ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿੱਪੀ ਦਾ ਸੋਲ੍ਹਵਾਂ ਅੱਖਰ , ਚੱਚਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਗ੍ਯਾਰਵਾਂ (ਯਾਰ੍ਹਵਾਂ) ਅੱਖਰ. ਇਸ ਦਾ ਉੱਚਾਰਣ ਤਾਲੂਏ ਤੋਂ ਹੁੰਦਾ ਹੈ। ੨ ਪ੍ਰਤ੍ਯ—ਕਾ. ਦਾ. “ਸਿੰਘਚ ਭੋਜਨ ਜੋ ਨਰ ਜਾਨੈ.” (ਆਸਾ ਨਾਮਦੇਵ) ੩ ਸੰ. ਵ੍ਯ—ਪੁਨਹ. ਔਰ. ਫਿਰ। ੪ ਨਿਸ਼ਚਾ. ਯਕ਼ੀਨ। ੫ ਤੁੱਲ. ਮਾਨਿੰਦ। ੬ ਸੰਗ੍ਯਾ—ਸੂਰਜ। ੭ ਚੰਦ੍ਰਮਾ । ੮ ਕੱਛੂ। ੯ ਚੋਰ । ੧੦ ਦੁਰਜਨ. ਖੋਟਾ ਆਦਮੀ। ੧੧ ਸ਼ਿਵ। ੧੨ ਪੰਜਾਬੀ ਵਿੱਚ, “ਵਿੱਚ” ਦਾ ਸੰਖੇਪ, ਜਿਵੇਂ—ਥੋੜੇ ਦਿਨਾਂਚ ਇਹ ਕੰਮ ਹੋ ਜਾਊਗਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

(ਅ.। ਸੰਸਕ੍ਰਿਤ) ੧. ਪੁਨਾ ਭਾਵ ਹੈ, -ਭੀ- ਤੋਂ। ਯਥਾ-‘ਨ ਚ ਰਾਜ ਸੁਖ ਮਿਸਟੰ’ ਰਾਜ ਦਾ ਸੁਖ ਭੀ ਮਿਠਾ ਨਹੀਂ ਹੈ।        

ਦੇਖੋ, ‘ਨਚ’

੨. (ਮਰਹਟੀ, ਚਾ=ਦਾ) ਦੇ, ਦਾ। ਯਥਾ-‘ਸੰਤ ਚ ਓਲ੍ਹਗ ਓਲ੍ਹਗਣੀ’। ਤਥਾ-‘ਸਿੰਘਭੋਜਨ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

: ਇਸ ਅੱਖਰ ਦਾ ਉਚਾਰਣ ਚੱਚਾ ਹੈ ਅਤੇ ਇਹ ਗੁਰਮੁਖੀ ਲਿਪੀ ਦਾ ਗਿਆਰ੍ਹਵਾਂ ਅੱਖਰ ਹੈ। ਇਹ ਅੱਖਰ ਅਘੋਸ਼ ਅਲਪ ਪ੍ਰਾਣ ਹੈ। ਇਸ ਦੇ ਉਚਾਰਣ ਦਾ ਟਿਕਾਣਾ ਖਰੂਵੇਂ ਤਾਲੂ ਦਾ ਉਤਲਾ ਭਾਗ ਅਤੇ ਜੀਭ ਦਾ ਵਿਚਲਾ ਭਾਗ ਹੈ। ਇਹ ਚਵਰਗ ਜਾਂ ਤਾਲੂ ਦਾ ਪਹਿਲਾ ਵਰਣ ਹੈ। ਓਝਾ ਅਨੁਸਾਰ ਇਹ ਟਾਕਰੀ ਦੇ ਉਨ੍ਹਾਂ 13 ਅੱਖਰਾਂ––ਘ, ਚ, ਛ, ਜ, ਝ, ਢ, ਣ, ਤ, ਧ, ਨ, ਫ, ਰ ਅਤੇ ਲ––ਵਿਚੋਂ ਇਕ ਹੈ ਜਿਹੜੇ ਪ੍ਰਾਚੀਨ ਅੱਖਰਾਂ ਨਾਲ ਵਧੀਕ ਮਿਲਦੇ ਹਨ।

