ਸੱਚ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਚ [ਨਾਂਪੁ] ਸਤਿ, ਸਤ, ਹੱਕ , ਯਥਾਰਥ; ਸਚਿਆਈ, ਅਸਲੀਅਤ, ਵਾਸਤਵਿਕਤਾ , ਹਕੀਕਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੱਚ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਚ. ਸਤ੍ਯ. ਮਿਥ੍ਯਾ ਦੇ ਵਿਰੁੱਧ। ੨ ਰਾਸ੍ਤੀ. ਸਚਾਈ। ੩ lr-p. ਸਤ੍ਯ—ਅਤੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੱਚ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਸੱਚ: ‘ਸੱਚ’ ਵਿਅਕਤੀ ਅਤੇ ਸਮਾਜ ਦਾ ਇਕ ਮੁਢਲਾ ਸਦਾਚਾਰਕ ਗੁਣ ਹੈ। ਇਕ ਝੂਠ ਨੂੰ ਛਪਾਉਣ ਲਈ ਸਾਨੂੰ ਸੌ ਹੋਰ ਝੂਠ ਬੋਲਣੇ ਪੈਂਦੇ ਪਰ ਸੱਚ ਸਦਾ ਸੱਚ ਰਹਿੰਦਾ ਹੈ। ਸ਼ੈਕਸਪੀਅਰ ਨੇ ਕਿਹਾ ਸੀ ਕਿ ਜੀਵ ਜਦੋਂ ਤਕ ਜੀਵੇ ਸੱਚ ਬੋਲੇ ਕਿਉਂਕਿ ਇਸ ਤਰ੍ਹਾਂ ਉਹ ਸ਼ੈਤਾਨ ਨੂੰ ਸ਼ਰਮਿੰਦਾ ਕਰ ਸਕਦਾ ਹੈ। ਝੂਠ ਦਾ ਸਬੰਧ ਸ਼ੈਤਾਨ ਨਾਲ ਹੈ ਅਤੇ ਸੱਚ ਦਾ ਰੱਬ ਨਾਲ। ਜਿਨ੍ਹਾਂ ਦਾ ਆਧਾਰ ਸੱਚ ਹੋ ਜਾਂਦਾ ਹੈ ਉਨ੍ਹਾਂ ਨੂੰ ਫਿਰ ਕਿਸੇ ਕਿਸਮ ਦਾ ਡਰ ਨਹੀਂ ਰਹਿੰਦਾ ਕਿਉਂਕਿ ਰੱਬ ਉਨ੍ਹਾਂ ਦੀ ਸਹਾਇਤਾ ਕਰਦਾ ਹੈ ਪਰ ਸੱਚ ਦੀ ਪੱਟੀ ਪੜ੍ਹਣੀ ਬੜੀ ਔਖੀ ਹੈ। ਅਫ਼ਲਾਤੂਨ ਦਾ ਕਹਿਣਾ ਹੈ ਕਿ ਸੱਚ ਦੀ ਸਿੱਖਿਆ ਲਈ ਸੱਤ ਸਾਲਾਂ ਦੀ ਚੁੱਪ ਚਾਪ ਖੋਜ ਦੀ ਲੋੜ ਹੈ ਪਰ ਦੂਜਿਆਂ ਨੂੰ ਸੱਚ ਦੀ ਸਿੱਖਿਆ ਦੇਣ ਅਤੇ ਇਸ ਨੂੰ ਦ੍ਰਿੜ ਕਰਾਉਣ ਲਈ ਚੌਦਾਂ ਸਾਲ ਚਾਹੀਦੇ ਹਨ। ਸੱਚ ਕਿਸੇ ਹੱਦਬੰਦੀ ਵਿਚ ਨਹੀਂ ਆ ਸਕਦਾ। ਇਹ ਸਦਾ ਸਭ ਦਾ ਅਤੇ ਸਾਰੇ ਵਿਸ਼ਵ ਦਾ ਸਾਂਝਾ ਹੈ। ਵੈਲਟੇਅਰ ਦੇ ਵਿਚਾਰ ਅਨੁਸਾਰ ਸੱਚ ਦੀ ਭਾਲ ਕਰਨ ਵਾਲਾ ਸੰਸਾਰ ਨੂੰ ਆਪਣੀ ਗਲਵਕੜੀ ਵਿਚ ਲੈਣ- ਵਾਲਾ ਹੁੰਦਾ ਹੈ। ਐਮਰਸਨ ਅਨੁਸਾਰ ਸਭ ਤੋਂ ਵਧੀਆ ਧਰਤੀ ਜਿੱਥੇ ਲੋਕ ਰਹਿ ਸਕਦੇ ਹਨ, ਸੱਚ ਦੀ ਧਰਤੀ ਹੈ। ਜਰਮਨੀ ਦੇ ਮਸ਼ਹੂਰ ਲੇਖਕ ਗੇਟੇ ਨੇ ਕਿਹਾ ਹੈ ਕਿ ਸੱਚ ਦੀ ਖੋਜ ਨਾਲੋਂ ਭੁੱਲਾਂ ਨੂੰ ਲੱਭਣਾ ਬਹੁਤ ਸੌਖਾ ਹੈ ਕਿਉਂਕਿ ਭੁੱਲਾਂ ਤਾਂ ਸਤ੍ਹਾ ਉਤੇ ਖਿਲਰੀਆਂ ਹੁੰਦੀਆਂ ਹਨ ਅਤੇ ਛੇਤੀ ਦਿਸ ਪੈਂਦੀਆਂ ਹਨ ਪਰ ਸੱਚ ਡੂੰਘਾਈਆਂ ਵਿਚ ਵਸਦਾ ਹੈ ਜਿੱਥੇ ਇਸ ਦੀ ਖੋਜ ਲਈ ਕੋਈ ਵਿਰਲਾ ਹੀ ਪਹੁੰਚਾਉਦਾ ਹੈ। ਪ੍ਰਸਿੱਧ ਪ੍ਰਾਚੀਨ ਦਾਰਸ਼ਨਿਕ ਫ਼ੀਸਾਗੋਰਸ ਦਾ ਵਿਚਾਰ ਹੈ ਕਿ ਸੱਚ ਇੰਨੀ ਵੱਡੀ ਪੂਰਨਤਾ ਹੈ ਕਿ ਜੇ ਰੱਬ ਮਨੁੱਖਾਂ ਦੀ ਦ੍ਰਿਸ਼ਟੀ ਵਿਚ ਆਉਣਾ ਚਾਹੇ ਤਾਂ ਊਹ ਪ੍ਰਕਾਸ਼ਮਾਨ ਸਰੀਰ ਅਤੇ ਸੱਚ ਦੀ ਆਤਮਾ ਧਾਰਨ ਕਰੇਗਾ। ਸੰਸਾਰ ਦੇ ਰਹੱਸਵਾਦੀ ਰੱਬ ਨੂੰ ਸੱਚ ਮੰਨਦੇ ਹਨ। ਰੱਬ ਦੀ ਸਤਿਅੰ , ਸ਼ਿਵੰ ਅਤੇ ਸੁੰਦਰੰ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਹੈ: 1. ਆਦਿ ਸਚੁ ਜੁਗਾਦਿ ਸਚੁ II ਹੈ ਭੀ ਸਚੁ ਨਾਨਕ ਹੋਸੀ ਭੀ ਸਚੁ (ਜਪੁ ਜੀ)2. ਸਤਿ ਸੁਹਾਣੁ ਸਦਾ ਮਨਿ ਚਾਉ II(ਜਪੁ ਜੀ) ਧਾਰਮਿਕ ਸ਼ਬਦਾਵਲੀ ਵਿਚ ਸੱਚ ਦਾ ਭਾਵ ‘ਸਦੀਵੀ ਹੋਂਦ’ ਹੈ, ਇਸੇ ਲਈ ਪਰਮਾਤਮਾ ਨੂੰ ‘ਸਤਿਪੁਰਖ ਵੀ ਕਿਹਾ ਗਿਆ ਹੈ। ਹਿਰਦੇ ਵਿਚ ਸੱਚ ਦੀ ਹੋਂਦ ਨੂੰ ਗੁਰੂ ਨਾਨਕ ਜੀ ਨੇ ਸਭ ਤੋਂ ਉਤਮ ਕਰਣੀ ਮੰਨਿਆ ਹੈ:- ਹਿਰਦੇ ਸਚੁ ਏਹ ਕਰਣੀ ਸਾਰੁ ਹੋਰੁ ਸਭੁ ਪਾਖੁੰਡ ਪੂਜੁ ਖੁਆਰਾ

