ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਪੰਜਾਬੀ ਵਰਨਮਾਲਾ ਦਾ ਸਤਾਰਵਾਂ ਲਿਪਾਂਕ, ਠੱਠਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਸਤਾਰਵਾਂ ਅੱਖਰ. ਇਸ ਦਾ ਉੱਚਾਰਣ ਮੂਧ੗੠ਤੋਂ ਹੁੰਦਾ ਹੈ। ੨ ਸੰ. ਸੰਗ੍ਯਾ—ਉੱਚੀ ਧੁਨਿ। ੩ ਸ਼ਿਵ। ੪ ਚੰਦ੍ਰਮਾ ਦਾ ਮੰਡਲ। ੫ ਪੰਜਾਬੀ ਵਿੱਚ ਇਹ ੄਍ ਅਤੇ ੎ਥ ਦੇ ਥਾਂ ਭੀ ਵਰਤੀਦਾ ਹੈ, ਜੈਸੇ—ਸ੍ਰਿ੡੄਍ ਦੀ ਥਾਂ ਸਿਰਠਿ, ਮੁ੡੄਍ ਦੇ ਥਾਂ ਮੁਠ, ਅ੄਍ ਦੀ ਥਾਂ ਅਠ, ੎ਥਾਨ ਦੀ ਥਾਂ ਠਾਂ, ੎ਥਗ ਦੀ ਥਾਂ ਠਗ ਆਦਿ ਸ਼ਬਦਾਂ ਵਿੱਚ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣਮਾਲਾ ਦਾ ਸਤਾਰਵਾਂ ਅਖਰ ਤੇ ਚੌਧਵਾਂ ਵ੍ਯੰਜਨ, ਟਵਰਗ ਦਾ ਦੂਸਰਾ ਅਖਰ ਹੈ- ਦੂਸਰੀਆਂ ਭਾਸ਼ਾ ਵਾਲੇ ਇਸ ਦਾ ਉਚਾਰਨ ਟ+ਹ ਤੋਂ ਲੈਂਦੇ ਹਨ।

          ਪ੍ਰਾਕ੍ਰਿਤ ਵਿਚ -ਠ- ਕਈ ਵੇਰ ਸੰਸਕ੍ਰਿਤ -ਸੑਥ- ਦੀ ਥਾਂ ਲੈਂਦਾ ਹੈ ਉਹੀ ਤ੍ਰੀਕਾ ਗੁਰਬਾਣੀ ਵਿਚ ਬੀ ਆਇਆ ਹੈ। ਜੈਸੇ, ਸੰਸਕ੍ਰਿਤ -ਸੑਥਾਨ- ਪ੍ਰਾਕ੍ਰਿਤ ਠਾਣ, ਗੁਰਬਾਣੀ ਠਾਉਂ। ਤਿਵੇਂ -ਸੑਥਗ- ਦਾ -ਠਗ-। ਯਥਾ-‘ਠਗੈ ਸੇਤੀ ਠਗੁ ਰਲਿ ਆਇਆ।’

          ਸੰਸਕ੍ਰਿਤ -ਸ੍ਤ- ਬੀ ਕਈ ਵੇਰ ਪੰਜਾਬੀ ਵਿਚ -ਠ- ਰੂਪ ਲੈਂਦਾ ਹੈ, ਜੈਸੇ ਗ੍ਰਸ੍ਤ ਦਾ ਗਰਠ। ਯਥਾ-‘ਜਮ ਕਾਲਿ ਗਰਠੇ ਕਰਹਿ ਪੁਕਾਰਾ।’

          ਸੰਸਕ੍ਰਿਤ -ਖ੍ਟ- ਬੀ ਪੰਜਾਬੀ ਵਿਚ -ਠ- ਵਿਚ ਪਲਟਦਾ ਹੈ, ਜੈਸੇ ਸ੍ਰਿਸ੍ਟ ਦਾ ਸਿਰਠਿ। ਯਥਾ-‘ਜੇਤੀ ਸਿਰਠਿ ਉਪਾਈ ਵੇਖਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1983, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

 

: ਗੁਰਮੁਖੀ ਵਰਣਮਾਲਾ ਦਾ ਸਤਾਰ੍ਹਵਾਂ ਅੱਖਰ ਹੈ ਅਤੇ ਇਸ ਦਾ ਉੱਚਾਰਣ ਮੂਰਧਾ ਤੋਂ ਹੁੰਦਾ ਹੈ। ਇਸ ਅੱਖਰ ਦਾ ਵਿਕਾਸ, ਸਿੰਧੂ ਘਾਟੀ ਦੀ ਲਿਪੀ ਤੋਂ ਹੋਇਆ, ਜਿਸ ਦਾ ਇਹ ਸੁੰਦਰ ਅਤੇ ਪ੍ਰਾਚੀਨ ਰੂਪ ਹੈ। ਇਹ ਅੱਖਰ ਸ਼ਾਰਦਾ ਅਤੇ ਨਾਗਰੀ ਲਿਪੀਆਂ ਵਿਚ ਵੀ ਆਉਂਦਾ ਹੈ। ਸ਼ਾਰਦਾ ਦਾ ‘ਠ’ ਅੱਖਰ ਨਾਗਰੀ ਦੇ ‘ਠ’ ਅੱਖਰ ਨਾਲੋਂ ਵਧੇਰੇ ਪੁਰਾਣਾ ਹੈ। ਇਹ ਟਾਕਰੀ ਲਿਪੀ ਵਿਚ ਵੀ ਮਿਲਦਾ ਹੈ। ਇਹ ਅੱਖਰ ਬ੍ਰਹਮੀ ਲਿਪੀ ਵਿਚ ਵੀ ਆਉਂਦਾ ਹੈ।

          ਇਸ ਅੱਖਰ ਦਾ ਉੱਚਾਰਣ ਕਰਨ ਲਈ ਜੀਭ ਦੀ ਵਰਤੋਂ ਵਧੇਰੇ ਕਰਨੀ ਪੈਂਦੀ ਹੈ ਅਤੇ ਜੀਭ ਨੂੰ ਤਾਲੂ ਦੇ ਨਾਲ ਲਾਉਣਾ ਪੈਂਦਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-16-01-02-07, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ.; ਹਿੰ. ਸ. ਕੋ.; ਗੁ. ਲਿ. ਜ. ਵਿ.; ਗੁਰਮੁਖੀ ਲਿਪੀ ਦਾ ਵਿਗਿਆਨਕ ਅਧਿਐਨ; ਪ੍ਰਾ. ਲਿ. ਮਾ.

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

 

 

 

 

 

 

 

 

 

 

 

 

 

ਠ  ਇਹ ਗੁਰਮੁਖੀ ਵਰਣਮਾਲਾ ਦਾ ਸਤਾਰਵਾਂ ਅੱਖਰ ਹੈ। ਇਹ ਟ ਵਰਗ (ਜਾਂ ਤਾਲੂ) ਦਾ ਦੂਜਾ ਵਰਣ ਹੈ। ਇਸ ਅੱਖਰ ਦੇ ਉਚਾਰਣ ਕਰਨ ਲਈ ਜੀਭ ਦੀ ਵਰਤੋਂ ਜ਼ਿਆਦਾ ਕਰਨੀ ਪੈਂਦੀ ਹੈ । ਇਸ ਅੱਖਰ ਦੇ ਉਚਾਰਣ ਵੇਲੇ ਜੀਭ ਤਾਲੂ ਨਾਲ ਲਗਦੀ ਹੈ। ਇਹ ਮਹਾਂਪ੍ਰਾਣ ਮੂਰਧਨਯ ਸਪਰਸ਼ ਹੈ । ਇਸ ਦਾ ‘ਟ’ ਅੱਖਰ ਨਾਲੋਂ ਫਰਕ ਕੇਵਲ ਇਹ ਹੈ ਕਿ ਇਹ ਮਹਾਂਪ੍ਰਾਣ ਹੈ।