          ਅਸ਼ੋਕ ਦੀਆਂ ਉਕਰਾਈਆਂ ਵਿਚ ਇਸ ਅੱਖਰ ਦੀ ਵਰਤੋਂ ਆਮ ਹੋਈ ਹੈ, ਇਸ ਲਈ ਇਸ ਦੇ ਕਈ ਭਿੰਨ ਭਿੰਨ ਸਰੂਪ ਮਿਲਦੇ ਹਨ। ਇਸ ਦਾ ਆਮ ਪ੍ਰਚਲੱਤ ਸਰੂਪ ਇਕ ਸਿੱਧੀ ਖੜ੍ਹੀ ਲਕੀਰ ਨਾਲ ਚੱਬੇ ਪਾਸੇ ਵਾਲਾ ਇਕ ਛੋਟੇ ਜਿਹੇ ਅੱਧ ਦਾਇਰੇ ਵਾਲਾ ਹੈ। ਇਸ ਅੱਖਰ ਦੀ ਇਹ ਇਕ ਬਹੁਤ ਹੀ ਕਲਾਤਮਕ ਅਤੇ ਆਮ ਸ਼ਕਲ ਹੈ। ਅਸ਼ੋਕ ਦੀ ਸ਼ਾਇਦ ਹੀ ਕੋਈ ਅਜਿਹੀ ਉਕਰਾਈ ਹੋਵੇ ਜਿਸ ਵਿਚ ਇਹ ਸਰੂਪ ਨਾ ਮਿਲਦਾ ਹੋਵੇ। ਇਹ ਅੱਖਰ ਦੇ ਬਦਲਵੇਂ ਰੂਪ ਕੇਵਲ ਹੇਠਲੀ ਘੁੰਡੀ ਦੇ ਸਬੰਧ ਵਿਚ ਮਿਲਦੇ ਹਨ। ਜਿੱਥੇ ਕਿਤੇ ਵੀ ਉਕਰਾਈ, ਬੇਪਰਵਾਹੀ ਨਾਲ ਹੋਈ, ਉੱਥੇ ਸਰੂਪਾਂ ਦੀ ਭਿੰਨਤਾ ਦ੍ਰਿਸ਼ਟਮਾਨ ਹੋਈ ਹੈ। ਇਕ ਹਾਲਤ ਵਿਚ ਤਾਂ ਹੇਠਲੀ ਘੁੰਡੀ ਨਿਰਾ ਇਕ ਦਾਇਰਾ ਬਣ ਗਈ। ਇਸ ਹਾਲਤ ਵਿਚ ਅੱਖਰ ਦਾ ਸਰੂਪ ‘ਵ’ ਵਰਗਾ ਹੋ ਗਿਆ। ਜਿੱਥੇ ਕਿਤੇ ਵੀ ਘੁੰਡੀ ਖੱਬੇ ਦੀ ਥਾਂ ਸੱਜੇ ਪਾਸੇ ਪੈ ਗਈ ਉੱਥੇ, ਅੱਖਰ ‘ਚ’ ਨਾ ਰਹਿ ਕੇ ‘ਵ’ ਬਣ ਗਿਆ। ਇਹਦੇ ਵਿਚ ਜਾਂ ਤਾਂ ਉਕੇਰੇ ਦੀ ਅਣਗਹਿਲੀ ਸੀ ਜਾਂ ਉਹ ਪੜ੍ਹਿਆ ਲਿਖਿਆ ਨਹੀਂ ਸੀ।

