ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ ਵੀਹਵਾਂ ਅੱਖਰ , ਣਾਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5484, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਵੀਹਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਮੂੰਹ ਦੀ ਛੱਤ (मूर्धन्) ਅਤੇ ਨਾਸਿਕਾ ਹੈ। ੨ ਸੰ. ਸੰਗ੍ਯਾ—ਗ੍ਯਾਨ। ੩ ਨਿਰਣਯ. ਖੋਜ। ੪ ਭੂ੄ਣ. ਗਹਿਣਾ । ੫ ਜਲ। ੬ ਸ਼ਿਵ। ੭ ਦਾਨ । ੮ ਖੋਟਾ ਆਦਮੀ। ੯ ਪ੍ਰਾ. ਵ੍ਯ—ਨ. ਨਾ. ਨਿ੄੥ਧ ਬੋਧਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ ਦਾ ਵੀਹਵਾਂ ਅੱਖਰ , ਸਤਾਰ੍ਹਵਾਂ ਵ੍ਯੰਜਨ ਤੇ ਟਵਰਗ ਦਾ ਪੰਜਵਾਂ ਅੱਖਰ ਹੈ ਅਰ ਅਨੁਨਾਸਿਕ ਹੈ। ਸੰਸਕ੍ਰਿਤ ਵਿਚ ਇਹ ਅੱਖਰ ਹੈ।

          ਪ੍ਰਾਕ੍ਰਿਤ ਵਿਚ ਕਈ ਵੇਰ ਨਨੇ ਨੂੰ -ਣ- ਵਿਚ ਬਦਲਦੇ ਹਨ, ਜਿਸ ਤਰਾਂ ਨਰੌ ਨੂੰ ਣਰੌ। ਨਦੀ ਨੂੰ ਣਦੀ (ਣਈ) ਵਿਗ੍ਯਾਨ ਨੂੰ ਵਿਗ੍ਯਾਣ (ਵਿਣਾਵ) ਤੇ ਨਿਮ੍ਨੰ ਨੂੰ ਨਿਣੰ। ਪ੍ਰਾਕ੍ਰਿਤ ਵਿਚ ਇਸ ਦਾ ਵਰਤਾਉ ਚੋਖਾ ਹੈ। ਅਨ੍ਯ ਭਾਸ਼ਾ ਵਾਲੇ ਇਸ ਦੀ ਥਾਂ ਬੀ -ਨਨਾ- ਹੀ ਉਚਾਰਦੇ ਹਨ, ਜੇ ਇਸ ਦਾ ਉਚਾਰਨ ਦੱਸਣਾ ਹੋਵੇ ਤਾਂ ਅਪਣੇ ਨਨੇ ਦੇ ਪੈਰ ਬਿੰਦੀ ਲਾਂਦੇ ਹਨ। ਨਨਾ ਤੇ ਣਾਣਾ ਦੋਵੇਂ ਇਕ ਅਸਥਾਨੀ ਹੋਣੇ ਤੇ ਇਕ ਤਰ੍ਹਾਂ ਦੀ ਸ੍ਵਰਣਤਾ ਰਖਦੇ ਹਨ। (ਵਣਨਙਮਾਨਾ ਨਾਸਕਾਚ)। ਜਦੋਂ ਨਨਾ ਅੱਖਰ ਪਦਾਂ ਵਿਚ ਰ ਤੇ ਖ ਦੇ ਮਗਰੋਂ ਆਉਂਦਾ ਹੈ ਤਾਂ ਣ ਬਣ ਜਾਂਦਾ ਹੈ, ਜਿਹਾ ਵਰਨਨ ਦਾ ਵਰਣਨ, ਲਿਖਨ ਦਾ ਲਿਖਣ ਆਦਿ। ਜੇਕਰ ਣ ਤੋਂ ਪਹਿਲੇ ਸ੍ਵਰਾਂ ਜਾਂ ਵ੍ਯੰਜਨਾ ਵਿਚੋਂ ਹ, ਯ, ਬ, ਰ, , ਞ, ਣ, ਙ, ਮ, ਝ, ਢ, ਧ, ਘ, , ਜ, ਡ, ਦ, ਗ, ਬ, ਕਵਰਗ, ਪਵਰਗ, ਕੋਈ ਅੱਖਰ ਆਕੇ ਵਿਥ ਪਾ ਦੇਵੇ ਤਦ ਬੀ -ਨ- ਦਾ -ਣ- ਹੋ ਜਾਏਗਾ, ਜਿਹਾ- ਗਰਬਨੀ, ਗਰਬਣੀ। ਸਰਪਨੀ, ਸਰਪਣੀ।

