ਚਮੜਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਮੜਾ [ਨਾਂਪੁ] ਚੰਮ , ਖੱਲ , ਚਮੜੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 271, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਮੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚਮੜਾ ਸੰਗ੍ਯਾ—ਚਰਮ. ਚੰਮ. ਖੱਲ. “ਕਾਪੜੁ ਛੋਡੇ ਚਮੜ ਲੀਏ.” (ਆਸਾ ਮ: ੧) ਮ੍ਰਿਗਚਰਮ ਧਾਰਣ ਕੀਤੇ। ੨ ਦੇਖੋ, ਚਮਰਨਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਮੜਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚਮੜਾ, (ਚੰਮ<ਸੰਸਕ੍ਰਿਤ : चर्म+ੜਾ) \ ਪੁਲਿੰਗ : ੧. ਖੱਲ, ਚੰਮ, ਪਸ਼ੂ ਦੀ ਉਤਲੀ ਖੱਲ; ੨. ਚਮਰਖ, ਚਮੜੇ ਆਦਿ ਦਾ ਉਹ ਟੁਕੜਾ ਜਿਹੜਾ ਚਰਖੇ ਦਾ ਤਕਲਾ ਟਿਕਾਉਣ ਵਿੱਚ ਸਹਾਇਤਾ ਕਰਦਾ ਹੈ : ‘ਚਮੜਿਆਂ ਨੂੰ ਚੋਪੜ ਨਾਹੀਂ, ਮੇਰੀ ਮਾਹਲ ਪਈ ਤਰੜਾਵੇ’ (ਪੰ. ਦੇ ਹੀਰੇ)
–ਚਮੜਾ ਮਾਸਟਰ, ਪੁਲਿੰਗ : ਚਮੜੇ ਨੂੰ ਪਕਾਉਣ ਅਤੇ ਰੰਗ ਆਦਿ ਦੇਣ ਦਾ ਮਾਹਿਰ
–ਸੁੱਕ ਕੇ ਚਮੜਾ ਹੋਣਾ, ਮੁਹਾਵਰਾ : ਬਹੁਤ ਲਿੱਸਾ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 30, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-22-03-08-21, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First