ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿੱਪੀ ਦਾ ਅਠਾਈਵਾਂ ਅੱਖਰ , ਬੱਬਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ ਦਾ ੨੮ਵਾਂ ਅੱਖਰ ਤੇ ੨੫ਵਾਂ ਵ੍ਯੰਜਨ ਤੇ ਪਵਰਗ ਦਾ ਤੀਸਰਾ ਅੱਖਰ ਹੈ।

            ਪੰਜਾਬੀ ਵਿਚ ਇਸ ਅੱਖਰ ਦੀ ਵੱਵੇ ਅੱਖਰ ਨਾਲ ਸ੍ਵਰਣਤਾ ਬਹੁਤ ਸਾਰੀ ਹੈ। ਖਾਸ ਕਰਕੇ ਦੁਆਬੇ ਵਾਲੇ ਪਾਸੇ ਬੱਬੇ ਦਾ ਵਰਤਾਉ ਬਹੁਤ ਹੈ ਤੇ ਵੱਵੇ ਦਾ ਘਟ। ਬਾਜੇ ਥਾਵੀਂ ਵੱਵਾ ਵਧੇਰੇ ਵਰਤੀਂਦਾ ਹੈ, ਪਰ ਕੇਂਦਰੀ ਇਲਾਕੇ ਵਿਚ ਵੱਵੇ ਤੇ ਬੱਬੇ ਦਾ ਵਟਾਉ ਘੱਟ ਹੁੰਦਾ ਹੈ। ਗੁਰਬਾਣੀ ਵਿਚ ਕਈ ਥਾਈਂ ਇਹ ਵਟਾਉ ਹੁੰਦਾ ਹੈ, ਜਿਵੇਂ ਵ੍ਯਾਕਰਨ, ਬ੍ਯਾਕਰਨ। ਅਕਸਰ ਵਿਆਕਰਣਾਂ ਵਾਲੇ -ਬ- ਤੇ -ਵ- ਨੂੰ ਆਪੋ ਵਿਚ ਬਦਲ ਲੈਣਾ ਸਦਾ ਵਿਹਤ ਦੱਸਦੇ ਹਨ।

ਬ (ਅ.। ਸੰਸਕ੍ਰਿਤ ਵਿ-ਨਿਸ਼ਚੇ, ਵਿਸ਼ੇਸ਼ ਕਰ ਕੇ। ਫ਼ਾਰਸੀ ਬਰ= ਉਪਰ। ਉਸਦਾ ਸੰਖੇਪ, ਬ) ਯਥਾ-‘ਜਾ ਕੈ ਬਸੀਸਿ ਧਰਿਓ ਗੁਰਿ ਹਥੁ ’। ਜਿਸ ਦੇ ਸਿਰ ਉਤੇ ਗੁਰੂ ਨੇ ਹੱਥ ਧਰਿਆ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2760, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

  ਇਹ ਗੁਰਮੁਖੀ ਵਰਣਮਾਲਾ ਦਾ ਅਠਾਈਵਾਂ ਤੇ ਪਵਰਗ ਦਾ ਤੀਜਾ ਅੱਖਰ ਹੈ। ਇਸ ਦਾ ਉਚਾਰਣ ਸਥਾਨ ਹੋਂਠ ਹਨ,ਭਾਵ ਬੁੱਲ੍ਹ ਇਕ ਦੂਜੇ ਨਾਲ ਟਕਰਾਉਣ ਤੇ ਇਹ ਧੁੰਨੀ ਉਤਪੰਨ ਹੁੰਦੀ ਹੈ। ਸੰਗਿਆ ਦੇ ਤੌਰ ਤੇ ਇਹ ਅੱਖਰ ਦੇਵਤਾ, ਘੜਾ, ਸਮੁੰਦਰ ਦਾ ਜਲ, ਭਰਾ, ਅਸਮਾਨ, ਇਸ਼ਾਰਾ ਆਦਿ ਦੇ ਅਰਥ ਰੱਖਦਾ ਹੈ।