          ਇਹ ਅੱਖਰ ਅਜ ਕਲ ਕਿਸੇ ਪਦ ਦੇ ਆਦਿ ਵਿਚ ਨਹੀਂ ਬੋਲਿਆ ਜਾਂਦਾ, ਪਰ ਗੁਰੂ ਜੀ ਨੇ ਕੁਝ ਕੁ ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖੇ ਹਨ ਜੋ ਗ਼ਾਲਬਨ ਤਦੋਂ ਬੋਲੇ ਜਾਂਦੇ ਸਨ , ਜੈਸੇ ਪ੍ਰਾਕ੍ਰਿਤ ਦੇ ਸੂਤ੍ਰਕਾਰ ਬੀ ਪਤਾ ਦੱਸਦੇ ਹਨ। ਪੰਜਾਬੀ ਵਿਚ ਧਾਤੂ ਯਾ ਮਸਦਰਾਂ ਦੇ ਅੰਤ ਅਕਸਰ -ਣਾ- ਆਉਂਦਾ ਹੈ, -ਨਾ- ਦਾ ਵਰਤਾਉ ਘੱਟ ਹੈ। ਜੈਸੇ- ਖਾਣਾ, ਪੀਣਾ, ਹੱਸਣਾ, ਵੱਸਣਾ। ਪਰ ਮਾਰਨਾ ਵਿਚ -ਨ- ਹੈ, ਇਸੀ ਤਰ੍ਹਾਂ ਸੰਸਕ੍ਰਿਤ ਦੇ -ਨ- ਕਈ ਵੇਰ -ਣ- ਵਿਚ ਬਦਲਦੇ ਹਨ, ਜਿਹਾਕੁ- ਪਾਪਨ, ਪਾਪਣ*

----------

* ਦੇਖੋ , ਪੰਜਾਬੀ ਲਘੂ ਵਿਆਕਰਣ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

: ਇਹ ਪੰਜਾਬੀ ਵਰਣਮਾਲਾ ਦਾ ਵੀਹਵਾਂ ਤੇ ਟਵਰਗ ਦਾ ਪੰਜਵਾਂ ਅੱਖਰ ਹੈ। ਇਸ ਦਾ ਉਚਾਰਣ ਸਥਾਨ ਮੂਰਧਨ (ਮੂੰਹ ਦੀ ਛੱਤ) ਤੇ ਨਾਸਿਕਾ ਹੈ। ਜੀਭ ਦੀ ਨੋਕ ਦਾ ਉਲਟਾ ਸਿਰਾ ਮੂੰਹ ਦੀ ਛੱਤ ਤੇ ਨਾਲ ਟਕਰਾਉਣ ਤੇ ਨੱਕ ਦੀ ਸਹਾਇਤਾ ਨਾਲ ਇਸ ਦੀ ਧੁਨੀ ਉਤਪੰਨ ਹੁੰਦੀ ਹੈ।

ਸੰਗਿਆ ਦੇ ਤੌਰ ਤੇ ਇਹ ਸ਼ਬਦ ਗਿਆਨ, ਨਿਰਣਯ, ਖੋਜ, ਗਹਿਣਾ, ਜਲ, ਸ਼ਿਵ, ਦਾਨ ਤੇ ਖੋਟਾ ਆਦਮੀ ਦੇ ਅਰਥ ਦਿੰਦਾ ਹੈ।

