ਕੰਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਨਾ [ਨਾਂਪੁ] ਗੁਰਮੁਖੀ ਲਿੱਪੀ ਦੀ ਇੱਕ ਲਗ ਜੋ /ਆ/ ਧੁਨੀ ਦਾ ਸੰਕੇਤ ਦਿੰਦੀ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਨਾ. ਸੰਗ੍ਯਾ—ਦੀਰਘ ਆੜੇ ਦੀ ਮਾਤ੍ਰਾ (੠). ੨ ਸੑਕੰਧ. ਕੰਨ੍ਹਾ. ਮੋਢਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਨਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਨਾ, (ਸੰਸਕ੍ਰਿਤ : कर्णक=ਵਧਾ) \ ਪੁਲਿੰਗ : ੧. ਗੁਰਮੁਖੀ ਦਾ ਇੱਕ ਲੱਗ (ਾ), ਦੀਰਘ ਆੜੇ ਦੀ ਮਾਤ੍ਰਾ; ੨. ਪਤੰਗ ਦੀਆਂ ਦੋ ਬ੍ਰੀਹਤ ਕੋਣਾਂ, ਪਤੰਗ ਦੀਆਂ ਨੁੱਕਰਾਂ; ੩. ਭਾਰ ਸਾਵਾਂ ਰੱਖਣ ਨੂੰ ਪਤੰਗ ਇੱਕ ਕੋਨੇ ਤੇ ਬੱਧੀ ਲੀਰ; ੪. ਜੁੱਤੀ ਦੇ ਪੰਜੇ ਜਾਂ ਬਾੜ ਦਾ ਕਿਨਾਰਾ ਜਿਸ ਤੇ ਕੋਰ ਲੱਗੀ ਹੁੰਦੀ ਹੈ; ੫. (ਜ਼ਿਮੀਂਦਾਰਾ) ਸੁਹਾਗੇ ਦੇ ਸਿਰਿਆਂ ਲਾਗੇ ਦੋ ਦੋ ਮੁੰਨਿਆਂ ਵਿਚੋਂ ਕੋਈ ਇੱਕ ਜਿਨ੍ਹਾਂ ਨਾਲ ਰਸੇ ਬੰਨ੍ਹ ਕੇ ਸੁਹਾਗੇ ਨੂੰ ਜੋੜਿਆ ਜਾਂਦਾ ਹੈ

–ਕੰਨੇ ਨਿਕਲ ਜਾਣਾ, ਮੁਹਾਵਰਾ : ਕਿਨਾਰੇ ਟੁੱਟ ਜਾਣਾ (ਜੁੱਤੀ ਦੇ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 554, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-04-10-12-20, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.