ਚਾਰ ਕਿਲਵਿਖ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਰ ਕਿਲਵਿਖ. ਛਾਂਦੋਗ੍ਯ ਉਪਨਿ੄ਦ, ਮਨੂ ਅਤੇ ਲਿਖਿਤ ਸਿਮ੍ਰਿਤੀ ਵਿੱਚ ਦੱਸੇ ਚਾਰ ਪਾਪ—ਬ੍ਰਹ੝ਹਤ੍ਯਾ, ਸ਼ਰਾਬ ਦਾ ਪੀਣਾ, ਚੋਰੀ , ਗੁਰੁਇਸਤਰੀਗਮਨ।1 ੨ ਬ੍ਰਹ੝ਵੇਤਾ ਦਾ ਮਾਰਨਾ ਗਊਵਧ, ਕੰਨ੍ਯਾਵਧ, ਭ੍ਰ੃਍੠ਚਾਰੀ ਦਾ ਅੰਨ ਖਾਣਾ. “ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ.” (ਸਵਾ ਮ: ੩) “ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰ.” (ਸ੍ਰੀ ਅ: ਮ: ੫) ੩ ਖ਼ਾਲਸਾਮਤ ਅਨੁਸਾਰ—ਮੁੰਡਨ ਕਰਾਉਣਾ, ਪਰਇਸਤ੍ਰੀਗਮਨ, ਤਮਾਖੂ ਆਦਿ ਨਸ਼ਿਆਂ ਦਾ ਵਰਤਣਾ, ਕੁੱਠਾ ਖਾਣਾ, ਇਹ ਮਹਾਨ ਚਾਰ ਕਿਲਵਿਖ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਾਰ ਕਿਲਵਿਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਾਰ ਕਿਲਵਿਖ: ਭਾਰਤ ਦੇ ਅਧਿਆਤਮਿਕ ਇਤਿਹਾਸ ਵਿਚ ‘ਕਿਲਵਿਖ’ ਨਿਵਾਰਣ ਦੀ ਬਹੁਤ ਚਰਚਾ ਹੋਈ ਹੈ। ਸੰਸਕ੍ਰਿਤ ਦੇ ‘ਕਿਲਵਿਖ’ (ਕਿਲੑਵਿਸ਼) ਦਾ ਸ਼ਾਬਦਿਕ ਅਰਥ ਹੈ ਪਾਪ। ਸਮ੍ਰਿਤੀਆਂ ਅਨੁਸਾਰ ਬ੍ਰਹਮ-ਹਤਿਆ, ਸੁਰਾ- ਪਾਨ, ਚੋਰੀ ਅਤੇ ਗੁਰੂ-ਇਸਤਰੀ-ਗਮਨ, ਇਹ ਚਾਰ ਮੁੱਖ ਪਾਪ ਹਨ। ਪਰ ਇਨ੍ਹਾਂ ਵਿਚ ਕਿਤੇ ਕਿਤੇ ਅੰਤਰ ਵੀ ਹੈ।