(ਪ੍ਰਭਾਤੀ ਮਹਲਾ ੧ )

ਸਭ ਕੁਝ ਸੱਚ ਤੋਂ ਉਰੇ ਰਹਿ ਜਾਂਦਾ ਹੈ, ਸੱਚ ਤੋਂ ਉਪਰ ਕੇਵਲ ਸੱਚੀ ਰਹਿਣੀ ਹੈ: ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ

( ਸਿਰੀ ਰਾਗ ਮਹਲਾ ੧ )

ਸੱਚ ਇਕ ਰੱਬੀ ਗੁਣ ਹੈ ਅਤੇ ਰੱਬ-ਰੂਪ ਹੋਣ ਲਈ ਜਗਿਆਸੂ ਨੂੰ ਜੀਵ ਦੇ ਹਰ ਪੱਖ ਵਿਚ ਸੱਚ ਦਾ ਧਾਰਨੀ ਹੋਣਾ ਪਵੇਗਾ। ਗੁਰੂ ਅਮਰ ਦਾਸ ਜੀ ਫ਼ਰਮਾਉਦੇ ਹਨ: ਸਚੁ ਵੇਖਣ ਸਚੁ ਬੋਲਣਾ ਤਨੁ ਮਨੁ ਸਚਾ ਹੋਇ IIਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ IIਜਿੰਨੀ ਸਚੁ ਵਿਸਾਰਿਆ ਸੇ ਦੁਖੀਏ ਚਲੇ ਰੋਇ II

(ਸਿਰੀ ਰਾਗੁ ਮਹਲਾ ੩)

ਸੱਚ ਅਤੇ ਨਾਮ ਦਾ ਆਪੋ ਵਿਚ ਗੂੜ੍ਹਾ ਸਬੰਧ ਦੱਸਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਸੱਚ ਇਕ ਪ੍ਰਕਾਰ ਦੀ ਸ਼ਰਾਬ ਹੈ ਜਿਸ ਵਿਚ ਗੁੜ ਦੀ ਥਾਂ ਨਾਮ ਦਾ ਰਸ ਹੈ: ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ II

(ਸਿਰੀ ਰਾਗ ਮਹਲਾ ੧)

‘ਸੱਚ’ ਸਾਰੇ ਔਗੁਣਾਂ ਅਤੇ ਪਾਪਾਂ ਦਾ ਦਾਰੂ ਹੈ: ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ IIਨਾਨਕ ਵਖਾਣੈ ਬੇਨਤੀ ਜਿਨੁ ਸਚੁ ਪਲੈ ਹੋਇ II

( ਰਾਗ ਆਸਾ ਮਹਲਾ ੧)

ਸੱਚ ਦੇ ਮਾਰਗ ਤੇ ਚੱਲਣ ਵਾਲੇ ਨਾ ਕੇਵਲ ਇਸ ਸੰਸਾਰ ਵਿਚ ਮਾਣ ਪਾਉਂਦੇ ਹਨ ਸਗੋ਼ ਰੱਬ ਦੇ ਦਰਬਾਰ ਵਿਚ ਵੀ ਉਨ੍ਹਾਂ ਨੂੰ ਮਾਣ ਮਿਲਦਾ ਹੈ। ਮਹਾਭਾਰਤ ਦੇ ਸ਼ਾਂਤੀ ਪਰਵ ਵਿਚ ਸੱਚ ਨੂੰ ਅੰਤਿਮ ਮਾਰਗ, ਧਰਮ, ਤਪ ਅਨੰਤ, ਬ੍ਰਹਮ, ਸਭ ਤੋਂ ਉਤਮ ਜੱਗ ਆਦਿ ਕਿਹਾ ਗਿਆ ਹੈ।

 


ਲੇਖਕ : ਸਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 22160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no

