ਅਟਵਾਲ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਅਟਵਾਲ : ਜੱਟਾਂ ਦੇ ਇਸ ਗੋਤ ਨੂੰ 'ਅਰਵਾਲ' ਵੀ ਕਿਹਾ ਜਾਂਦਾ ਹੈ। ਇਸ ਗੋਤ ਬਾਰੇ ਮਹਾਭਾਰਤ, ਵਾਯੂ ਪੁਰਾਣ ਅਤੇ ਮਾਰਕੰਡਾ ਪੁਰਾਣ ਵਿਚ ਵੀ ਜ਼ਿਕਰ ਮਿਲਦਾ ਹੈ। ਸਮਰਾਟ ਸਮੁਦਰ ਗੁਪਤ ਦੇ ਸਮੇਂ ਦੇ ਇਲਾਹਾਬਾਦ ਦੇ ਸਤੰਭ ਉੱਪਰ ਉਕਰੇ ਸ਼ਬਦਾਂ ਅੰਦਰ ਇਸ ਦਾ ਨਾਂ 'ਆਤਵਿਕ' ਦਰਜ ਹੈ। ਇਸ ਸ਼ਬਦ ਵਿਚ ਸਮਾਂ ਬੀਤਣ ਨਾਲ ਪਰਿਵਰਤਨ ਆ ਕੇ ਇਹ ਸ਼ਬਦ ਆਟਵਾਲ ਜਾਂ 'ਅਟਵਾਲ' ਬਣ ਗਿਆ ਜਾਪਦਾ ਹੈ। ਪੰਜਾਬ ਵਿਚ ਮਿਲਣ ਵਾਲੇ ਅਟਵਾਲ ਗੋਤ ਦੇ ਲੋਕ ਸਿੱਖ ਧਰਮ ਨੂੰ ਮੰਨਦੇ ਹਨ ਅਤੇ ਜੱਟਾਂ ਤੋਂ ਬਿਨਾ ਹੋਰਨਾਂ ਜਾਤਾਂ ਨਾਲ ਵੀ ਸਬੰਧਤ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-03-55-46, ਹਵਾਲੇ/ਟਿੱਪਣੀਆਂ: ਹ. ਪੁ.–ਜਾਟਸ, ਦੀ ਏਨਸ਼ੈਂਟ ਰੂਲਰਜ਼: 244-245–ਬੀ. ਐਸ.. ਦਾਹੀਆ
ਵਿਚਾਰ / ਸੁਝਾਅ
Please Login First