ਸੱਚਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਚਾ (ਨਾਂ,ਪੁ) ਘੜਾ ਟਿਕਾਉਣ ਲਈ ਲੱਕੜ ਦਾ ਬਣਾਇਆ ਚੌਕੋਰ ਢਾਂਚਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8981, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੱਚਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੱਚਾ 1 [ਵਿਸ਼ੇ] ਠੀਕ, ਦਰੁਸਤ, ਸਹੀ, ਯਥਾਰਥਿਕ; ਧਰਮੀ, ਨਿਆਈਂ , ਮੁਨਸਫ਼ 2 [ਨਾਂਪੁ] ਢਾਂਚਾ, ਬਣਤਰ, ਬਰਤਨ ਆਦਿ ਰੱਖਣ ਵਾਲ਼ਾ ਸਟੈਂਡ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੱਚਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੱਚਾ. ਵਿ—ਸਤ੍ਯਵਾਦੀ. ਝੂਠ ਦਾ ਤ੍ਯਾਗੀ। ੨ ਨਿੱਤ ਹੋਣ ਵਾਲਾ। ੩ ਬਿਨਾ ਮਿਲਾਵਟ. ਖਰਾ । ੪ ਸੰਗ੍ਯਾ—ਕਰਤਾਰ। ੫ ਦੇਖੋ, ਸਚਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8838, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸੱਚਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੱਚਾ, ਵਿਸ਼ੇਸ਼ਣ : ੧. ਠੀਕ, ਸਹੀ, ਯਥਾਰਥ; ਧਰਮੀ, ਨਿਆਂ ਕਰਨ ਵਾਲਾ, ਮੁਨਸਫ਼ੀ ਕਰਨ ਵਾਲਾ

–ਸੱਚਾ ਸ਼ਬਦ, ਪੁਲਿੰਗ : ਗੁਰ ਉਪਦੇਸ਼, ਗੁਰਵਾਕ, ਯਥਾਰਥ ਬਚਨ, ਅਨਹਦ ਸ਼ਬਦ

–ਸੱਚਾ ਪਾਤਸ਼ਾਹ, ਪੁਲਿੰਗ : ਸਤਿਗੁਰ, ਪਰਮੇਸ਼ਰ

–ਸੱਚਾ ਲੋਕ, ਪੁਲਿੰਗ : ਸੱਚ ਖੰਡ

–ਸੱਚੇ ਘਰ ਜਾਣਾ, ਮੁਹਾਵਰਾ : ਪਰਮ ਪਦ ਦੀ ਪਰਾਪਤੀ ਹੋਣਾ, ਮੌਤ ਹੋਣਾ, ਮਰ ਜਾਣਾ, ਪਰਲੋਕ ਸਿਧਾਰਨਾ, ਪਰਲੋਕ ਗਮਨ ਕਰਨਾ, ਅੰਤਰ ਧਿਆਨ ਹੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-09-03-32-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.