ਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮ [ਨਾਂਪੁ] ਗੁਰਮੁਖੀ ਲਿਪੀ ਦਾ ਤੀਹਵਾਂ ਅੱਖਰ , ਮੰਮਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮ ਪੰਜਾਬੀ ਵਰਣਮਾਲਾ ਦਾ ਤੀਹਵਾਂ ਅੱਖਰ ਤੇ ਸਤਾਈਵਾਂ ਵ੍ਯੰਜਨ ਤੇ ਪਵਰਗ ਦਾ ਪੰਜਵਾਂ ਵਰਣ ਹੈ। ਸੰਸਕ੍ਰਿਤ ਦਾ -e- ਤੇ ਫ਼ਾਰਸੀ ਦੀ -ਮੀਮ- ਇਸਦੇ ਉਚਾਰਣ ਦੇ ਤੁੱਲ ਹੈਨ।
ਫ਼ਾਰਸੀ ਵਿਚ -ਮ- ਪਦਾਂ ਦੇ ਅੰਤ ਮੈਂ ਦੇ ਅਰਥ ਦੇਂਦਾ ਹੈ। ਐਸੇ ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬੀ ਆਏ ਹਨ ਜਿਕੂੰ ‘ਗਸ਼ਤਮ’=ਫਿਰਿਆ ਮੈਂ। ਇਸੇ ਤਰ੍ਹਾਂ ਠੇਠ ਪੰਜਾਬੀ ਵਿਚ ਬੀ -ਮ- ਦਾ ਵਰਤਾਉ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਇਆ ਹੈ, ਜੈਸੇ ‘ਡਿਠਮ’ ਮੈਂ ਦੇਖਿਆ। ਪਦ ਦੇ ਮੁੱਢ ਵਿਚ ਲਗ ਕੇ ਬੀ -ਮੰਮਾ- ਮੈਂ, ਮੇਰੇ ਦੇ ਅਰਥ ਦੇਂਦਾ ਹੈ। ਯਥਾ-‘ਮਚਿੰਦੜੀਆ’ ਮੇਰੇ ਮਨ ਦੀਆਂ ਵਾਸ਼ਨਾਂ। ਦੇਖੋ , ‘ਮਚਿੰਦੜੀਆ’
ਮੰਮਾ ਪਦਾਂ ਦੇ ਮੁੱਢ ਵਿਚ ਲੱਗ ਕੇ ਨਹੀਂ ਦੇ ਅਰਥ ਦੇਂਦਾ ਹੈ ਜਿਕੂੰ ਮਹੋਇ=ਨਹੀਂ ਹੁੰਦੀ। ਦੇਖੋ, ‘ਮਹੋਇ’
ਤਥਾ-‘ਮਚਾਂਗਵਾ’ ਦੇਖੋ, ‘ਮਚਾਂਗਵਾ’
-ਮ- ਸ੍ਵਾਰਥ ਪ੍ਰਤੇ ਹੋ ਕੇ ਬੀ ਲਗਦਾ ਹੈ, ਜੈਸੇ ਸਤ ਤੋਂ ਸਤਮ। ਯਥਾ-‘ਸਾਧੂ ਸਤਮ ਜਾਣੋ ’।
ਸੰਸਕ੍ਰਿਤ ਦਾ -ਮ- ਪੰਜਾਬੀ ਵਿਚ ਅਕਸਰ -ਵ- ਨਾਲ ਬਦਲ ਜਾਂਦਾ ਹੈ, ਜਿਕੁਰ ਗਮਨੰ-ਗਵਣਾ।
ਰਮਨੰ-ਰਵਣਾ। ਦੇਖੋ, ‘ਰਵਣਿ’