ਇਹ ਅੱਖਰ ਕੁਟਿਲ ਨਾਗਰੀ ਤੇ ਸ਼ਾਰਦਾ ਲਿਪੀ ਦਾ ਵਿਕਸਿਤ ਰੂਪ ਹੈ। ਇਨ੍ਹਾਂ ਸਾਰੀਆਂ ਲਿਪੀਆਂ ਦੀ ਜਨਮਦਾਤੀ ਬ੍ਰਹਮੀ ਲਿਪੀ ਹੈ। ਚੌਥੀ ਸਦੀ ਦੀ ਅਲਾਹਾਬਾਦ ਦੀ ਲਿਪੀ ਵਿਚ ਇਸ ਦੀ ਕੁਟਿਲ ਲਿਪੀ ਛੇਵੀਂ ਤੋਂ ਨੌਵੀਂ ਸਦੀ ਤੱਕ ਦੀ ਉੱਤਰੀ ਭਾਰਤ ਦੀ ਲਿਪੀ ਹੈ ਜੋ ਗੁਪਤ ਲਿਪੀ ਦਾ ਬਦਲਿਆ ਰੂਪ ਹੈ। ਕੁਟਿਲ ਵਿਚ ਅੱਖਰਾਂ ਦੀਆਂ ਖੜ੍ਹੀਆਂ ਲਕੀਰਾਂ ਹੇਠਾਂ ਵੱਲ ਖੱਬੇ ਪਾਸੇ ਮੁੜੀਆਂ ਹੁੰਦੀਆਂ ਹਨ ਅਤੇ ਸਵਰਾਂ ਦੀਆਂ ਮਾਤਰਾਵਾਂ ਜ਼ਿਆਦਾ ਟੇਡੀਆਂ ਮੇਡੀਆਂ ਅਤੇ ਲੰਬੀਆਂ ਹੁੰਦੀਆਂ ਹਨ। ਇਸ ਲਿਪੀ ਵਿਚ ਇਸ ਅੱਖਰ ਦਾ ਰੂਪ ਹੈ। ਇਸ ਅੱਖਰ ਨੂੰ ਜੇ ਥੋੜ੍ਹਾ ਖੱਬੇ ਪਾਸੇ ਨੂੰ ਕਰਕੇ ਲਿਖਿਆ ਜਾਵੇ ਤਾਂ ਇਹ ਪੂਰੀ ਤਰ੍ਹਾਂ ‘ਣ’ ਦੇ ਅਜੋਕੇ ਰੂਪ ਵਰਗਾ ਬਣ ਜਾਂਦਾ ਹੈ। ਇਹ ਹੋਰਯੂਜੀ ਦੇ ਮੱਠ ਦੀ ਲਿਪੀ ਦਾ ਚਿੱਤਰ ਹੈ ਜੋ ਛੇਵੀਂ ਸਦੀ ਦੀ ਹੈ। ਛੇਵੀਂ ਸਦੀ ਦੇ ਰਾਜਾ ਯਸ਼ੋਧਰਮਨ ਦੇ ਸਮੇਂ ਦੀ ਮੰਦਸੌਰ ਦੀ ਲਿਪੀ ਵਿਚ ਇਸ ਦਾ ਰੂਪ ਤਰ੍ਹਾਂ ਦਾਂ ਹੈ। 16ਵੀਂ ਸਦੀ ਤੱਕ ਇਸ ਦਾ ਰੂਪ ਨਾਗਰੀ ਦੇ ਲ ਅੱਖਰ ਨਾਲ ਮਿਲਦਾ ਜਿਹਾ ਹੀ ਚਲਦਾ ਰਿਹਾ। ਡੋਗਰੀ ਲਿਪੀ ਵਿਚ ਇਸ ਅੱਖਰ ਦੀ ਸੱਜੇ ਪਾਸੇ ਦੀ ਖੜ੍ਹਵੀਂ ਲਈ ਦੂਜੇ ਅੱਖਰਾਂ ਦੀ ਤਰ੍ਹਾਂ ਲੇਟਵੀਂ ਬਣ ਗਈ ਜਿਸ ਨਾਲ ਇਹ ਅੱਖਰ ਅਜੋਕੇ ਰੂਪ ਦੇ ਨੇੜੇ ਪੁੱਜ ਗਿਆ। ਇਸ ਲਿਪੀ ਵਿਚ ਇਸ ਅੱਖਰ ਦਾ ਰੂਪ ਵੇਖਣ ਵਿਚ ਆਉਂਦਾ ਹੈ। 17ਵੀਂ ਅਤੇ 18ਵੀਂ ਸਦੀ ਵਿਚ ਵੀ ਇਸ ਦੀ ਬਣਤਰ ਵਿਚ ਉਪਰੋਂ ਹੇਠਾਂ ਨੂੰ ਪਹਿਲੇ ਮੋੜ ਦੀ ਕੁੰਡੀ ਤੋਂ ਹੇਠਾਂ ਵਲ ਇਕ ਸੱਜੇ ਪਾਸੇ ਵਲ ਤਿਰਛੀ ਜਿਹੀ ਰੇਖਾ ਖਿੱਚ ਦਿੱਤੀ ਜਾਂਦੀ ਜੋ ਇਸ ਦਾ ਰੂਪ ਥੋੜ੍ਹਾ ਨਾਗਰੀ ਦੇ ਲ ਦੇ ਨੇੜੇ ਤੇੜੇ ਜਿਹਾ ਬਣਾ ਦਿੰਦੀ ਹੈ। ਪਾਦਰੀਆਂ ਵਾਲੇ ਟਾਈਪ ਵਿਚ ਇਸ ਦਾ ਇਹ ਰੂਪ ਸੀ। ਇਸ ਤਰ੍ਹਾਂ ਇਹ ਅੱਖਰ ਰੂਪ ਵਿਕਾਸ ਦੀ ਮੰਜ਼ਲ ਤੈ ਕਰਦਾ ਹੋਇਆ ਪੂਰਨ ਰੂਪ ਵਿਚ ਵਿਕਸਿਤ ਹੋਇਆ। 

