ਜੱਜਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੱਜਾ [ਨਾਂਪੁ] ਗੁਰਮੁਖੀ ਲਿਪੀ ਦਾ ਇੱਕ ਅੱਖਰ , ਜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 623, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੱਜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੱਜਾ. ਦੇਖੋ, ਜਜਾ। ੨ ਅਮ੍ਰਿਤਸਰ ਦੇ ਜਿਲੇ ਇੱਕ ਕਾਸ਼ਤਕਾਰ ਜਾਤੀ। ੩ ਸਿਆਲਕੋਟ ਵੱਲ ਦੇ ਸੂਰਜਵੰਸ਼ੀ ਰਾਜਪੂਤਾਂ ਵਿੱਚੋਂ ਜਥੋਲ ਜਾਤੀ ਦੇ ਲੋਕਾਂ ਦਾ ਗੋਤ੍ਰ. “ਹਮਜਾ ਜੱਜਾ ਜਾਣੀਐ, ਬਾਲਾ ਮਰਵਾਹਾ ਵਿਗਸੰਦਾ.” (ਭਾਗੁ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 592, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੱਜਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜੱਜਾ : ਇਹ ਜੱਟਾਂ ਦਾ ਇਕ ਗੋਤ ਹੈ ਜਿਸ ਦਾ ਮੂਲ ਸਥਾਨ ਸਿਆਲਕੋਟ (ਪਾਕਿਸਤਾਨ) ਹੈ। ਇਹ ਆਪਣੇ ਆਪ ਨੂੰ ਸੂਰਜਬੰਸੀ ਰਾਜਪੂਤਾਂ ਦੀ ਔਲਾਦ ਕਹਿੰਦੇ ਹਨ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਇਕ ਜਾਮ ਨਾਮੀ ਪਿੱਤਰ ਮੁਲਤਾਨ ਤੋਂ ਉੱਠ ਕੇ ਸਿਆਲਕੋਟ ਦੀ ਪਸਰੂਰ ਤਹਿਸੀਲ ਵਿਚ ਆ ਕੇ ਵਸਿਆ। ਉਸ ਦੇ ਜਾਜ ਅਤੇ ਜਠੌਲ ਨਾਂ ਦੇ ਦੋਹਾਂ ਬੇਟਿਆਂ ਨੇ ਇਸ ਇਲਾਕੇ ਵਿਚ ਆਪਣੇ ਪਿੰਡ ਬੰਨ੍ਹੇ। ‘ਪੋਸਲਾ’ ਗੋਤ ਦੇ ਮਰਾਸੀ, ‘ਬੱਧਰ’ ਗੋਤ ਦੇ ਬ੍ਰਾਹਮਣ, ‘ਖੋਖਰ’ ਗੋਤ ਦੇ ਨਾਈ ਇਨ੍ਹਾਂ ਦੇ ਲਾਗੀ ਹਨ। ਸਿਆਲਕੋਟ ਦੀ ਰਵਾਇਤ ਅਨੁਸਾਰ ਜੱਜਾ ਜਠੋਲਾ ਨਾਲੋਂ ਵੱਖ ਹਨ।
ਅੰਮ੍ਰਿਤਸਰ ਜ਼ਿਲ੍ਹੇ ਵਿਚ ਇਕ ਕਿਸਾਨ ਜਾਤੀ ਨੂੰ ਵੀ ਜੱਜ ਕਹਿੰਦੇ ਹਨ।
ਹ. ਪੁ.––ਗਲਾ. ਟ੍ਰਾ. ਕਾ. 2 : 349; ਮ. ਕੋ. 501
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
ਜੱਜਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਜੱਜਾ : ਜੱਜਾ ਜੱਟਾਂ ਦਾ ਇਕ ਗੋਤ ਹੈ ਜਿਸ ਦਾ ਮੂਲ ਸਥਾਨ ਸਿਆਲਕੋਟ (ਪਾਕਿਸਤਾਨ) ਹੈ। ਇਹ ਆਪਣੇ ਆਪ ਨੂੰ ਸੂਰਜਬੰਸੀ ਰਾਜਪੂਤਾਂ ਦੀ ਔਲਾਦ ਦੱਸਦੇ ਹਨ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਇਕ ਜਾਮ ਨਾਮੀ ਪਿੱਤਰ ਮੁਲਤਾਨ ਤੋਂ ਉਠ ਕੇ ਸਿਆਲਕੋਟ ਦੀ ਮਸ਼ਹੂਰ ਤਹਿਸੀਲ ਵਿਚ ਆ ਕੇ ਵਸਿਆ। ਉਸ ਦੇ ਜਾਜ ਅਤੇ ਜਠੋਲ ਨਾਂ ਦੇ ਦੋਹਾਂ ਪੁੱਤਰਾਂ ਨੇ ਇਸ ਇਲਾਕੇ ਵਿਚ ਆਪਣੇ ਪਿੰਡ ਬੰਨ੍ਹੇ। ਸਿਆਲਕੋਟ ਦੀ ਰਵਾਇਤ ਅਨੁਸਾਰ ਜੱਜਾ ਜਠੋਲਾਂ ਨਾਲੋਂ ਵੱਖ ਹਨ। ‘ਖੋਸਲਾ’ ਗੋਤ ਦੇ ਮਰਾਸੀ, ‘ਬੱਧਰ’ ਗੋਤ ਦੇ ਬ੍ਰਾਹਮਣ ਤੇ ‘ਖੋਖਰ’ ਗੋਤ ਦੇ ਨਾਈ ਇਨ੍ਹਾਂ ਦੇ ਲਾਗੀ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 396, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-11-48-27, ਹਵਾਲੇ/ਟਿੱਪਣੀਆਂ: ਹ. ਪੁ. –ਗ. ਟ੍ਰਾ. ਕਾ. 2 : 349; ਮ. ਕੋ. .501
ਵਿਚਾਰ / ਸੁਝਾਅ
Please Login First