ਨਰੂਲਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨਰੂਲਾ : ਇਹ ਅਰੋੜਿਆਂ ਦੀ ਇਕ ਉਪ-ਜਾਤੀ ਹੈ । ਨਰੂਲਾ ਸ਼ਬਦ ਨਿਰਾਲਾ ਤੋਂ ਵਿਗੜ ਕੇ ਬਣਿਆ ਹੈ ।

ਪ੍ਰਚਲਿਤ ਕਥਾ ਅਨੁਸਾਰ ਇਨ੍ਹਾਂ ਲੋਕਾਂ ਵਿਚ ਦੁੱਧ ਰਿੜਕਣ ਦੀ ਨਿਰਾਲੀ ਰੀਤ ਪ੍ਰਚਲਿੱਤ ਸੀ । ਇਕ  ਵਾਰੀ ਇਸ ਕੁਲ ਦੀ ਇਕ ਔਰਤ ਦੁੱਧ ਰਿੜਕ ਰਹੀ ਸੀ ਤਾਂ ਬੇਧਿਆਨੀ ਵਿਚ ਉਸ ਨੇ ਇਕ ਸੱਪ ਵੀ ਨਾਲ ਹੀ ਰਿੜਕ ਦਿੱਤਾ । ਇਸ ਘਟਨਾ ਤੋਂ ਬਾਅਦ ਇਨ੍ਹਾਂ ਦੇ  ਘਰਾਂ ਵਿਚ  ਦੁੱਧ ਰਿੜਕਣਾ ਵਰਜਿਤ ਹੋ ਗਿਆ । ਸਮਾਂ ਪਾ ਕੇ ਇਨ੍ਹਾਂ ਦੀਆਂ ਤੀਵੀਆਂ ਦੁੱਧ ਰਿੜਕਣ ਲੱਗ ਪਈਆਂ ਪਰ ਮਰਦਾਂ ਲਈ ਇਹ ਨਿਸ਼ੇਧ ਹੀ ਰਿਹਾ । ਸੱਪ ਦੇ ਦਹੀਂ ਵਿਚ ਰਿੜਕੇ ਜਾਣ ਦੀ ਕਥਾ ਕਈ ਹੋਰਨਾਂ ਗੋਤਾਂ ਵਿਚ ਵੀ ਪ੍ਰਚੱਲਿਤ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 65, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-02-12-23-26, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ. -ਵਣਜਾਰਾ ਬੇਦੀ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.