ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ ਚੌਦ੍ਹਵਾਂ ਅੱਖਰ , ਝੱਝਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਚੌਧਵਾਂ ਅੱਖਰ. ਇਸ ਦਾ ਉੱਚਾਰਣ ਤਾਲੂ ਤੋਂ ਹੁੰਦਾ ਹੈ। ੨ ਸੰ. ਸੰਗ੍ਯਾ—ਝੱਖੜ. ਝਾਂ ਝਾਂ ਕਰਨ ਵਾਲੀ ਪੌਣ। ੩ ਵ੍ਰਿਹਸਪਤਿ. ਦੇਵਤਿਆਂ ਦਾ ਗੁਰੂ । ੪ ਗੁੰਜਾਰ. ਗੂੰਜ। ੫ ਪੰਜਾਬੀ ਵਿੱਚ ਇਹ ਸੰਸਕ੍ਰਿਤ ਦੇ ਦੁੱਤ ਹ-ਯ, ਧ-ਯ ਦੀ ਅਰ ੖ ਦੀ, ਤਥਾ ਧ ਦੀ ਥਾਂ ਭੀ ਵਰਤਿਆ ਜਾਂਦਾ ਹੈ, ਜਿਵੇਂ—ਗੁਹ੍ਯ ਦੀ ਥਾਂ ਗੁਝਾ, ਮਧ੍ਯ ਦੀ ਥਾਂ ਮਝ, ੖੢ਣ ਦੀ ਥਾਂ ਝੀਣ, ਬੱਧ ਦੀ ਥਾਂ ਬੱਝਾ, ਧੀਵਰ ਦੀ ਥਾਂ ਝੀਵਰ ਆਦਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ ਦਾ ਚੌਧਵਾਂ ਅੱਖਰ ਤੇ ਯਾਰਵਾਂ ਵ੍ਯੰਜਨ ਹੈ। ਗ਼ੈਰ ਜ਼ਬਾਨਾ ਵਾਲੇ -ਜ+ਹ- ਤੋਂ ਇਸ ਅੱਖਰ ਦੀ ਅਵਾਜ਼ ਲੈਂਦੇ ਹਨ।

          ਪ੍ਰਾਕ੍ਰਿਤ ਵਿਚ ਸੰਸਕ੍ਰਿਤ -ਕਸ਼ੑ- ਝਝੇ ਵਿਚ ਬਦਲਦਾ ਹੈ ਯਥਾ-‘ਕਸ਼ੀੑਣ ਤੋਂ ਝੀਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬੀ -ਝੀਣੀ- ਪਦ ਇਸੇ ਅਰਥ ਵਿਚ ਆਇਆ ਹੈ।

          ਸੰਸਕ੍ਰਿਤ -ਹ੍ਯ- ਪ੍ਰਾਕ੍ਰਿਤ ਤੇ ਪੰਜਾਬੀ ਵਿਚ -ਝ- ਬਣ ਜਾਂਦਾ ਹੈ, ਜੈਸੇ ਗੁਹ੍ਯ ਦਾ ਪ੍ਰਾਕ੍ਰਿਤ ਗੁਝ ਤੇ ਪੰਜਾਬੀ ਗੁੱਝਾ

          ਸੰਸਕ੍ਰਿਤ -ਧ੍ਯ- ਬੀ ਪ੍ਰਾਕ੍ਰਿਤ ਤੇ ਪੰਜਾਬੀ -ਝ- ਨਾਲ ਬਦਲਦਾ ਹੈ, ਜੈਸੇ ਮਧ੍ਯ, ਮਝ। ਯਥਾ-‘ਮਝ ਭਰਿ ਦੁਖ ਬਦੁਖ’।

