ਅ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅ [ਨਾਂਪੁ] ਗੁਰਮੁਖੀ ਲਿਪੀ ਦਾ ਦੂਜਾ ਅੱਖਰ , ਐੜਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਅ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅ. ਪੰਜਾਬੀ ਵਰਣਮਾਲਾ ਦਾ ਦੂਜਾ ਸ੍ਵਰ ਅੱਖਰ. ਇਸ ਦਾ ਉੱਚਾਰਣ ਅਸਥਾਨ ਕੰਠ ਹੈ। ੨ ਸੰ. ਵ੍ਯ—ਨਾਉਂ ਅਤੇ ਵਿਸ਼ੇਣਾ ਦੇ ਮੁੱਢ ਲਗਕੇ ਇਹ ਨਿਧ, ਵਿਰੋਧ ਅਤੇ ਭਿੰਨ ਅਰਥ ਦਿੰਦਾ ਹੈ. ਜਿਵੇਂ—ਅਕਾਲ, ਅਗ੍ਯਾਨ, ਅਧਰਮ, ਅਨੀਤਿ, ਅਨੇਕ ਆਦਿ ਸ਼ਬਦਾਂ ਵਿੱਚ ਹੈ। ੩ ਸੰ. ਸੰਗ੍ਯਾ—ਵਿਸ਼੍ਵ. ਜਗਤ । ੪ ਅਭਾਵ। ੫ ਅਗਨਿ। ੬ ਬ੍ਰਹਮਾ। ੭ ਵਿਨੁ। ੮ ਇੰਦ੍ਰ। ੯ ਪਵਨ। ੧੦ ਅਮ੍ਰਿਤ। ੧੧ ਯਸ਼ (ਜਸ) ੧੨ ਮਸ੍ਤਕ (ਮੱਥਾ) ੧੩ ਵਿ—ਰੱਛਕ (ਰਕ) ੧੪ ਸਹਾਇਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
ਅ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅ 'ਐੜਾ', 'ਆੜਾ' ਜਾਂ 'ਆਇਆ' ਗੁਰਮੁਖੀ ਵਰਣਮਾਲਾ ਦਾ ਦੂਜਾ ਸ੍ਵਰ ਹੈ। ਇਸ ਦਾ ਉਚਾਰਣ ਕੰਠ ਵਿਚੋਂ ਹੁੰਦਾ ਹੈ। ਇਹ ਮੰਝਲਾ ਨਿਊਨ-ਸ੍ਵਰ ਹੈ। ਇਸ ਨੂੰ ਕੰਨਾ, ਦੁਲਾਵਾਂ, ਕਨੌੜਾ, ਟਿੱਪੀ ਅਤੇ ਕੰਨਾ-ਬਿੰਦੀ ਲਗਾਂ ਲਗਦੀਆਂ ਹਨ। 'ਅ' ਨੇ ਅਜੋਕਾ ਰੂਪ ਕਈ ਪੜਾਵਾਂ ਵਿਚੋਂ ਲੰਘ ਕੇ ਧਾਰਿਆ ਹੈ। ਇਨ੍ਹਾਂ ਵਿਚੋਂ ਨਿਕਾਸ ਅਤੇ ਵਿਕਾਸ ਦੀਆਂ ਕੁਝ ਅਵਸਥਾਵਾਂ ਐੜੇ ਦੀ ਪੱਟੀ ਵਿਚ ਦਿਖਾਈਆਂ ਗਈਆਂ ਹਨ।
