ਹਰੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰੜ (ਨਾਂ,ਇ) ਦਵਾਈਆਂ ਆਦਿ ਵਿੱਚ ਵਰਤੀਂਦਾ ਇੱਕ ਗੁਣਕਾਰੀ ਫਲ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹਰੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰੜ [ਨਾਂਇ] ਇੱਕ ਰੁੱਖ , ਇਸ ਰੁੱਖ ਦਾ ਫਲ਼ ਜਿਸ ਦਾ ਦਵਾਈਆਂ ਵਿੱਚ ਕਾਫ਼ੀ ਪ੍ਰਯੋਗ ਹੁੰਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4385, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹਰੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਰੜ. ਦੇਖੋ, ਹਰੀਤਕੀ। ੨ ਹਰੜ ਦੇ ਆਕਾਰ ਦੀ ਰੇਸ਼ਮ ਅਤੇ ਜ਼ਰੀ ਦੀ ਬਣਾਈ ਡੋਡੀ , ਸੇਜਬੰਦ ਨਾਲੇ ਆਦਿਕ ਦੀ ਡੋਡੀ। ੩ ਹਾਥੀ ਦੇ ਚਿੰਘਾਰਣ ਦੀ ਧੁਨਿ. ਦੇਖੋ, ਹਰੜੰਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4290, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਰੜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹਰੜ : ਹਰੜ ਇਕ ਪੌਦੇ ਦਾ ਸੁੱਕਿਆ ਹੋਇਆ ਫਲ ਹੁੰਦਾ ਹੈ ਜਿਸ ਦਾ ਬਨਸਪਤੀ ਵਿਗਿਆਨਕ ਨਾਂ ਟਰਮੀਨੇਲੀਆ ਚੀਬੂਲਾ (Terminalea chebula) ਹੈ। ਹਰੜ ਤਿੰਨ ਕਿਸਮ ਦੀ ਹੁੰਦੀ ਹੈ : (1) ਪੀਲੀ ਹਰੜ, (2) ਕਾਲੀ ਜਾਂ ਛੋਟੀ ਹਰੜ ਅਤੇ (3) ਕਾਬਲੀ ਹਰੜ । ਪੀਲੀ ਹਰੜ ਦਾ ਆਕਾਰ ਲੰਬੂਤਰਾ ਹੁੰਦਾ ਹੈ ਅਤੇ ਇਸ ਦੀ ਸਤ੍ਹਾ ਉੱਪਰ ਲੰਬੇ–ਦਾਅ ਝੁਰੜੀਆਂ ਹੁੰਦੀਆਂ ਹਨ। ਇਸ ਅੰਦਰ ਸੁੱਕੇ ਹੋਏ ਗੁੱਦੇ ਤੋਂ ਇਲਾਵਾ ਇਕ ਕਠੋਰ ਗਿਰੀ ਵੀ ਹੁੰਦੀ ਹੈ। ਹਰੜ ਦਾ ਸੁਆਦ ਕਸੈਲਾ ਹੁੰਦਾ ਹੈ।

          ਇਸ ਦੀ ਵਰਤੋਂ ਪੁਰਾਣੇ ਫੋੜੇ ਤੇ ਜ਼ਖ਼ਮਾਂ ਲਈ ਕੀਤੀ ਜਾਂਦੀ ਹੈ ਅਤੇ ਮੂੰਹ ਪੱਕ ਜਾਣ ਸਮੇਂ ਗਰਾਰੇ ਵੀ ਕੀਤੇ ਜਾਂਦੇ ਹਨ। ਇਸਦਾ ਬਾਰੀਕ ਧੂੜਾ ਦੰਦਾਂ ਸਾਫ਼ ਕਰਨ ਲਈ ਵੀ ਵਰਤਿਆ ਜਾਂਦਾ ਹੈ। ਇਹ ਕਰੇੜਾ ਲੱਗੇ ਹੋਏ ਦੰਦਾਂ ਲਈ ਵੀ ਚੰਗਾ ਹੁੰਦਾ ਹੈ। ਇਹ ਮਸੂੜਿਆਂ ’ਚੋਂ ਵਗਦੇ ਖ਼ੂਨ ਨੂੰ ਰੋਕਣ ਲਈ ਅਤੇ ਜ਼ਖ਼ਮਾਂ ਨੂੰ ਰਾਜ਼ੀ ਕਰਨ ਲਈ ਵੀ ਲਾਭਦਾਇਕ ਹੈ। ਹਰੜ ਦੀ ਛਿੱਲ ਤੋਂ ਬਣਾਈ ਔਸ਼ਧੀ ਮੂਤਵਰਧਕ ਅਤੇ ਹਿਰਦੇ ਨੂੰ ਸ਼ਕਤੀ ਦਿੰਦੀ ਹੈ। ਹਿਕਮਤ ਅਨੁਸਾਰ ਹਰੜ ਪਹਿਲੇ ਦਰਜੇ ਵਿਚ ਠੰਢੀ ਅਤੇ ਦੂਜੇ ਦਰਜੇ ਵਿਚ ਖ਼ੁਸ਼ਕ ਹੈ। ਇਹ ਯਾਦ–ਸ਼ਕਤੀ ਅਤੇ ਦਿਮਾਗ਼ ਲਈ ਬਹੁਤ ਲਾਭਦਾਇਕ ਹੈ। ਖ਼ੂਨ ਨੂੰ ਸਾਫ਼ ਕਰਦੀ ਹੈ। ਇਸ ਨੂੰ ਚਬਾਕੇ ਉਸਦਾ ਲੁਬਾਬ ਅੰਦਰ ਲਿਜਾਣਾ ਬਹੁਤ ਗੁਣਕਾਰੀ ਹੈ। ਇਹ ਬਲਗ਼ਮ ਅਤੇ ਮਿਹਦੇ ਦੀਆਂ ਰਤੂਬਤਾਂ ਨੂੰ ਖ਼ੁਸ਼ਕ ਕਰਦੀ ਹੈ। ਕਾਲੇ ਲੂਣ ਨਾਲ ਮਿਲਾਕੇ ਖਾਣ ਨਾਲ ਬਵਾਸੀਰ ਨੂੰ ਠੀਕ ਕਰਦੀ ਹੈ। ਇਸ ਨੂੰ ਬਾਰੀਕ ਪੀਸ ਕੇ ਦੇਣ ਨਾਲ ਦਸਤ ਬੰਦ ਹੋ ਜਾਂਦੇ ਹਨ।

