ਨਾਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਮ [ ਨਾਂਪੁ ] ਵੇਖੋ ਨਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਾਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਮ . ਸੰ. नामन् . ਫ਼ਾ  , ਅੰ. name. ਸੰਗ੍ਯਾ— ਨਾਉਂ. ਸੰਗ੍ਯਾ. ਕਿਸੇ ਵ੎ਤੁ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਦ੍ਵਾਰਾ ਅਰਥ ਜਾਣਿਆ ਜਾਵੇ , ਸੋ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ— ਇੱਕ ਵਸਤੁਵਾਚਕ , ਜੈਸੇ— ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ , ਜੈਸੇ— ਸੁੰਦਰਤਾ , ਕਠੋਰਤਾ , ਭਲਮਨਸਊ , ਭਰੱਪਣ ਆਦਿ. “ ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ.” ( ਜਾਪੁ ) ੨ ਗੁਰਬਾਣੀ ਵਿੱਚ “ ਨਾਮ” ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ , 2  ਯਥਾ— “ ਨਾਮ ਕੇ ਧਾਰੇ ਸਗਲੇ ਜੰਤ । ਨਾਮ ਕੇ ਧਾਰੇ ਖੰਡ ਬ੍ਰਹਮੰਡ.” ( ਸੁਖਮਨੀ ) ੩ ਸੰ. ਨਾਮ. ਵ੍ਯ— ਅੰਗੀਕਾਰ । ੪ ੎ਮਰਣ. ਚੇਤਾ । ੫ ਪ੍ਰਸਿੱਧੀ. ਮਸ਼ਹੂਰੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25741, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਾਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਾਮ : ਅਧਿਆਤਮਿਕ ਸਾਧਨਾ ਵਿਚ ‘ ਨਾਮ’ ਪਰਮ-ਸੱਤਾ ਦਾ ਸੂਚਕ ਹੈ । ਇਸ ਰਾਹੀਂ ‘ ਨਾਮੀ’ ਤਕ ਪਹੁੰਚਿਆ ਜਾ ਸਕਦਾ ਹੈ । ਨਾਮ-ਸਾਧਨਾ ਪਿਛੇ ਅੰਸ਼ ਤੋਂ ਅੰਸ਼ੀ ਤਕ ਪਹੁੰਚਣ ਦਾ ਸਿੱਧਾਂਤ ਕੰਮ ਕਰਦਾ ਹੈ । ਨਾਮ ( ਅੰਸ਼ ) ਰਾਹੀਂ ਨਾਮੀ ( ਅੰਸ਼ੀ ) ਤਕ ਪਹੁੰਚ ਪਿਛੇ ਟੂਣਾ ਵਿਧੀ ਕੰਮ ਕਰਦੀ ਹੈ । ਟੂਣਾ-ਵਿਧਾਨ ਅਨੁਸਾਰ ਜੇ ਕਿਸੇ ਵਿਅਕਤੀ ਦਾ ਨਾਉਂ ਪਤਾ ਹੋਵੇ ਤਾਂ ਉਸ ਨਾਉਂ ਦੁਆਰਾ ਰਹੱਸਾਤਮਕ ਪ੍ਰਕਾਰਜ ਰਾਹੀਂ ਨਾਮੀ ( ਵਿਅਕਤੀ ) ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ , ਜਾਂ ਵਸ ਵਿਚ ਲਿਆਇਆ ਜਾ ਸਕਦਾ ਹੈ । ਪ੍ਰਾਚੀਨ ਕਾਲ ਵਿਚ ਕਈ ਕਬੀਲਿਆਂ ਵਾਲੇ ਆਪਣਾ ਮੂਲ ਨਾਮ ਗੁਪਤ ਰਖਦੇ ਸਨ ਅਤੇ ਵਿਵਹਾਰਿਕ ਨਾਮ ਦੀ ਵਰਤੋਂ ਕਰਦੇ ਸਨ । ਇਸੇ ਪ੍ਰਵ੍ਰਿੱਤੀ ਅਧੀਨ ਪੁਰਾਤਨ ਕਾਲ ਵਿਚ ਦੇਵੀ ਦੇਵਤਿਆਂ ਦੇ ਅਨੇਕ ਨਾਮ ਪ੍ਰਚਲਿਤ ਹੋਏ ਸਨ । ਇਹ ਨਾਂ ਗੁਣ-ਵਾਚਕ ਜਾਂ ਕਰਮ-ਵਾਚਕ ਹੋਇਆ ਕਰਦੇ ਸਨ । ਕਿਉਂਕਿ ਨਾਮ ਤੋਂ ਨਾਮੀ ਤਕ ਪਹੁੰਚ ਮੂਲ ਨਾਮ ਰਾਹੀਂ ਹੀ ਸੰਭਵ ਹੁੰਦੀ ਸੀ , ਵਿਵਹਾਰਿਕ ਨਾਮ ਰਾਹੀਂ ਨਹੀਂ । ਕਈ ਧਾਰਮਿਕ ਸੰਪ੍ਰਦਾਵਾਂ ਵਿਚ ਹੁਣ ਵੀ ਗੁਰਮੰਤ੍ਰ ਜਾਂ ਨਾਮ ਦੇਣ ਵੇਲੇ ‘ ਨਾਮ’ ਨੂੰ ਗੁਪਤ ਰਖਣ ਦੀ ਤਾਕੀਦ ਕੀਤੀ ਜਾਂਦੀ ਹੈ । ਇਸ ਪਰੰਪਰਾ ਵਿਚ ਸਿਮਰਨ ਦਾ ਆਧਾਰ ਵੀ ਨਾਮ ਰਾਹੀਂ ਨਾਮੀ ਤਕ ਪਹੁੰਚਣ ਦੀ ਰਹੱਸਮਈ ਯਾਤ੍ਰਾ ਹੈ । ਵੇਖੋ ‘ ਨਾਮ-ਸਾਧਨਾ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25596, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਾਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਨਾਮ ( ਸੰ. । ਸੰਸਕ੍ਰਿਤ ਨਾਮਨੑ , ਮ੍ਨਾ = ਅਭ੍ਯਾਸ ਤੋਂ । ਫ਼ਾਰਸੀ ਨਾਮ ) ੧. ਕਿਸੇ ਵਸਤੂ ਦਾ ਨਾਉਂ , ਸੰਗ੍ਯਾ , ਨਾਮ । ਯਥਾ-‘ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ’ ।

