ਲਾਗ–ਇਨ/ਨਵਾਂ ਖਾਤਾ |
+
-
 
ਚੈੱਕ

Cheque_ਚੈੱਕ: ਬੋਵੀਅਰ ਦੀ ਲਾ ਡਿਕਸ਼ਨਰੀ ਅਨੁਸਾਰ ਇਹ ਇਕ ਲਿਖਤੀ ਹੁਕਮ ਜਾਂ ਬੇਨਤੀ ਹੁੰਦੀ ਹੈ ਜੋ ਕਿਸੇ ਬੈਂਕ ਨੂੰ ਜਾਂ ਬੈਂਕਕਾਰੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਸੰਬੋਧਤ ਹੁੰਦਾ ਹੈ ਅਤੇ ਅਜਿਹੀ ਧਿਰ ਵਲੋਂ ਕੀਤਾ ਜਾਂਦਾਹੈ ਜਿਸ ਦਾ ਧਨ ਉਸ ਬੈਂਕ ਜਾਂ ਵਿਅਕਤੀ ਪਾਸ ਹੁੰਦੀ ਹੈ ਕਿ ਉਹ ਪੇਸ਼ ਕੀਤੇ ਜਾਣ ਤੇ ਉਸ ਵਿਚ ਦਸੇ ਵਿਅਕਤੀ ਜਾਂ ਉਸ ਵਿਅਕਤੀ ਦੁਆਰਾ ਦਸੇ ਵਿਅਕਤੀ ਨੂੰ ਉਸ ਵਿਚ ਦਰਜ ਰਕਮ ਅਦਾ ਕਰ ਦੇਵੇ

       ਵਿੱਕਾਯੋਗ ਲਿਖਤਾਂ ਐਕਟ ਅਨੁਸਾਰ ‘‘ਚੈੱਕ ਇਕ ਵਟਾਂਦਰਾਂ ਬਿਲ ਹੈ ਜੋ ਉਲਿਖਤ ਬੈਂਕਰ ਦੇ ਨਾਂ ਲਿਖਿਆ ਹੋਵੇ ਅਤੇ ਜਿਸ ਦਾ ਮੰਗ ਤੋਂ ਹੋਰਵੇਂ ਅਦਾਇਗੀਯੋਗ ਹੋਣਾ ਪਰਗਟ ਨ ਕੀਤਾ ਗਿਆ ਹੋਵੇ।’’

       ਵਟਾਂਦਰਾ ਬਿਲਾਂ ਅਤੇ ਚੈੱਕ ਵਿਚ ਫ਼ਰਕ ਇਹ ਹੁੰਦਾ ਕਿ-

(1)    ਚੈਕ ਉਦੋਂ ਤਕ ਵਾਜਬ-ਉਲ-ਅਦਾ (due) ਨਹੀਂ ਹੁੰਦਾ ਜਦ ਤਕ ਪੇਸ਼ ਨ ਕੀਤਾ ਜਾਵੇ ਅਤੇ ਇਸ ਦੇ ਫਲਸਰੂਪ ਪੇਸ਼ ਕੀਤੇ ਜਾਣ ਤੋਂ ਪਹਿਲਾਂ ੳਸ ਦੀ ਵਿਕਰੀ ਕੀਤੀ ਜਾ ਸਕਦੀ ਹੈ।

(2)   ਜੇ ਚੈਕ ਯੋਗ ਤਨਦਿਹੀ ਨਾਲ ਤੁਰਤ ਪੇਸ਼ ਨ ਕੀਤਾ ਜਾਵੇ ਤਾਂ ਚੈਕ ਦੇ ਲਿਖਵਾਲ (drawer) ਦਾ ਨਿਸਤਾਰਾ ਨਹੀਂ ਹੁੰਦਾ ਜਦ ਕਿ ਵਟਾਂਦਰਾ ਬਿਲ ਦੇ ਲਿਖਵਾਲ ਦਾ ਹੋ ਜਾਂਦਾ ਹੈ। ਅਜਿਹੀ ਅਣਗਹਿਲੀ ਦੁਆਰਾ ਚੈੱਕ ਦੇ ਲਿਖਵਾਲ ਦਾ ਤਦ ਹੀ ਨਿਸਤਾਰਾ ਹੁੰਦਾ ਹੈ ਜੇ ਉਸ ਦੁਆਰਾ ਉਸ ਨੂੰ ਵਾਸਤਵ ਵਿਚ ਹਰਜਾਨਾ (damages) ਹੋਇਆ ਹੋਵੇ।