          ਸੰਸਕ੍ਰਿਤ -ਧ- ਪੰਜਾਬੀ ਵਿਚ ਕਈ ਵੇਰ -ਝ- ਨਾਲ ਬਦਲਦਾ ਹੈ, ਜੈਸੇ ਬੁਧਿ, ਬੁਝਿ, ਬੁੱਝਣਾ। ਧੀਵਰ, ਝੀਵਰ। ਸੰਸਕ੍ਰਿਤ ਧੀਤ ਤੋਂ ਪੰਜਾਬੀ ਝੀਕ। ਦੇਖੋ, ‘ਝੀਕ’

ਯਥਾ ‘ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ’।

          ਪੰਜਾਬੀ ਵਿਚ ਕਦੇ -ਘ- ਬੀ -ਝ- ਨਾਲ ਬਦਲਦਾ ਹੈ ਜਿਹਾ, ਘੁੰਡ , ਝੁੰਡ। ਯਥਾ-‘ਝੁੰਡੀ ਪਾਇ ਬਹਨਿ ਨਿਤਿ ਮਰਣੈ’।

          ਪੰਜਾਬੀ ਦਾ -ਚ- ਬੀ -ਝ- ਨਾਲ ਵਟੀਂਦਾ ਹੈ, ਜੈਸੇ, ਚਮਕਣਾ, ਝਮਕਣਾ, ਚਿਲਕਣਾ, ਝਿਲਕਣਾ।

ਦੇਖੋ, ‘ਝਿਮਕਨਿ’, ‘ਝਿਲਕਾਵਹਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3500, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਝ : ਇਸ ਅੱਖਰ ਦਾ ਉਚਾਰਣ ਝੱਜਾ ਹੈ ਅਤੇ ਇਹ ਗੁਰਮੁਖੀ ਲਿਪੀ ਦਾ ਚੌਦ੍ਹਵਾਂ ਅੱਖਰ ਹੈ। ਇਹ ਚਵਰਗ (ਜਾਂ ਤਾਲੂ) ਦਾ ਚੌਥਾ ਵਰਣ ਹੈ ਅਤੇ ਇਕ ਵਿਅੰਜਨ ਹੈ। ਇਸ ਨੂੰ ਸਾਰੀਆਂ ਲਗਾਂ-ਮਾਤਰਾਂ ਲੱਗਦੀਆਂ ਹਨ। ਇਹ ਅੱਖਰ ਜਦੋਂ ਸ਼ਬਦ ਦੇ ਆਰੰਭ ਵਿਚ ਹੁੰਦਾ ਹੈ ਤਾਂ ਅਘੋਸ਼ ਅਪਲ ਪ੍ਰਾਣ ਹੋ ਜਾਂਦਾ ਹੈ ਅਤੇ ਪ੍ਰਾਣ ਦੀ ਜਗ੍ਹਾ ਇਕ ਤਰ੍ਹਾਂ ਦੀ ਸੁਰ ਲੈ ਲੈਂਦਾ ਹੈ। ਇਹਦੇ ਲਾਗੇ ਦਾ ਸ੍ਵਰ ਇਸ ਸੁਰ ਵਿਚ ਬੋਲਿਆ ਜਾਂਦਾ ਹੈ ਜਿਵੇਂ ਕੁਝ=ਕੁੱਜ। ਇਹ ਸੁਰ ਪਹਿਲੀ ਦੱਸੀ ਗਈ ਸੁਰ ਨਾਲੋਂ ਵੱਖਰੀ ਹੈ। ਇਸ ਨੂੰ ਨੀਵੀਂ ਚੜ੍ਹਦੀ ਸੁਰ ਕਹਿੰਦੇ ਹਨ। ਇਹ ਧੁਨੀ ਇਕ ਪਾਸੇ ਸੰਸਕ੍ਰਿਤ ਦੇ 卐 ਦੀ ਥਾਂ ਆਉਂਦੀ ਹੈ ਅਤੇ ਦੂਜੇ ਪਾਸੇ ‘ਚ’ ਦੀ ਜਗ੍ਹਾ ਵੱਲ ਆਈ ਦਿੱਸਦੀ ਹੈ।

