ਗ਼ੈਰਕਾਨੂੰਨੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Illegal_ਗ਼ੈਰਕਾਨੂੰਨੀ: ਅਜਿਹਾ ਕੰਮ ਜੋ ਕਾਨੂੰਨ ਦੁਆਰਾ ਵਰਜਤ ਹੋਵੇ ਜਾਂ ਜਿਸ ਕੰਮ ਨੂੰ ਕਾਨੂੰਨ ਅਜਿਹੀ ਮਾਨਤਾ ਨ ਦਿੰਦਾ ਹੋਵੇ ਜਿਸ ਮਾਨਤਾ ਨਾਲ ਅਧਿਕਾਰ ਸਿਰਜੇ ਜਾ ਸਕਦੇ ਹਨ। ਮਿਸਾਲ ਲਈ ਕਤਲ ਕਰਨਾ ਕਾਨੂੰਨ ਦੁਆਰਾ ਵਰਜਤ ਹੈ ਅਤੇ ਇਸ ਕਾਰਨ ਕਤਲ ਕਰਨ ਦੀ ਕਿਰਿਆ ਗ਼ੈਰਕਾਨੂੰਨੀ ਹੈ। ਇਸੇ ਤਰ੍ਹਾਂ ਗ਼ੈਰਕਾਨੂੰਨੀ ਮੁਆਇਦੇ ਵੀ ਹੋ ਸਕਦੇ ਹਨ ਜੋ ਕਾਨੂੰਨ ਦੁਆਰਾ ਵਰਜਤ ਹੋਣ। ਅਪਰਾਧ ਕਰਨ ਦਾ ਮੁਆਇਦਾ ਵਰਜਤ ਹੈ ਕਿਉਂ ਕਿ ਹਰੇਕ ਅਪਰਾਧ ਕਾਨੂੰਨ ਦੁਆਰਾ ਵਰਜਤ ਹੁੰਦਾ ਹੈ। ਪਰ ਇਥੇ ਮੁਆਇਦਾ ਕਾਨੂੰਨੀ ਅਦਾਲਤਾਂ ਰਾਹੀਂ ਨਾਫ਼ਜ਼ ਵੀ ਨਹੀਂ ਕਰਵਾਇਆ ਜਾ ਸਕਦਾ ਕਿਉਂ ਕਿ ਉਹ ਗ਼ੈਰਕਾਨੂੰਨੀ ਹੋਣ ਕਾਰਨ ਸੁੰਨ ਹੈ। ਭਾਰਤੀ ਦੰਡ ਸੰਘਤਾ ਦੀ ਧਾਰਾ 43 ਅਨੁਸਾਰ ‘ਸ਼ਬਦ ਗ਼ੈਰਕਾਨੂੰਨੀ ਹਰ ਉਸ ਗੱਲ ਨੂੰ ਲਾਗੂ ਹੈ ਜੋ ਕਾਨੂੰਨ ਦੁਆਰਾ ਮਨ੍ਹਾਂ ਹੈ, ਜਾਂ ਜੋ ਕਾਨੂੰਨੀ ਕਾਰਵਾਈ ਲਈ ਆਧਾਰ ਦਿੰਦੀ ਹੈ।

 

 


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1021, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.