ਹੂਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੂਰ (ਨਾਂ,ਇ) 1 ਅੱਖਾਂ ਦੀ ਚਿਟਿਆਈ ਬਹੁਤ ਚਿੱਟੀ ਅਤੇ ਕਾਲੋਂ ਬਹੁਤ ਕਾਲੀ ਹੋਣ ਦੇ ਗੁਣਾਂ ਵਾਲੀ ਨਾਰੀ 2 ਇਸਲਾਮ ਅਨੁਸਾਰ, ਬਹਿਸ਼ਤ ਵਿੱਚ ਮੋਮਨਾਂ ਨੂੰ ਪ੍ਰਾਪਤ ਹੋਣ ਵਾਲੀ ਅਪੱਸਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੂਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੂਰ [ਨਾਂਇ] ਇਸਲਾਮ ਧਰਮ ਅਨੁਸਾਰ ਜੰਨਤ ਦੀ ਸੁੰਦਰ ਔਰਤ; ਸੋਹਣੀ ਔਰਤ, ਸੁੰਦਰ ਇਸਤਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੂਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੂਰ. ਅ਼.ਹੂਰ. .ਹੁਰਾ ਦਾ ਬਹੁ ਵਚਨ. ਸੰਗ੍ਯਾ—ਅਪਸਰਾ. ਬਹਿਸ਼ਤ ਦੀਆਂ ਕੁਆਰੀਆਂ ਇਸਤ੍ਰੀਆਂ, ਜੋ ਇਸਲਾਮ ਮਤ ਅਨੁਸਾਰ ਮੋਮਿਨਾ ਨੂੰ ਪ੍ਰਾਪਤ ਹੁੰਦੀਆਂ ਹਨ.1 ਇਹ ਉਨ੍ਹਾਂ ਯੋਧਿਆਂ ਨੂੰ ਭੀ ਵਰਦੀਆਂ ਹਨ, ਜੋ ਜੰਗ ਵਿੱਚ ਧਰਮ ਅਨੁਸਾਰ ਨਿਡਰ ਪ੍ਰਾਣ ਦਿੰਦੇ ਹਨ. “ਹੂਰਾਂ ਸ੍ਰੋਣਤ ਬੀਜ ਨੂੰ ਘਤ ਘੇਰ ਖਲੋਈਆਂ.” (ਚੰਡੀ ੩) ਦੇਖੋ, ਨੂਰ ੫.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੂਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਹੂਰ (ਸੰ.। ਅ਼ਰਬੀ ਹ਼ੂਰ*) ਅਪੱਛਰਾਂ, ਸ੍ਵਰਗ ਦੀਆਂ ਸੁੰਦਰੀਆਂ। ਯਥਾ-‘ਹੂਰ ਨੂਰ ਮੁਸਕੁ ਖੁਦਾਇਆ’ ਹੂਰਾਂ ਦਾ ਦੀਦਾਰ ਅਰ ਮੁਸ਼ਕ ਲਾਉਣਾ ਇਹੀ ਹੈ ਜੋ ਖੁਦਾ ਦਾ ਨੂਰ ਚਮਕਿਆ ਹੈ।

