ਉਤਭੁਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਤਭੁਜ [ ਨਾਂਇ ] ਜੋ ਧਰਤੀ ਪਾੜ ਕੇ ਉਤਪੰਨ ਹੋਵੇ ਜਿਵੇਂ ਦਰਖ਼ਤ/ਬਨਸਪਤੀ ਆਦਿ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉਤਭੁਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉਤਭੁਜ ਸੰਗ੍ਯਾ— ਦਸਮਗ੍ਰੰਥ ਵਿਚ , ਇੱਕ ਗਣਛੰਦ ਦਾ ਨਾਉਂ ਹੈ , ਜਿਸ ਨੂੰ “ ਉਤਭੁਜ” “ ਅਰਧਭੁਜੰਗ” “ ਸੋਮਰਾਜੀ” ਅਤੇ “ ਸ਼ੰਖਨਾਰੀ” ਭੀ ਆਖਦੇ ਹਨ. ਇਸਦਾ ਲੱਛਣ ਹੈ— ਚਾਰ ਚਰਣ. ਪ੍ਰਤਿ ਚਰਣ— ਦੋ ਯਗਣ , .

 

ਉਦਾਹਰਣ—

ਹਹਾਸੰ ਕਪਾਲੰ । ਸੁਭਾਸੰ ਛਿਤਾਲੰ ।

ਪ੍ਰਭਾਸੰ ਜੁਆਲੰ । ਅਨਾਸੰ ਕਰਾਲੰ. ( ਕਲਕੀ )

                      ੨ ਸੰ.उदिजज— ਉਦਭਿੱਜ. ਸੰਗ੍ਯਾ— ਜ਼ਮੀਨ ਨੂੰ ਪਾੜਕੇ ਜਿਸਦਾ ਅੰਕੁਰ ( ਅੰਗੂਰ ) ਨਿਕਲੇ , ਐਸੀ ਵਨਸਪਤਿ. ਬੇਲ ਬੂਟੇ ਖੇਤੀ ਆਦਿਕ. “ ਜਲ ਬਿਨ ਉਤਭੁਜ ਕਾਮ ਨਹੀਂ.” ( ਆਸਾ ਮ : ੧ ) “ ਅੰਡਜ ਜੇਰਜ ਸੇਤਜ ਕੀਨੀ । ਉਤਭੁਜ ਖਾਨਿ ਬਹੁਰ ਰਚਦੀਨੀ.” ( ਚੌਪਈ ) ੩ ਸੰ. उद्— भुज — ਉਦ-ਭੁਜ. ਜਿਸਨੇ ਬਾਂਹ ਫੈਲਾਈ ਹੈ. ਦਸ੍ਤਗੀਰ. ਬਾਂਹ ਫੜਨ ਵਾਲਾ. “ ਉਤਭੁਜ ਚਲਤੁ ਆਪ ਕਰਿ ਚੀਨੈ , ਆਪੇ ਤਤੁ ਪਛਾਨੈ.” ( ਰਾਮ ਮ : ੧ ) “ ਉਤਭੁਜ ਸਰੂਪ ਅਬਿਗਤ ਅਭੰਗ.” ( ਗ੍ਯਾਨ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉਤਭੁਜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਭੁਜ ( ਸੰ. । ਸੰਸਕ੍ਰਿਤ ਉਦਭੑਜਜੑ ) ੧. ਬਨਾਸਪਤਿ , ਬ੍ਰਿਛ , ਬੂਟੇ । ਯਥਾ-‘ ਜਲ ਬਿਨੁ ਉਤਭੁਜ ਕਾਮਿ ਨਾਹੀ’ ਜਲ ਬਾਝ ਬ੍ਰਿਛ ਕੰਮ ਦਾ ਨਹੀਂ ।

੨. ਕਿਧਰੇ ਪ੍ਰਸੰਗ ਅਨੁਸਾਰ ਉਤਭੁਜ ਕਹਕੇ ਚਹੁੰ ਖਾਣਾਂ ਦਾ ਤਾਤਪਰਜ ਲੈ ਲੈਂਦੇ ਹਨ । ਯਥਾ-‘ ਅੰਤਰਿ ਉਤਭੁਜੁ ਅਵਰੁ ਨ ਕੋਈ ’ ਉਤਭੁਜ ਆਦਿ ਚਾਰ ਖਾਣੀਆਂ ਵਿੱਚ ਓਹੀ ਹੈ , ਹੋਰ ਨਹੀਂ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 498, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.