ਖੋਸਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਖੋਸਲਾ. ਇੱਕ ਖਤ੍ਰੀ ਗੋਤ੍ਰ. “ਹੁਤੋ ਖੋਸਲਾ ਧਰਮੰਦਾਸ.”(ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੋਸਲਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਖੋਸਲਾ : ਖੋਸਲਾ ਸਰੀਨਾਂ ਦਾ ਇਕ ਗੋਤ ਹੈ। ਇਹ ਮੂਲ ਰੂਪ ਵਿਚ ਤੁੜ ਰਾਜਪੂਤਾਂ ਵਿਚੋਂ ਹਨ ਜਿਨ੍ਹਾਂ ਨੂੰ ਚੌਹਾਨ ਰਾਜਿਆਂ ਨੇ ਦਿੱਲੀ ਵਿਚੋਂ ਕੱਢ ਦਿੱਤਾ ਸੀ ਅਤੇ ਕਈਆਂ ਨੂੰ ਲੁੱਟ ਵੀ ਲਿਆ ਗਿਆ ਸੀ। ਇਨ੍ਹਾਂ ਨੂੰ ਖੋਸਾ ਵੀ ਕਹਿ ਦਿੱਤਾ ਜਾਂਦਾ ਹੈ। ਖੋਸਲਾ ਪਰਿਵਾਰ ਵਿਚ ਪੁੱਤਰ ਦੀ ਭੱਦਨ ਦੀ ਰਸਮ ਸਮੇਂ ਪੁਰੋਹਿਤ ਰਸਮ ਵਾਲੇ ਦਿਨ ਤੋਂ ਪਹਿਲਾਂ ਦੀ ਸ਼ਾਮ ਨੂੰ ਇੱਲ ਨੂੰ ਭੋਜਨ ਤੇ ਆਉਣ ਲਈ ਨਿਉਤਾ ਦਿੰਦਾ ਹੈ। ਸਿਰ ਮੁੰਡਨ ਤੋਂ ਪਹਿਲਾਂ ਚਾਰ ਰੋਟੀਆਂ, ਕੁਝ ਹਲਵਾ ਅਤੇ ਦੋ ਪੈਸੇ ਮਕਾਨ ਦੀ ਛੱਤ ਉੱਪਰ ਇੱਲ ਵਾਸਤੇ ਰੱਖ ਦਿੱਤੇ ਜਾਂਦੇ ਹਨ। ਜਦੋਂ ਇੱਲ ਇਨ੍ਹਾਂ ਚੀਜ਼ਾਂ ਨੂੰ ਚੁੱਕ ਲੈਂਦੀ ਹੈ ਤਾਂ ਰਸਮ ਪੂਰੀ ਕੀਤੀ ਜਾਂਦੀ ਹੈ। ਦੁਲਹਨ ਦੇ ਸਹੁਰੇ ਘਰ ਪੈਰ ਪਾਉਣ ਤੋਂ ਪਿੱਛੋਂ ਵੀ ਇੱਲ ਨੂੰ ਇਸੇ ਪ੍ਰਕਾਰ ਭੋਜਨ ਖੁਆਇਆ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 93, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-12-05-10, ਹਵਾਲੇ/ਟਿੱਪਣੀਆਂ: ਹ. ਪੁ. -ਗ. ਟ੍ਰਾ. ਕਾ. 2:522. 550
ਖੋਸਲਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੋਸਲਾ, ਪੁਲਿੰਗ : ੧. ਖੱਤਰੀਆਂ ਦੀ ਇੱਕ ਗੋਤ; ੨. ਇਸ ਗੋਤ ਦਾ ਕੋਈ ਵਿਅਕਤੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 38, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-11-35-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First