ਹਲਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹਲਕ. ਅ਼ ਹ਼ਲਕ਼. ਸੰਗ੍ਯਾ—ਗਲ. ਕੰਠ । ੨ ਸੰ. ਅਲਕ੗. ਫ਼ਜ਼ਅ਼ਉਲਮਾ. ਪਾਨੀਡਰ. Hydrophobia. ਇਹ ਰੋਗ ਹਲਕਾਏ ਕੁੱਤੇ, ਗਿੱਦੜ , ਲੂੰਬੜ ਆਦਿ ਦੇ ਕੱਟਣ ਤੋਂ ਹੁੰਦਾ ਹੈ. ਇਸ ਦਾ ਬਹੁਤ ਛੇਤੀ ਇਲਾਜ Pasteur3 Institute ਕਸੌਲੀ ਆਦਿ ਵਿੱਚ ਪਹੁੰਚਕੇ ਕਰਾਉਣਾ ਚਾਹੀਏ. ਜੇ ਇਸ ਦਾ ਅਸਰ ਦਿਮਾਗ ਵਿੱਚ ਪਹੁੰਚ ਜਾਵੇ ਫੇਰ ਕੋਈ ਇਲਾਜ ਨਹੀਂ ਹੋ ਸਕਦਾ. ਕਦੇ ਕਦੇ ਇਸ ਦੀ ਜ਼ਹਿਰ ਸ਼ਰੀਰ ਵਿੱਚ ਦਬੀ ਰਹਿੰਦੀ ਹੈ ਅਤੇ ਚਿਰ ਪਿੱਛੋਂ ਜਾਗ ਉਠਦੀ ਹੈ.

 

ਹਲਕਾਏ ਜੀਵ ਦੀ ਵਿਖ ਜਿਤਨੀ ਜਾਦਾ ਜਖਮ ਵਿੱਚ ਚਲੀ ਜਾਵੇ ਅਤੇ ਜਖਮ ਜਿਤਨਾ ਦਿਮਾਗ ਦੇ ਨੇੜੇ ਹੋਵੇ, ਉਤਨਾ ਅਸਰ ਛੇਤੀ ਹੁੰਦਾ ਹੈ.

ਹਲਕ ਵਾਲਾ ਰੋਗੀ ਪਾਣੀ ਦੇਖਕੇ ਡਰਦਾ ਹੈ, ਭੁੱਖ ਮਰ ਜਾਂਦੀ ਹੈ, ਹੋਸ਼ ਠਿਕਾਣੇ ਨਹੀਂ ਰਹਿੰਦੀ, ਜੀਭ ਢਲਕ ਪੈਂਦੀ ਹੈ, ਲਾਲਾਂ ਅਤੇ ਝੱਗ ਮੂੰਹੋਂ ਵਗਦੀ ਹੈ, ਮੂੰਹ ਸੁੱਕਦਾ ਹੈ, ਚਾਨਣਾ ਬੁਰਾ ਲਗਦਾ ਹੈ, ਦਿਲ ਦਹਿਲਣਾ, ਪਾਸ ਦੇ ਆਦਮੀਆਂ ਨੂੰ ਵੱਢਣ ਪੈਣਾ ਆਦਿ ਲੱਛਣ ਹੁੰਦੇ ਹਨ.

ਜਿਸ ਥਾਂ ਹਲਕਾਏ ਜੀਵ ਦੇ ਕੱਟਣ ਦਾ ਜ਼ਖ਼ਮ ਹੋਵੇ, ਉੱਥੇ ਤੁਰੰਤ ਹੀ ਦਗਦੇ ਕੋਲੇ ਅਥਵਾ ਤਪੇ ਹੋਏ ਲੋਹੇ ਨਾਲ ਦਾਗ ਦੇ ਦੇਣਾ ਚਾਹੀਏ ਅਰ ਪੋਟੈਸੀਅਮ ਪਰਮੈਂਗਨੇਟ Potassium Permanganate ਚੰਗੀ ਤਰਾਂ ਮਲਨਾ ਲੋੜੀਏ. ਕੁਚਲਾ ਪਾਣੀ ਵਿੱਚ ਘਸਾਕੇ ਲਾਉਣਾ ਭੀ ਗੁਣਕਾਰੀ ਹੈ.