          ਕਈ ਵਾਰੀ ਘੁੰਡੀ ਵਾਲਾ ਅੱਧੇ ਦਾਇਰੇ ਵਾਲਾ ਰੂਪ ਵੱਡਾ ਹੋ ਜਾਂਦਾ ਹੈ ਅਤੇ ਉਪਰਲੀ ਖੜ੍ਹੀ ਲਕੀਰ ਛੋਟੀ। ਕਈ ਵਾਰੀ ਘੁੰਡੀ ਵਰਗ ਦਾ ਰੂਪ ਧਾਰਦੀ ਹੈ। ਇਹ ਸਭ ਕੁਝ ਉਕੇਰੇ ਦੀ ਨਿਜੀ ਸ਼ੈਲੀ ਕਾਰਨ ਹੋਇਆ ਹੈ। ਇਕ ਥਾਂ ਤੇ ਘੁੰਡੀ ਦੇ ਹੇਠਲਾ ਭਾਗ ਸਿੱਧਾ ਹੋ ਗਿਆ ਹੈ ਅਤੇ ਉਪਰਲਾ ਮੁੜਵਾਂ। ਇਕ ਹੋਰ ਥਾਂ ਤੇ ਘੁੰਡੀ ਦਾ ਉਪਰਲਾ ਹਿੱਸਾ ਸਿੱਧਾ ਹੈ ਅਤੇ ਹੇਠਲਾਂ ਮੁੜਵਾਂ।

          ਜਰਨੈਲ ਕਨਿੰਘਮ ਨੇ ਇਸ ਅੱਖਰ ਦਾ ਮੁੱਢ ਲਭਣ ਦਾ ਜਤਨ ਕੀਤਾ ਹੈ। ਉਹਦਾ ਖ਼ਿਆਲ ਹੈ ਕਿ ਇਹ ਵਿਭਾਜਨ ਜਾਂ ਦੋ ਭਾਗਾਂ ਦੀ ਅਲਹਿਦਗੀ ਦਾ ਪ੍ਰਤੀਕ ਹੈ। ਜਿਵੇਂ ‘ਚੀਰ’ ਅਤੇ ‘ਚੇਤ’ ਸ਼ਬਦ ਵਿਭਾਜਨ ਅਤੇ ਅਲਹਿਦਗੀ ਦਾ ਮੂਲ ਹਨ ਪਰ ਆਧਾਰ ਤੱਤ ਕੇਵਲ ਮਨੌਤ ਪ੍ਰਤੀਤ ਹੁੰਦੇ ਹਨ।

   ਇਸ ਅੱਖਰ ਦੇ ਕੁਝ ਵਿਸ਼ੇਸ਼ ਭਿੰਨ ਭਿੰਨ ਰੂਪ ਹੇਠਾਂ ਦਿੱਤੇ ਜਾਂਦੇ ਹਨ :––

        

              ਅੱਧੇ ਦਾਇਰੇ ਦੀ ਘੁੰਡੀ ਵਾਲਾ ‘ਚ’

                ਤਿਕੋਨੀ ਘੁੰਡੀ ਵਾਲਾ ‘ਚ’

              ਚੋਕੋਰ ਘੁੰਡੀ ਵਾਲਾ ‘ਚ’

           ਚੁੰਝ ਵਰਗਾ ‘ਚ’

              ਚੁੰਝ ਵਰਗਾ ਗੋਲ ਪ੍ਰਕਾਰ ਦਾ ‘ਚ’

            ਦੱਖਣ ਵਿਚ ਮਿਲਦਾ ਚੌੜੀ ਪ੍ਰਕਾਰ ਦਾ ‘ਚ’

           ਖੁਲ੍ਹੇ ਮੂੰਹ ਵਾਲਾ ਪੈਰ ਵਰਗਾ ‘ਚ’

             ਕੁਟਿਲ ਲਿਪੀ ਨਾਲ ਮਿਲਦਾ ਉੱਤਰੀ ‘ਚ’

           ਦੁਮਦਾਰ ਪ੍ਰਕਾਰ ਦਾ ਉੱਤਰੀ ‘ਚ’

          ਚੌਥੀ ਸਦੀ ਈਸਵੀ ਤੋਂ ਵਿਕਾਸ ਕਰਦੇ ‘ਚ’ ਦੇ ਸਰੂਪ ਬਰਾਬਰ ਦਿੱਤੀ ਅੱਜ ਦੀ ਗੁਰਮੁਖੀ ਵਾਲੀ ਪੱਟੀ ਤੋਂ ਸਪਸ਼ਟ ਹੁੰਦੇ ਹਨ।