ਸੰਸਕ੍ਰਿਤ ਦਾ -e~- ਸ੍ਵਰਹੀਣ ਮੰਮਾ ਜੋ ਪਦਾਂ ਦੇ ਅੰਤ ਆਉਂਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਟਿੱਪੀ ਨਾਲ ਲਿਖੀਦਾ ਹੈ -ਜੈਸੇ ਧਰਮਮੑ- ਧਰਮੰ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਮ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮ (ਸ. ਨਾ.। ਸੰਸਕ੍ਰਿਤ ਅਹਮੑ ਤੋਂ-ਮ। ਫ਼ਾਰਸੀ ਮਨ ਤੋਂ ਮ=ਮੈਂ) ਯਥਾ-‘ਡਿਠਮ’ ਮੈਂ ਦੇਖਿਆ। ਤਥਾ-‘ਸਬ ਰੋਜ ਗਸਤਮ’। ਦਿਨ ਰਾਤ ਫਿਰਿਆ ਮੈਂ। ਦੇਖੋ , ‘ਮਚਿੰਦੜੀਆਂ’
੨. (ਅ.। ਪੰਜਾਬੀ) ਨਹੀਂ ।
ਦੇਖੋ,‘ਮਹੋਇ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3726, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਮ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮ : ਗੁਰਮੁਖੀ ਲਿਪੀ ਦੇ ਕ੍ਰਮ ਅਨੁਸਾਰ ਇਹ ਤੀਹਵਾਂ ਅੱਖਰ ਹੈ ਜਿਸ ਦਾ ਉਚਾਰਣ ‘ਮੰਮਾ’ ਕੀਤਾ ਜਾਂਦਾ ਹੈ। ਇਸ ਉਚਾਰਣ ਦੀ ਸ਼ਾਹਦੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਪਟੀ’ ਵਿਚੋਂ ਵੀ ਮਿਲਦੀ ਹੈ।
ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ ‖
ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ ‖
(ਪੰਨਾ-434)
‘ਮ’ ਅੱਖਰ ਦੀ ਸੰਖਿਆ ਵਾਚਕ ਵਰਤੋਂ ਵੀ ਹੁੰਦੀ ਹੈ, ਜਿਵੇਂ ਪਹਿਲਾ = ਪ੍ਰਥਮ ਦਸਵਾਂ- ਦਸਮ, ਸੌਵਾਂ = ਸ਼ਤਮ ਆਦਿ।
‘ਮ’ ਵਰਣ ਦੀ ਮਹੱਤਤਾ ‘ਮੈ’ ਵਾਚਕ ਵੀ ਹੈ। ਲਹਿੰਦੀ ਵਿਚ ਇਸ ਦੀ ਵਰਤੋਂ ਆਮ ਹੁੰਦੀ ਹੈ ਜਿਵੇਂ ਡਿਠਮ, ਲਧਮ, ਭਵਿਓਮ ਆਦਿ ਦੀ ਵਰਤੋਂ ਫ਼ਰੀਦ ਜੀ ਨੇ ਵੀ ਕੀਤੀ ਹੈ।