ਗੁਰਮਖੀ ਲਿਪੀ ਵਿਚ (ੲ, ਕ, ਗ, ਟ, ਠ, ਥ ਤੇ ਬ) ਅੱਖਰ ਅਜਿਹੇ ਹਨ ਜਿਨ੍ਹਾਂ ਦੀ ਪ੍ਰਾਚੀਨਤਾ ਦਾ ਇਤਿਹਾਸ ਸਿੰਧੂ ਘਾਟੀ ਦੀ ਲਿਪੀ ਨਾਲ ਜਾ ਮਿਲਦਾ ਹੈ। ਇਹ ਬ੍ਰਹਮੀ ਲਿਪੀ ਜੋ 350-500 ਈ. ਤਕ ਦੀ ਮੰਨੀ ਹੈ, ਤੋਂ ਵੀ ਚਿਰੋਕੀ ਪੁਰਾਣੀ ਲਿਪੀ ਹੈ। ਇਸ ਤਰ੍ਹਾਂ ਇਨ੍ਹਾਂ ਅੱਖਰਾਂ ਦਾ ਇਤਿਹਾਸ ਤਿੰਨ ਚਾਰ ਹਜ਼ਾਰ ਸਾਲ ਪੁਰਾਣਾ ਹੈ।

ਤੀਜੀ ਸਦੀ ਈ. ਪੂ. ਗਿਰਨਾਰ (ਕਾਠੀਆਵਾੜ) ਦੇ ਲੇਖ ਵਿਚ ਇਸ ਦਾ ਚਾਰ ਕੋਨਿਆਂ ਵਾਲਾ ਆਇਤਨੁਮਾ ਰੂਪ ਹੈ। ਦੂਸਰੀ ਸਦੀ ਈ. ਪੂ. ਇਸ ਦਾ ਆਕਾਰ ਆਇਤਨੁਮਾ ਹੀ ਹੈ ਪਰ ਇਸ ਦੇ ਸੱਜੇ ਪਾਸੇ ਖੜਵੀਂ ਬਾਹੀ ਤੇ ਇਕ ਲੇਟਵੀਂ ਛੋਟੀ ਜਿਹੀ ਲਕੀਰ ਲੱਗੀ ਹੋੋਈ ਵੇਖਣ ਵਿਚ ਆਉਂਦੀ ਹੈ। ਇਹ ਭੱਟੀਪੋਲੂ ਦੇ ਸਤੂਪ ਦੇ ਲੇਖ ਦੀ ਲਿਪੀ ਹੈ। ਈਸਵੀ ਸੰਨ ਦੀ ਪਹਿਲੀ ਸਦੀ ਦੀ ਮਥਰਾ ਤੇ ਸਾਰਨਾਥ ਦੇ ਸ਼ਿਲਾਲੇਖਾਂ ਦੀ ਲਿਪੀ ਵਿਚ ਇਸ ਅੱਖਰ ਦੀ ਬਣਤਰ ਵਿਚ ਥੋੜ੍ਹਾ ਅੰਤਰ ਆਇਆ । ਸਾਰਨਾਥ ਦੇ ਸਿਲਾਲੇਖਾਂ ਦੀ ਲਿਪੀ ਅਨੁਸਾਰ ਇਸ ਅੱਖਰ ਦੀਆਂ ਸੱਜੇ, ਖੱਬੇ ਦੀਆਂ ਦੋਵੇਂ ਖੜ੍ਹਵੀਆਂ ਬਾਹੀਆਂ ਵਿਚਕਾਰੋਂ ਥੋੜ੍ਹਾ ਅੰਦਰ ਨੂੰ ਮੁੜੀਆਂ ਹੋਈਆਂ ਵੇਖਣ ਵਿਚ ਆਉਂਦੀਆਂ ਹਨ। ਰਾਜਾ ਰੁਦਰ ਵਰਮਾ ਦੇ ਸਮੇਂ ਦੀ ਗਿਰਨਾਰ ਦੀ ਚਟਾਨ ਦੇ ਇਕ ਲੇਖ ਦੀ ਲਿਪੀ ਅਨੁਸਾਰ ਇਸ ਦੀ ਕੇਵਲ ਖੱਬੇ ਪਾਸੇ ਦੀ ਖੜ੍ਹਵੀਂ ਬਾਹੀ ਥੋੜ੍ਹੀ ਵਿਚਕਾਰੋਂ ਅੰਦਰ ਨੂੰ ਮੁੜੀ ਹੋਈ ਹੈ। ਇਹ ਲਿਪੀ ਈਸਵੀ ਸੰਨ ਦੀ ਦੂਜੀ ਸਦੀ ਦੀ ਹੈ। ਤੀਜੀ ਸਦੀ ਅਮਰਾਵਤੀ ਤੇ ਜਰਯਪੇਟ ਦੇ ਲੇਖਾਂ ਦੀ ਲਿਪੀ ਅਨੁਸਾਰ ਇਹ ਅੱਖਰ ਥੋੜ੍ਹਾ ਵਖਰੇ ਰੂਪ ਵਿਚ ਲਗਦਾ ਹੈ। ਚੌਥੀ ਸਦੀ ਦੇ ਕੋਟਡਮਡੀ ਤੋਂ ਮਿਲੇ ਰਾਜਾ ਜਯਵਰਮਨ ਦੇ ਦਾਨ ਪੱਤਰਾਂ ਦੀ ਲਿਪੀ ਅਨੁਸਾਰ ਇਸ ਦਾ ਰੂਪ ਉਪਰੋਕਤ ਦੂਜੀ ਤੇ ਤੀਜੀ ਸਦੀ ਦੇ ਰੂਪ ਨਾਲ ਥੋੜ੍ਹਾ ਵੱਖ ਲਗਦਾ ਹੈ। ਇਸ ਅਨੁਸਾਰ ਇਸ ਦੀ ਖੱਬੇ ਪਾਸੇ ਦੀ ਖੜ੍ਹਵੀਂ ਬਾਹੀ ਦੇ ਦੋਵੇਂ ਕੋਨੇ ਸਾਹਮਣੇ ਦੀਆਂ ਲੇਟਵੀਆਂ ਬਾਹੀਆਂ ਦੇ ਕੋਨਿਆਂ ਨਾਲ ਮਿਲੇ ਹੋਏ ਨਹੀਂ ਹਨ ਅਰਥਾਤ ਥੋੜ੍ਹੇ ਪਿੱਛੇ ਹੱਟਵੇ ਹਨ। ਗੁਪਤਬੰਸੀ ਰਾਜਾ ਸਮੁਦਰਗੁਪਤ ਇਲਾਹਾਬਾਦ ਦੇ ਲੇਖ ਦੀ ਲਿਪੀ ਅਨੁਸਾਰ ਇਸ ਦੀ ਸ਼ਕਲ ਤੀਜੀ ਸਦੀ ਈ. ਪੂ. ਨਾਲ ਮਿਲਦੀ ਹੈ ਫ਼ਰਕ ਇੰਨਾ ਹੈ ਕਿ ਇਸ ਦੇ ਸੱਜੇ ਪਾਸੇ ਦੀ ਖੜ੍ਹਵੀਂ ਤੇ ਲੇਟਵੀਂ ਬਾਹੀ ਦੇ ਉੱਪਰੀ ਕੋਨੇ ਵਿਚ ਇਕ ਛੋਟੀ ਜਿਹੀ ਤਿਰਛੀ ਲਾਈਨ ਲੱਗੀ ਹੋਈ ਹੈ। ਇਥੇ ਇਸ ਦਾ ਆਕਾਰ () ਹੈ। ਮੰਦਸੌਰ ਲਿਪੀ (ਛੇਵੀਂ ਸਦੀ) ਅਨੁਸਾਰ ਇਸ ਦਾ () ਰੂੁੁਪ ਹੈ।