ਲਿਪੀ-ਵਿਗਿਆਨ ਅਨੁਸਾਰ 'ਅ' ਬ੍ਰਹਮੀ ਦੇ ਤੋਂ ਵਿਕਸਿਤ ਹੋਇਆ ਹੈ ਅਤੇ ਬ੍ਰਹਮੀ ਦਾ ਇਹi ਸਾਮੀ ਲਿਪੀਆਂ ਦੇ ਦਾ ਉਲਟਾ ਰੂਪ ਜਾਪਦਾ ਹੈ । ਸਾਮੀ ਲਿਪੀਆਂ ਵਿਚ ਇਹ ਚਿੰਨ੍ਹ ਮਿਸਰੀ 'ਅਲਿਫ਼' ਅਰਥਾਤ ਬਲਦ ਦੇ ਚਿਤਰ ਦਾ ਸੰਖੇਪ ਚਿੰਨ੍ਹ ਹੈ। ਮਿਸਰੀ ਭਾਸ਼ਾ ਵਿਚ ਅਲਿਫ਼ ਦਾ ਅਰਥ ਬਲਦ ਹੁੰਦਾ ਹੈ। ਇਸ ਤਰ੍ਹਾਂ ਮੁੱਢਲਾ ਅਲਿਫ਼ ਬਲਦ ਦਾ ਚਿਤਰ ਸੀ ਜੋ ਮਿਸਰੀ ਹਾਇਰੋਗਲਿਫੀ ਵਿਚ ਦੀ ਸ਼ਕਲ ਦਾ ਸੀ। ਸਿਨਾਈ ਲਿਪੀ ਵਿਚ ਇਸ ਬਲਦ ਦਾ ਰੂਪ ਹੋ ਗਿਆ। ਮੋਬ ਅਤੇ ਸ਼ਾਹ ਮੇਸ਼ਾ ਦੇ ਸ਼ਿਲਾਲੇਖ ਵਿਚ ਇਸ ਅਲਿਫ਼ ਦਾ ਰੂਪ, ਸਾਮੀ ਲਿਪੀ ਵਿਚ ਜਾਂ ਅਤੇ ਯੂਰਪੀ ਲਿਪੀ ਵਿਚ ਬਣ ਗਿਆ। ਲਗਭਗ 800 ਈ. ਪੂ. ਵਿਚ ਜਦੋਂ ਸਾਮੀ ਲਿਪੀਆਂ ਤੋਂ ਇਹ ਚਿੰਨ੍ਹ ਬ੍ਰਹਮੀ ਵਿਚ ਆਇਆ, ਤਾਂ ਉਸ ਦੇ ਉਸ ਸਮੇਂ ਦੇ ਰੂਪ ਬਾਰੇ ਸ਼ਿਲਾਲੇਖਾਂ ਤੋਂ ਪਤਾ ਨਹੀਂ ਲਗਦਾ। ਤੀਜੀ ਸਦੀ ਈ. ਪੂ. ਵਿਚ ਗਿਰਨਾਰ (ਕਾਠੀਆਵਾੜ) ਦੇ ਸ਼ਿਲਾਲੇਖ ਵਿਚ ਇਸ ਦਾ ਰੂਪ m ਦੂਜੀ ਸਦੀ ਈ. ਪੂ. ਦੇ ਭੇਟੀ ਪ੍ਰੋਲ ਸ਼ਿਲਾਲੇਖ ਵਿਚ ਪਹਿਲੀ ਸਦੀ ਈ. ਵਿਚ ਮਥੁਰਾ ਦੇ ਸ਼ਿਲਾਲੇਖ ਵਿਚ ਅਤੇ ਸਾਰਨਾਥ ਵਿਚ ਇਸ ਦਾ ਰੂਪ ਹੈ। ਦੂਜੀ ਸਦੀ ਈਸਵੀ ਵਿਚ ਨਾਸਿਕ ਦੇ ਸ਼ਿਲਾਲੇਖ ਵਿਚ ਤੇ ਗਿਰਨਾਰ ਦੇ ਸ਼ਿਲਾਲੇਖ ਵਿਚ ਹੈ। ਤੀਜੀ ਸਦੀ ਈਸਵੀ ਦੇ ਜੱਗਯਪੇਟ ਦੇ ਸ਼ਿਲਾਲੇਖ ਵਿਚ ਅਤੇ ਅਮਰਾਵਤੀ ਵਿਚ ਇਸ ਦਾ ਰੂਪ ਹੈ। ਚੌਥੀ ਸਦੀ ਈਸਵੀ ਵਿਚ ਮਈਡ ਵੋਲੂ ਅਤੇ ਕੋਂਡਮੁਡੀ ਦੇ ਸ਼ਿਲਾਲੇਖਾਂ ਵਿਚ ਇਸ ਦੀ ਸ਼ਕਲ ਅਤੇ ਪੰਜਵੀਂ ਸਦੀ ਈਸਵੀ ਦੇ ਹੀਰਹੜਗੱਲੀ (ਪੱਲਵ ਵੰਸ਼ੀ) ਸ਼ਿਲਾਲੇਖ ਵਿਚ ਇਸ ਦਾ ਰੂਪ ਸੀ। ਇਨ੍ਹਾਂ ਪਿਛਲੇ ਰੂਪਾਂ ਤੋਂ ਅਜੋਕੀਆਂ ਦੱਖਣੀ ਲਿਪੀਆਂ ਦੇ ਐੜੇ ਵਿਕਸਤ ਹੋਏ ਹਨ ਪਰ ਉੱਤਰੀ ਹਿੰਦੁਸਤਾਨ ਦੀ ਲਿਪੀਆਂ ਦੀ ਮਾਂ ਉੱਤਰੀ ਗੁਪਤ ਲਿਪੀ ਹੈ।
ਅਲਾਹਾਬਾਦ ਵਾਲੀ ਪ੍ਰਸ਼ਸਤੀ ਦੇ 'ਅ' ਦਾ ਰੂਪ ਕੁਟਿਲ ਲਿਪੀ ਦੇ ਮੰਦਸੋਰ ਦੇ ਸ਼ਿਲਾਲੇਖ ਵਿਚ ਜਾਪਾਨ ਦੀ ਹੋਰਯੂਜੀ ਵਰਣਮਾਲਾ ਹਰਸ਼ ਦੇ ਸਮੇਂ ਦੀਆਂ ਲਿਖਤਾਂ ਵਿਚ ਮੇਰੂਵਰਮਾ ਚੰਬਾ ਵਿਚ ਅਤੇ ਬਖਸ਼ਾਲੀ ਦੇ ਲੇਖ ਵਿਚ ਹੈ। ਇਥੇ 'ਅ' ਆਪਣੇ ਅਸਲੀ ਰੂਪ ਦੇ ਨੇੜੇ ਆਉਣਾ ਸ਼ੁਰੂ ਹੋ ਜਾਂਦਾ ਹੈ। ਸ਼ਾਰਦਾ ਲਿਪੀ ਦੇ ਦਸਵੀਂ ਸਦੀ ਦੇ ਸਰਾਹਾਂ ਦੇ ਲੇਖਾਂ ਵਿਚ ਐੜਾ ਅਤੇ ਗਿਆਰ੍ਹਵੀ ਸਦੀ ਦੇ ਸ਼ੁੰਗਲ ਦੇ ਲੇਖ ਵਿਚ ਹੈ। ਸੋਲ੍ਹਵੀਂ ਸਦੀ ਈਸਵੀ ਦੇ ਹੱਥ ਲਿਖਤ ਸ਼ਕੁੰਤਲਾ ਵਿਚ ਇਸ ਦਾ ਰੂਪ ਹੈ। ਮੌਜੂਦਾ ਸ਼ਾਰਦਾ ਵਿਚ ਐੜੇ ਦਾ ਰੂਪ ਦੇਵਨਾਗਰੀ ਦੇ ਦਾ ਹੈ ਪਰ ਇਸ ਦੀਆਂ ਤਿੰਨ ਦੀ ਥਾਂ ਸਿਰਫ ਦੋ ਟੰਗਾਂ ਹਨ । ਟਾਕਰੀ ਦਾ ਐੜਾ ਤੇ ਡੋਗਰੀ ਦਾ ਐੜਾ ਹੈ ਪਰ ਲੰਡਿਆਂ ਦਾ ਐੜਾ ਬਿਲਕੁਲ ਗੁਰਮੁਖੀ ਵਰਗਾ ਹੈ ਜਿਵੇਂ ‘ਅ’। ਬਾਬਾ ਮੋਹਨ ਦੀਆਂ ਪੋਥੀਆਂ ਦਾ ਐੜਾ ਤੇ ਧਰਮਸ਼ਾਲਾ ਹਕੀਮ ਬੂਟਾ ਸਿੰਘ ਦੇ ਐੜੇ ਦਾ ਰੂਪ ਹੈ। ਸਤਾਰ੍ਹਵੀਂ ਸਦੀ ਦੀ ਵਲਾਇਤ ਵਾਲੀ ਸਾਖੀ ਦਾ ਦਸ਼ਮੇਸ਼ ਦੇ ਸ਼ਿਕਸਤੇ ਦੇ ਮੁੱਢ ਦੇ ਐੜੇ ਵਰਗਾ ਹੈ। ਪਾਦਰੀਆਂ ਦੇ ਟਾਈਪ ਦਾ ਐੜਾ ਅ ਮੌਜੂਦਾ ਐੜੇ ਵਰਗਾ ਹੈ।
