ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਪੰਜਾਬੀ ਵਰਨਮਾਲਾ ਦਾ ਅਠਾਰਵਾਂ ਲਿਪਾਂਕ, ਡੱਡਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਅਠਾਰਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਮੂਧ੗੠ (ਮੂੰਹ ਦੀ ਛੱਤ) ਹੈ। ੨ ਸੰ. ਸੰਗ੍ਯਾ—ਬੜਵਾ ਅਗਨਿ. ਸਮੁੰਦਰੀ ਅੱਗ । ੩ ਸ਼ਬਦ. ਧੁਨਿ। ੪ ਸ਼ਿਵ। ੫ ਡਰ। ੬ ਲਹਿੰਦੀ ਪੰਜਾਬੀ ਅਤੇ ਸਿੰਧੀ ਵਿੱਚ ਇਹ ਦ ਦੀ ਥਾਂ ਭੀ ਬੋਲਿਆ ਜਾਂਦਾ ਹੈ. ਜਿਵੇਂ—ਦਰ ਦੀ ਥਾਂ ਡਰ, ਦਾ ਦੀ ਥਾਂ ਡਾ, ਦੁੱਧ ਦੀ ਥਾਂ ਡੁਧੁ ਆਦਿ ਸ਼ਬਦਾਂ ਵਿੱਚ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ ਦਾ ਅਠਾਰ੍ਹਵਾਂ ਅੱਖਰ ਤੇ ਪੰਦ੍ਰਵਾਂ ਵ੍ਯੰਜਨ ਤੇ ਟਵਰਗ ਦਾ ਤੀਸਰਾ ਅੱਖਰ। ਸੰਸਕ੍ਰਿਤ -ਦ- ਕਈ ਵੇਰ ਪੰਜਾਬੀ ਵਿਚ -ਡ- ਨਾਲ ਬਦਲਦਾ ਹੈ। ਗੁਰਬਾਣੀ ਵਿਚ ਬੀ ਐਸੇ ਹੀ ਆਇਆ ਹੈ, ਜੈਸੇ ਸੰਸਕ੍ਰਿਤ ਦਸ਼ਨ , ਪੰਜਾਬੀ ਡਸਨਾ। ਗੁਰਬਾਣੀ ਵਿਚ ਆਇਆ ਹੈ -ਡਸੇ-। ਜੈਸੇ ਸੰਸਕ੍ਰਿਤ ‘ਦਰ ’ ਦਾ ਪੰਜਾਬੀ ਬਣਿਆ ਹੈ ‘ਡਰ ’। ਯਥਾ-‘ਡਰ ਮਹਿ ਘਰੁ ’।

          ਪੰਜਾਬੀ ਦਾ -ਦਦਾ- ਮੁਲਤਾਨੀ ਤੇ ਸਿੰਧੀ ਵਿਚ ਅਕਸਰ -ਡਡੇ- ਨਾਲ ਬੋਲਦੇ ਹਨ। ਇਹ ਵਰਤਾਉ ਬੀ ਗੁਰਬਾਣੀ ਵਿਚ ਆਇਆ ਹੈ, ਜੈਸੇ -ਦੁਖ-, -ਡੁਖ-, -ਦੰਡਵਤ-, -ਡੰਡਉਤ-। ਪੰਜਾਬੀ ਵਿਚ -ਡਡਾ- ਕਦੇ -ਲ- ਨਾਲ ਬਦਲਦਾ ਹੈ, ਜੈਸੇ-ਖੇਲ, ਖੇਡ। ਕਦੇ -ਗਗਾ- -ਡਡੇ- ਨਾਲ ਬਦਲਦਾ ਹੈ, ਜੇਹਾ-ਗਾਖੜੋ ਦਾ ਡਾਖੜੋ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

 