----------

* ਅ਼ਰਬੀ ਵਿਚ ਹੂਰ ਪਦ ਬਹੁ ਬਚਨ ਹੈ, ਹੌਰ ਦਾ। ਫ਼ਾਰਸੀ ਵਿਚ ਹੂਰ ਪਦ ਇਕ ਵਚਨ ਹੈ ਤੇ ਇਸਦਾ ਬਹੁ ਵਚਨ ਹੂਰਾਂ ਹੈ। ਹੂਰ ਦੇ ਲੱਛਣ ਵਿਚ ਲਿਖੇ ਹਨ, ਜਿਨ੍ਹਾਂ ਦਾ ਸਰੀਰ ਬਹੁਤ ਗੋਰਾ ਹੋਵੇ, ਅੱਖਾਂ ਦੀ ਸਫੇਦੀ ਬਹੁਤ ਚਿਟੀ ਹੋਵੇ, ਪਰ ਅਖਾਂ ਦੀ ਕਾਲੋਂ ਤੇ ਵਾਲਾਂ ਦੀ ਰੰਗਤ ਗੂੜ੍ਹੀ ਕਾਲੀ ਹੋਵੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 17997, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਹੂਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੂਰ : ਅਪਸਰਾਂ, ਬਹਿਸ਼ਤ ਦੀਆਂ ਕੁਆਰੀਆਂ ਇਸਤਰੀਆਂ, ਜੋ ਇਸਲਾਮ ਅਨੁਸਾਰ ਮੋਮਨਾਂ ਨੂੰ ਪ੍ਰਾਪਤ ਹੁੰਦੀਆਂ ਹਨ। ਇਹ ਉਨ੍ਹਾਂ ਯੋਧਿਆਂ ਨੂੰ ਵੀ ਮਿਲਦੀਆਂ ਹਨ ਜੋ ਜੰਗ ਵਿਚ ਧਰਮ ਅਨੁਸਾਰ ਬੇਖੌਫ਼ ਜਾਨ ਦਿੰਦੇ ਹਨ। ਕੁਰਾਨ ਅਨੁਸਾਰ ਹੂਰਾਂ ਨੂੰ ਪਵਿੱਤਰ ਪਤਨੀਆਂ ਕਿਹਾ ਜਾਂਦਾ ਹੈ ਅਤੇ ਉਹ ਸਰੀਰਿਕ ਅਪਵਿਤਰਤਾ ਅਤੇ ਆਚਰਨਕ ਨੁਕਸਾ ਤੋਂ ਉੱਪਰ ਹੁੰਦੀਆਂ ਹਨ। ਇਨ੍ਹਾਂ ਨੂੰ ਪਤੀ ਤੋਂ ਬਿਨਾਂ ਕੋਈ ਪਰਾਇਆ ਪੁਰਸ਼ ਨਹੀਂ ਛੂਹ ਸਕਦਾ। ਸਰੀਰਿਕ ਸੁੰਦਰਤਾ ਦੇ ਪੱਖ ਤੋਂ ਇਹ ਇਤਨੀਆਂ ਪਾਰਦਰਸ਼ੀ ਹੁੰਦੀਆਂ ਹਨ ਕਿ ਉਨ੍ਹਾਂ ਦੀਆਂ ਹੱਡੀਆਂ ਉਤਲਾ ਮਾਸ ਸਤੱਰ ਰੇਸ਼ਮੀ ਕਪੜਿਆਂ ਵਿਚੋਂ ਵੀ ਦਿਸਦਾ ਹੈ।

          ਹ. ਪੁ.––ਮ. ਕੋ. ; ਸ਼ਾ. ਐਨ. ਇਸ. 141


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12005, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-16, ਹਵਾਲੇ/ਟਿੱਪਣੀਆਂ: no

ਹੂਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੂਰ, (ਅਰਬੀ : ਹੌਰਾ ਦਾ ਬਹੁ ਵਚਨ) / ਇਸਤਰੀ ਲਿੰਗ : ੧. ਅਪਸਰਾ, ਅਪੱਛਰਾ, ਬਹਿਸ਼ਤ ਦੀਆਂ ਕੁਆਰੀਆਂ ਇਸਤਰੀਆਂ ਜੋ ਇਸਲਾਮ ਅਨੁਸਾਰ ਮੋਮਨਾਂ ਨੂੰ ਪਰਾਪਤ ਹੁੰਦੀਆਂ ਹਨ; ੨. ਸੁੰਦਰ ਇਸਤਰੀ, ਉਹ ਇਸਤਰੀ ਜਿਸ ਦੀਆਂ ਅੱਖਾਂ ਦੀ ਚਿਟਿਆਈ ਬਹੁਤ ਚਿਟੀ ਤੇ ਕਾਲੋਂ ਬਹੁਤ ਕਾਲੀ ਹੋਵੇ

–ਹੂਰਾ ਪਰੀ, ਇਸਤਰੀ ਲਿੰਗ : ਬਹੁਤ ਸੁੰਦਰ ਇਸਤਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2886, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-04-24-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.