 

ਗੁਰੂ ਨਾਨਕ ਦੇਵ ਜੀ ਵਲੋਂ ‘ਪੱਟੀ’ ਸਿਰਲੇਖ ਹੇਠ ਰਚੀ ਗਈ ਬਾਣੀ ਵਿਚ ਇਹ ਅਠ੍ਹਾਰਵਾਂ ਅੱਖਰ ਹੈ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿਚ ਦਰਜ ਹੈ। ਇਸ ਦਾ ਸਲੋਕ ਸਬੰਧਤ ਅੱਖਰ ਨਾਲ ਸ਼ੁਰੂ ਹੁੰਦਾ ਹੈ :

‘‘ਣਾਣੇ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ’’।

ਚੌਥੀ ਸਦੀ ਤੋਂ ਲੈ ਕੇ ਇਸ ਅੱਖਰ ਦਾ ਰੂਪ ਲਗਭਗ ਕੁਟਿਲ ਲਿਪੀ ਦੇਣ ਵਾਲਾ ਹੀ ਰਿਹਾ ਜਿਸ ਵਿਚ ਉਪਰ ਦੀ ਲੇਟਵੀਂ ਰੇਖਾ ਸੱਜੇ ਪਾਸੇ ਖੜ੍ਹਵੇਂ ਰੁਖ ਰਹੀ। ਜਦੋਂ ਲਿਖਤ ਵਿਚ ਖੜ੍ਹਵੀਂ ਰੇਖਾ ਉਪਰ ਚਲੀ ਗਈ ਤਾਂ ਇਸ ਦੀ ਖੱਬੇ ਪਾਸੇ ਵਾਲੀ ਕਰਵ ਹੇਠਾਂ ਆ ਗਈ ਜਿਸ ਨਾਲ ਇਹ ਅਜੋਕੇ ਰੂਪ ਵਿਚ ਆ ਗਿਆ। ਦੂਜੀਆਂ ਕੁਝ ਕੁ ਲਿਪੀਆਂ ਨਾਲ ਇਸ ਦੇ ਰੂਪ ਦਾ ਤੁਲਨਾਤਮਕ ਚਾਰਟ ਨਿਮਨ ਅਨੁਸਾਰ ਹੈ :


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-03-04-31-02, ਹਵਾਲੇ/ਟਿੱਪਣੀਆਂ: ਹ. ਪੁ. –ਡਾ. ਲਿ. ਮ; ਮ:ਕੋ ; ਗੁ. ਲਿ. -ਡਾ. ਗੁਰਦੇਵ ਸਿੰਘ ; ਗੁ. ਲਿ. ਵਿ. ਅ. -ਡਾ.ੲੀਸ਼ਰ ਸਿੰਘ ਤਾਂਘ

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

 

 

 

 

 

 

 

 

 

 

 

 

 

 

ਇਹ ਪੰਜਾਬੀ ਵਰਣਮਾਲਾ ਦਾ ਵੀਹਵਾਂ ਤੇ ਟਵਰਗ ਦਾ ਪੰਜਵਾਂ ਅੱਖਰ ਹੈ। ਇਸਦਾ ਉਚਾਰਣ ਸਥਾਨ ਮੂਰਧਨ (ਮੂੰਹ ਦੀ ਛੱਤ) ਨਾਸਿਕਾ ਹੈ। ਜੀਭ ਦੀ ਨੋਕ ਦਾ ਉਲਟਾ ਸਿਰਾ ਮੂੰਹ ਦੀ ਛੱਤ ਦੇ ਨਾਲ ਟਕਰਾਉਣ ਤੇ ਨੱਕ ਦੀ ਸਹਾਇਤਾ ਨਾਲ ਇਸ ਦੀ ਧੁਨੀ ਉਤਪੰਨ ਹੁੰਦੀ ਹੈ।