          ਕਾਲੀ ਜਾਂ ਛੋਟੀ ਹਰੜ ਦੀ ਯਾਦ-ਸ਼ਕਤੀ ਤੇਜ਼ ਕਰਨ ਅਤੇ ਦਿਮਾਗ਼ੀ ਤਾਕਤ ਲਈ ਲਾਹੇਵੰਦ ਹੈ। ਇਸ ਨੂੰ ਮੂੰਹ ਵਿਚ ਰਖਣ ਨਾਲ ਲਕਵੇ ਦੇ ਮਰੀਜ਼ ਨੂੰ ਫ਼ਾਇਦਾ ਪਹੁੰਚਦਾ ਹੈ

          ਕਾਬਲੀ ਹਰੜ ਦਾ ਰੰਗ ਪੀਲੇ ਰੰਗ ਦੀ ਭਾਹ ਮਾਰਦਾ ਭੂਰਾ ਹੁੰਦਾ ਹੈ। ਹਰੜਾਂ ਦੇ ਬਾਕੀ ਗੁਣਾਂ ਤੋਂ ਇਲਾਵਾ ਇਸ ਹਰੜ ਬਾਰੇ ਇਹ ਪ੍ਰਚਲਤ ਹੈ ਕਿ ਜੇਕਰ ਲਗਾਤਾਰ ਇਕ ਸਾਲ ਹਰ ਰੋਜ਼ ਇਕ ਹਰੜ ਦਾ ਸੇਵਨ ਕੀਤਾ ਜਾਵੇ ਤਾਂ ਵਾਲ ਚਿੱਟੇ ਨਹੀਂ ਹੁੰਦੇ। ਇਹ ਜਿਗਰ ਲਈ ਵੀ ਲਾਹੇਵੰਦ ਹੈ।

          ਇਨ੍ਹਾਂ ਕਿਸਮਾਂ ਤੋਂ ਇਲਾਵਾ ਇਕ ਕਿਸਮ ਗੁਠਲੀ ਰਹਿਤ ਹਰੜ ਦੀ ਵੀ ਹੁੰਦੀ ਹੈ। ਇਹ ਬਹੁਤ ਘੱਟ ਮਾਤਰਾ ਵਿਚ ਉਪਲਬੱਧ ਹੈ। ਇਸ ਨੂੰ ਜਲਾਪਾ ਹਰੜ ਕਿਹਾ ਜਾਂਦਾ ਹੈ।

