਜਸ਼ ਪੈਦਾ ਕਰ ਦਿੰਦਾ ਹੈ। ਇਸ ਦੇ ਸੋਧਕ ਕੱਥਾ ਸਫ਼ੈਦ, ਘਿਉ ਅਤੇ ਗੁੱਲਰ ਦਾ ਦੁੱਧ ਹਨ। ਸੋਧਕਾਂ ਨਾਲ ਇਸ ਦੀ ਖ਼ੁਰਾਕ 1/30 ਗ੍ਰੇਨ ਤੋਂ ਲੈ ਕੇ 1/16 ਗ੍ਰੇਨ ਤਕ ਹੋ ਸਕਦੀ ਹੈ। ਇਸ ਨੂੰ ਸਭ ਤੋਂ ਪਹਿਲਾਂ ਇਕ ਯੂਨਾਨੀ ਹਕੀਮ ਪੈਡਾਨੀਅਸ ਡਾਈਆੱਸਕਾਰਿਡੀਜ ਨੇ ਦਵਾਈ ਦੇ ਤੌਰ ਤੇ ਵਰਤਿਆ ਸੀ। ਸੋਲ੍ਹਵੀਂ ਸਦੀ ਤਕ ਡਾਕਟਰ ਇਸ ਦੀ ਵਰਤੋਂ ਸਰੀਰ ਦੇ ਬਾਹਰਲੇ ਹਿੱਸੇ ਉੱਤੇ ਕਰਦੇ ਸਨ ਪਰੰਤੂ ਸਤਾਰ੍ਹਵੀਂ ਸਦੀ ਵਿਚ ਇਸ ਦੀ ਵਰਤੋਂ ਖਾਣ ਲਈ ਸ਼ੁਰੂ ਕਰ ਦਿੱਤੀ ਗਈ ਸੀ। ਅੱਜਕੱਲ੍ਹ ਯੂਰਪ ਅਤੇ ਅਮਰੀਕਾ ਵਿਚ ਇਸ ਨੂੰ ਵਧੀਆ ਦਵਾਈਆਂ ਵਿਚ ਗਿਣਿਆ ਜਾਂਦਾ ਹੈ। ਜੇ ਸਰੀਰ ਉੱਤੇ ਕੋਈ ਜ਼ਖ਼ਮ ਆਦਿ ਹੋਵੇ ਤਾਂ ਉਸ ਥਾਂ ਤੇ ਲਗਾਉਣ ਨਾਲ ਖਾਰਸ ਅਤੇ ਸੋਜ਼ਸ਼ ਪੈਦਾ ਕਰ ਦਿੰਦਾ ਹੈ। ਇਸ ਦੀ ਵਰਤੋਂ ਖਲੜੀ ਦੇ ਹੇਠਾਂ ਚਰਬੀ ਵਧਾਉਂਦੀ ਹੈ ਅਤੇ ਤਾਕਤ ਦਿੰਦੀ ਹੈ। ਫ਼ਾੱਸਫ਼ੋਰਸ ਵਾਂਗ ਇਹ ਵੀ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