'ਅ ' ਨੂੰ ਲਗਾਂ ਤੋਂ ਇਲਾਵਾ ਕਈ ਥਾਵਾਂ ਤੇ 'ਅ' ਅਗੇਤਰ ਵੀ ਲਗਦਾ ਹੈ ਅਤੇ ਸ਼ਬਦਾਂ ਦੇ ਅਨੁਸਾਰ ਇਸ ਦੇ ਅਰਥ ਵੀ ਵੱਖ ਵੱਖ ਨਿਕਲਦੇ ਹਨ। ਸੰਸਕ੍ਰਿਤ ਵਿਚ ਅਗੇਤਰ ਦੇ ਤੌਰ ਤੇ ਵਰਤ ਕੇ ਇਹ ਸਮਾਨਤਾ (ਜਿਵੇਂ ਅਬ੍ਰਾਹਮਣ, ਅਭਾਵ, ਅਗਿਆਨ), ਭੇਦ (ਅਪਟ), ਲਘੁਤਾ (ਅਨੁਦਰੀ ਕੰਨਿਆ), ਅਯੋਗਤਾ (ਅਯੋਗ) ਅਤੇ ਵਿਰੋਧ (ਅਚੱਲ) ਦਰਸਾਉਣ ਲਈ ਵਰਤਿਆ ਜਾਂਦਾ ਹੈ ਜਿਵੇ ਹੇਠ ਲਿਖੇ ਸਲੋਕ ਤੋਂ ਸਪਸ਼ਟ ਹੈ।
'' तत्साघ्श्यमभावश्च तदन्यत्वं तदल्पता ।
अप्राशस्त्य बिरोधश्च वत्रथाः षट् प्रकीर्तिताः ॥''
ਪੰਜਾਬੀ ਵਿਚ 'ਅ' ਉਕਤ ਛੇਆਂ ਵਿਚੋਂ ਸਿਰਫ਼ ਤਿੰਨ ਰੂਪ ਅਭਾਵ, ਭੇਦ ਅਤੇ ਵਿਰੋਧ ਦਰਸਾਉਣ ਲਈ ਹੀ ਵਰਤਿਆ ਜਾਂਦਾ ਹੈ। ਪੰਜਾਬੀ ਵਿਚ ਕਈ ਸ਼ਬਦਾਂ ਨਾਲ ਇਹ ਅਗੇਤਰ ਦੇ ਤੌਰ ਤੇ ਵਾਧੂ ਹੀ ਲਗਾਇਆ ਜਾਂਦਾ ਹੈ ਜਿਸ ਦਾ ਕੋਈ ਅਰਥ ਨਹੀਂ ਹੁੰਦਾ ਅਤੇ ਨਾ ਹੀ ਇਹ ਲਗਾਉਣ ਨਾਲ ਅਰਥ ਬਦਲਦਾ ਹੈ ਜਿਵੇਂ ਸਥਾਨ ਦੀ ਥਾਂ ਅਸਥਾਨ। ਇਸੇ ਤਰਾਂ ਪਿਛੇਤਰ ਦੇ ਤੌਰ ਤੇ ਵੀ (ਕੰਨੇ ਦੇ ਰੂਪ) ਵਿਚ ਵਾਧੂ ਲਗ ਜਾਂਦਾ ਹੈ। ਜਿਵੇਂ ਕਜਲ ਦੀ ਥਾਂ ਕਜਲਾ, ਕਸਰਵੰਦ ਦੀ ਥਾਂ ਕਸਰਵੰਦਾ। ਕੁਝ ਅਰਬੀ ਸ਼ਬਦ ਜਿਨ੍ਹਾਂ ਨੂੰ ਪੰਜਾਬੀ ਵਿਚ ਵੀ ਵਰਤਿਆ ਜਾਂਦਾ ਹੈ, ਉਨ੍ਹਾਂ ਸ਼ਬਦਾਂ ਦੇ ਅਗੇ 'ਅ' ਲਗਣ ਨਾਲ ਗੁਰੂਤਾ ਦਰਸਾਉਂਦਾ ਹੈ ਜਿਵੇ ਅਕਬਰ (ਬਹੁਤ ਵੱਡਾ) ਅਸਗਰ (ਬਹੁਤ ਛੋਟਾ)।