         ਇਸ ਅੱਖਰ ਦੇ ਇਤਿਹਾਸ ਨੂੰ ਜਾਣਨ ਤੋਂ ਪਤਾ ਲਗਦਾ ਹੈ ਕਿ ਪੁਰਾਤਨ ਲਿਪੀਆਂ ਵਿਚ ਇਸ ਅੱਖਰ ਲਈ ਇਕ ਗੋਲ ਦਾਇਰਾ ਜਿਹਾ ਵੀ ਵਰਤਿਆ ਮਿਲਦਾ ਹੈ । ਏਕਾਦਸੀ ਮਹਾਤਮ ਵਿਚ ਇਸ ਗੋਲ ਦਾਇਰੇ ਦੇ ਸਿਰ ਉਤੇ ਉਸ ਨੂੰ ਉਤੋਂ ਹੀ ਛੂੰਹਦੀ ਹੋਈ ਇਕ ਛੋਟੀ ਜਿਹੀ ਸਮਤਲ ਰੇਖਾ ਵੀ ਲੱਗੀ ਮਿਲਦੀ ਹੈ । ਪਦਮਾਵਤ ਵਿਚ ਦਾਇਰੇ ਤੇ ਸਮਤਲ ਰੇਖਾ ਨੂੰ ਮਿਲਾਉਣ ਲਈ ਇਕ ਛੋਟੀ ਜਿਹੀ ਲੰਬੀ ਰੇਖਾ ਵੀ ਵਰਤੀ ਹੋਈ ਮਿਲਦੀ ਹੈ। ਅਸ਼ੋਕ ਕਾਲੀਨ ਲੇਖਾਂ ਵਿਚ ‘ਟ’ ਦੀ ਸ਼ਕਲ ਇਕ ਅਰਧ ਦਾਇਰੇ ਤੋਂ ਮੁਕੰਮਲ ਦਾਇਰੇ ਦਾ ਰੂਪ ਧਾਰਨ ਕਰ ਜਾਂਦੀ ਹੈ । ਤਾਂ ਗੁਰਮੁਖੀ ਲਿਪੀ ਦਾ ਅਜੋਕਾ ‘ਠ’ ਅੱਖਰ ਦਾ ਰੂਪ ਬਣ ਜਾਂਦਾ ਹੈ। ਇਸ ਅੱਖਰ ਦਾ ਵਿਕਾਸ ਸਿੰਧੂ ਘਾਟੀ ਦੀ ਲਿਪੀ ਤੋਂ ਹੋਇਆ । ਇਸ ਤੋਂ ਬਾਅਦ ਇਹ ਅੱਖਰ ਸ਼ਾਰਦਾ ਅਤੇ ਨਾਗਰੀ ਲਿਪੀਆਂ ਵਿਚ ਵੀ ਆਉਂਦਾ ਹੈ । ਸ਼ਾਰਦਾ  ਦਾ ‘ਠ’ ਅੱਖਰ ਨਾਗਰੀ ਦੇ ‘ਠ’ ਅੱਖਰ ਨਾਲੋਂ ਜ਼ਿਆਦਾ ਪੁਰਾਣਾ ਹੈ। ਇਹ ਟਾਕਰੀ ਲਿਪੀ ਵਿਚ ਵੀ ਮਿਲਦਾ ਹੈ । ਬ੍ਰਹਮੀ ਲਿਪੀ ਵਿਚ ਵੀ ਇਸ ਅੱਖਰ ਦੀ ਵਰਤੋਂ ਕੀਤੀ ਗਈ ਹੈ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿਚ ਉਚਾਰਨ ਕੀਤੀ ਪਟੀ ਵਿਚ ਇਸ ਅੱਖਰ ਦਾ ਉਚਾਰਣ ਠੱਠਾ ਹੈ।

“ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ ਕਾ ਚਿਤ ਲਾਗਾ॥

ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ ॥


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-03-54-14, ਹਵਾਲੇ/ਟਿੱਪਣੀਆਂ: ਹ. ਪੁ. –ਸ਼ਬਦਾਰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੋਥੀ ਦੂਜੀ; ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਡਾ. ਤਰਲੋਚਨ ਸਿੰਘ ਬੇਦੀ; ਮ. ਕੋ, ਗੁਰਮੁਖੀ ਦਾ ਵਿਗਿਆਨਕ ਅਧਿਐਨ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.