ਸੰਧਿਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਧਿਆ [ਨਾਂਇ] ਸੂਰਜ ਅਸਤ ਹੋਣ ਦਾ ਵੇਲ਼ਾ , ਸ਼ਾਮ, ਆਥਣ , ਸੰਝ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੰਧਿਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਧਿਆ. ਦੇਖੋ, ਸੰਧਾਨ ਅਤੇ ਸੰਧਾਨੀ. “ਸਰ ਸੰਧਿਆ ਗਾਵਾਰ.” (ਮ: ੪ ਵਾਰ ਕਾਨ) ਤੀਰ ਸਿੰਨ੍ਹਿਆ। ੨ ਸੰਝ. “ਸੰਧਿਆ ਪ੍ਰਾਤੁ ਇਸਨਾਨ ਕਰਾਹੀ.” (ਗਉ ਕਬੀਰ) ੩ ਸੰ. सन्ध्या. ਸੰਧ੍ਯਾ. ਸੂਰਜ ਨਿਕਲਣ ਤੋਂ ਸੱਠ ਪਲ (ਇੱਕ ਘੜੀ) ਪਹਿਲਾਂ ਅਤੇ ਸੱਠ ਪਲ ਸੂਰਜ ਨਿਕਲਣ ਪਿੱਛੋਂ, ਸੂਰਜ ਦੀ ਟਿੱਕੀ ਡੁੱਬਣ ਪਿਛੋਂ, ਇਹ ਦੋ ਦੋ ਘੜੀ ਦਾ ਵੇਲਾ ਸੰਧ੍ਯਾ ਕਾਲ ਹੈ. ਸਵੇਰ ਦੀ ਪ੍ਰਾਤ: ਸੰਧ੍ਯਾ ਅਤੇ ਸੰਝ ਦੀ ਸਾਯੰ ਸੰਧ੍ਯਾ ਆਖੀ ਜਾਂਦੀ ਹੈ. ਦੋਪਹਰ ਵੇਲੇ ਦਾ (ਅਰਥਾਤ ਬਾਰਾਂ ਬਜਣ ਤੋਂ ੨੨ ਮਿਨਟ ਪਹਿਲਾਂ ਅਤੇ ੨੨ ਮਿਨਟ ਪਿੱਛੋਂ ਦਾ) ਸਮਾਂ ਭੀ ਸੰਧ੍ਯਾ ਕਾਲ ਹੈ, ਜਿਸ ਦੀ ਮਧਯਾਨ੍ਹ ਸੰਧ੍ਯਾ ਸੰਗ੍ਯਾ ਹੈ.

ਸਵੇਰ ਦੀ ਸੰਧ੍ਯਾ ਪੂਰਵ ਵੱਲ ਮੁਖ ਕਰਕੇ, ਮਧ੍ਯਾਨ੍ਹ ਦੀ ਉੱਤਰ ਮੁਖ ਕਰਕੇ, ਸੰਝ ਦੀ ਪੱਛਮ ਉੱਤਰ ਦੀ ਕੋਣ ਵੱਲ ਮੁਖ ਕਰਕੇ ਕਰਨੀ ਚਾਹੀਏ. ਸੰਧ੍ਯਾ ਕਰਨ ਵੇਲੇ ਗਾਯਤ੍ਰੀ ਜਪੁ , ਸੂਰਯ ਆਦਿ ਦੇਵ ਤਰਪਣ ਅਤੇ ਪ੍ਰਾਣਾਯਾਮ ਕਰਨਾ ਜ਼ਰੂਰੀ ਹੈ. ਦ੍ਵਿਜਾਤੀਆਂ ਦੇ ਨਿੱਤ ਕਰਮ ਵਿੱਚ ਸੰਧ੍ਯਾ ਉਪਾਸਨਾ ਪ੍ਰਧਾਨ ਕਰਮ ਹੈ. ਦ੍ਵਾਦਸ਼ੀ, ਅਮਾਵਸ ਪੂਰਣਮਾਸੀ, ਸੰਕ੍ਰਾਂਤਿ ਅਤੇ ਸ਼੍ਰਾਧ ਦੇ ਦਿਨ ਸੰਝ ਵੇਲੇ ਦੀ ਸੰਧ੍ਯਾ ਨਹੀਂ ਕਰਨੀ ਚਾਹੀਏ. (ਅਨ੍ਹਿਕ ਤਤ੍ਵ) “ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨ ਬੂਝੇ ਦੁਖੁ ਪਾਇਆ.” (ਸੋਰਠਿ ਮ: ੩)

“ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ.” (ਮ: ੩ ਵਾਰ ਬਿਹਾ) ਸਿੱਖ ਧਰਮ ਵਿੱਚ ਅਮ੍ਰਿਤ ਵੇਲੇ ਜਪੁ, ਜਾਪੁ ਆਦਿ ਦਾ ਅਤੇ ਸੰਝ ਨੂੰ ਸੋਦਰ , ਰਹਿਰਾਸ , ਸੋਹਿਲੇ ਦਾ ਪਾਠ ਕਰਤਾਰ ਦੇ ਪ੍ਰੇਮ ਵਿੱਚ ਲੀਨ ਹੋ ਕੇ ਕਰਨਾ ਸੰਧ੍ਯਾ ਕਰਮ ਹੈ, ਅਰ ਕਿਸੇ ਖ਼ਾਸ ਦਿਸ਼ਾ ਵੱਲ ਮੁਖ ਕਰਨ ਦੀ ਆਗ੍ਯਾ ਨਹੀਂ ਹੈ। ੪ ਸੀਮਾ. ਹੱਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਧਿਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੰਧਿਆ (ਸੰ.। ਸੰਸਕ੍ਰਿਤ ਸੰਧ੍ਯਾ) ੧. ਹਿੰਦੂਆਂ ਦਾ ਪਾਠ ਪੂਜਾ ਜੋ ਉਨ੍ਹਾਂ ਨੂੰ ਸਵੇਰੇ ਸੰਝ ਦੁਪਹਿਰੇ ਕਰਨਾ ਉਚਿਤ ਹੈ। ਯਥਾ-‘ਪੜਿ ਪੁਸਤਕ ਸੰਧਿਆ ਬਾਦੰ’। ਤਥਾ-‘ਨਾਨਕ ਸੰਧਿਆ ਕਰੈ ਮਨਮੁਖੀ’।