ਸੰਗਿਆ ਦੇ ਤੌਰ ਤੇ ਇਹ ਸ਼ਬਦ ਗਿਆਨ, ਨਿਰਣਯ, ਖੋਜ, ਗਹਿਣਾ, ਜਲ, ਸ਼ਿਵ, ਦਾਨ ਤੇ ਖੋਟਾ ਆਦਮੀ ਦੇ ਅਰਥ ਦਿੰਦਾ ਹੈ।

ਇਹ ਅੱਖਰ ਕੁਟਿਲ, ਨਾਗਰੀ ਤੇ ਸ਼ਾਰਦਾ ਲਿਪੀ ਦਾ ਵਿਕਸਤ ਰੂਪ ਹੈ। ਇਨ੍ਹਾਂ ਸਾਰੀਆਂ ਲਿਪੀਆਂ ਦੀ ਜਨਮਦਾਤੀ ਬ੍ਰਹਮੀ ਲਿਪੀ ਹੈ। ਚੌਥੀ ਸਦੀ ਦੀ ਅਲਾਹਾਬਾਦ ਦੀ ਲਿਪੀ ਵਿਚ ਇਸ ਦੀ ਕੁਟਿਲ ਲਿਪੀ ਛੇਵੀਂ ਤੇ ਨੌਵੀਂ ਸਦੀ ਤਕ ਦੀ ਉੱਤਰੀ ਭਾਰਤ ਦੀ ਲਿਪੀ ਹੈ ਜੋ ਗੁਪਤ ਲਿਪੀ ਦਾ ਬਦਲਿਆ ਰੂਪ ਹੈ। ਕੁਟਿਲ ਵਿਚ ਅੱਖਰਾਂ ਦੀਆਂ ਖੜ੍ਹੀਆਂ ਲਕੀਰਾਂ ਹੇਠਾਂ ਵੱਲ ਖੱਬੇ ਪਾਸੇ ਮੁੜੀਆਂ ਹੁੰਦੀਆਂ ਹਨ ਅਤੇ ਸਵਰਾਂ ਦੀਆਂ ਮਾਤ੍ਰਾਵਾਂ ਜ਼ਿਆਦਾ ਟੇਡੀਆਂ ਮੇਡੀਆਂ ਅਤੇ ਲੰਬੀਆਂ ਹੁੰਦੀਆਂ ਸਨ । ਇਸ ਲਿਪੀ  ਵਿਚ ਇਸ ਅੱਖਰ ਦਾ ਇਹ () ਰੂਪ ਹੈ, ਇਸ ਅੱਖਰ ਨੂੰ ਜੇ ਥੋੜ੍ਹਾ ਖੱਬੇ ਪਾਸੇ ਨੂੰ ਕਰਕੇ ਲਿਖਿਆ ਜਾਵੇ ਤਾਂ ਇਹ ਪੂਰੀ ਤਰ੍ਹਾਂ ‘ਣ’ ਦੇ ਅਜੋਕੇ ਰੂਪ ਵਰਗਾ ਬਣ ਜਾਂਦਾ ਹੈ। ਇਹ ਹੋਰਯੂਜੀ ਦੇ ਮੱਠ ਦੀ ਲਿਪੀ ਦਾ ਚਿਤਰ ਹੈ ਜੋ ਛੇਵੀਂ ਸਦੀ ਦੀ ਹੈ। ਛੇਵੀਂ ਸਦੀ ਦੇ ਰਾਜਾ ਯਸ਼ੋਧਰਮਨ ਦੇ ਸਮੇਂ ਦੀ ਮੰਦਸੌਰ ਦੀ ਲਿਪੀ ਵਿਚ ਇਸ ਦਾ ਰੂਪ () ਤਰ੍ਹਾਂ ਦਾ ਹੈ। 16 ਵੀਂ ਸਦੀ ਤੱਕ ਇਸ ਦਾ ਰੂਪ ਨਾਗਰੀ ਦੇ ਲ ਅੱਖਰ ਨਾਲ ਰਲਦਾ ਮਿਲਦਾ ਜਿਹਾ ਹੀ ਚਲਦਾ ਰਿਹਾ । ਡੋਗਰੀ ਲਿਪੀ ਵਿਚ ਇਸ ਅੱਖਰ ਦੀ ਸੱਜੇ ਪਾਸੇ ਦੀ ਖੜ੍ਹਵੀਂ ਲਕੀਰ ਦੂਜੇ ਅੱਖਰਾਂ ਦੀ ਤਰ੍ਹਾਂ ਲੇਟਵੀਂ ਬਣ ਗਈ ਜਿਸ ਨਾਲ ਇਹ ਅੱਖਰ ਅਜੋਕੇ ਰੂਪ ਦੇ ਨੇੜੇ ਪੁੱਜ ਗਿਆ। ਇਸ ਲਿਪੀ ਵਿਚ ਇਸ ਅੱਖਰ ਦਾ () ਰੂਪ ਵੇਖਣ ਵਿਚ ਆਉਂਦਾ ਹੈ। 17ਵੀਂ ਸਦੀ ਅਤੇ 18ਵੀਂ ਸਦੀ ਵਿਚ ਵੀ ਇਸ ਦੀ ਬਣਤਰ ਵਿਚ ਉਪਰੋਂ ਹੇਠਾਂ ਨੂੰ ਪਹਿਲੇ ਮੋੜ ਦੀ ਕੁੰਡੀ ਤੋਂ ਹੇਠਾਂ ਸੱਜੇ ਪਾਸੇ ਵੱਲ ਤਿਰਛੀ ਜਿਹੀ ਰੇਖਾ ਖਿਚ ਦਿੱਤੀ ਜਾਂਦੀ ਜੋ ਇਸ ਦਾ ਰੂਪ ਥੋੜ੍ਹਾ ਨਾਗਰੀ ਦੇ ‘ਲ’ ਨੇੜੇ ਤੇੜੇ ਜਿਹਾ ਬਣਾ ਦਿੰਦੀ ਹੈ। ਪਾਦਰੀਆਂ ਵਾਲੇ ਟਾਈਪ ਵਿਚ ਇਸ ਦੇ ਇਹ ਰੂਪ ਸੀ। ਇਸ ਤਰ੍ਹਾਂ ਇਹ ਅੱਖਰ ਰੂਪ ਵਿਕਾਸ ਦੀ ਮੰਜ਼ਲ ਤੈਅ ਕਰਦਾ ਹੋਇਆ ਪੂਰਨ ਰੂਪ ਵਿਚ ਵਿਕਸਿਤ ਹੋਇਆ ।