ਹੇਠ ਲਿਖੀਆਂ ਦਵਾਈਆਂ ਹਲਕ ਰੋਗ ਲਈ ਗੁਣਕਾਰੀ ਹਨ—

ਛੋਲਿਆਂ ਦੀਆਂ ਭੁੰਨੀਆਂ ਖਿੱਲਾਂ ਥੋਹਰ ਦੇ ਦੁੱਧ ਵਿੱਚ ਖਰਲ ਕਰਕੇ ਦੋ ਦੋ ਰੱਤੀ ਦੀਆਂ ਗੋਲੀਆਂ ਬਣਾਕੇ ਛਾਵੇਂ ਸੁਕਾ ਲਓ. ਉਮਰ ਅਤੇ ਰੋਗੀ ਦੇ ਬਲ ਅਨੁਸਾਰ ੧ ਤੋਂ ੮ ਤੀਕ ਪਾਣੀ ਨਾਲ ਖਵਾਓ, ਇਸ ਤੋਂ ਦਸਤ ਆਕੇ ਜਹਿਰ ਨਿਕਲ ਜਾਵੇਗਾ. ਪੁਠਕੰਡੇ ਦੀ ਜੜ ਦਾ ਚੂਰਨ ਸ਼ਹਿਦ ਵਿੱਚ ਮਿਲਾਕੇ ਚਟਾਓ. ਤੁਲਸੀ ਦੀ ਜੜ ਚੌਲਾਂ ਦੇ ਧੋਤੇ ਹੋਏ ਪਾਣੀ ਵਿੱਚ ਘੋਟਕੇ ਪਿਆਓ. ਕਾਲੀਆਂ ਮਿਰਚਾਂ ਅਤੇ ਤੁਲਸੀ ਦੇ ਪੱਤੇ ਘੋਟਕੇ ਛਕਾਓ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2965, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹਲਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਲਕ, (ਅਰਬੀ) / ਪੁਲਿੰਗ : ਗਲਾ, ਸੰਘ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-09-08-11, ਹਵਾਲੇ/ਟਿੱਪਣੀਆਂ:

ਹਲਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹਲਕ, ਪੁਲਿੰਗ : ੧. ਇੱਕ ਰੋਗ ਜੋ ਹਲਕੇ ਕੁੱਤੇ ਦੇ ਵਢਣ ਤੇ ਪੈਦਾ ਹੁੰਦਾ ਹੈ, ਕੁੱਤੇ ਪਸ਼ੂ ਆਦਿ ਦਾ ਪਾਗਲਪਣ ਜਿਸ ਵਿੱਚ ਉਹ ਹੋਰ ਜਾਨਵਰਾਂ ਨੂੰ ਵੱਢਣ ਪੈਂਦਾ ਹੈ ਤੇ ਪਾਣੀ ਤੋਂ ਵੀ ਡਰਦਾ ਹੈ; (ਲਾਗੂ ਕਿਰਿਆ : ਹੋਣਾ, ਉਠਣਾ, ਕੁੱਦਣਾ, ਚੜ੍ਹਨਾ, ਜਾਣਾ); ੨. ਤੀਬਰ ਇੱਛਾ, ਝੱਸ

–ਹਲਕ ਉਠਣਾ, ਮੁਹਾਵਰਾ : ਕਿਸੇ ਚੀਜ਼ ਲਈ ਤੀਬਰ ਇੱਛਿਆ ਉਪਜਣਾ, ਝੱਸ ਕੁੱਦਣਾ

–ਹਲਕ ਕੁੱਦਣਾ, ਮੁਹਾਵਰਾ : ਝਸ ਉਠਣਾ

–ਹਲਕਣਾ, ਕਿਰਿਆ ਅਕਰਮਕ : ਹਲਕ ਦੀ ਬੀਮਾਰੀ ਹੋ ਜਾਣਾ, ਬਹੁਤ ਰਿਸ਼ਵਤਖੋਰ ਹੋ ਜਾਣਾ, ਬਹੁਤ ਲੋਭ ਹੋ ਜਾਣਾ

–ਹਲਕਵਾ, (ਪੁਆਧੀ) / ਪੁਲਿੰਗ : ਹਲਕਪੁਣਾ, (ਲਾਗੂ ਕਿਰਿਆ : ਉਠਣਾ, ਕੁੱਦਣਾ)

–ਹਲਕਾ, ਵਿਸ਼ੇਸ਼ਣ : ਜਿਸ ਨੂੰ ਹਲਕ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 438, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-09-08-27, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.