          ਪੰਜਾਬ ਦੀਆਂ ਹੋਰ ਲਿਪੀਆਂ ਤੇ ਲਿਖਤਾਂ ਦਾ ਟਾਕਰਾ ਗੁਰਮੁਖੀ ਦੇ ‘ਚ’ ਨਾਲ ਹੇਠਾਂ ਦਿਤੀਆਂ ਸਾਰਣੀਆਂ ਅਨੁਸਾਰ ਹੈ :––

          ਹ. ਪੁ.––ਦੀ ਹਿਸਟਰੀ ਐਂਡ ਪੇਲੀਉਗ੍ਰਾਫੀ ਆਫ਼ ਮੋਰੀਅਨ ਬ੍ਰਹਮੀ ਸਕ੍ਰਿਪਟ-ਸੀ. ਐੱਸ. ਉਪਾਸਕ; ਇੰਡੀਅਨ ਪੇਲੀਉਗ੍ਰਾਫ਼ੀ-ਅਹਿਮਦ ਹਸਨ ਦਾਨੀ; ਲਿੰ. ਸ. ਇੰਡ. (ਜਿਲਦ 9); ਗੁ. ਲਿ. ਜ. ਵਿ.; ਪੰਜਾਬੀ ਭਾਸ਼ਾ ਦਾ ਵਿਆਕਰਣ-ਦੁਨੀ ਚੰਦ੍ਰ।


ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4092, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ (ਪੈਂਤੀ) ਦਾ ਯਾਰਵਾਂ ਅੱਖਰ ਤੇ ਅੱਠਵਾਂ ਵ੍ਯੰਜਨ, ਚਵਰਗ ਦਾ ਪਹਿਲਾ ਅੱਖਰ। ਸੰਸਕ੍ਰਿਤ ਵਿਚ ਇਸਦਾ ਰੂਪ -p- ਹੈ ਤੇ ਫ਼ਾਰਸੀ ਉਰਦੂ ਵਿਚ ‘ਚੇ’।

ਸੰਸਕ੍ਰਿਤ ਵਿਚ ‘ਚ’ ਦਾ ਅਰਥ ਹੈ ਪੁਨਾ:, ਅਤੇ , ਆਦਿ। ਸੋ ਪੁਨ: ਅਰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਚ’ ਅਖਰ ਆਇਆ ਹੈ। ਯਥਾ-‘ਨ ਚ ਰਾਜ ਸੁਖ ਮਿਸਟੰ’। ਨਹੀਂ ਹੈ ਪੁਨਾ ਰਾਜ ਦਾ ਸੁਖ ਮਿਠਾ। ਮੁਰਾਦ ਹੈ ਰਾਜ ਦਾ ਸੁਖ ਭੀ ਮਿਠਾ ਨਹੀਂ ਹੈ।

ਸੰਸਕ੍ਰਿਤ ਦਾ -ਤ੍ਯ-* ਤੇ ਕਈ ਵੇਰ -ਤ- ਪੰਜਾਬੀ ਵਿਚ ‘ਚ’ ਨਾਲ ਉਚਾਰਿਆ ਤੇ ਲਿਖਿਆ ਜਾਂਦਾ ਹੈ ਜੈਸੇ ਸਤ੍ਯ, ਸਚ , ਨ੍ਰਿਤ੍ਯ=ਨੱਚ। ਦਖਣ ਦੇਸ ਦੀ ਮਰਹਟੀ ਬੋਲੀ ਦਾ -ਚ- ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ -ਦਾ- ਅਰਥਾਂ ਵਿਚ ਆਯਾ ਹੈ। ਯਥਾ-‘ਸਿੰਘਭੋਜਨ ’।

----------

* ਪ੍ਰਾਕ੍ਰਿਤ ਵ੍ਯਾਕਰਨ ਦਾ ਸੂਤ੍ਰ ਹੈ ਕਿ -ਤ੍ਯ- ਬਦਲ ਜਾਂਦਾ ਹੈ -ਚ- ਵਿਚ।

 


