ਭਾਦੋਂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾਦੋਂ [ਨਾਂਪੁ] ਬਿਕਰਮੀ ਸੰਮਤ ਦਾ ਇੱਕ ਮਹੀਨਾ ਜੋ ਲਗਭਗ ਅੱਧ ਅਗਸਤ ਤੋਂ ਅੱਧ ਸਤੰਬਰ ਤੱਕ ਹੁੰਦਾ ਹੈ, ਭਾਦਰੋਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2041, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਾਦੋਂ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਭਾਦੋਂ : ਦੇਸੀ ਸਾਲ ਦਾ ਛੇਵਾਂ ਅਤੇ ਵਰਖਾ ਰੁੱਤ ਦਾ ਦੂਜਾ ਮਹੀਨਾ ਹੈ ਜਿਹੜਾ ਅੰਗਰੇਜ਼ੀ ਸਾਲ ਦੇ ਅਗਸਤ-ਸਤੰਬਰ ਮਹੀਨਿਆਂ ਵਿਚ ਪੈਂਦਾ ਹੈ। ਇਸ ਨੂੰ ਭਾਦ੍, ਭਾਦ੍ਰਪਦ, ਭਾਦੋਂ, ਭਦ੍ਰਪਤਾ, ਭਾਦਰੋਂ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਮਹੀਨੇ ਦੀ ਪੂਰਨਮਾਸ਼ੀ ਨੂੰ ਭਾਦ੍ਰਪਦਾ ਨਛੱਤਰ ਦਾ ਯੋਗ ਹੁੰਦਾ ਹੈ।

ਇਸ ਮਹੀਨੇ ਦੀ ਸੁਦੀ ਦੀ ਪਹਿਲੀ ਤਿਥ ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਸ੍ਰੀ ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼ ਹੋਇਆ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਬਣੇ ਅਤੇ ਗੁਰੂ ਅਰਜਨ ਦੇਵ ਜੀ ਨੇ ਆਪ ਇਸ ਉੱਤੇ ਚੌਰ ਕੀਤਾ। ਇਸ ਲਈ ਹਰ ਸਾਲ ਭਾਦੋਂ ਸੁਦੀ ਏਕਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਦਿ ਪ੍ਰਕਾਸ਼ ਗੁਰਪੁਰਬ ਮਨਾਇਆ ਜਾਂਦਾ ਹੈ।

ਭਾਦੋਂ ਸੁਦੀ ਦੂਜ ਦਾ ਚੰਨ ਵੇਖਣਾ ਸ਼ੁਭ ਮੰਨਿਆ ਜਾਂਦਾ ਹੈ। ਭਾਦੋਂ ਸੁਦੀ ਚੌਥ ਨੂੰ ਵਿਨਾਇਕ ਚਤੁਰਥ ਵੀ ਕਿਹਾ ਜਾਂਦਾ ਹੈ ਅਤੇ ਇਸ ਦਿਨ ਹਿੰਦੂ ਗਣੇਸ਼ ਜੀ ਦੀ ਪੂਜਾ ਕਰਦੇ ਹਨ। ਲੋਕ ਧਾਰਨਾ ਹੈ ਕਿ ਚਤੁਰਥ ਦਾ ਚੰਨ ਦੇਖਿਆ ਚੋਰੀ ਮੱਥੇ ਲੱਗਦੀ ਹੈ ਪਰ ਜੇਕਰ ਦੂਜ ਦਾ ਚੰਨ ਪਹਿਲਾਂ ਦੇਖਿਆ ਹੋਵੇ ਤਾਂ ਇਹ ਬਿਪਤਾ ਟਲ ਜਾਂਦੀ ਹੈ।

ਤੁਖਾਰੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਣ ਕੀਤੇ ਬਾਰਹਮਾਹ ਵਿਚ ਇਸ ਮਹੀਨੇ ਸਬੰਧੀ ਬਚਨ ਹੈ :–

             ‘‘ਭਾਦਉ ਭਰਮਿ ਭੁਲੀ ਭਰਿ ਜੋਬਨ ਪਛੁਤਾਣੀ‖’’

ਅਰਥਾਤ ਜਿਹੜੀ ਜੀਵ ਆਤਮਾ ਦੂਜੇ ਭਾਵ (ਭਾ+ਦਉ) ਵਿਚ ਫਸ ਗਈ ਉਹ ਭਰਮਾਂ ਅਤੇ ਭੁਲੇਖਿਆਂ ਵਿਚ ਪੈ ਕੇ ਪਛਤਾਂਦੀ ਹੈ।

ਮਾਝ ਰਾਗ ਵਿਚ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਣ ਕੀਤੇ ਬਾਰਹਮਾਹ ਵਿਚ ਇਸ ਮਹੀਨੇ ਪ੍ਰਥਾਇ ਬਚਨ ਹੈ :–

           ਭਾਦੁਇ ਭਰਮਿ ਭੁਲਾਣੀਆ ਦੂਜੇ ਲਗਾ ਹੇਤੁ‖

      --------------------------------------------------------

     -------------------------------------------------------------

          ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ‖

ਅਰਥਾਤ ਜਿਹੜੀ ਜੀਵ ਆਤਮਾ ਇਕ (ਜੋ ਪ੍ਰਭੂ ਹੈ) ਨੂੰ ਛੱਡ ਕੇ ਦੂਜੇ (ਜੋ ਸੰਸਾਰ ਹੈ) ਨਾਲ ਪਿਆਰ ਪਾ ਲੈਂਦੀ ਹੈ ਉਹ ਭੁਲੇਖੇ ਵਿਚ ਫਸੀ ਹੋਈ ਹੈ। ਉਹ ਵੱਖ-ਵੱਖ ਤਰ੍ਹਾਂ ਦੇ ਕਰਮ ਕਾਂਡ ਕਰਦੀ ਹੈ ਪਰ ਉਸ ਦਾ ਲਾਭ ਨਹੀਂ। ਸਰੀਰ ਤਿਆਗਣ ਤੋਂ  ਬਾਅਦ ਉਹ ਸਬੰਧੀ ਜਿਨ੍ਹਾਂ ਪਿੱਛੇ ਸਾਰੀ ਉਮਰ ਗੁਆ ਦਿੱਤੀ ਕੋਈ ਵੀ ਸੰਗੀ ਸਾਥੀ ਨਹੀਂ ਬਣਦਾ ਅਤੇ ਇਹ ਜੀਵ ਜਮਦੂਤਾਂ ਦੇ ਵਸ ਪੈ ਜਾਂਦਾ ਹੈ। ਗੁਰੂ ਜੀ ਇਸ ਮਹੀਨੇ ਰਾਹੀਂ ਪ੍ਰਭੂ ਤੋਂ ਉਸ ਦੇ ਚਰਨਾਂ (ਪ੍ਰਭੂ ਨਾਮ) ਰੂਪੀ ਜਹਾਜ਼ ਦੀ ਮੰਗ ਕਰਦੇ ਹਨ ਅਤੇ ਫੁਰਮਾਂਦੇ ਹਨ ਕਿ ਜਿਨ੍ਹਾਂ ਆਤਮਾਵਾਂ ਦੇ ਸਿਰ ਤੇ ਗੁਰੂ ਦਾ ਬਖਸ਼ਿਸ਼ ਭਰਿਆ ਹੱਥ ਹੈ ਉਹ ਨਰਕ ਵਿਚ ਧੱਕੇ ਨਹੀਂ ਖਾਂਦੀਆਂ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1286, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-12-23-35, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਬਾਰਹਮਾਹ ਦਰਪਣ-ਡਾ. ਤਾਰਨ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.