ਆਦਮੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਦਮੀ [ਨਾਂਪੁ] ਮਨੁੱਖ, ਇਨਸਾਨ, ਬੰਦਾ , ਮਾਨਵ; ਪਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਦਮੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਦਮੀ. ਅ਼ ਸੰਗ੍ਯਾ—ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ.5 “ਹਮ ਆਦਮੀ ਹਾਂ ਇਕ ਦਮੀ.” (ਧਨਾ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਦਮੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਆਦਮੀ (ਸੰ.। ਫ਼ਾਰਸੀ ਵਿਚ, ਆਦਮ ਤੋਂ ਜੋ ਜੰਮੇ ਸੋ ਆਦਮੀ) ਮਨੁੱਖ, ਜੀਵ। ਯਥਾ-‘ਹਮ ਆਦਮੀ ਹਾਂ ਇਕ ਦਮੀ’ ਦਮ ਆਉਣ ਤੀਕ ਆਦਮੀ ਹਾਂ (ਦਮ ਆਇਆ ਤਾਂ ਆ+ਦਮੀ, ਨਾ ਆਇਆ ਤਾਂ ਮੁਰਦੇ) ਗੁਰੂ ਜੀ ਆਦਮੀ ਪਦ ਉਤੇ ਇਕ ਕਟਾਖ ਸਟਦੇ ਹਨ ਤੇ ਇਕ ਸਿਖ੍ਯਾਦਾਇਕ ਵਿਤਪਤੀ ਦੱਸਦੇ ਹਨ ਕਿ ਦਮ ਸੁਆਸ ਜਿਸ ਨੂੰ ਆਵੇ ਸੋ ਆਦਮੀ। ਇਕਦਮ ਆਉਂਦਾ ਰਿਹਾ ਤਾਂ ਅਸੀਂ ਆ+ ਦਮੀ, ਨਹੀਂ ਤਾਂ ਮੁਰਦੇ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਆਦਮੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਦਮੀ, ਪੁਲਿੰਗ : ੧. ਆਦਮ ਦੀ ਉਲਾਦ, ਮਨੁੱਖ (ਮਰਦ ਜਾਂ ਤੀਵੀਂ) ਜਣਾ; ੨. ਲੋਕ, ਨੌਕਰ; ੩. ਸਿਆਣਾ, ਸਮਝਦਾਰ, ਜਾਂ ਸੱਭਯ ਪੁਰਸ਼

–ਆਦਮੀ ਹੋ ਜਾਣਾ, ਆਦਮੀ ਹੋਣਾ, ਮੁਹਾਵਰਾ : ਜੁਆਨ ਹੋਣਾ, ਅਕਲ ਸਿੱਖਣਾ, ਸੁਧਰ ਜਾਣਾ, ਇਨਸਾਨੀਅਤ ਵਿਚ ਵਰਤਣਾ

–ਆਦਮੀ ਤੇ ਆਦਮੀ ਚੜ੍ਹਨਾ, ਆਦਮੀ ਤੇ ਆਦਮੀ ਡਿੱਗਣਾ, ਮੁਹਾਵਰਾ : ਬਹੁਤ ਭੀੜ ਹੋਣਾ

–ਆਦਮੀ ਪਾਣੀ ਦਾ ਬੁਲਬੁਲਾ ਹੈ, ਅਖੌਤ : ਜ਼ਿੰਦਗੀ ਫਾਨੀ ਜਾਂ ਬੇਯਕੀਨੀ ਹੈ

–ਆਦਮੀ ਬਣਨਾ, ਮੁਹਾਵਰਾ : ਸੱਭਯ ਹੋਣਾ, ਸਦਾਚਾਰ ਸਿੱਖਣਾ; ਮੱਤ ਲੈਣਾ, ਸੋਧੀ ਲੈਣਾ, ਖੋਟੀ ਚਾਲ ਛੱਡ ਕੇ ਚੰਗੀ ਫੜਨਾ

–ਆਦਮੀ ਬਣਾਉਣਾ, ਆਦਮੀ ਬਣਾ ਦੇਣਾ, ਮੁਹਾਵਰਾ : ਪਸ਼ੂ ਭਾਵ ਦੂਰ ਕਰਨਾ, ਅਕਲ ਸਿੱਖਾਉਣਾ, ਸਿੱਧਾ ਕਰਨਾ, ਮਾਰਨਾ, ਸਜ਼ਾ ਦੇਣਾ, ਆਦਤਾਂ ਸੁਧਾਰਨਾ

–ਆਦਮੀਅਤ, ਇਸਤਰੀ ਲਿੰਗ : ਆਦਮੀਪੁਣਾ, ਮਨੁੱਖਤਾ, ਭਲਮਣਸਊ, ਸ਼ਿਸ਼ਟਾਚਾਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-13-03-30-21, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.