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-01, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

: ਇਸ ਅੱਖਰ ਦਾ ਉਚਾਰਣ ਚੱਚਾ ਹੈ ਅਤੇ ਇਹ ਗੁਰਮੁਖੀ ਲਿਪੀ ਦਾ ਗਿਆਰਵਾਂ ਅੱਖਰ ਹੈ। ਇਹ ਅੱਖਰ ਅਘੋਸ਼ ਅਲਪ ਪ੍ਰਾਣ ਹੈ। ਇਸ ਦੇ ਉਚਾਰਣ ਦਾ ਟਿਕਾਣਾ ਤਾਲੂ ਦਾ ਉਪਰਲਾ ਤੇ ਜੀਭ ਦਾ ਵਿਚਕਾਰਲਾ ਭਾਗ ਹੈ। ਇਹ ਚਵਰਗ ਜਾਂ ਤਾਲੂ ਦਾ ਪਹਿਲਾ ਵਰਣ ਹੈ। ਪੰਡਤ ਓਝਾ ਅਨੁਸਾਰ ਇਹ ਟਾਕਰੀ ਦੇ ਉਨ੍ਹਾਂ 13 ਅੱਖਰਾਂ – ਘ, ਚ, ਛ, ਜ, ਝ, ਢ, ਣ, ਤ, ਧ, ਨ, ਫ, ਰ ਅਤੇ ਲ ਵਿਚੋਂ ਇਕ ਹੈ ਜਿਹੜੇ ਪ੍ਰਾਚੀਨ ਅੱਖਰਾਂ ਨਾਲ ਵਧੀਕ ਮਿਲਦੇ ਹਨ।

ਅਸ਼ੋਕ ਦੀਆਂ ਉਕਰਾਈਆਂ ਵਿਚ ਇਸ ਅੱਖਰ ਦੀ ਵਰਤੋਂ ਆਮ ਹੋਈ ਹੈ। ਇਸ ਲਈ ਇਸ ਦੇ ਕਈ ਭਿੰਨ ਭਿੰਨ ਸਰੂਪ ਮਿਲਦੇ ਹਨ। ਇਸ ਦਾ ਆਮ ਪ੍ਰਚਲਿਤ ਸਰੂਪ ਇਕ ਸਿੱਧੀ ਖੜ੍ਹੀ ਲਕੀਰ ਨਾਲ ਖੱਬੇ ਪਾਸੇ ਵੱਲ ਇਕ ਛੋਟੇ ਜਿਹੇ ਅੱਧੇ ਦਾਇਰੇ ਵਾਲਾ ਹੈ। ਇਸ ਅੱਖਰ ਦੀ ਇਹ ਇਕ ਬਹੁਤ ਹੀ ਕਲਾਤਮਕ ਅਤੇ ਆਮ ਸ਼ਕਲ ਹੈ। ਅਸ਼ੋਕ ਦੀ ਸ਼ਾਇਦ ਹੀ ਕੋਈ ਅਜਿਹੀ ਉਕਰਾਈ ਹੋਵੇ ਜਿਸ ਵਿਚ ਇਹ ਸਰੂਪ ਨਾ ਮਿਲਦਾ ਹੋਵੇ। ਇਸ ਅੱਖਰ ਦੇ ਬਦਲਵੇਂ ਰੂਪ ਕੇਵਲ ਹੇਠਲੀ ਘੁੰਡੀ ਦੇ ਸਬੰਧ ਵਿਚ ਮਿਲਦੇ ਹਨ।ਜਿਥੇ ਕਿਤੇ ਵੀ ਉਕਰਾਈ ਬੇਪਰਵਾਹੀ ਨਾਲ ਹੋਈ, ਉਥੇ ਸਰੂਪਾਂ ਦੀ ਭਿੰਨਤਾ ਦ੍ਰਿਸ਼ਟਮਾਨ ਹੋਈ। ਇਕ ਹਾਲਤ ਵਿਚ ਤਾਂ ਹੇਠਲੀ ਘੁੰਡੀ ਨਿਰਾ ਇਕ ਦਾਇਰਾ ਬਣ ਗਈ। ਇਸ ਹਾਲਤ ਵਿਚ ਅੱਖਰ ਦਾ ਸਰੂਪ ‘ਵ’ ਵਰਗ ਹੋ ਗਿਆ। ਜਿਥੇ ਕਿਤੇ ਵੀ ਘੁੰਡੀ ਖੱਬੇ ਦੀ ਥਾਂ ਸੱਜੇ ਪਾਸੇ ਪੈ ਗਈ ਉਥੇ, ਅੱਖਰ ‘ਚ’ ਨਾ ਰਹਿ ਕੇ ‘ਵ’ ਬਣ ਗਿਆ। ਇਸ ਵਿਚ ਜਾਂ ਤਾਂ ਉਕੇਰੇ ਦੀ ਅਣਗਹਿਲੀ ਸੀ ਜਾਂ ਉਹ ਪੜ੍ਹਿਆ ਲਿਖਿਆ ਨਹੀਂ ਸੀ।