'ਅ' ਜੇਕਰ ਪਿਛੇਤਰ ਦੇ ਤੌਰ ਤੇ ਵਰਤਿਆ ਜਾਵੇ ਤਾਂ ਆਮ ਤੌਰ ਤੇ ਇਹ ਕੰਨੇ ਦਾ ਕੰਮ ਕਰਦਾ ਹੈ (ਜਿਵੇਂ ਮੁੰਡਾ) । ਕੁਝ ਸੰਸਕ੍ਰਿਤ ਤੇ ਅਰਬੀ ਸ਼ਬਦਾਂ ਵਿਚ ਪੁਲਿੰਗ ਦਾ ਇਸਤਰੀ ਲਿੰਗ ਬਣਾ ਦਿੰਦਾ ਹੈ ਜਿਵੇਂ ਕ੍ਰਿਸ਼ਨਾ, ਵਾਲਿਦਾ, ਮਲਿਕਾ। ਇਹ ਭਾਵ ਵਾਚਕ ਨਾਵਾਂ ਲਈ (ਉਬਾਲਾ, ਸਾੜਾ), ਭਾਵ ਵਾਚਕ ਸੰਗਿਆ ਬਣਾਉਣ ਲਈ (ਕਸਮਸਾ, ਦਬਦਬਾ,) ਲਘੁਤਾ ਵਾਚੀ ਚਿੰਨ੍ਹ ਦੇ ਤੌਰ ਤੇ (ਬੰਨਾ-ਵੱਟ, ਛੋਟਾ ਬੰਨ੍ਹ-ਬੰਧ) ਹਥਿਆਰ ਵਾਚੀ ਸੰਗਿਆ ਬਣਾਉਣ ਲਈ (ਮੁੱਠਾ, ਹੱਥਾ, ਦਸਤਾ), ਫ਼ਾਰਸੀ ਵਿਚ ਕਰਤਾ ਵਾਚੀ ਚਿੰਨ੍ਹ ਦੇ ਤੌਰ ਤੇ (ਦਾਨਾ, ਬੀਨਾ), ਕ੍ਰਿਆਸ਼ੀਲ ਕ੍ਰਿਦੰ ਤਕ ਬਣਾਉਣ ਲਈ 'ਵਾਲਾ' ਦੇ ਅਰਥਾਂ ਵਿਚ (ਕਰੋੜਾ=ਕਰੋੜ ਅਰਥਾਤ ਕੋਟ ਵਾਲਾ, ਸ਼ਕਤੀ ਵਾਲਾ ਅਰਥਾਤ ਡਾਢਾ), ਗੁਣਵਾਚੀ ਵਿਸ਼ੇਸ਼ਣ-ਪੁਲਿੰਗ ਦੇ ਚਿੰਨ੍ਹ ਦੇ ਤੌਰ ਤੇ ਸੁੱਕਾ, ਗਿੱਲਾ ਅਤੇ ਫਾਰਸੀ ਭੂਤ ਕਾਰਦੰਤਕ ਦੇ ਚਿੰਨ੍ਹ ਦੇ ਤੌਰ ਤੇ (ਜੋਸਾਦਾ, ਕੁਸ਼ਤਾ) ਵਰਤਿਆ ਜਾਂਦਾ ਹੈ। ਅਰਬੀ ਤੋਂ ਲਏ ਨਾਵਾਂ ਦੀ ਅੰਤਲੀ 'ਹੇ' ਹਵੱਜ਼ ਜਾਂ 'ਤੇ' ਦੀ ਥਾਂ ਵੀ ਵਰਤਿਆ ਜਾਂਦਾ ਹੈ ਜਿਵੇ ਕਸਾਰਹ ਦੀ ਥਾਂ ਕਸਾਰਾ। ਇਸ ਦੀ ਵਰਤੋਂ ਸਮੁਦਾਇਕ ਵਾਚਕ ਦੇ ਤੌਰ ਤੇ ਵੀ ਹੈ ਜਿਵੇਂ ਸਰਾਫ਼ਾ, ਬਜਾਜਾ ਆਦਿ। ਸ਼ਬਦਾਂ ਦੇ ਅੰਤ ਵਿਚ ਲਗ ਕੇ ਸੰਗਿਆ ਨੂੰ ਵਿਸ਼ੇਸ਼ਣ ਬਣਾਉਂਦਾ ਹੈ ਜਿਵੇਂ ਕੌਡੀਆ ਸੱਪ, ਇਤਫ਼ਾਕੀਆ, ਲਾਹੌਰੀਆ ਆਦਿ। ਇਹ ਦਰਜਾ ਵਾਚੀ ਵਿਸ਼ੇਸ਼ਣ ਵੀ ਬਣਾਉਂਦਾ ਹੈ ਜਿਵੇਂ ਇਕਤਾਲੀਆ, ਅੱਸੀਆ ਆਦਿ। ਹਿੰਦੀ ਸ਼ਬਦ ਦੇ ਅੰਤ ਵਿਚ ਲਗ ਕੇ ਲਘੁਤਾ ਵਾਚਕ ਅਰਥ ਦਿੰਦਾ ਹੈ ਜਿਵੇਂ ਕੱਸੀ ਤੋਂ ਕਸੀਆ, ਲੋਟਾ ਤੋ ਲੁਟੀਆ ਆਦਿ ਵਿਚ ਗੁਣਵਾਚੀ ਵਿਸ਼ੇਸ਼ਣ ਵੀ ਬਣਾਉਦਾ ਹੈ ਜਿਵੇਂ ਮੇਰੂ ਤੋਂ ਮੇਰੂਆ। ਸ਼ਬਦ ਦੇ ਵਿਚਕਾਰ ਆਉਣ ਤੇ ਕੰਨੇ ਦਾ ਰੂਪ ਧਾਰਦਾ ਹੈ ਅਤੇ ਸਕਰਮਕ ਤੇ ਪ੍ਰੇਰਕ ਕ੍ਰਿਆ ਬਣਾਉਣਾ ਹੈ ਜਿਵੇਂ ਉਬਲਣ ਤੋਂ ਉਬਾਲਣਾ, ਚੜ੍ਹਨਾ ਤੋਂ ਚਾੜ੍ਹਨਾ। ਦੋ ਵੱਖ ਵੱਖ ਸ਼ਬਦਾਂ ਨੂੰ ਆਪਸ ਵਿਚ ਜੋੜਨ ਲਈ ਜਿਵੇਂ ਹੱਥਾ ਪਾਈ ਅਤੇ ਦੋ ਇਕੋ ਜਿਹੇ ਸ਼ਬਦਾਂ ਨੂੰ ਜੋੜਨ ਲਈ ਵੀ ਵਰਤਿਆ ਜਾਂਦਾ ਹੈ ਜਿਵੇਂ ਧੜਾਧੜ, ਦਬਾਦਬ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1817, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-23-12-05-13, ਹਵਾਲੇ/ਟਿੱਪਣੀਆਂ: ਹ. ਪੁ.–ਪੰ. ਵਿ. ਕੋ. 1:155; ਪ੍ਰਾਚੀਨ ਲਿਪੀ ਮਾਲਾ
ਅ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਅ, ਪੁਲਿੰਗ : ੧. ਗੁਰਮੁਖੀ ਦਾ ਦੂਜਾ ਸ੍ਵਰ ਅੱਖ਼ਰ, ਜਿਸ ਦਾ ਨਾਉਂ ਐੜਾ ਜਾਂ ਆੜਾ ਹੈ। ਇਸਦਾ ਉਕਾਰਣ ਅਸਥਾਨ ਕੰਠ ਹੈ; ੨. ਅਭਾਵ, ਨਿਖੇਧ ਜਾਂ ਵਿਰੋਧ ਵਾਚਕ ਅਗੇਤਰ ਜੋ ਵਿਅੰਜਨ ਨਾਲ ਸ਼ੁਰੂ ਹੋਣ ਵਾਲੇ ਸ਼ਬਦਾਂ ਅੱਗੇ ਲਗਦਾ ਹੈ ਜਿਵੇਂ ਅਗਿਆਨ, ਅਲੋਪ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1263, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-30-12-55-45, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First