ਹੋਰ ਯੂਜੀ ਦੇ ਮੱਠ (ਜਾਪਾਨ ਵਿਚ) ਇਸ ਦਾ () ਰੂਪ ਹੈ। ਰਾਜਾ ਹਰਸ਼ ਦੇ ਦਾਨ ਪੱਤਰਾਂ (ਸੱਤਵੀ ਸਦੀ) ਅਨੁਸਾਰ ਇਸ ਦੇ () ਦੋ ਰੂਪ ਵੇਖਣ ਵਿਚ ਆਉਂਦੇ ਹਨ। ਚੰਬਾ ਰਾਜ ਦੇ ਸਰਾਹਾਂ ਦੇ ਲੇਖ ਤੋਂ ਮਿਲੀ ਲਿਪੀ ਅਨੁਸਾਰ ਇਸ ਅੱਖਰ ਦੇ () ਦੋ ਰੂਪ ਹਨ। ਇਹ ਆਕਾਰ ਅਜੋਕੇ ਰੂਪ ਦੇ ਕਾਫ਼ੀ ਨੇੜੇ ਹੈ। ਸ਼ਕੁੰਲਤਾ ਨਾਟਕ ਦੀ ਹੱਥਲਿਖਤ ਤੇ ਸ਼ਾਰਦਾ ਲਿਪੀ ਅਨੁਸਾਰ ਇਸ ਦਾ ਰੂਪ ਗੁਰਮੁਖੀ ਦੇ() ਅੱਖਰ ਨਾਲ ਮਿਲਦਾ ਹੈ। ਟਾਕਰੀ ਅਨੁਸਾਰ ਇਸ ਦਾ  () ਰੂਪ ਵੀ ਇਸ ਦੀ ਪਹਿਲੀ ਬਣਤਰ ਨਾਲੋਂ ਭਿੰਨ ਹੈ । ਲੰਡਿਆਂ ਵਿਚ ਇਸ ਦਾ ਰੂਪ ਦੂਜੀਆਂ ਲਿਪੀਆਂ ਦੇ ਇਸ ਅੱਖਰ ਨਾਲੋਂ ਬਿਲਕੁਲ ਹੀ ਵੱਖਰਾ ਹੈ। ਡੋਗਰੀ ਵਿਚ ਇਸ ਦਾ ਰੂਪ ਗੁਰਮੁਖੀ ਦੇ ‘ਪ’ ਅੱਖਰ ਨਾਲ ਮਿਲਦਾ ਜੁਲਦਾ ਹੈ। ਪੋਥੀਆਂ ਬਾਬਾ ਮੋਹਨ ਜੀ ਦੀ ਲਿਪੀ ਵਿਚ ਇਸ ਅੱਖਰ ਦਾ ਰੂਪ () ਹੈ ਜੋ ਬਿਲਕੁਲ ਹੀ ਅਨੋਖਾ ਹੈ। ਹਕੀਮ ਬੂਟਾ ਸਿੰਘ ਤੇ ਵਲਾਇਤ ਵਾਲੀ ਸਾਖੀ ਵਿਚਲਾ ਇਸ ਅੱਖਰ ਦਾ ਰੂਪ ਅਜੋਕੇ ਰੂਪ ਦੇ ਕਾਫੀ ਨੇੜੇ ਸੀ। ਇਨ੍ਹਾਂ ਵਿਚ ਇਸ ਦੇ () ਰੂਪ ਹਨ। ਇਹ ਸਤ੍ਹਾਰਵੀਂ ਸਦੀ ਦੀਆਂ ਲਿਪੀਆਂ ਹਨ। ਉਨ੍ਹੀਵੀਂ ਸਦੀ ਵਿਚ ਪਾਦਰੀਆਂ ਵਾਲੇ ਟਾਈਪ ਵਿਚ ਇਹ ਅੱਖਰ ਆਪਣੇ ਪੂਰਨ ਵਿਕਸਿਤ ਰੂਪ ਵਿਚ ਆ ਗਿਆ। ਇਸ ਅਨੁਸਾਰ ਇਹ (   ) ਰੂਪ ਵਿਚ ਬਣ ਗਿਆ।