‘ਝ’ ਅੱਖਰ ਦੇ ਉਚਾਰਣ ਦਾ ਟਿਕਾਣਾ ਖਰ੍ਹਵੇਂ ਤਾਲੂ ਦਾ ਉਤਲਾ ਭਾਗ ਅਤੇ ਜੀਭ ਦਾ ਵਿਚਲਾ ਭਾਗ ਹੈ।

ਅਸ਼ੋਕ ਦੀਆਂ ਉਕਰਾਈਆਂ ਵਿਚ ਇਸ ਅੱਖਰ ਦੀ ਸ਼ਕਲ  ਹੈ। ਇਸ ਅੱਖਰ ਦੀ ਇਹ ਸ਼ਕਲ ਆਮ ਹੈ ਅਤੇ ਕਲਾਤਮਕ ਵੀ। ਇਸ ਅੱਖਰ ਦੀ ਵਰਤੋਂ ਘੱਟ ਹੋਣ ਕਰਕੇ ਇਸਦੇ ਭਿੰਨ-ਭਿੰਨ ਸਰੂਪ ਬਹੁਤ ਘੱਟ ਹਨ। ਉਕੇਰੇ ਦੀ ਲਾਪਰਵਾਹੀ ਕਾਰਨ ਫਿਰ ਵੀ ਕੁਝ ਥੋੜ੍ਹੇ ਜਿਹੇ ਬਦਲਵੇਂ ਰੂਪ ਲੱਭ ਪੈਂਦੇ ਹਨ। ਕਿਤੇ ਇਸਦਾ ਸੱਜਾ ਭਾਗ ਥੋੜ੍ਹੀ ਜਿਹੀ ਟੇਢ ਵਾਲਾ ਹੈ, ਕਿਤੇ ਖੱਬੀ ਖੜ੍ਹੀ ਲਕੀਰ ਬਹੁਤ ਲੰਮੀ ਹੋ ਜਾਂਦੀ ਹੈ ਅਤੇ ਸੱਜੇ ਪਾਸੇ ਵਾਲਾ ਭਾਗ ਛੁਟੇਰਾ ਹੋ ਜਾਂਦਾ ਹੈ।

‘ਝ’ ਦਾ ਕੋਣਦਾਰ ਸਰੂਪ ਹੈ

ਚੌਥੀ ਸਦੀ ਈਸਵੀਂ ਤੋਂ  ‘ਝ’ ਦੇ ਮਿਲਦੇ ਭਿੰਨ ਭਿੰਨ ਸਰੂਪ ਨਾਲ ਦਿੱਤੀ ਗਈ ਪੱਟੀ ਵਿਚ ਦਰਸਾਏ ਗਏ ਹਨ।

‘ਝ’ ਦੀ ਪੱਟੀ ਦੀ ਬਲਾਕ

ਪੰਜਾਬ ਦੀਆਂ ਹੋਰ ਲਿਪੀਆਂ ਤੇ ਲਿਖਤਾਂ ਦਾ ਟਾਕਰਾ ਗੁਰਮੁਖੀ ਦੇ ‘ਝ’ ਅੱਖਰ ਨਾਲ ਹੇਠਾਂ ਦਿੱਤੀਆਂ ਸਾਰਣੀਆਂ ਅਨੁਸਾਰ ਹੈ :
 