: ਇਹ ਗੁਰਮੁਖੀ ਵਰਣ-ਮਾਲਾ (ਪੈਂਤੀ) ਦਾ ਅਠਾਰ੍ਹਵਾਂ ਅੱਖਰ ਹੈ। ਵਰਗੀਕਰਣ ਅਨੁਸਾਰ ਇਹ ਟਵਰਗ ਦਾ ਤੀਸਰਾ ਵਰਣ ਹੈ। ਇਸ ਦਾ ਉਚਾਰਣ ਜੀਭ ਦੇ ਤਾਲੂ ਨਾਲ ਸਪਰਸ਼ ਕਰਨ ਤੇ ਹੁੰਦਾ ਹੈ। ਲਹਿੰਦੀ ਪੰਜਾਬੀ ਅਤੇ ਸਿੰਧੀ ਵਿਚ ਇਹ ‘ਦ’ ਦੀ ਥਾਂ ਤੇ ਵੀ ਵਰਤਿਆ ਜਾਂਦਾ ਹੈ, ਜਿਵੇਂ ‘ਦਰ’ ਦੀ ਥਾਂ ‘ਡਰ’ ‘ਦਾ’ ਦੀ ਥਾਂ ‘ਡਾ’ ਦੁੱਧ ਦੀ ਥਾਂ ਡੁਧੁ ਆਦਿ ਸ਼ਬਦਾਂ ਵਿਚ। ਇਸ ਅੱਖਰ ਨੂੰ ਸਾਰੀਆਂ ਲਗਾਂ-ਮਾਤਰਾਂ ਲਗਦੀਆਂ ਹਨ। ‘ਡ’ ਨੂੰ ਮੌਜੂਦਾ ਗੁਰਮੁਖੀ ਵਾਲਾ ਰੂਪ ਧਾਰਨ ਕਰਨ ਤੱਕ ਕਈ ਪੜਾਵਾਂ ਵਿਚੋਂ ਲੰਘਣਾ ਪਿਆ ਹੈ। ਇਸ ਵਰਣ ਦਾ ਵਿਕਾਸ ਬ੍ਰਹਮੀ ਤੋਂ ਹੋਇਆ। ਜੋ ਵਿਕਸਿਤ ਹੋ ਕੇ ਵਰਤਮਾਨ ਪ੍ਰਚਲਤ ਰੂਪ ਵਿਚ ‘ਡ’ ਬਣਿਆ। ਇਸ ਦੀ ਰੂਪ ਰੇਖਾ ਇਸ ਤਰ੍ਹਾਂ ਹੈ :–

 

          ਗੁਰਮੁਖੀ ਲਿਪੀ ਵਿਚ ‘ਡ’ ਦੇ ਵਿਕਾਸ-ਪੜਾਵਾਂ ਦਾ ਵੇਰਵਾ ਨਾਲ ਦਿੱਤੀ ਪੱਟੀ ਵਿਚ ਦਿਖਾਇਆ ਗਿਆ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-16-03-04-40, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ. ; ਗੁਰਮੁਖੀ ਲਿਪੀ ਦਾ ਵਿਗਿਆਨਕ ਅਧਿਐਨ 43; ਹਿੰ. ਸ. ਸਾ.

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

 

 

 

 

 

 

 

 

 

 

 

 

 

ਡ ਇਹ ਪੰਜਾਬੀ ਵਰਣਮਾਲਾ ਦਾ ਅਠ੍ਹਾਰਵਾਂ ਤੇ ਟਵਰਗ ਦਾ ਤੀਜਾ ਅੱਖਰ ਹੈ । ਇਸ ਦਾ ਉਚਾਰਣ ਸਥਾਨ ਮੂਰਧਨ ਹੈ। ਜੀਭ ਦੀ ਨੋਕ ਦਾ ਉਲਟਾ ਹਿੱਸਾ ਮੂੰਹ ਦੀ ਛੱਤ ਨਾਲ ਟਕਰਾਉਣ ਸਮੇਂ ਇਹ ਧੁਨੀ ਪੈਦਾ ਹੁੰਦੀ ਹੈ।

ਸੰਗਿਆ ਦੇ ਤੌਰ ਤੇ ਇਹ ਅੱਖਰ ਸਮੁੰਦਰੀ ਘੋਗਾ ਸ਼ਬਦ ਧੁਨੀ, ਸ਼ਿਵ ਤੇ ਡਰ ਦੇ ਅਰਥ ਦਿੰਦਾ ਹੈ । ਲਹਿੰਦੀ ਪੰਜਾਬੀ ਅਤੇ ਸਿੰਧੀ ਵਿਚ ਇਹ ‘ਦ’ ਅੱਖਰ ਦੀ ਥਾਂ ਵੀ ਬੋਲਿਆ ਜਾਂਦਾ ਹੈ, ਜਿਵੇਂ ਦਰ ਦੀ ਥਾਂ ਡਰ, ਦੁੱਧ ਦੀ ਥਾਂ ਡੁਧ ਆਦਿ ਸ਼ਬਦਾਂ ਵਿਚ ।

ਇਸ ਅੱਖਰ ਦੀ ਟਾਕਰੀ ਲਿਪੀ ਨਾਲ ਸਮਾਨਤਾ ਹੈ । ਇਸ ਦਾ ਰੂਪ ਥੋੜ੍ਹਾ ਨਾਗਰੀ ਤੇ ਕੁਟਿਲ ਦੇ ਵੀ ਨੇੜੇ ਹੈ । ਭਾਰਤ ਦੀਆਂ ਸਾਰੀਆਂ ਲਿਪੀਆਂ ਦਾ ਆਧਾਰ ਬ੍ਰਹਮੀ ਲਿਪੀ ਹੈ। ਬਾਕੀ ਸਾਰੀਆਂ ਲਿਪੀਆਂ ਇਸ ਲਿਪੀ ਦੇ ਥੋੜ੍ਹੇ ਬਦਲਵੇਂ ਰੂਪ ਨਾਲ ਅੱਗੇ ਆ ਕੇ ਪ੍ਰਚਲਿਤ ਹੋਈਆਂ ।

