ਦੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੇ. ਦੈਵੀ ਦਾ ਸੰਖੇਪ. “ਦੇ ਗੁਨਾ ਸਤਿ ਭੈਣ ਭਰਾਵਹੈ.” (ਵਾਰ ਰਾਮ ੩) ਦੈਵੀ ਸੰਪੱਤਿ ਦੇ ਗੁਣ ਨਜ਼ਦੀਕੀ ਸੰਬੰਧੀ ਹਨ। ੨ ਦੇਵੀ ਦਾ ਸੰਖੇਪ. “ਬੀਚਿ ਨਕਟ ਦੇ ਰਾਨੀ.” (ਆਸਾ ਕਬੀਰ) “ਤਬ ਵਿਚਿਤ੍ਰ ਦੇ ਸਸਤ੍ਰ ਪ੍ਰਹਾਰੇ.” (ਚਰਿਤ੍ਰ ੫੨) ਵਿਚਿਤ੍ਰ ਦੇਵੀ ਨੇ ਸ਼ਸਤ੍ਰ ਚਲਾਏ। ੩ ਦਿੰਦਾ ਹੈ. “ਗੁਣ ਵੰਤਿਆ ਗੁਣੁ ਦੇ.” (ਜਪੁ) ੪ ਕ੍ਰਿ. ਵਿ—ਦੇਕੇ. “ਬਿਨਉ ਸੁਨਹੁ ਦੇ ਕਾਨ.” (ਗਉ ਮ: ੪) ੫ ਸੰਬੰਧ ਬੋਧਕ ਪ੍ਰਤ੍ਯਯ. ਕਾ. ਕੇ. ਦਾ. “ਲੱਤਾ ਵੱਲ ਖੁਦਾਇ ਦੇ.” (ਭਾਗੁ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦੇ (ਗੁ.। ਡੋਮ ਭਾਸ਼ਾ। ਸੰਸਕ੍ਰਿਤ ਦੈਵ ਦਾ ਸੰਖੇਪ) ੧. ਦੈਵੀ। ਸ਼ੁਭ। ਯਥਾ-‘ਦੇ ਗੁਨਾ ਸਤਿ ਭੈਣ ਭਰਾਵ ਹੈ’ ਸਤ (ਸੰਤੋਖ ਆਦਿ) ਦੈਵੀ ਗੁਣ ਸਾਰੇ ਭੈਣ ਭਰਾਵਾਂ (ਵਾਂਙ ਹਿਤਕਾਰੀ) ਹਨ।      

ਦੇਖੋ, ‘ਦੇ ਗੁਨਾ’

੨. (ਸੰ.) ਦੇਵੀ। ਯਥਾ-‘ਬੀਚਿ ਨਕਟ ਦੇ ਰਾਨੀ’ ਵਿਚ (ਨੱਕ ਵੱਢੀ ਯਾ) ਨਾ ਕੱਟੀ ਜਾਣ ਵਾਲੀ ਦੇਵੀ ਰਾਣੀ (ਮਾਯਾ) ਬੈਠੀ ਹੈ।

੩. (ਕ੍ਰਿ.। ਪੰਜਾਬੀ ਦੇਣਾ ਤੋਂ ਦੇਇ) ਦੇ ਕੇ। ਯਥਾ-‘ਮਨੁ ਦੇ ਪਾਵਹਿ ਨਾਮੁ ’।

੪. (ਅ.। ਦੇਸ਼ ਭਾਸ਼ਾ) ਕੇ। ਦੇਖੋ ,‘ਦੀ ੨.’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.