ਸੱਚ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸੱਚ : ਸਮਾਜ ਅਤੇ ਇਨਸਾਨ ਦਾ ਮੁੱਢਲਾ ਸਦਾਚਾਰਕ ਗੁਣ ਸੱਚ ਹੈ। ਸੱਚ ਦਾ ਸਬੰਧ ਰੱਬ ਨਾਲ ਅਤੇ ਝੂਠ ਦਾ ਸਬੰਧ ਸ਼ੈਤਾਨ ਨਾਲ ਮੰਨਿਆ ਜਾਂਦਾ ਹੈ। ਸੱਚ ਬੋਲਣ ਵਾਲੇ ਇਨਸਾਨ ਨੂੰ ਕਿਸੇ ਤੋਂ ਡਰ ਨਹੀਂ ਲਗਦਾ ਕਿਉਂਕਿ ਰੱਬ ਉਸਦੀ ਸਹਾਇਤਾ ਕਰਦਾ ਹੈ। ਅਫਲਾਤੂਨ ਅਨੁਸਾਰ ਸੱਚ ਦੀ ਸਿੱਖਿਆ ਲਈ ਸੱਤ ਸਾਲਾਂ ਦੀ ਚੁੱਪ ਚਾਪ ਸਾਧਨਾ ਦੀ ਲੋੜ ਹੈ। ਸੱਚ ਦੀ ਸਿੱਖਿਆ ਦੂਜਿਆਂ ਨੂੰ ਦੇਣ ਅਤੇ ਇਸ ਤੇ ਦ੍ਰਿੜ੍ਹ ਰਹਿਣ ਲਈ ਘੱਟੋ ਘੱਟ ਚੌਂਦਾਂ ਸਾਲ ਚਾਹੀਦੇ ਹਨ।

        ਸੱਚ ਦੀ ਕੋਈ ਹੱਦ ਨਹੀਂ ਹੁੰਦੀ ਅਤੇ ਇਹ ਵਿਸ਼ਵ ਭਰ ਵਿਚ ਵਿਆਪਕ ਹੈ। ਐਮਰਸਨ ਅਨੁਸਾਰ ਸਭ ਤੋਂ ਵਧੀਆ ਧਰਤੀ, ਸਭ ਦੀ ਧਰਤੀ ਹੈ। ਜਰਮਨੀ ਦੇ ਮਸ਼ਹੂਰ ਫ਼ਿਲਾਸਫਰ ਤੇ ਲੇਖਕ ਗੈਟੇ ਅਨੁਸਾਰ ਸੱਚ ਦੀ ਖੋਜ ਨਾਲੋਂ ਭੁੱਲਾਂ ਨੂੰ ਲੱਭਣਾ ਬਹੁਤ ਸੌਖਾ ਹੈ। ਸੱਚ ਦੀ ਖੋਜ ਬਹੁਤ ਡੂੰਘੀ ਹੈ। ਪ੍ਰਸਿੱਧ ਦਰਸ਼ਨਵੇਤਾ ਪਾਈਥਾਗੋਰਸ ਦਾ ਵਿਚਾਰ ਸੀ ਕਿ ਸੱਚ ਇੰਨੀ ਵੱਡੀ ਪੂਰਣਤਾ ਹੈ ਕਿ ਜੇ ਰੱਬ ਮਨੁੱਖਾਂ ਦੀ ਦ੍ਰਿਸ਼ਟੀ ਵਿਚ ਆਉਣਾ ਚਾਹੇ ਤਾਂ ਉਹ ਪ੍ਰਕਾਸ਼ ਦਾ ਸਰੀਰ ਅਤੇ ਸੱਚ ਦੀ ਆਤਮਾ ਧਾਰਨ ਕਰੇਗਾ।

        ਰਹੱਸਵਾਦੀ ਲੇਖਕਾਂ ਅਨੁਸਾਰ ਰੱਬ ਹੀ ਸੱਚ ਹੈ। ਗੁਰੂ ਨਾਨਕ ਦੇਵ ਜੀ ਦੇ ਬਾਣੀ ਵਿਚ ਕਿਹਾ ਹੈ––

        ‘ਆਦਿ ਸਚੁ ਜੁਗਾਦਿ ਸਚੁ॥

        ਹੈ ਭਿ ਸਚੁ ਨਾਨਕ ਹੋਸੀ ਭੀ ਸਚੁ॥

        ਅਧਿਆਤਮਕ ਸ਼ਬਦਾਵਲੀ ਵਿਚ ਸੱਚ ਦਾ ਭਾਵ ‘ਸਦੀਵੀ ਹੋਂਦ’ ਤੋਂ ਹੈ। ਇਸੇ ਲਈ ਪ੍ਰਮਾਤਮਾ ਨੂੰ ‘ਸਤਿਪੁਰਖ’ ਵੀ ਕਿਹਾ ਗਿਆ ਹੈ।