ਗੁਰੂ ਨਾਨਕ ਦੇਵ ਜੀ ਵਲੋਂ ‘ਪਟੀ’ ਸਿਰਲੇਖ ਹੇਠ ਰਚੀ ਗਈ ਬਾਣੀ ਵਿਚ ਇਹ ਅਠ੍ਹਾਰਵਾਂ ਅੱਖਰ ਹੈ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿਚ ਦਰਜ ਹੈ। ਇਸਦਾ ਉਚਾਰਣ ‘ਣਾਣਾ’ ਹੈ :-

          “ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ ॥

ਚੌਥੀ ਸਦੀ ਤੋਂ ਲੈ ਕੇ ਇਸ ਅੱਖਰ ਦਾ ਰੂਪ ਲਗਭਗ ਕੁਟਿਲ ਲਿਪੀ ਵਾਲਾ ਹੀ ਰਿਹਾ ਜਿਸ ਵਿਚ ਉਪਰਲੀ ਲੇਟਵੀਂ ਰੇਖਾ ਸੱਜੇ ਪਾਸੇ ਖੜ੍ਹਵੇਂ ਰੁਖ ਰਹੀ। ਜਦੋਂ ਲਿਖਤ ਵਿਚ ਖੜਵੀਂ ਰੇਖਾ ਉਪਰ ਚਲੀ ਗਈ ਤੇ ਇਸਦੀ ਖੱਬੇ ਪਾਸੇ ਵਾਲੀ ਕਰਵ ਹੇਠਾਂ ਆ ਗਈ ਤਾਂ ਇਹ ਅਜੋਕੇ  ਰੂਪ ਵਿਚ ਆ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-11-45-08, ਹਵਾਲੇ/ਟਿੱਪਣੀਆਂ: ਹ. ਪੁ. –ਭਾ. ਪ੍ਰਾ. ਲਿ. ਮਾ.; ਮ. ਕੋ.; ਗੁ. ਲਿ. –ਡਾ. ਗੁਰਦੇਵ ਸਿੰਘ; ਗੁ. ਲਿ. ਵਿ. ਅ–ਡਾ. ਈਸ਼ਰ ਸਿੰਘ ਤਾਂਘ, ਸਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ-ਪੋਥੀ ਦੂਜੀ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.