                   ਹ. ਪੁ. ––ਚੌ. ਇ. ਡ. ਇੰ. 688; ਗ ਇੰ. ਮੈ. ਪ ; 242


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਹਰੜ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹਰੜ :   ਇਹ ਇਕ ਪੌਦੇ ਜਿਸ ਦਾ ਬਨਸਪਤੀ ਵਿਗਿਆਨਕ ਨਾਂ ਟਰਮੀਨੇਲੀਆ ਚੀਬੂਲਾ (Terminalea Chebula) ਹੈ, ਦਾ ਸੁੱਕਿਆ ਹੋਇਆ ਫ਼ਲ ਹੈ।ਇਸ ਦੀਆਂ ਤਿੰਨ ਪ੍ਰਸਿੱਧ ਕਿਸਮਾਂ :– 1.ਪੀਲੀ ਹਰੜ,  2. ਕਾਲੀ ਜਾਂ ਛੋਟੀ ਹਰੜ ਅਤੇ  3.   ਕਾਬਲੀ ਹਰੜ ਹਨ। ਪੀਲੀ ਹਰੜ ਬਹੁਤ ਗੁਣਕਾਰੀ ਹੁੰਦੀ ਹੈ। ਇਹ ਲੰਬੀ ਅਤੇ ਝੁਰੜੀਦਾਰ ਹੁੰਦੀ ਹੈ। ਇਸ ਦਾ ਸੁਆਦ ਕਸੈਲਾ ਹੁੰਦਾ ਹੈ। ਇਸ ਦੇ ਅੰਦਰ ਸੁੱਕੇ ਗੁੱਦੇ ਤੋਂ ਇਲਾਵਾ ਸਖ਼ਤ ਗਿਰੀ ਵੀ ਹੁੰਦੀ ਹੈ। ਇਸ ਦਾ ਬਰੀਕ ਧੂੜਾ ਦੰਦ ਸਾਫ਼ ਕਰਨ ਲਈ ਗੁਣਕਾਰੀ ਮੰਨਿਆ ਜਾਂਦਾ ਹੈ। ਦੰਦਾਂ ਦਾ ਕਰੇੜਾ, ਮਸੂੜਿਆਂ ਦਾ ਖ਼ੂਨ ਅਤੇ ਜ਼ਖ਼ਮ ਇਸ ਦੀ ਵਰਤੋਂ ਨਾਲ ਠੀਕ ਹੋ ਜਾਂਦਾ ਹੈ।ਇਸ ਦੇ ਛਿਲਕੇ ਤੋਂ ਬਣਾਈ ਦੁਆਈ ਪਿਸ਼ਾਬ ਦਾ ਬੰਨ੍ਹ ਖੋਲ੍ਹਣ ਅਤੇ ਹਿਰਦੇ ਨੂੰ ਸ਼ਕਤੀ ਦੇਣ ਵਾਲੀ ਹੁੰਦੀ ਹੈ। ਇਹ ਯਾਦ ਸ਼ਕਤੀ ਅਤੇ ਦਿਮਾਗ਼ ਲਈ ਲਾਭਦਾਇਕ ਸਮਝੀ ਜਾਂਦੀ ਹੈ। ਇਹ ਖ਼ੂਨ ਸਾਫ਼ ਕਰਨ ਦਾ ਵੀ ਕੰਮ ਕਰਦੀ ਹੈ ਅਤੇ ਬਲਗ਼ਮ ਅਤੇ ਮਿਹਦੇ ਦੀਆਂ ਬੀਮਾਰੀਆਂ ਲਈ ਲਾਹੇਵੰਦ ਸਿੱਧ ਹੁੰਦੀ ਹੈ। ਬਵਾਸੀਰ ਦੇ ਇਲਾਜ ਲਈ ਇਹ ਕਾਲੇ ਲੂਣ ਵਿਚ ਮਿਲਾ ਕੇ ਖਾਧੀ ਜਾਂਦੀ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਦਸਤ ਹੋ ਜਾਂਦੇ ਹਨ।

    ਕਾਲੀ ਹਰੜ ਛੋਟੀ ਹੁੰਦੀ ਹੈ ਜਿਹੜੀ ਯਾਦ ਸ਼ਕਤੀ ਤੇਜ਼ ਕਰਨ ਅਤੇ ਦਿਮਾਗ਼ੀ ਤਾਕਤ ਵਧਾਉਣ ਵਿਚ ਲਾਹੇਵੰਦ ਸਿੱਧ ਹੁੰਦੀ ਹੈ। ਲਕਵੇ ਦੇ ਮਰੀਜ਼ਾਂ ਨੂੰ ਵੀ ਇਸ ਨਾਲ ਫ਼ਾਇਦਾ ਹੁੰਦਾ ਹੈ।

    ਕਾਬਲੀ ਹਰੜ ਪੀਲੇ ਰੰਗ ਦੀ ਭਾਹ ਵਾਲੀ ਹੁੰਦੀ ਹੈ। ਇਸ ਕਿਸਮ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇਕਰ ਲਗਾਤਾਰ ਇਕ ਸਾਲ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਵਾਲ ਚਿੱਟੇ ਨਹੀਂ ਹੁੰਦੇ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-26-04-02-07, ਹਵਾਲੇ/ਟਿੱਪਣੀਆਂ: ਹ. ਪੁ. –ਗ. ਇੰ. ਮੈ. ਪ.: 242

ਹਰੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਰੜ, ਇਸਤਰੀ ਲਿੰਗ : ਇੱਕ ਫਲ਼ ਜਿਸ ਦੀ ਵਰਤੋਂ ਦਵਾਈਆਂ ਵਿੱਚ ਆਮ ਹੁੰਦੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 592, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-18-10-27-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.