        ਮਨ ਵਿਚ ਸੱਚ ਦੀ ਹੋਂਦ ਨੂੰ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਉੱਤਮ ਕਰਣੀ ਮੰਨਿਆ ਹੈ :-

        ਹਿਰਦੈ ਸਚੁ ਏਹ ਕਰਣੀ ਸਾਰੁ॥

        ਹੋਰੁ ਸਭੁ ਪਾਖੰਡੁ ਪੂਜ ਖੁਆਰੁ॥

        ਇਸ ਸੱਚ ਤੋਂ ਉਪਰ ਸੱਚੀ ਰਹਿਣੀ ਹੈ :-

        ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥

        ਸੱਚ ਇਕ ਰੱਬੀ-ਗੁਣ ਹੈ ਅਤੇ ਰੱਬ ਨੂੰ ਪਾਉਣ ਲਈ ਜਗਿਆਸੂ ਨੂੰ ਹਰ ਪੱਖ ਤੋਂ ਸਚ ਦਾ ਧਾਰਨੀ ਹੋਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਨਾਮ ਅਤੇ ਸੱਚ, ਬਹੁਤ ਗਹਿਰੇ ਜੁੜੇ ਹੋਏ ਹਨ।

        ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ॥

        ਸਾਰੇ ਔਗੁਣਾਂ ਅਤੇ ਪਾਪਾਂ ਦਾ ਦਾਰੂ ਵੀ ਸੱਚ ਹੀ ਹੈ। ਸੱਚ ਨੂੰ ਧਾਰਨ ਕਰਨ ਵਾਲਾ ਇਨਸਾਨ ਇਸ ਜਹਾਨ ਅਤੇ ਰੱਬ ਦੀ ਦਰਗਾਹ ਵਿਚ ਵੀ ਮਾਣ ਪ੍ਰਾਪਤ ਕਰਦਾ ਹੈ। ਮਹਾਭਾਰਤ ਦੇ ਸ਼ਾਂਤੀ ਪਰਵ ਵਿਚ ਸੱਚ ਨੂੰ ਅੰਤਮ ਮਾਰਗ, ਧਰਮ, ਤਪ, ਅਨੰਤ ਬ੍ਰਹਮ, ਸਭ ਤੋਂ ਉੱਤਮ ਜਗ ਆਦਿ ਕਿਹਾ ਗਿਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 20250, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-10-04-22-16, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਵਿ. ਕੋ. 3

ਸੱਚ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਚ, ਪੁਲਿੰਗ :੧. ਸੱਤ, ਯਥਾਰਥ, ਠੀਕ, ਸਹੀ ਗੱਲ; ੨. ਅਸਲ; ੩. ਨਿਸਚਾ (ਲਾਗੂ ਕਿਰਿਆ ਹੋਣਾ, ਕਹਿਣਾ)  ਵਿਸ਼ੇਸ਼ਣ : ਜਿਉਂ ਦਾ ਤਿਉਂ, ਠੀਕ, ਹਾਂ. ਭੁੱਲੀ ਹੋਈ ਗੱਲ ਚੇਤੇ ਆਵੇ ਤਾਂ ਆਖਦੇ ਹਨ, ਕਿਰਿਆ ਵਿਸ਼ੇਸ਼ਣ : ਠੀਕ ਠੀਕ, ਬੇਸ਼ੱਕ, ਨਿਸੰਗ

–ਸੱਚ ਸਾਖੀ, ਇਸਤਰੀ ਲਿੰਗ : ੧. ਸੱਚਾ ਗਵਾਹ, ਸੱਚੀ ਗਵਾਹੀ, ੨. ਸੱਚੀ ਕਥਾ

–ਸੱਚ ਬੋਲਣਾ ਸਦਾ ਸੁਖੀ ਰਹਿਣਾ, ਅਖੌਤ : ਸਦਾ ਸੱਚ ਵਿਚ ਹੀ ਸੁਖ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-09-03-27-45, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.