‘ਮ’ ਦੀ ਧੁਨੀ ਦਾ ਉਚਾਰਣ ਸਥਾਨ ‘ਹੋਠ’ ਹਨ। ‘ਮ’ ਅੱਖਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਹ ਬ੍ਰਹਮੀ ਲਿਪੀ ਵਿਚੋਂ ਵਿਕਸਤ ਹੋਇਆ ਅਤੇ ਕੁਟਿਲ ਲਿਪੀ ਵਿਚ ਵਰਤਮਾਨ ਸ਼ਕਲ ਧਾਰਣ ਕਰ ਚੁੱਕਿਆ ਸੀ। ਇਹ ਅੱਖਰ ਆਮ ਕਰਕੇ ਨਿਰਮੰਦ ਤਾਂਬਾ ਪਲੇਟ, ਹਾਤੂਨ ਪੁਰਾਲੇਖ ਅਤੇ ਗਿਲਗਿਤ ਹੱਥ ਲਿਖਤਾਂ ਵਾਲੀ ਸ਼ਕਲ ਹੀ ਕਾਇਮ ਰਖਦਾ ਹੈ। ਪ੍ਰਥਮ ਗੁਰਮੁਖੀ ਲਿਪੀ ਦੇਵਾਸ਼ੇਸ਼ ਵਿਚ ਇਸ ਅੱਖਰ ਵਿਚਲਾ ਉਪਰਲਾ ਸਿਰਾ ਖੁੱਲ੍ਹਾ ਤੇ ਖੱਬੇ ਪਾਸੇ ਵੱਲ ਇਕ ਲੂਪ ਜਾਂ ਮਰੋੜੀ ਜਿਹੀ ਬਣਦੀ ਹੈ। ਪ੍ਰਥਮ ਗੁਰਮੁਖੀ ਅਤੇ ਫਿਰ ਗੁਰਮੁਖੀ ਦੀਆਂ ਸਭ ਲਿਖਤਾਂ ਵਿਚ ਇਸ ਅੱਖਰ ਦੇ ਵਿਕਾਸ ਵਿਚ ਬਹੁਤ ਅੰਤਰ ਨਹੀਂ। ਡਾ. ਪ੍ਰੇਮ ਪ੍ਰਕਾਸ਼ ਸਿੰਘ ਇਸ ਦਾ ਉਚਾਰਣ ਸਥਾਨ ‘ਨਾਦੀ (ਨਾਸਕੀ) ਵਰਗ ਦੀ ਹੋਂਠੀ-ਧੁਨੀ’ ਨਿਸ਼ਚਿਤ ਕਰਦੇ ਹਨ।
‘ਮ’ ਅੱਖਰ ਨਾਲ ਸਾਰੀਆਂ ਹੀ ਲਗਾਂ ਮਾਤਰਾਂ ਲਗ ਜਾਂਦੀਆਂ ਹਨ ਜਿਵੇਂ ਮਾ, ਮਿ, ਮੀ, ਮੁ, ਮੂ, ਮੇ, ਮੈ, ਮੋ, ਮੌ, ਮੱ, ਮੰ, ਮਾਂ।
ਸੰਸਕ੍ਰਿਤ ਭਾਸ਼ਾ ਵਿਚਲੀ ਸੰਗਿਆ ਅਨੁਸਾਰ ‘ਮ’ ਅੱਖਰ ਦੇ ਵਿਸ਼ੇਸ਼ ਅਰਥ ਹਨ ਜਿਵੇਂ ਚੰਦਰਮਾ, ਸ਼ਿਵ, ਬ੍ਰਹਮਾ, ਜਮਰਾਜ, ਸਮਾਂ, ਜ਼ਹਿਰ, ਨਾਂਹ-ਵਾਚੀ, ਮਗਣ (ਗਣ ਛੰਦ ਵਿਧਾਨ ਅਨੁਸਾਰ) ਦਾ ਸੰਖੇਪ ਰੂਪ ਵੀ ਅਰਥਵਾਨ ਕਰਦਾ ਹੈ। ਮਗਣ ਛੰਦ ਤਿੰਨ ਗੁਰੂ (S S S) ਹੁੰਦਾ ਹੈ।
ਲੇਖਕ : ਡਾ. ਈਸ਼ਰ ਸਿੰਘ ਤਾਂਘ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-14-11-29-45, ਹਵਾਲੇ/ਟਿੱਪਣੀਆਂ: ਹ. ਪੁ. –ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਪੋਥੀ ਦੂਜੀ; ਗੁਰਮੁਖੀ ਲਿਪੀ-ਪਿਆਰਾ ਸਿੰਘ ਪਦਮ; ਸਵਾਲ ਲਿਪੀ ਦਾ-ਡਾ. ਪ੍ਰੇਮ ਪ੍ਰਕਾਸ਼ ਸਿੰਘ; ਮ. ਕੋ.
ਵਿਚਾਰ / ਸੁਝਾਅ
Please Login First