            ਗੁਰਬਾਣੀ ਦਾ ਮੁੱਖ ਉੱਦੇਸ਼ ਮਨੁੱਖ ਨੂੰ ਸਹੀ ਮਨੁੱਖ ਬਣਨ ਦੀ ਪ੍ਰੇਰਣਾ ਦੇਣਾ ਹੈ। ਜੋ ਕੰਮ ਸਹੀ ਨਹੀਂ ਹਨ ਜਾਂ ਮਨੁੱਖਤਾ ਦੇ ਕਲਿਆਣ ਲਈ ਸਹਾਇਕ ਨਹੀਂ ਹਨ ਅਤੇ ਜੋ ਮਨੁੱਖ ਦੇ ਵਰਤਮਾਨ ਅਤੇ ਅਧਿਆਤਮਿਕ ਭਵਿਖ ਨੂੰ ਉਜਲਾ ਨਹੀਂ ਕਰਦੇ , ਉਹ ਸਭ ਪਾਪ ਹਨ। ਇਸ ਤਰ੍ਹਾਂ ਪਾਪਾਂ ਦੀ ਗਿਣਤੀ ਅਨੰਤ ਹੈ। ਪਰ ਚਾਰ ਪਾਪਾਂ ਨੂੰ ਪ੍ਰਮੁਖ ਮੰਨਿਆ ਗਿਆ ਹੈ। ਹਰ ਇਕ ਸਾਧਕ ਨੇ ਆਪਣੇ ਆਪਣੇ ਢੰਗ ਨਾਲ ਇਨ੍ਹਾਂ ਚਾਰ ਪਾਪਾਂ ਦੇ ਸਰੂਪ ਨੂੰ ਸਪੱਸ਼ਟ ਕੀਤਾ ਹੈ। ਗੁਰੂ ਅਮਰਦਾਸ ਜੀ ਨੇ ਬ੍ਰਹਮ-ਹਤਿਆ, ਗਊ-ਹਤਿਆ, ਕੰਨਿਆ -ਹਤਿਆ ਅਤੇ ਚਰਿਤ੍ਰ-ਹੀਨ ਦਾ ਅੰਨ , ਨੂੰ ਚਾਰ ਮੁੱਖ ਪਾਪਾਂ ਵਿਚ ਗਿਣਿਆ ਹੈ—ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਮਾਨੁ (ਗੁ.ਗ੍ਰੰ.1413)। ਗੁਰੂ ਅਰਜਨ ਦੇਵ ਜੀ ਨੇ ਚਾਰ ਪਾਪਾਂ ਦਾ ਉਲੇਖ ਕਰਦਿਆਂ ਕਿਹਾ ਹੈ ਕਿ ਮਾਨਸਿਕ ਵਿਕਾਰਾਂ, ਚੌਹਾਂ ਪਾਪਾਂ ਅਤੇ ਹਰ ਪ੍ਰਕਾਰ ਦੇ ਗਿਆਨ ਤੋਂ ਵਾਂਝਿਆਂ ਵਿਅਕਤੀ ਵੀ ਹਰਿ-ਨਾਮ ਨੂੰ ਚੇਤੇ ਕਰਨ ਨਾਲ ਭਵ-ਸਾਗਰ ਤਰ ਜਾਂਦਾ ਹੈ— ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ... ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ (ਗੁ.ਗ੍ਰੰ.70)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚਾਰ ਕਿਲਵਿਖ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚਾਰ ਕਿਲਵਿਖ : ਕਿਲਵਿਖ ਦਾ ਸ਼ਾਬਦਿਕ ਅਰਥ ਪਾਪ ਹੈ। ਅਸਲ ਵਿਚ ਕਿਲਵਿਖ ਉਹ ਪਾਪ ਹਨ ਜਿਨ੍ਹਾਂ ਦਾ ਪ੍ਰਾਸ਼ਚਿਤ ਨਹੀਂ ਕੀਤਾ ਜਾ ਸਕਦਾ ਅਤੇ ਕਿਸੇ ਵੀ ਹਾਲਤ ਵਿਚ ਬਖਸ਼ੇ ਨਹੀਂ ਜਾ ਸਕਦੇ। ਇਨ੍ਹਾਂ ਦੀ ਗਿਣਤੀ ਚਾਰ ਦੱਸੀ ਗਈ ਹੈ। ਸਿਮ੍ਰਤੀਆਂ ਅਨੁਸਾਰ ਇਹ ਬ੍ਰਾਹਮਣ ਹੱਤਿਆ, ਸੁਰਾਪਨ, ਚੋਰੀ ਅਤੇ ਗੁਰੂ ਇਸਤਰੀ ਗਮਨ ਹਨ।

ਗੁਰੂ ਅਮਰਦਾਸ ਜੀ ਅਨੁਸਾਰ ਬ੍ਰਾਹਮਣ ਹੱਤਿਆ, ਗਊ ਹੱਤਿਆ, ਕੰਨਿਆ ਹੱਤਿਆ ਅਤੇ ਚਰਿੱਤਰਹੀਨ ਦਾ ਅੰਨ ਚਾਰ ਮੁੱਖ ਪਾਪ ਹਨ:–

  ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ‖

   ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ ‖

    ਗੁਰੂ ਅਰਜਨ ਦੇਵ ਜੀ ਪ੍ਰਭੂ ਦੇ ਨਾਮ ਦੀ ਉਸਤਤਿ ਕਰਦਿਆਂ ਫੁਰਮਾਉਂਦੇ ਹਨ ਕਿ ਹਰੀ ਨਾਮ ਦਾ ਜਾਪ ਕਰਨ ਵਾਲੇ ਦੇ ਸਾਰੇ ਪਾਪਾਂ ਅਤੇ ਵਿਕਾਰਾਂ ਦੀ ਮੈਲ ਧੋਤੀ ਜਾਂਦੀ ਹੈ:–

 ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ‖

 .............................................................................

ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ ‖


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1162, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-10-21-49, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਸਾ. ਸੰ. ਕੋ.; ਸ਼ਬਦਾਰਥ ਗੁਰੂ ਗ੍ਰੰਥ ਸਾਹਿਬ (ਪੋਥੀ ਪਹਿਲੀ ਤੇ ਚੌਥੀ)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.