(3)   ਚੈਕ ਦੀ ਅਦਾਇਗੀ ਤੋਂ ਪਹਿਲਾਂ ਚੈੱਕ ਦੇ ਲਿਖਵਾਲ ਦੀ ਮੌਤ ਹੋ ਜਾਣ ਦੀ ਸੂਰਤ ਵਿਚ ਬੈਂਕਰ ਨੂੰ ਅਦਾਇਗੀ ਕਰਨ ਦੀ ਅਥਾਰਿਟੀ ਦਾ ਅੰਤ ਹੋ ਜਾਂਦਾ ਹੈ ਜਦ ਕਿ ਵਟਾਂਦਰਾ ਪੱਤਰ ਦੇ ਲਿਖਵਾਲ (drawer) ਦੀ ਮੌਤ ਨਾਲ ਧਿਰਾਂ ਦੇ ਸਬੰਧਾਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ।

(4)   ਚੈੱਕ ਦੀ ਅਦਾਇਗੀ ਲਈ ਰਿਆਇਤ ਦੇ ਦਿਨ ਨਹੀਂ ਦਿੱਤੇ ਜਾਂਦੇ ਜਦ ਕਿ ਵਟਾਂਦਰਾਂ ਬਿਲਾਂ ਦੀ ਸੂਰਤ ਵਿਚ ਇਹ ਦਿਨ ਮਿਲਦੇ ਹਨ।

       ਚੈੱਕ ਬੈਂਕਾਂ ਅਤੇ ਬੈਂਕਰਾਂ ਅਤੇ ਉਨ੍ਹਾਂ ਦੇ ਗਾਹਕਾਂ ਵਿਚਕਾਰ ਬੈਂਕਕਾਰੀ ਦੇ ਕੰਮ ਨੂੰ ਸਹਿਲ ਬਣਾਉਣ ਲਈ ਵਰਤੇ ਜਾਂਦੇ ਹਨ। ਮੰਗਣ ਤੇ ਅਦਾਇਗੀ ਯੋਗ ਹੋਣਾ ਚੈੱਕ ਦੀ ਤਤਸਾਰ ਹੈ, ਕਿਉਂ ਕਿ ਬੈਂਕਰ ਅਤੇ ਗਾਹਕ ਵਿਚਕਾਰ ਮੁਆਇਦਾ ਇਹ ਹੁੰਦਾ ਹੈ ਕਿ ਮੰਗਣ ਤੇ ਧਨ ਅਦਾਇਗੀਯੋਗ ਹੋਵੇਗਾ।

       ਚੈੱਕ ਦੇ ਧਾਰਕ ਅਤੇ ਪਿੰਠਕਣ ਕਰਤਾ ਵਿਚਕਾਰ ਪੇਸ਼ ਕਰਨ ਵਿਚ ਯੋਗਤਨਦਿਹੀ ਦੀ ਵਰਤੋਂ ਲੋੜੀ ਜਾਂਦੀ ਹੈ। ਜੇ ਚੈੱਕ ਕੱਟੇ ਜਾਣ ਪਿਛੋਂ ਵਾਜਬ ਸਮੇਂ ਦੇ ਅੰਦਰ ਅਦਾਇਗੀ ਲਈ ਪੇਸ਼ ਨ ਕੀਤਾ ਜਾਵੇ ਤਾਂ ਇਸ ਨਾਲ ਦੇਰੀ ਕਾਰਨ ਹੋਏ ਨੁਕਸਾਨ ਦੀ ਹਦ ਤਕ ਚੈਕ ਦੇ ਲਿਖਵਾਲ ਦਾ ਨਿਸਤਾਰਾ ਹੋ ਜਾਂਦਾ ਹੈ। ਜਦ ਕੋਈ ਚੈੱਕ ਕਿਸੇ ਬੈਂਕ ਵਿਚ ਜਮ੍ਹਾਂ ਕਰਵਾਉਂਦਾ ਹੈ ਅਤੇ ਉਸ ਦੀ ਰਕਮ ਵਸੂਲ ਕਰਨ ਉਪਰੰਤ ਉਸ ਦੇ ਖਾਤੇ ਜਮ੍ਹਾਂ ਕਰ ਦਿੱਤੀ ਜਾਂਦੀ ਹੈ ਤਾਂ ਇਹ ਅਦਾਇਗੀ ਉਸ ਨੂੰ ਸਾਧਾਰਨ ਅਨੁਕ੍ਰਮ ਵਿਚ ਕੀਤੀ ਗਈ ਸਮਝੀ ਜਾਂਦੀ ਹੈ ਅਰਥਾਤ ਜਿਵੇਂ ਕਿ ਉਹ ਚੈੱਕ ਦੂਜੇ ਬੈਂਕ ਦੇ ਕਾਂਊਟਰ ਤੇ ਪੇਸ਼ ਕੀਤਾ ਗਿਆ ਹੋਵੇ ਅਤੇ ਉਸ ਲਈ ਅਦਾਇਗੀ ਵਸੂਲੀ ਗਈ ਹੋਵੇ।