ਕਈ ਵਾਰੀ ਘੁੰਡੀ ਵਾਲਾ ਅੱਧੇ ਦਾਇਰੇ ਵਾਲਾ ਰੂਪ ਵੱਡਾ ਹੋ ਜਾਂਦਾ ਹੈ ਅਤੇ ਉਪਰਲੀ ਖੜ੍ਹੀ ਲਕੀਰ ਛੋਟੀ। ਕਈ ਵਾਰੀ ਘੁੰਡੀ ਵਰਗ ਦਾ ਰੂਪ ਧਾਰਦੀ ਹੈ। ਇਹ ਸਭ ਕੁਝ ਉਕੇਰੇ ਦੀ ਨਿੱਜੀ ਸ਼ੈਲੀ ਕਾਰਨ ਹੋਇਆ ਹੈ। ਇਕ ਥਾਂ ਤੇ ਘੁੰਡੀ ਦਾ ਹੇਠਲਾ ਭਾਗ ਸਿੱਧਾ ਹੋ ਗਿਆ ਹੈ ਅਤੇ ਉੱਪਰਲਾ ਮੁੜਵਾਂ । ਇਕ ਹੋਰ ਥਾਂ ਤੇ ਘੁੰਡੀ ਦਾ ਉੱਪਰਲਾ ਹਿੱਸਾ ਸਿੱਧਾ ਹੈ ਅਤੇ ਹੇਠਲਾ ਮੁੜਵਾਂ।

ਕਨਿੰਘਮ ਨੇ ਇਸ ਅੱਖਰ ਦਾ ਮੁੱਢ ਲਭਣ ਦਾ ਯਤਨ ਕੀਤਾ ਹੈ। ਉਸਦਾ ਖ਼ਿਆਲ ਹੈ ਕਿ ਇਹ ਵਿਭਾਜਨ ਜਾਂ ਦੋ ਭਾਗਾਂ ਦੀ ਅਲਹਿਦਗੀ ਦਾ ਪ੍ਰਤੀਕ ਹੈ ਜਿਵੇਂ ‘ਚੀਰ’ ਅਤੇ ‘ਚੇਤ’ ਸ਼ਬਦ ਵਿਭਾਜਨ ਅਤੇ ਅਲਹਿਦਗੀ ਦਾ ਮੂਲ ਹਨ ਪਰ ਆਧਾਰ ਤੱਤ ਕੇਵਲ ਮਨੌਤ ਪ੍ਰਤੀਤ ਹੁੰਦੇ ਹਨ।

ਇਸ ਅੱਖਰ ਦੇ ਕੁਝ ਵਿਸ਼ੇਸ਼ ਭਿੰਨ ਭਿੰਨ ਰੂਪ ਹੇਠਾਂ ਦਿੱਤੇ ਜਾਂਦੇ ਹਨ : –

ਅੱਧੇ ਦਾਇਰੇ ਦੀ ਘੁੰਡੀ ਵਾਲਾ ‘ਚ’