ਗੁਰੂ ਨਾਨਕ ਜੀ ਦੀ ਦੁਆਰਾ ਰਚਿਤ ਪਟੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿਚ ਦਰਜ ਹੈ ਅਨੁਸਾਰ ਇਹ ਛੱਬੀਵਾਂ ਅੱਖਰ ਹੈ। ਇਸ ਬਾਣੀ ਵਿਚ ਪੈਂਤੀ ਅੱਖਰਾਂ ਨਾਲ ਸਬੰਧਤ ਸਲੋਕ ਦਰਜ ਹਨ :

      “ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ‖

      ਜੀਅ ਜੰਤ ਸਭ  ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ।

                                                           (ਪੰਨਾ 433)

ਦੂਜੀ ਸਦੀ ਈ. ਪੂ. ਤੋਂ ਲੈ ਕੇ ਪਾਦਰੀ ਟਾਈਪ ਦੀ ਲਿਪੀ ਤਕ ਇਸ ਅੱਖਰ ਦੀ ਬਣਤਰ ਲਗਾਤਾਰ ਵਿਕਾਸ ਕਰਦੀ ਆ ਰਹੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-23-04-43-01, ਹਵਾਲੇ/ਟਿੱਪਣੀਆਂ: ਹ. ਪੁ. –ਪ੍ਰਾ. ਭਾ. ਲਿ. ਮਾ. –ਗੋਰੀ ਸ਼ੰਕਰ ਓਝਾ. ਮ. ਕੋ.; ਗੁਰਮੁਖੀ ਲਿਪੀ ਦਾ ਵਿਗਿਆਨਕ ਅਧਿਐਨ-ਡਾ. ਈਸ਼ਰ ਸਿੰਘ ਤਾਂਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.