ਖਾਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਨ [ਨਾਂਇ ] ਵੋਖੋ ਖਾਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1171, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਖਾਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਨ. ਫ਼ਾ ਖ਼ਾਨ. ਸੰਗ੍ਯਾ—ਰਈਸ. ਅਮੀਰ. “ਸੁਲਤਾਨ ਖਾਨ ਮਲੂਕ ਉਮਰੇ.” (ਸ੍ਰੀ ਅ: ਮ: ੧) ੨ ਘਰ. ਖ਼ਾਨਹ. “ਕਾਹੂੰ ਗਰੀ ਗੋਦਰੀ ਨਾਹੀ ਕਾਹੂੰ ਖਾਨ ਪਰਾਰਾ.” (ਆਸਾ ਕਬੀਰ) ਕਿਸੇ ਪਾਸ ਪਾਟੀ ਗੋਦੜੀ ਨਹੀਂ, ਕਿਸੇ ਦੇ ਪਾਯਦਾਰ ਘਰ ਹਨ. ਦੇਖੋ, ਪਰਾਰਾ। ੩ ਕੁਟੰਬ. ਪਰਿਵਾਰ. “ਜੈਸੇ ਘਰ ਲਾਗੈ ਆਗਿ ਭਾਗ ਨਿਕਸਤ ਖਾਨ.” (ਭਾਗੁ ਕ) ੪ ਸ਼ਹਿਦ ਦੀ ਮੱਖੀਆਂ ਦਾ ਛੱਤਾ । ੫ ਪਠਾਣਾਂ ਦੀ ਉਪਾਧਿ (ਪਦਵੀ). ੬ ਸੰ. ਖਾਣਾ. ਭੋਜਨ. “ਸਭਿ ਖੁਸੀਆ ਸਭਿ ਖਾਨ.” (ਮ: ੧ ਵਾਰ ਸਾਰ) ੭ ਦੇਖੋ, ਖਾਨਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਾਨ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਾਨ, (ਸੰਸਕ੍ਰਿਤ √खाद्=ਖਾਣਾ) \ ਪੁਲਿੰਗ : ਖਾਣਾ, ਭੋਜਨ : ‘ਸਭਿ ਖੁਸ਼ੀਆ ਸਭਿ ਖਾਨ’ (ਵਾਰ ਸਾਰ ਮਹਲਾ ੧)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-10-03-51-31, ਹਵਾਲੇ/ਟਿੱਪਣੀਆਂ:

ਖਾਨ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਾਨ, ਇਸਤਰੀ ਲਿੰਗ : ਕਾਨ, ਖਾਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-10-03-51-54, ਹਵਾਲੇ/ਟਿੱਪਣੀਆਂ:

ਖਾਨ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਾਨ, (ਤੁਰਕੀ \ ਫ਼ਾਰਸੀ : ਖ਼ਾਨ =ਮਾਲਕ) \ ਪੁਲਿੰਗ : ੧. ਚੌਧਰੀ, ਅਮੀਰ, ਰਈਸ, ਸਰਦਾਰ, ਵੱਡਾ ਆਦਮੀ; ੨. ਪਠਾਣਾਂ ਦੇ ਨਾਂ ਦਾ ਪਿਛੇਤਰ

–ਖ਼ਾਨ ਸਾਹਿਬ, ਪੁਲਿੰਗ : ਸਰਕਾਰ ਅੰਗਰੇਜ਼ੀ ਦਾ ਇੱਕ ਖ਼ਿਤਾਬ ਜੋ ਰਾਇ ਸਾਹਿਬ ਜਾਂ ਸਰਦਾਰ ਸਾਹਿਬ ਦੇ ਟਾਕਰੇ ਤੇ ਮੁਸਲਮਾਨਾਂ ਨੂੰ ਦਿੱਤਾ ਜਾਂਦਾ ਸੀ, ਇਹ ਖ਼ਾਨ ਬਹਾਦਰ ਨਾਲੋਂ ਛੋਟਾ ਹੁੰਦਾ ਹੈ

–ਖ਼ਾਨਜ਼ਾਦਾ, ਪੁਲਿੰਗ : ਖ਼ਾਨ ਦਾ ਪੁੱਤਰ, ਖ਼ਾਨ ਸਾਹਿਬ ਜਾਂ ਖ਼ਾਨ ਬਹਾਦਰ ਦਾ ਪੁੱਤਰ, ਵੱਡੇ ਮੁਸਲਮਾਨ ਘਰਾਣੇ ਦਾ ਬੇਟਾ

–ਖ਼ਾਨ ਬਹਾਦਰ, ਪੁਲਿੰਗ : ਸਰਕਾਰ ਅੰਗਰੇਜ਼ੀ ਦਾ ਇੱਕ ਖ਼ਿਤਾਬ ਜਿਹੜਾ ਕਿ ਰਾਇ ਬਹਾਦਰ ਜਾਂ ਸਰਦਾਰ ਬਹਾਦਰ ਦੇ ਟਾਕਰੇ ਤੇ ਮੁਸਲਮਾਨਾਂ ਨੂੰ ਦਿੱਤਾ ਜਾਂਦਾ ਸੀ, ਇਹ ਖ਼ਾਨ ਬਹਾਦਰ ਨਾਲੋਂ ਵੱਡਾ ਹੁੰਦਾ ਸੀ

–ਖ਼ਾਨਾਂ ਦੇ ਖ਼ਾਨ ਪਰਾਹੁਣ, ਅਖੌਤ : ੧. ਮਾਇਆ ਕੋ ਮਾਇਆ ਮਿਲੇ ਕਰ ਕਰ ਲੰਮੇ ਹਾਥ, ਤੁਲਸੀ ਦਾਸ ਗ਼ਰੀਬ ਦੀ ਕੋਈ ਨਾ ਪੁਛੇ ਬਾਤ; ੨. ਵੱਡੇ ਮਨੁੱਖਾਂ ਦੇ ਰਿਸ਼ਤੇਦਾਰ ਵੀ ਉਨ੍ਹਾਂ ਵਾਂਙ ਹੀ ਵੱਡੇ ਹੁੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-10-03-52-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.