ਹੋਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੋਲਾ (ਨਾਂ,ਪੁ) ਹੋਲੀ ਤੋਂ ਅਗਲੇ ਦਿਨ ਮਨਾਇਆ ਜਾਣ ਵਾਲਾ ਤਿਉਹਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਹੋਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੋਲਾ 1 [ਨਾਂਪੁ] ਸਿੱਖ ਧਰਮ ਦਾ ਇੱਕ ਤਿਉਹਾਰ ਜੋ ਹੋਲੀ ਤੋਂ ਅਗਲੇ ਦਿਨ ਆਉਂਦਾ ਹੈ 2 [ਵਿਸ਼ੇ] (ਲਹਿੰ) ਪਸ਼ੂ ਜਿਸ ਦੇ ਸਿੰਗ ਹੇਠਾਂ ਵੱਲ ਨੂੰ ਮੁੜੇ ਹੋਣ, ਮੀਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੋਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੋਲਾ. ਦੇਖੋ, ਹੋਲ ਅਤੇ ਹੋਲਾ ਮਹੱਲਾ.

ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ,

ਛਕਾ ਪ੍ਰਸਾਦ ਸਜਾ ਦਸਤਾਰਾ ਅਰੁ ਕਰਦੌਨਾ ਟੋਲਾ ਹੈ,

ਸੁਭਟਸੁਚਾਲਾ ਅਰੁ ਲਖਬਾਹਾਂ ਕਲਗਾ ਸਿੰਘ ਸੁਚੋਲਾ ਹੈ,

ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ਹੋਲਾ ਹੈ.

(ਕਵਿ ਨਿਹਾਲ ਸਿੰਘ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11563, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੋਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੋਲਾ, ਪੁਲਿੰਗ : ਹੋਲੀ  ਤੋਂ ਅਗਲਾ ਦਿਨ ਜੋ ਸਿੱਖਾਂ ਦਾ ਤਿਉਹਾਰ ਹੈ ਤੇ ਜਿਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਅਨੰਦਪੁਰ ਸਾਹਿਬ ਵਿੱਚ ਰਾਗ ਕਾਵਿ ਸ਼ਸਤਰ ਵਿਦਿਆ ਦੇ ਉਸਤਾਦ ਆਪਣੇ ਆਪਣੇ ਗੁਣਾਂ ਦਾ ਮੁਜ਼ਾਹਰਾ ਕਰਦੇ ਸਨ

–ਹੋਲਾ ਖੇਡਣਾ, (ਖਾਲਸਾਈ ਬੋਲਾ) : ਲੁੱਟ ਮਾਰ ਕਰਨਾ

–ਹੌਲਾ ਮਹੱਲਾ, ਪੁਲਿੰਗ : ਅਨੰਦਪੁਰ ਵਿਖੇ ਹੋਲੇ ਦੇ ਤਿਉਹਾਰ ਦਾ ਜਲੂਸ ਜੋ ਸ਼ਸਤਰ ਧਾਰੀ ਸਿੰਘਾਂ ਦਾ ਨਿਕਲਦਾ ਹੈ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1588, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-25-04-17-47, ਹਵਾਲੇ/ਟਿੱਪਣੀਆਂ:

ਹੋਲਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੋਲਾ, (ਲਹਿੰਦੀ) / ਵਿਸ਼ੇਸ਼ਣ / ਪੁਲਿੰਗ : ਮੀਣਾ ਡੰਗਰ, ਪਸ਼ੂ ਜਿਸ ਦੇ ਸਿੰਙ ਹੇਠਾਂ ਨੂੰ ਬਾਚੀਆਂ ਨਾਲ ਲਟਕੇ ਰਹਿੰਦੇ ਹਨ 

–ਹੋਲੀ, ਇਸਤਰੀ ਲਿੰਗ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1588, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-25-04-17-59, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.