ਤਿਕੋਨੀ ਘੁੰਡੀ ਵਾਲਾ ‘ਚ’

ਚੋਕੋਰ ਘੁੰਡੀ ਵਾਲਾ ‘ਚ’

ਚੁੰਝ ਵਰਗਾ ‘ਚ’

ਚੁੰਝ ਵਰਗਾ ਗੋਲ ਪ੍ਰਕਾਰ ਦਾ ‘ਚ’

ਦੱਖਣ ਵਿਚ ਮਿਲਦਾ ਚੌੜੀ ਪ੍ਰਕਾਰ ਦਾ ‘ਚ’

ਖੁਲ੍ਹੇ ਮੂੰਹ ਵਾਲਾ ਪੈਰ ਵਰਗਾ ‘ਚ’

ਕੁਟਿਲ ਲਿਪੀ ਨਾਲ ਮਿਲਦਾ ਉੱਤਰੀ ‘ਚ’

ਦੁਮਦਾਰ ਪ੍ਰਕਾਰ ਦਾ ਉੱਤਰੀ ‘ਚ’

 ਚੌਥੀ ਸਦੀ ਈਸਵੀ ਤੋਂ ਵਿਕਾਸ ਕਰਦੇ ‘ਚ’ ਦੇ ਸਰੂਪ ਬਰਾਬਰ ਦਿੱਤੀ ਅੱਜ ਦੀ ਗੁਰਮੁਖੀ ਵਾਲੀ ਪੱਟੀ ਤੋਂ ਸਪਸ਼ਟ ਹੁੰਦੇ ਹਨ।

ਪੰਜਾਬ ਦੀਆਂ ਹੋਰ ਲਿਪੀਆਂ ਤੇ ਲਿਖਤਾਂ ਦਾ ਟਾਕਰਾ ਗੁਰਮੁਖੀ ਦੇ ‘ਚ’ ਨਾਲ ਹੇਠਾਂ ਦਿਤੀਆਂ ਸਾਰਣੀਆਂ ਅਨੁਸਰ ਹੈ:-

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿਚ ਉਚਾਰਨ ਕੀਤੀ ਬਾਣੀ ਪਟੀ ਅਨੁਸਾਰ ਇਸ ਅੱਖਰ ਦਾ ਉਚਾਰਨ ਚਚਾ ਹੈ :–

ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ‖

                                                               (ਪੰਨਾ ੪੩੨)


ਲੇਖਕ : –ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3252, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-12-20-18, ਹਵਾਲੇ/ਟਿੱਪਣੀਆਂ: ਹ. ਪੁ. –ਦੀ ਹਿਸਟਰੀ ਐਂਡ ਪੇਲੀਉਗ੍ਰਾਫ਼ੀ ਆਫ਼ ਮੋਰੀਅਨ ਬ੍ਰਹਮੀ ਸਕ੍ਰਿਪਟ–ਸੀ. ਐੱਸ. ਉਪਾਸਕ; ਇੰਡੀਅਨ ਪੇਲੀਉਗ੍ਰਾਫੀ–ਅਹਿਮਦ ਹਸਨ ਦਾਨੀ, ਲਿੰ. ਸ. ਇੰਡ. (ਜਿਲਦ 9); ਗੁ. ਲਿ. ਜ. ਵਿ; ਪੰਜਾਬੀ ਭਾਸ਼ਾ ਦਾ ਵਿਆ-ਕਰਣ-ਦੁਨੀ ਚੰਦ

ਵਿਚਾਰ / ਸੁਝਾਅ

ਚੋਂ ਦੇ ਨਾਲ ਜਿਹੜਾ ਉੱਪਰ ਕੋਮਾ ਵੀ ਲੱਗਦਾ ਉਸ ਵਿੱਚ ਕੀ ਫਰਕ ਹੁੰਦਾ ਜੀ...


Vikramjit Singh, ( 2021/03/21 10:4356)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.