       ਮਿਤੀ ਪਸ਼ਚਾਤ ਦੇ ਚੈੱਕ ਆਪਣੀ ਤਰੀਕ ਨੂੰ ਅਦਾਇਗੀ-ਯੋਗ ਹੁੰਦੇ ਹਨ, ਭਾਵੇਂ ਉਨ੍ਹਾਂ ਦਾ ਵਿੱਕਾ ਪਹਿਲਾਂ ਹੋ ਜਾਂਦਾ ਹੈ।

       ਚੈੱਕ ਕਟਣ ਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ ਕਿ ਚੈੱਕ ਵਿਚ ਦਰਜ ਰਕਮ ਜਮ੍ਹਾਂਕਾਰ ਦੇ ਖਾਤੇ ਵਿਚੋਂ ਨਮਿਤੀ (assign) ਗਈ ਹੈ। ਅਤੇ ਜਦ ਤਕ ਬੈਂਕ ਕੋਈ ਚੈੱਕ ਸਵੀਕਾਰ ਨ ਕਰ ਲਵੇ ਤਦ ਤਕ ਉਹ ਧਾਰਕ ਨੂੰ ਦੇਣਦਾਰ ਨਹੀਂ ਹੁੰਦਾ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8611,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/10/2015 12:00:00 AM
ਹਵਾਲੇ/ਟਿੱਪਣੀਆਂ: noreference

ਚੁਕੇ

ਚੁਕੇ (ਕ੍ਰਿ.। ਦੇਖੋ , ਚੁਕੀ) ਦੂਰ ਹੋਏ। ਯਥਾ-‘ਸਤਿਗੁਰ ਤੇ ਚੁਕੇ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 8611,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਚੋਕ

ਚੋਕ. ਸੰਗ੍ਯਾ—ਚੋਭ. ਨੋਕੀਲੀ ਚੀਜ਼ ਦੇ ਚੁਭਣ ਦਾ ਭਾਵ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8612,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਚੌਕ

ਚੌਕ. ਸੰਗ੍ਯਾ—ਚਤੁ: ਕੋਣ (ਚੁਕੋਣਾ) ੉ਹ਼ਨ. ਵੇਹੜਾ। ੨ ਬਾਜ਼ਾਰ ਦਾ ਉਹ ਥਾਂ, ਜਿੱਥੇ ਚਾਰ ਕੂਚੇ ਆਕੇ ਮਿਲਣ। ੩ ਗ੍ਰਹ ਆਦਿ ਦੇਵਤਿਆਂ ਦੀ ਪੂਜਾ ਲਈ ਬਣਾਇਆ ਚੁਕੋਣਾ ਯੰਤ੍ਰ। ੪ ਚਮਕ. ਡਰ ਸਹਿਤ ਕੰਪ. “ਚੌਕ ਪਰੀ ਤਬ ਹੀ ਇਹ ਯੌਂ ਜਿਮ ਚੌਕ ਪਰੈ ਤਮ ਮੇ ਡਰ ਖ੍ਵਾਬੀ.” (ਕ੍ਰਿਸਨਾਵ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8615,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਚਕੁ

ਚਕੁ. ਦੇਖੋ, ਚਕ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8615,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਚੱਕੂ

ਚੱਕੂ. ਸੰਗ੍ਯਾ—ਚਾ.ਕੂ. ਕ਼ਲਮਤਰਾਸ਼.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8615,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਚੁਕ

ਚੁਕ. ਸੰਗ੍ਯਾ—ਕਮਰ ਦੀ ਨਾੜੀ ਦਾ ਆਪਣੇ ਥਾਂ ਤੋਂ ਟਲਣਾ. ਨਾੜੀ ਦਾ ਠਿਕਾਣਿਓਂ ਖਿਸਕਣਾ. ਦੇਖੋ, ਚੁੱਕ ਧਾ। ੨ ਚੂਕ. ਭੂਲ. ਖ਼ਤ਼ਾ. “ਐਸ ਸਮੇ ਤੇ ਜੋ ਚੁਕਜਾਈ.” (ਨਾਪ੍ਰ) ੩ ਸਮਾਪਤੀ. ਅੰਤ. “ਸਗਲ ਚੁਕੀ ਮੁਹਤਾਈਐ.” (ਸਾਰ ਮ: ੫) ੪ ਦੇਖੋ, ਚੁਕਣਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8615,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਚੁੱਕ

ਚੁੱਕ. ਦੇਖੋ, ਚੁਕ। ੨ ਸੰ. चुक्क्. ਧਾ—ਦੁੱਖ ਦੇਣਾ, ਦੁੱਖ ਹੋਣਾ। ੩ ਸੰਗ੍ਯਾ—ਭੜਕਾਉ. ਉਕਸਾਵਟ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8616,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਚੂਕ

ਚੂਕ. ਸੰਗ੍ਯਾ—ਭੁੱਲ. ਖ਼ਤ਼ਾ. “ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ.” (ਸ. ਕਬੀਰ) ੨ ਇੱਕ ਪ੍ਰਕਾਰ ਦਾ ਪਾਲਕ , ਜਿਸ ਦਾ ਰਸਦਾਇਕ ਸਾਗ ਬਣਦਾ ਹੈ, ਇਹ ਥੋੜਾ ਖੱਟਾ ਹੁੰਦਾ ਹੈ. “ਸੋਆ ਚੂਕ ਪੁਕਾਰਤ ਭਈ.” (ਦੱਤਾਵ) ਮਾਲਣ (ਮਾਲਿਨੀ) ਨੇ ਹੋਕਾ ਦਿੱਤਾ ਕਿ ਸੋਆ ਚੂਕ (ਪਾਲਕ). ਦੱਤ (ਦੱਤਾਤ੍ਰੇਯ) ਨੇ ਇਸ ਤੋਂ ਸਿਖ੍ਯਾ ਲਈ ਕਿ ਜੋ ਸੋਇਆ (ਸੁੱਤਾ), ਉਹ ਚੁੱਕਿਆ। ੩ ਦੇਖੋ, ਚੂਕਣਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8616,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਚਕ

ਚਕ. ਸੰ. चक्. ਧਾ—ਚਮਕਣਾ, ਹਟਾਉਣਾ (ਨਿਵਾਰਨ ਕਰਨਾ), ਤ੍ਰਿਪਤ ਹੋਣਾ। ੨ ਸੰ. ਚਕ੍ਰ. ਸੰਗ੍ਯਾ—ਦਿਸ਼ਾ. “ਚਕ੍ਰ ਬਕ੍ਰ ਫਿਰੈ ਚਤੁਰ ਚਕ.” (ਜਾਪੁ) ੩ ਰਥ ਦਾ ਪਹੀਆ. “ਰਥ ਕੇ ਚਕ ਕਾਟਗਿਰਾਏ.” (ਕ੍ਰਿਸਨਾਵ) ੪ ਕੁੰਭਕਾਰ (ਕੁੰਭਾਰ) ਦਾ ਚਕ੍ਰ. “ਕੋਲੂ ਚਰਖਾ ਚਕੀ ਚਕੁ.” (ਵਾਰ ਆਸਾ) “ਚਕੁ ਕੁਮਿਆਰ ਭਵਾਇਆ.” (ਆਸਾ ਛੰਤ ਮ: ੪) ੫ ਖੂਹ ਦਾ ਚਕ੍ਰ , ਜਿਸ ਪੁਰ ਮਣ ਦੀ ਚਿਣਾਈ ਹੁੰਦੀ ਹੈ. “ਪੁਨ ਕਾਸਟ ਕੋ ਚਕ ਘਰਵਾਈ.” (ਗੁਪ੍ਰਸੂ) ੬ ਵਿ—ਚਕਿਤ. ਹੈਰਾਨ. “ਲਗ੍ਯੋ ਭਾਲ ਮੇ ਰਹ੍ਯੋ ਚਕ.” (ਰਾਮਾਵ) ੭ ਦੇਖੋ, ਚੱਕ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8616,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਚੌਂਕ

ਚੌਂਕ. ਦੇਖੋ, ਚੌਕ। ੨ ਦੇਖੋ, ਚੌਂਕਣਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8623,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਚੁੱਕ

ਚੁੱਕ [ਨਾਂਇ] ਲੱਕ ਵਿੱਚ ਵਲ਼ ਪੈ ਜਾਣ ਨਾਲ਼ ਹੋਣ ਵਾਲ਼ੀ ਪੀੜ; ਭੁੱਲ , ਗ਼ਲਤੀ, ਟਪਲਾ; ਉਕਸਾਹਟ , ਸ਼ਹਿ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8632,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਚੋਕ

ਚੋਕ [ਨਾਂਇ] ਕਿਸੇ ਨੋਕਦਾਰ ਚੀਜ਼ ਦੇ ਚੁਭਣ ਦਾ ਭਾਵ; ਉਕਸਾਉਣ ਦਾ ਭਾਵ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8632,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਚੱਕ

ਚੱਕ. ਸੰਗ੍ਯਾ—ਉਕਸਾਵਟ. ਭੜਕਾਉ। ੨ ਦੋ ਉਪਰਲੇ ਦੋ ਹੇਠਲੇ ਦੰਦਾਂ ਨਾਲ ਵੱਢੀ ਹੋਈ ਦੰਦੀ । ੩ ਪਿੰਡ. ਗਾਂਵ। ੪ ਚਕ੍ਰ ਦੇ ਆਕਾਰ ਦੀ ਵਸਤੁ, ਜੈਸੇ ਕੁੰਭਾਰ ਦਾ ਚੱਕ. ਖੂਹ ਦਾ ਚੱਕ. ਸ਼ੱਕਰ ਗੁੜ ਬਣਾਉਣ ਦਾ ਗੰਡ ਆਦਿ। ੫ ਇਸਤ੍ਰੀਆਂ ਦਾ ਸਿਰਭੂ੄ਣ, ਜੋ ਗੋਲਾਕਾਰ ਹੁੰਦਾ ਹੈ। ੬ ਦਿਸ਼ਾ. ਤਰਫ. “ਚਾਰ ਚੱਕ ਸਿੱਖੀ ਵਿਸਤਾਰੀ.” (ਗੁਪ੍ਰਸੂ) ੭ ਦੇਖੋ, ਚਕ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8636,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਚੂਕ

ਚੂਕ (ਨਾਂ,ਇ) ਦੁੱਪਟੇ ਦੀ ਕੰਨੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8637,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਚੌਂਕ

ਚੌਂਕ (ਨਾਂ,ਪੁ) 1 ਇਸਤਰੀਆਂ ਦੇ ਵਾਲਾਂ ਵਿੱਚ ਗੁੰਦਿਆ ਜਾਣ ਵਾਲਾ ਗਹਿਣਾ 2 ਚਾਰ ਕੌਡੀਆਂ ਦਾ ਸਮੂਹ 3 ਚੁਰਸਤਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8683,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਚੈੱਕ

ਚੈੱਕ [ਨਾਂਇ] ਸ਼ਤਰੰਜ ਦੇ ਖ਼ਾਨਿਆਂ ਦੇ ਨਮੂਨੇ ਵਾਲ਼ਾ ਕੱਪੜਾ , ਡੱਬੀਆਂ ਵਾਲ਼ਾ ਕੱਪੜਾ; ਕਿਸੇ ਵਿਅਕਤੀ ਨੂੰ ਨਕਦੀ ਦੀ ਥਾਂ ਦਿੱਤਾ ਬੈਂਕ ਵੱਲੋਂ ਜਾਰੀ ਵਿਸ਼ੇਸ਼ ਕਾਗ਼ਜ਼ ਉੱਤੇ ਛਪਿਆ ਫ਼ਾਰਮ ਜਿਸ