ਹ. ਪੁ.––ਦੀ ਹਿਸਟਰੀ ਐਂਡ ਪੇਲੀਉਗ੍ਰਾਫ਼ੀ ਆੱਫ਼ ਮੌਰੀਅਨ ਬ੍ਰਾਹਮੀ ਸਕ੍ਰਿਪਟ––ਸੀ. ਐਸ. ਉਪਾਸਕ; ਇੰਡੀਅਨ ਪੇਲੀਉਗ੍ਰਾਫ਼ੀ–ਅਹਿਮਦ ਹਸਨ ਦਾਨੀ; ਪ੍ਰਾ. ਲਿ. ਮਾ. ਪੰਡਤ ਗੌਰੀ ਸੁੰਦਰ ਓਝਾ; ਲਿੰਗੁਇਸਟਿਕ ਸਰਵੇ ਆੱਫ਼ ਇੰਡੀਆ, ਜਿਲਦ IX (ii) ਜੀ. ਗ੍ਰੀਅਰਸਨ; ਗੁ. ਲਿ. ਜ. ਵਿ.; ਪੰਜਾਬੀ ਭਾਸ਼ਾ ਦਾ ਵਿਆਕਰਣ––ਦੁਨੀ ਚੰਦ।


ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3186, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-05-01-46-38, ਹਵਾਲੇ/ਟਿੱਪਣੀਆਂ:

ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਇਸ ਅੱਖਰ ਦਾ ਉਚਾਰਣ ਝੱਜਾ ਹੈ ਅਤੇ ਇਹ ਗੁਰਮੁਖੀ ਲਿਪੀ ਦਾ ਚੌਦ੍ਹਵਾਂ ਅੱਖਰ ਹੈ। ਇਹ ਚਵਰਗ ਦਾ ਚੌਥਾ ਵਰਣ ਹੈ। ਇਹ ਇਕ ਵਿਅੰਜਨ ਹੈ ਅਤੇ ਇਸ ਨੂੰ ਸਾਰੀਆਂ ਲਗਾਂ ਮਾਤਰਾਂ ਲਗਦੀਆਂ ਹਨ। ਇਹ ਅੱਖਰ ਜਦੋਂ ਸ਼ਬਦ ਦੇ ਆਰੰਭ ਵਿਚ ਹੁੰਦਾ ਹੈ ਤਾਂ ਅਘੋਸ਼ ਅਲਪ ਪ੍ਰਾਣ ਹੋ ਜਾਂਦਾ ਹੈ ਅਤੇ ਪ੍ਰਾਣ ਦੀ ਜਗ੍ਹਾ ਇਕ ਤਰ੍ਹਾਂ ਦੀ ਸੁਰ ਲੈ ਲੈਂਦਾ ਹੈ। ਇਹਦੇ ਲਾਗੇ ਦਾ ਸ੍ਵਰ ਇਸ ਸੁਰ ਵਿਚ ਬੋਲਿਆ ਜਾਂਦਾ ਹੈ ਜਿਵੇਂ ਝਟ = ਚਖਟ । ਸ਼ਬਦ ਦੇ ਵਿਚਕਾਰ ਜਾਂ ਅੰਤ ਵਿਚ ਇਹ ਘੋਸ਼ ਅਲਪ ਪ੍ਰਾਣ ਬਣ ਜਾਂਦਾ ਹੈ ਜਿਵੇਂ ਕੁਝ = ਕੁ । ਇਹ ਸੁਰ ਪਹਿਲੀ ਦਸੀ ਗਈ ਸੁਰ ਨਾਲੋਂ ਵਖਰੀ ਹੈ। ਇਸ ਨੂੰ ਨੀਵੀਂ ਚੜ੍ਹਦੀ ਸੁਰ ਕਹਿੰਦੇ ਹਨ।