ਅਸ਼ੋਕ ਦੇ ਸਮੇਂ ਦੀ ਪ੍ਰਾਪਤ ਲਿਪੀ ਜੋ  ਈਸਵੀ ਪੂਰਵ ਤੀਜੀ ਸਦੀ ਦੀ ਹੈ ਵਿਚ ਡ ਦਾ ਪੁਰਾਣਾ ਰੂਪ   ਹੈ । ਮੰਦਸੌਰ ਦੀ ਲਿਪੀ ਜੋ ਛੇਵੀਂ ਸਦੀ ਦੀ ਹੈ ਵਿਚ ਡ ਅੱਖਰ ਦਾ ਰੂਪ ਗੁਰਮੁਖੀ ਦੇ ਤ ਅੱਖਰ ਵਰਗਾ ਬਣ ਗਿਆ । ਪੰਦਰਵੀਂ ਸਦੀ ਤਕ ਇਹ ਅੱਖਰ ਇਕ ਦੂਜੀ ਲਿਪੀ ਨਾਲ ਥੋੜ੍ਹੇ ਜਿਹੇ ਬਦਲਵੇਂ ਰੂਪ ਵਿਚ ਚਲਦਾ ਰਿਹਾ । ਸੋਲ੍ਹਵੀਂ ਸਦੀ ਵਿਚ ਪ੍ਰਚੱਲਿਤ ਲਿਪੀ ਜੋ  ਕੁੱਲੂ ਦੇ ਰਾਜਾ ਬਹਾਦਰ ਸਿੰਘ ਦੇ ਦਾਨ ਪੱਤਰਾਂ ਤੋਂ ਵੇਖਣ ਨੂੰ ਮਿਲਦੀ ਹੈ ਵਿਚ ਡ ਅੱਖਰ ਦਾ ਰੂਪ ਅਜੋਕੇ ਰੂਪ ਦੇ ਕਾਫ਼ੀ ਨੇੜੇ ਆ ਗਿਆ । ਇਸ ਤੋਂ ਬਾਅਦ ਇਸ ਦਾ ਅਜੋਕਾ ਵਿਕਸਤ ਰੂਪ ਸਾਹਮਣੇ ਆਉਂਦਾ ਹੈ।

ਗੁਰੂ ਨਾਨਕ ਦੇਵ ਜੀ ਵਲੋਂ ਲਿਖੀ ਗਈ 35 ਅੱਖਰੀ ਬਾਣੀ  ਜੋ ‘ਪੱਟੀ’ ਦੇ ਨਾਂ ਨਾਲ ਜਾਣੀ ਜਾਂਦੀ ਹੈ ਵਿਚ ਇਹ ਸੋਲ੍ਹਵਾਂ ਅੱਖਰ ਹੈ । ਇਹ ਬਾਣੀ ਗੁਰਮੁਖੀ ਲਿਪੀ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦੀ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿਚ ਉਚਾਰਨ ਕੀਤੀ ਪਟੀ ਵਿਚ ਇਸ ਅੱਖਰ ਦਾ ਉਚਾਰਨ ਡਡਾ ਹੈ।

          “ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭ ਚਲਣਾ ।"

        ਤਿਸੇ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ।"


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-18-04-22-42, ਹਵਾਲੇ/ਟਿੱਪਣੀਆਂ: ਹ. ਪੁ. –ਭਾ. ਪ੍ਰਾ. ਲਿ. ਮ. ਗੁ. ਲਿ. ਵਿ. ਅ. ਈਸ਼ਰ ਸਿੰਘ ਤਾਂਘ; ਮ. ਕੋ. ਗ. ਲਿ. ਬ. –ਡਾ. ਗੁਰਦੇਵ ਸਿੰਘ; ਸਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਪੋਥੀ ਦੂਜੀ

ਵਿਚਾਰ / ਸੁਝਾਅ

Rarra penti ch khali


Sukhminder kaur, ( 2024/03/30 02:4116)

Good


Sukhminder kaur, ( 2024/03/30 02:4131)

Shiahat kise d awaj sun o bhjna


Sukhminder kaur, ( 2024/03/30 02:4610)

Shiasiah matlb 86 hona86 birthday hona


Sukhminder kaur, ( 2024/03/30 02:4838)

Shiasiah matlb 86 hona86 birthday hona


Sukhminder kaur, ( 2024/03/30 02:4840)

Good


Sukhminder kaur, ( 2024/03/30 02:4851)

Shiasiva hona budhape d umar seema to vdh hona


Sukhminder kaur, ( 2024/03/30 02:4948)

Shiasiva hona budhape d umar seema to vdh hona


Sukhminder kaur, ( 2024/03/30 02:4949)

Fago matlb bhjo bhaag k jan bchauni


Sukhminder kaur, ( 2024/03/30 02:5848)

Osm


Sukhminder kaur, ( 2024/03/30 02:5901)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.