ਅਨੁਸਾਰ ਲਿਖਤੀ ਆਦੇਸ਼ਾਂ ਦੁਆਰਾ ਭੁਗਤਾਨ ਹੋ ਸਕਦਾ ਹੈ; ਨਿਰੀਖਣ, ਪੜਤਾਲ; ਸੰਜਮ, ਰੋਕ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8689,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਚੱਕ

ਚੱਕ 1 [ਨਾਂਪੁ] ਕਿਸੇ ਖ਼ਾਸ ਹੱਦਬੰਦੀ ਅਨੁਸਾਰ ਵਸਾਇਆ ਪਿੰਡ; ਪਿੰਡ ਦੀ ਜ਼ਮੀਨ, ਜ਼ਮੀਨ ਦਾ ਨਿਸ਼ਚਿਤ ਟੁਕੜਾ 2 [ਨਾਂਪੁ] ਖੂਹ ਆਦਿ ਉਸਾਰਨ ਵੇਲ਼ੇ ਥੱਲੇ ਰੱਖਿਆ ਲੱਕੜੀ ਦਾ ਗੋਲ਼ ਚੱਕਰ

ਜਿਸ ਉੱਤੇ ਖੂਹ ਉਸਾਰਿਆ ਜਾਂਦਾ ਹੈ; ਕੁਮ੍ਹਿਆਰ ਦਾ ਪਹੀਆ; ਤਾਜ਼ਾ ਬਣਿਆ ਗੁੜ ਠੰਢਾ ਕਰਕੇ ਜਮਾਉਣ ਵਾਲ਼ਾ ਲੱਕੜੀ ਜਾਂ ਮਿੱਟੀ ਦਾ ਬਣਾਇਆ ਪਾਤਰ [ਨਾਂਪੁ] ਦੰਦਾਂ ਨਾਲ਼ ਮਾਰਿਆ ਕੱਟ, ਬੁਰਕ , ਦੰਦੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8785,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਚੋਂਕ

ਚੋਂਕ [ਨਾਂਪੁ] ਚੌਰਸਤਾ, ਚੁਰਾਹਾ, ਜਿਸ ਥਾਂ ਤੋਂ ਚਹੁੰ ਦਿਸ਼ਾਵਾਂ ਵੱਲ ਰਸਤੇ ਨਿਕਲ਼ਦੇ ਹਨ; ਤ੍ਰਭਕ, ਅਚਾਨਕ ਤ੍ਰਹਿ ਜਾਣ ਦਾ ਭਾਵ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8787,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਚੱਕ

Chak (ਚੱਕ) ਚੱਕ: ਭਾਰਤ ਅਤੇ ਪਾਕਿਸਤਾਨ ਵਿੱਚ ਨਵੀਆਂ ਨਹਿਰਾਂ ਵਾਲੇ ਆਬਪਾਸ਼ੀ ਇਲਾਕੇ ਦਾ ਇਕ ਛੋਟਾ ਪਿੰਡ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8790,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਚੱਕ

ਚੱਕ (ਨਾਂ,ਪੁ) 1 ਮਿੱਟੀ ਦੇ ਕੱਚੇ ਭਾਂਡੇ ਡੌਲਣ ਲਈ ਕੁਮਿਅ੍ਹਾਰ ਦਾ ਕਿੱਲੀ ’ਤੇ ਟਿਕਿਆ ਅਤੇ ਸੋਟੀ ਨਾਲ ਘੁਮਾਇਆ ਜਾਣ ਵਾਲਾ ਗੋਲਾਕਾਰ ਪੁੜ 2 ਖੂਹ ਦਾ ਮਹਿਲ ਉਸਾਰਨ ਲਈ ਥੱਲੇ ਰੱਖਿਆ ਜਾਣ ਵਾਲਾ ਲੱਕੜ ਦਾ ਗੋਲਾਕਾਰ ਢਾਂਚਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 8791,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