                                            ਦੇਖੋ , ‘ ਨਾਮ ਧਾਰੀਕ’

੨. ਜਿਸ ਦਾ ਅਭ੍ਯਾਸ ਕੀਤਾ ਜਾਵੇ , ਪਰਮੇਸਰ ਦਾ ਨਾਮ । ਪਰਮੇਸਰ ਦੇ ਨਾਮ ਤੋਂ ਤਾਤਪਰਜ ਉਸਦੇ ਨਾਮ ਦਾ , ਉਸਦੇ ਗੁਣਾਂ ਦਾ , ਧਿਆਨ ਧਰਕੇ ਅਭ੍ਯਾਸ ਕਰਨ ਤੋਂ ਹੈ ਜਿਸ ਕਰਕੇ ਅੰਤਹਕਰਣ ਦੀ ਸ਼ੁੱਧੀ ਅਰ ਨਾਮ ਦੀ ਪ੍ਰਾਪਤੀ ਹੁੰਦੀ ਹੈ । ਜਿਹਬਾ ਦੇ ਉਚਰਨ ਤੋਂ ਨਾਮੀ ਵਿਚ ਅਭੇਦਤਾ ਤਕ ਦੇ ਸਾਰੇ ਅਭ੍ਯਾਸ ਨੂੰ ਨਾਮ ਕਹਿ ਦੇਂਦੇ ਹਨ । ਯਥਾ-‘ ਬਰਨ ਸਹਿਤ ਜੋ ਜਾਪੈ ਨਾਮੁ’ । ਤਥਾ-‘ ਨਾਮ ਤਤੁ ਸਭ ਹੀ ਸਿਰਿ ਜਾਪੈ’ ਨਾਮ ਹੀ ( ਕਲਜੁਗ ਵਿਚ ਤਾਰਨ ਲਈ ) ( ਤਤ ) ਸਾਰ ਵਸਤੂ ਰੂਪ ਸਾਰਿਆਂ ਤੋਂ ਸ਼ਿਰੋਮਣਿ ਜਾਣੀਦਾ ਹੈ ।

੩. ਗ੍ਯਾਨ ਸਰੂਪ । ਯਥਾ-‘ ਸਤਿਨਾਮੁ ’ ( ਸਤਿ ) ਤ੍ਰੈ ਕਾਲ ਅਬਾਧ ਸਦਾ ਇਕ ਰਸ ਤੇ ( ਨਾਮ ) ਗ੍ਯਾਨ ਸਰੂਪ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 25590, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.