ਚਿੱਟਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿੱਟਾ [ਵਿਸ਼ੇ] ਸਫ਼ੈਦ , ਬੱਗਾ; ਨਿਰਮਲ , ਉੱਜਲ, ਨਿਰੋਲ, ਬੇਦਾਗ਼ , ਖਰਾ; ਅੱਖ ਦਾ ਫੋਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਿੱਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿੱਟਾ. ਦੇਖੋ, ਚਿਟਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 607, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਿੱਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿੱਟਾ ਬਾਜ਼. ਸਫ਼ੈਦ ਬਾਜ਼. .ਤੂਗ਼ਾਨ. ਚਿੱਟੇ ਰੰਗ ਦਾ ਬਾਜ਼ ਘੱਟ ਮਿਲਦਾ ਹੈ. ਇਸ ਦੀ ਸੁੰਦਰਤਾ ਅਤੇ ਚਾਲਾਕੀ ਸ਼ਿਕਾਰੀਆਂ ਨੇ ਬਹੁਤ ਸਲਾਹੀ ਹੈ. ਵੱਡੇ ਵੱਡੇ ਬਾਦਸ਼ਾਹਾਂ ਅਤੇ ਦਸ਼ਮੇਸ਼ ਦੇ ਇਤਿਹਾਸ ਵਿੱਚ ਚਿੱਟੇ ਬਾਜ਼ ਦਾ ਜ਼ਿਕਰ ਆਉਂਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਿੱਟਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚਿੱਟਾ ਜਾਂ ਚਿਤਾ : ਆਬਲਸਤ––ਇਹ ਰੂਸ ਦੀ ਆਬਲਸਤ ਹੈ। ਇਸ ਦਾ ਖੇਤਰਫ਼ਲ 4,31,500 ਵ. ਕਿ. ਮੀ. ਅਤੇ ਆਬਾਦੀ 11,45,000 (1970) ਹੈ। ਇਸ ਵਿਚ ਪਰਬਤ-ਲੜੀਆਂ, ਪਠਾਰਾਂ, ਵਾਦੀਆਂ ਅਤੇ ਵਿਸ਼ਾਲ ਬੇਸਿਨ ਸ਼ਾਮਲ ਹਨ। ਆਬਲਸਤ ਦਾ ਵਧੇਰੇ ਰਕਬਾ ਨੋਕੀਲੇ ਪੱਤਿਆਂ ਵਾਲੇ ਜੰਗਲਾਂ ਨਾਲ ਢਕਿਆ ਹੋਇਆ ਹੈ, ਦੱਖਣੀ ਨੀਵਾਣਾਂ ਉੱਤੇ ਜੰਗਲੀ ਸਟੈਪੀ ਅਤੇ ਸਟੈਪੀ-ਬਨਸਪਤੀ ਹੈ। ਇਸ ਖੇਤਰ ਦਾ ਜਲਵਾਯੂ ਖੁਸ਼ਕ ਮਹਾਂਦੀਪੀ ਹੈ। ਬੁਰਯਾਤ ਲੋਕਾਂ ਤੋਂ ਬਿਨਾਂ ਇੱਥੇ ਕੁਝ ਗਿਣਤੀ ਵਿਚ ਐਵੈਂਕੀ ਲੋਕ ਵੀ ਹਨ ਪਰ ਵਸੋਂ ਦਾ ਵਧੇਰੇ ਹਿੱਸਾ ਰੂਸੀਆਂ ਦਾ ਹੈ ਜੋ 17ਵੀਂ ਸਦੀ ਦੇ ਮੱਧ ਵਿਚ ਇਸ ਖੇਤਰ ਵਿਚ ਆਬਾਦ ਹੋਏ। ਸੰਨ 1654 ਵਿਚ ਇਸ ਖੇਤਰ ਵਿਚ ਚੀਨ ਨਾਲ ਇਕ ਮੁੱਖ ਵਪਾਰਕ ਕੇਂਦਰ ਦੇ ਤੌਰ ਤੇ ਨੈਰਚਿੰਸਕ ਸ਼ਹਿਰ ਦੀ ਨੀਂਹ ਰੱਖੀ ਗਈ। ਸੰਨ 1689 ਵਿਚ ਨੈਰਚਿੰਸਕ-ਸੰਧੀ, ਜਿਸ ਨਾਲ ਰੂਸੀਆਂ ਦਾ ਅਮੂਰ ਤੋਂ ਅੱਗੇ ਵਧਣਾ ਰੁਕ ਗਿਆ ਤੋਂ ਬਾਅਦ ਚਿਟਾ ਖੇਤਰ ਸਰਹੱਦੀ ਖੇਤਰ ਅਤੇ ਜਲਾਵਤਨ ਦੀ ਜਗ੍ਹਾ ਬਣ ਕੇ ਰਹਿ ਗਿਆ। ਸੰਨ 1890 ਦੇ ਦਹਾਕੇ ਵਿਚ ਟ੍ਰਾਂਸ-ਸਾਇਬੇਰੀਅਨ ਰੇਲ ਆਉਣ ਤੱਕ ਇੱਕੇ ਇਕ ਛੋਟੀ ਜਿਹੀ ਆਜ਼ਾਦ ਬਸਤੀ ਸੀ। ਆਵਾਜਾਈ ਦਾ ਮੁੱਖ ਸਾਧਨ ਰੇਲ ਹੀ ਹੈ। ਧਾਤਾਂ ਕੱਢਣਾ ਅਤੇ ਸਾਫ਼ ਕਰਨਾ ਇਥੋਂ ਦੀ ਆਰਥਿਕਤਾ ਦਾ ਸ੍ਰੋਤ ਹੈ। ਧਾਤਾਂ ਵਿਚ ਸੋਨਾ, ਟਿਨ, ਟੇਗਸਟਨ, ਮੋਲੀਬਡਨਮ, ਸਿੱਕਾ, ਜਿਸਤ, ਫਲਰਸਪਰ ਲਿਖੀਅਮ, ਟਟੈਲੇਮ ਅਤੇ ਥੋੜ੍ਹਾ ਜਿਹਾ ਕੋਲਾ ਅਤੇ ਲਿਮਨਾਈਟ ਸ਼ਾਮਲ ਹਨ। ਇਮਾਰਤੀ ਲੱਕੜ ਦਾ ਕੰਮ ਵੀ ਦੂਰ ਦੂਰ ਤੱਕ ਫੈਲਿਆ ਹੋਇਆ ਹੈ। ਪੀਟਰੋਵਸਕੀ ਜਾਬਾਕਾਲਸਕੀ ਧਾਤੂ ਸਾਫ਼ ਕਰਨ ਦਾ ਇਕ ਮਹੱਤਵਪੂਰਨ ਕੇਂਦਰ ਹੈ। ਖੇਤੀਬਾੜੀ ਦਾ ਵਿਕਾਸ ਬਹੁਤ ਘੱਟ ਹੋਇਆ ਹੈ; ਪਸ਼ੂ-ਪਾਲਣ, ਖਾਸ ਕਰਕੇ ਭੇਡਾਂ ਦਾ ਕੰਮ ਵਧੇਰੇ ਹੈ। ਫ਼ਰ ਫ਼ਰਮਾਂ ਵਿਚ ਲੂੰਬੜ ਅਤੇ ਗਾਲੜ੍ਹਾਂ ਪੈਦਾ ਕੀਤੀਆਂ ਜਾਂਦੀਆਂ ਹਨ।
ਹ . ਪੁ .–– ਐਨ . ਬ੍ਰਿ . ਮਾ . 2 : 868
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 487, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no
ਚਿੱਟਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚਿੱਟਾ ਜਾਂ ਚਿਤਾ : ਸ਼ਹਿਰ- ਦੂਰ ਪੂਰਬੀ ਰੂਸੀ ਗਣਰਾਜ ਦੀ ਚਿੱਟਾ ਆਬਲਸਤ ਦਾ ਸ਼ਹਿਰ ਅਤੇ ਪ੍ਰਬੰਧਕੀ ਕੇਂਦਰ ਹੈ ਜੋ ਚਿੱਟਾ ਅਤੇ ਇੰਗਾਡਾ ਦਰਿਆਵਾਂ ਦੇ ਸੰਗਮ ਉੱਪਰ ਵਾਕਿਆ ਹੈ। ਸਰਦੀਆਂ ਦੇ ਕੈਂਪ ਦੇ ਤੌਰ ਤੇ 1653 ਵਿਚ ਇਸ ਦੀ ਨੀਂਹ ਰੱਖੀ ਗਈ ਸੀ। ਸੰਨ 1620 ਵਿਚ ਇਥੇ ਚਿੱਟਾ ਕਿਲਾ ਬਣਾਇਆ ਗਿਆ ਅਤੇ ਚੀਨ ਨਾਲ ਵਪਾਰ ਨੇ ਇਸ ਸ਼ਹਿਰ ਦੇ ਵਾਧੇ ਨੂੰ ਹੋਰ ਵੀ ਤੇਜ਼ ਕਰ ਦਿੱਤਾ। ਡਿਸੈਬਰਿਸਟਾਂ ਨੇ ਜਿਨ੍ਹਾਂ ਨੂੰ ਦਸੰਬਰ, 1825 ਵਿਚ ਇਸ ਸਾਜ਼ਸ਼ ਤੋਂ ਬਾਅਦ ਇਥੇ ਜਲਾਵਤਨ ਕੀਤਾ ਗਿਆ ਸੀ ਇਸ ਦਾ ਕਾਫ਼ੀ ਵਿਕਾਸ ਕੀਤਾ ਪਰ ਵਧੇਰੇ ਵਿਕਾਸ 1900 ਵਿਚ ਟ੍ਰਾਂਸ-ਸਾਇਬੇਰੀਅਨ ਰੇਲ-ਰੋਡ ਆਉਣ ਤੋਂ ਬਾਅਦ ਹੋਇਆ। ਅਜੋਕਾ ਸ਼ਹਿਰ ਦਰਿਆਈ ਘਾਟੀਆਂ ਤੋਂ ਚੈਰਸਕੀ ਪਹਾੜਾਂ ਦੀਆਂ ਹੇਠਲੀਆਂ ਢਲਾਣਾਂ ਉੱਪਰ ਫ਼ੈਲਿਆ ਹੋਇਆ ਹੈ। ਨਜ਼ਦੀਕ ਹੀ ਟ੍ਰਾਂਸ-ਸਾਇਬੇਰੀਅਨ ਦਾ ਜੰਕਸ਼ਨ ਹੈ। ਇਸ ਜੰਕਸ਼ਨ ਸਦਕਾ ਲੋਕੋਮੋਟਿਵ ਅਤੇ ਰੋਲਿੰਗਸਟਾਕ ਮੁਰੰਮਤ ਦਾ ਇਕ ਵਿਸ਼ਾਲ ਕਾਰੋਬਾਰ ਸਥਾਪਿਤ ਹੋ ਗਿਆ। ਇਥੇ ਮਸ਼ੀਨਾਂ ਬਣਾਉਣ ਦਾ ਇਕ ਕਾਰਖ਼ਾਨਾ ਹੈ ਅਤੇ ਕੱਪੜਾ, ਭੇਡਾਂ ਦੀਆਂ ਖੱਲਾਂ ਤੇ ਚਮੜੇ ਦਾ ਸਾਮਾਨ ਅਤੇ ਕਈ ਤਰ੍ਹਾਂ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਇਥੋਂ ਦਾ ਉਤਪਾਦਨ ਹਨ। ਸ਼ਹਿਰ ਦੇ ਨੇੜਿਓਂ ਹੀ ਲਿਗਨਾਈਟ ਕਿਸਮ ਦਾ ਕੋਲਾ ਕੱਢਿਆ ਜਾਂਦਾ ਹੈ।
ਆਬਾਦੀ––3,77,000 (1991)
52° 03 ਉ. ਵਿਥ.; 113° 30 ਪੂ. ਲੰਬ.
ਹ. ਪੁ.––ਐਨ. ਬ੍ਰਿ. ਮਾ. 2 : 868
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 487, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First