 ਸੰਖੇਈੇ ਦੀ ਵਰਤੋਂ ਕਰਨ ਲਈ ਕੁਝ ਕੁ ਜ਼ਰੂਰੀ ਹਦਾਇਤਾਂ ਇਹ ਹਨ: (1) ਚਮੜੀ ਦੀ ਬੀਮਾਰੀ ਅਤੇ ਖ਼ਾਸ ਕਰਕੇ ਜਦੋਂ ਜਲਣ ਹੋਵੇ ਤਾਂ ਇਸ ਦੀ ਵਰਤੋਂ ਬਿਲਕੁਲ ਮਨ੍ਹਾ ਹੈ, (2) ਇਸ ਦੀ ਵਰਤੋਂ ਸਾਦਾ ਖੁਰਾਕ ਖਾਣ ਪਿੱਛੋਂ ਕਰਨੀ ਚਾਹੀਦੀ ਹੈ ਪਰੰਤੂ ਜਦੋਂ ਮਿਹਦੇ ਉੱਤੇ ਸੰਖੀਏ ਦੇ ਸਥਾਨਕ ਅਸਰ ਦੀ ਲੋੜ ਹੋਵੇ ਤਾਂ ਇਸ ਦੀ ਵਰਤੋਂ ਖ਼ੁਰਾਕ ਤੋਂ ਪਹਿਲਾ ਕਰਨੀ ਚਾਹੀਦੀ ਹੈ, (3) ਇਸ ਦੀ ਵਰਤੋਂ ਵਿਚ ਤਿੰਨ ਜਾਂ ਚਾਰ ਦਿਨਾਂ ਦਾ ਨਾਗਾ ਪਾਉਣਾ ਬਹੁਤ ਜ਼ਰੂਰੀ ਹੈ ਅਤੇ (4) ਇਸ ਦੀ ਵਰਤੋਂ ਕਰਦਿਆਂ ਜਦੋਂ ਪੁਰਾਣੀ ਜ਼ਹਿਰ ਦੀਆਂ ਅਲਾਮਤਾਂ ਪੈਦਾ ਹੋਣ ਜਾਂ ਮਿਹਦੇ ਵਿਚ ਜਲਣ ਹੋਵੇ, ਉਲਟੀ ਜਾਂ ਦਸਤ ਆਉਣ, ਅੱਖਾਂ ਵਿਚ ਲਾਲੀ ਆ ਜਾਵੇ ਅਤੇ ਭਰੱਵਟੇ ਸੁੱਜ ਜਾਣ ਤਾਂ ਇਸ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਜੇ ਜ਼ਰੂਰੀ ਸਮਝਿਆ ਜਾਵੇ ਤਾਂ ਜੁਲਾਬ ਦੀ ਦਵਾਈ ਦੇ ਦੇਣੀ ਚਾਹੀਦੀ ਹੈ। ਇਹ ਵਰਮਾਂ ਨੂੰ ਠੀਕ ਕਰਦਾ ਹੈ ਅਤੇ ਅੱਖਾਂ ਵਿਚ ਪਾਉਣ ਨਾਲ ਇਕ ਦਿਨ ਵਿਚ ਅੱਖ ਦੇ ਪਾਣੀ ਦੀ ਅਕਾਮਤ ਨੂੰ ਖ਼ਤਮ ਕਰ ਦਿੰਦਾ ਹੈ। ਮੁਰਗ਼ੀ ਦੇ ਅੰਡੇ ਵਿਚ ਬਣਾਂਇਆ ਹੋਇਆ ਇਸ ਦਾ ਕੁਸ਼ਤਾ ਹੰਜੀਰਾਂ ਤੇ ਪੱਛ ਲਾ ਕੇ ਲਾਉਣ ਨਾਲ ਛੇਤੀ ਫ਼ਾਇਦਾ ਕਰਦਾ ਹੈ। ਦੱਦ, ਚੰਬਲ, ਆਤਸ਼ਕ ਅਤੇ ਕਈ ਹੋਰ ਭੈੜੇ ਰੋਗਾਂ ਦਾ ਇਲਾਜ ਇਸ ਦੇ ਕੁਸ਼ਤੇ ਨਾਲ ਕੀਤਾ ਜਾਂਦਾ ਹੈ।ਇਸ ਦਾ ਕੁਸ਼ਤਾ ਸ਼ਕਤੀ, ਕਮਜ਼ੋਰੀ, ਯਰਕਾਨ, ਵੀਰਜਪਾਤ ਅਤੇ ਹੱਥ-ਰਸੀ ਕਰਨ ਨਾਲ ਪੈਦਾ ਹੋਈ ਕਮਜ਼ੋਰੀ ਆਦਿ ਲਈ ਬਹੁਤ ਹੀ ਲਾਭਦਾਇਕ ਹੈ। ਮਰਦਾਮੀ ਸ਼ਕਤੀ ਦੀ ਕਮਜ਼ੋਰੀ ਦੇ ਮਰੀਜ਼ ਸੰਖੀਏ ਮਿਲੇ ਤਿਲਿਆਂ ਦਾ ਲਿੰਗ-ਲੇਪ ਕਰਕੇ ਲਾਭ ਪ੍ਰਾਪਤ ਕਰਦੇ ਹਨ। ਇਹ ਬਲਗ਼ਮ ਜਜ਼ਬ ਕਰਦਾ ਹੈ ਅਤੇ ਜੋੜਾਂ ਦਾ ਦਰਦ ਤੇ ਪੱਠਿਆਂ ਦੀਆਂ ਤਕਲੀਫ਼ਾਂ, ਦਮੇ, ਖਾਂਸੀ, ਖੂਨ ਦੀ ਕਮੀ, ਲਕਵੇ ਅਤੇ ਮੌਸਮੀ ਬੁਖਾਰਾਂ ਵਿਚ ਬਹੁਤ ਲਾਭਦਾਇਕ ਹੈ। ਇਹ ਬਵਾਸੀਰ ਦੇ ਮੁਹਕਿਆਂ ਨੂੰ ਖੁਸ਼ਕ ਕਰਕੇ ਖ਼ਤਮ ਕਰ ਦਿੰਦਾ ਹੈ। ਚੂਹਿਆਂ ਦੇ ਮਾਰਨ ਲਈ ਵੀ ਇਸ ਦਾ ਕਾਫ਼ੀ ਪ੍ਰਯੋਗ ਕੀਤਾ ਜਾਂਦਾ ਹੈ (ਰਸਾਇਣਿਕ ਗੁਣਾਂ ਲਈ ਵੇਖੋ ਆਰਸਨਿਕ)।

 


ਲੇਖਕ : ਹਕੀਮ ਦਿਆ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4707, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no

ਸੰਖੀਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਖੀਆ, ਪੁਲਿੰਗ : ੧. ਜ਼ਹਿਰ, ਬਿਖ, ਜ਼ਹਿਰ ਦੀ ਇਕ ਕਿਸਮ ੨. (ਰਸਾਇਣ ਵਿਗਿਆਨ) : ਆਰਸਨਿਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1425, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-05-02-44-56, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.