ਟੈਕਸਟ ਸਿਲੈਕਟ ਕਰਨਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Selecting Text
ਜਦੋਂ ਟੈਕਸਟ (ਪਾਠ) ਨੂੰ ਮਿਟਾਉਣਾ, ਕੱਟ ਜਾਂ ਕਾਪੀ ਆਦਿ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਇਸ ਨੂੰ ਚੁਣਿਆ ਜਾਂਦਾ ਹੈ ਜਿਸ ਨੂੰ ਸਿਲੈਕਟ ਕਰਨਾ ਕਿਹਾ ਜਾਂਦਾ ਹੈ। ਟੈਕਸਟ ਨੂੰ ਸਿਲੈਕਟ ਕਰਨ ਦੇ ਦੋ ਤਰੀਕੇ ਹਨ। ਇਹ ਹਨ :
· ਮਾਊਸ ਰਾਹੀਂ (Using Mouse) ਸਿਲੈਕਟ ਕਰਨਾ
· ਕੀਬੋਰਡ ਰਾਹੀਂ (Using Keyboard) ਸਿਲੈਕਟ ਕਰਨਾ
ਮਾਊਸ ਰਾਹੀਂ ਸਿਲੈਕਟ ਕਰਨਾ
1. ਕੋਈ ਸ਼ਬਦ ਸਿਲੈਕਟ ਕਰਨ ਲਈ ਉਸ ਉੱਤੇ ਡਬਲ ਕਲਿੱਕ ਕਰ ਦਿਓ।
2. ਲਾਈਨ ਸਿਲੈਕਟ ਕਰਨ ਲਈ ਮਾਊਸ ਦੇ ਪੌਆਇੰਟਰ ਨੂੰ ਲਾਈਨ ਦੇ ਬਿਲਕੁਲ ਸ਼ੁਰੂ ਵਿੱਚ ਲੈ ਜਾਵੋ। ਜਦੋਂ ਪੌਆਇੰਟਰ ਤੀਰ ਦੇ ਟੇਢੇ ਨਿਸ਼ਾਨ ਵਿੱਚ ਤਬਦੀਲ ਹੋ ਜਾਵੇ, ਉੱਥੇ ਕਲਿੱਕ ਕਰ ਦੇਵੋ ।
3. ਪੂਰਾ ਪੈਰਾ ਸਿਲੈਕਟ ਕਰਨ ਲਈ ਕਿਧਰੇ ਵੀ (ਜਲਦੀ-ਜਲਦੀ) ਤਿੰਨ ਵਾਰ ਕਲਿੱਕ ਕਰੋ।
4. ਕਿਸੇ ਨਿਰਧਾਰਿਤ ਟੈਕਸਟ ਖੇਤਰ ਨੂੰ ਸਿਲੈਕਟ ਕਰਨ ਲਈ ਟੈਕਸਟ ਦੇ ਸ਼ੁਰੂ ਵਿੱਚ ਕਲਿੱਕ ਕਰੋ ਅਤੇ ਮਾਊਸ ਪੌਆਇੰਟਰ ਨੂੰ ਡਰੈਗ ਕਰਦੇ-ਕਰਦੇ ਅੰਤ ਤੱਕ ਲੈ ਜਾਵੋ। ਇਸ ਨਾਲ ਇਕ ਬਲਾਕ ਬਣ ਜਾਵੇਗਾ।
ਕੀਬੋਰਡ ਰਾਹੀਂ ਸਿਲੈਕਟ ਕਰਨਾ
ਕਰਸਰ ਨੂੰ (ਸਿਲੈਕਟ ਕੀਤੇ ਜਾਣ ਵਾਲੇ) ਟੈਕਸਟ ਦੇ ਸ਼ੁਰੂ ਵਿੱਚ ਲੈ ਜਾਵੋ। ਸ਼ਿਫਟ (Shift) ਕੁੰਜੀ ਦਬਾ ਕੇ ਰੱਖੋ ਅਤੇ ਐਰੋ (ਤੀਰ) ਕੀਜ਼ ਦੀ ਵਰਤੋਂ ਕਰਕੇ ਸਿਲੈਕਟ ਕਰੋ।
ਨੋਟ: ਪੂਰੇ ਡਾਕੂਮੈਂਟ ਨੂੰ ਸਿਲੈਕਟ ਕਰਨ ਲਈ Ctrl+A ਦਬਾਉ ਜਾਂ Edit > Select All ਮੀਨੂ ਉੱਤੇ ਕਲਿੱਕ ਕਰੋ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First