੨. ਬ੍ਰਿਤੀ ਟਿਕਾ ਕੇ ਪਰਮੇਸ਼ਰ ਦਾ ਧਿਆਨ ਕਰਨਾ। ਯਥਾ-‘ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭ ਮੇਰਾ ਚਿਤਿ ਆਵੈ’।

੩. ਭਗਤੀ ਮਤ ਵਾਲੇ ਸੰਧ੍ਯਾ ਪਦ ਆਰਤੀ ਅਰਥਾਂ ਵਿਚ ਵਰਤਦੇ ਹਨ। ਦੇਖੋ , ‘ਅਧਪਤਿ’

੪. (ਪੰਜਾਬੀ ਸੰਧ੍ਯਾ)* ਸੰਝ। ਯਥਾ-ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ’ ਸ਼ਾਮ ਵੇਲੇ ਤੇ ਸਵੇਰੇ ਇਸ਼ਨਾਨੁ ਕਰਦੇ ਹਨ। ਅਥਵਾ ੨. ਸੰਧ੍ਯਾ, (ਦਾ ਪਾਠ ਕਰਦੇ ਹਨ) ਸਵੇਰੇ ਇਸ਼ਨਾਨ ਕਰ ਕੇ।

੫. (ਕ੍ਰਿ.। ਦੇਖੋ, ਸਾਧਿਆ) ਸੰਨ੍ਹਿਆ। ਤੀਰ ਖਿਚਿਆ। ਯਥਾ-‘ਸਰੁ ਸੰਧਿਆ ਗਾਵਾਰ’।

----------

* ਪੰਜਾਬੀ ਵਿਚ ਸੰਧ੍ਯਾ, ਸਾਂਝ , ਸੰਝ, ਸੰਝਾ ਸਾਰੇ ਪਦ ਸ਼ਾਮਾਂ ਵੇਲੇ ਲਈ ਬੋਲਦੇ ਹਨ। ਸੰਧ੍ਯਾ ਪਦ ਦੇ ਅਰਥ ਸੰਸਕ੍ਰਿਤ ਵਿਚ ਦਿਨ ਰਾਤ ਦੀ ਸੰਧੀ ਦੇ ਹਨ, ਚਾਹੇ ਸਵੇਰ, ਚਾਹੇ ਸ਼ਾਮ ਦੀ ਸੰਧੀ ਹੋਵੇ। ਸੰਸਕ੍ਰਿਤ ਵਿਚ ਸੰਧਿਆ ਦੇ ਐਤਨੇ ਕੁ ਅਰਥ ਹਨ:- ੧. ਜੋੜ , ੨. ਸਵੇਰ ਤੇ ਸੰਝ ਦੀ ਉਸ਼ਾ, ੩. ਸਵੇਰਾ, ੪. ਸ਼ਾਮਾਂ ਵੇਲਾ , ਗਊ ਧੂੜ ਦਾ ਵੇਲਾ। ੫. ਯੁਗ ਮੁਢ ਦਾ ਯਾ ਦੋ ਯੁਗਾਂ ਦਾ ਵਿਚਕਾਰਲਾ ਸਮਾਂ , ੬. ਸਵੇਰ, ਦੁਪਹਿਰ, ਸ਼ਾਮਾਂ ਦੀ ਪਾਠ ਪੂਜਾ। ੭. ਇਕਰਾਰ , ੮. ਹਦ। ੯. ਇਕ ਫਲ। ੧੦. ਇਕ ਨਦੀ ਦਾ ਨਾ, ਆਦਿ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੰਧਿਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਧਿਆ, ਸੰਸਕ੍ਰਿਤ / ਇਸਤਰੀ ਲਿੰਗ :੧. ਸੰਝ, ਤ੍ਰਿਕਾਲਾਂ, ਆਥਣ, ਸ਼ਾਮਾਂ, ਦੋ ਪੁੜ ਮਿਲਣ ਦਾ ਸਮਾਂ, ਸੂਰਜ ਅਸਤ ਹੋਣ ਦਾ ਵੇਲਾ; ੨. ਸਵੇਰੇ ਦੁਪਹਿਰੇ ਤੇ ਤ੍ਰਿਕਾਲਾਂ ਵੇਲੇ ਦੀ ਹਿੰਦੂਆਂ ਦੀ ਪੂਜਾ

–ਸੰਧਿਆ ਕਾਲ, ਸੰਧਿਆ ਵੇਲਾ, ਪੁਲਿੰਗ : ਤ੍ਰਿਕਾਲਾਂ, ਸੂਰਜ ਅਸਤ ਹੋਣ ਦਾ ਵੇਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-02-50-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.