    ‘ਝ' ਅੱਖਰ ਦੇ ਉਚਾਰਣ ਦਾ ਟਿਕਾਣਾ ਤਾਲੂ ਦਾ ਉਤਲਾ ਭਾਗ ਅਤੇ ਜੀਭ ਦਾ ਵਿਚਲਾ ਭਾਗ ਹੈ।

       ਅਸ਼ੋਕ ਦੀਆਂ ਉਕਰਾਈਆਂ ਵਿਚ ਇਸ ਅੱਖਰ ਦੀ ਸ਼ਕਲ ਹੈ। ਇਸ ਅੱਖਰ ਦੀ ਇਹ ਸ਼ਕਲ ਆਮ ਵੀ ਹੈ ਅਤੇ ਕਲਾਤਮਕ ਵੀ । ਇਸ ਦੇ ਭਿੰਨ ਭਿੰਨ ਸਰੂਪ ਬਹੁਤ ਘੱਟ ਹਨ। ਉਕੇਰੇ ਦੀ ਲਾਪਰਵਾਹੀ ਕਾਰਨ ਫਿਰ ਵੀ ਕੁਝ ਥੋੜ੍ਹੇ ਜਿਹੇ ਬਦਲਵੇਂ ਰੂਪ ਲਭ ਪੈਂਦੇ ਹਨ। ਕਿਤੇ ਇਸ ਦਾ ਸੱਜਾ ਭਾਗ ਥੋੜ੍ਹੀ ਜਿਹੀ ਟੇਢ ਵਾਲਾ ਹੈ,ਕਿਤੇ ਖੱਬੀ ਖੜੀ ਲਕੀਰ ਬਹੁਤ ਲੰਮੀ ਹੋ ਜਾਂਦੀ ਹੈ ਅਤੇ ਸੱਜੇ ਵਾਲਾ ਭਾਗ ਛੁਟੇਰਾ ਹੋ ਜਾਂਦਾ ਹੈ।

     ਚੌਥੀ ਸਦੀ ਈਸਵੀ ਤੋਂ ‘ਝ' ਦੇ ਮਿਲਦੇ ਭਿੰਨ ਭਿੰਨ ਸਰੂਪ ਨਾਲ ਦਿੱਤੀ ਗਈ ਪਟੀ ਵਿਚ ਦਰਸਾਏ ਗਏ ਹਨ।

     ਪੰਜਾਬ ਦੀਆਂ ਹੋਰ ਲਿਪੀਆਂ ਤੇ ਲਿਖਤਾਂ ਦਾ ਟਾਕਰਾ ਗੁਰਮੁਖੀ ਦੇ ‘ਝ' ਅੱਖਰ ਨਾਲ ਹੇਠਾਂ ਦਿੱਤੀ ਸਾਰਣੀ ਅਨੁਸਾਰ ਹੈ :-

          ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿਚ ਉਚਾਰ ਕੀਤੀ ਪਟੀ ਵਿਚ ਇਸ ਅੱਖਰ ਦਾ ਉਚਾਰਣ ਝੱਝਾ ਹੈ :-

          ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥

                                                                  (ਪੰਨਾ ੪੩੩)

  


ਲੇਖਕ : –ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-12-22-47, ਹਵਾਲੇ/ਟਿੱਪਣੀਆਂ: ਹ. ਪੁ. –ਦੀ ਹਿਸਟਰੀ ਐਂਡ ਪੈਲੀਉਗ੍ਰਾਫੀ ਆੱਫ ਮੋਰੀਅਨ ਬ੍ਰਹਮੀ ਸਕ੍ਰਿਪਟ-ਸੀ. ਐਸ. ਉਪਾਸ਼ਕ; ਇੰਡੀਅਨ ਪੈਲੀਉਗ੍ਰਾਫੀ-ਅਹਿਮਦ ਦਾਨੀ; ਪ੍ਰ. ਲਿ. ਮਾ. -ਪੰਡਤ ਗੌਰੀ ਸੁੰਦਰ ਓਝਾ; ਲਿੰਗੁਇਸਟਿਕ ਸਰਵੇ ਆੱਫ਼ ਇੰਡੀਆ, ਜਿਲਦ Ⅸ (Ⅱ)–ਜੀ ਗ੍ਰੀਅਰਸਨ; ਗੁ. ਭਾਸ਼ਾ ਦਾ ਵਿਆਕਰਣ-ਦੁਨੀ ਚੰਦ ।

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.