ਯ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਯ [ਨਾਂਪੁ] ਗੁਰਮੁਖੀ ਲਿਪੀ ਦਾ ਇਕੱਤੀਵਾਂ ਅੱਖਰ , ਯੱਯਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਯ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਯ ਗੁਰਮੁਖੀ ਪੈਂਤੀ (ਵਰਣਮਾਲਾ) ਦਾ ਇਕੱਤੀਵਾਂ ਅੱਖਰ ਤੇ ਅਠਾਈਵਾਂ ਵ੍ਯੰਜਨ ਹੈ। ਪੰਜਾਬੀ ਉੱਚਾਰਣ ਵਿਚ -ਯਯੇ- ਦੀ ਥਾਂ ਅਕਸਰ -ਜਜਾ- ਅੱਖਰ ਲੈਂਦਾ ਹੈ*, ਜਿਸ ਤਰ੍ਹਾਂ ਸੰਸਕ੍ਰਿਤ ਯਾਤ੍ਰਾ। ਪੰਜਾਬੀ ਜਾਤ੍ਰਾ (ਦੇਖੋ, ਜਾਤ੍ਰਾ)। ਜਿਹੜੇ -ਯਯਾ- ਮੂਲਕ ਅੱਖਰ ਪੰਜਾਬੀ ਮੁਹਾਵਰੇ ਵਿਚ ਜਜੇ ਨਾਲ ਲਿਖੇ ਬੋਲੇ ਜਾਂਦੇ ਹਨ ਸੋ ਜਜੇ ਅੱਖਰ ਵਿਚ ਪਿੱਛੇ ਆ ਚੁਕੇ ਹਨ।
ਕਈ ਥਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਖੀਰਲੇ ਅੱਖਰ ਦੇ ਅੰਤ ਰਤਾ ਕੁ ਅੱਖਰ ਦੀ ਟੰਗ ਮਰੋੜੀ ਹੁੰਦੀ ਹੈ, ਇਸ ਨੂੰ ਗ੍ਯਾਨੀ ਅੱਧਾ ਯਯਾ ਪੜ੍ਹਦੇ ਹਨ।
----------
* ਇਹ ਵਰਤਾਉ ਪ੍ਰਾਕ੍ਰਿਤ ਦਾ ਹੈ, ਸੂਤ੍ਰ ਹੈ-ਪਦਾਦੇਰੑਯਸਯ ਜੋ ਭਵਤਿ, ਜਿਵੇਂ ਯਮ ਤੋਂ ਜਮ। ਜੇ ਯਯਾ ਆਦਿ ਵਿਚ ਨਹੀਂ ਤਾਂ ਬੀ ਜਜੇ ਵਿਚ ਵਟੀਂਦਾ ਹੈ ਜਿਵੇਂ ਸਂਯਮ ਤੋਂ ਸੰਜਮ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਯ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਯ : ਇਹ ਅੱਖਰ ਗੁਰਮੁਖੀ ਲਿਪੀ ਦਾ ਇਕੱਤੀਵਾਂ ਅੱਖਰ ਹੈ ਅਤੇ ਇਸ ਦਾ ਉਚਾਰਣ ‘ਯਯਾ’ ਜਾਂ ‘ਯਈਆ’ ਕੀਤਾ ਜਾਂਦਾ ਹੈ। ਇਹੀ ਪ੍ਰਮਾਣੀਕ ਉਚਾਰਣ ਗੁਰੂ ਨਾਨਕ ਦੇਵ ਜੀ ਨੇ ਵਰਤਿਆ ਹੈ–
ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ ‖
ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ੲੈਕੋ ਜਾਣੈ ‖
(ਗੁਰੂ ਗ੍ਰੰਥ ਸਾਹਿਬ-ਪੰਨਾ 434)
ਆਮ ਤੌਰ ਤੇ ਤਤਸਮ ਸ਼ਬਦਾਂ ਵਿਚ ‘ਯ’ ਦੀ ਥਾਂ ‘ਜ’ ਦੀ ਵਰਤੋਂ ਹੁੰਦੀ ਹੈ ਜਿਵੇਂ ਆਚਾਰਯ=ਅਚਾਰਜ, ਯੁਗ=ਜੁਗ, ਯਾ=ਜਾਂ, ਯਤੀ=ਜਤੀ, ਯਾਦਵ=ਜਾਦਵ ਆਦਿ। ਪੰਜਾਬੀ ਭਾਸ਼ਾ ਵਿਚ ਬਹੁਤੀ ਥਾਂ ਤੇ ਇਹ ਈੜੀ ਅਤੇ ਦੁਲਾਵਾਂ ਦੀ ਥਾਂ ਵੀ ਆਉਂਦਾ ਹੈ ਜਿਵੇਂ ਸਹਾਯ-ਸਹਾਇ, ਜਇ- ਜੈ-ਜਯ, ਭਇ-ਭਯ, ਭੈ ਆਦਿ। ਇਸ ਅੱਖਰ ਦਾ ਉਚਾਰਣ ‘ਤਾਲੂ’ ਰਾਹੀਂ ਹੁੰਦਾ ਹੈ। ਇਤਿਹਾਸਕ ਵਿਕਾਸ ਅਨੁਸਾਰ ‘ਯ’ ਅੱਖਰ ਕੁਟਿਲ ਲਿਪੀ ਵਿਚ ਵਰਤਮਾਨ ਰੂਪ ਦੇ ਨੇੜੇ ਪਹੁੰਚ ਚੁੱਕਿਆ ਸੀ। ਪੁਰਾਤਨ ਭਾਰਤੀ ਪੁਰਾਲੇਖ ਦੇਵਾਸ਼ੇਸ਼ ਵਿਚ ਇਸ ਅੱਖਰ ਲਈ ਉਹੀ ਚਿੰਨ੍ਹ ਵਰਤਿਆ ਜਾਂਦਾ ਹੈ ਜੋ ਦੇਵਨਾਗਰੀ ਵਿਚ ਇਸ ਲਈ ਵਰਤਿਆ ਜਾਂਦਾ ਹੈ ਪਰੰਤੂ ਦੇਵਾਸ਼ੇਸ਼ ਵਿਚ ਉਪਰਲੀ ਰੇਖਾ ਆਮ ਕਰਕੇ ਛੋਟੀ ਹੁੰਦੀ ਹੈ ਜਦ ਕਿ ਦੇਵਨਾਗਰੀ ਵਿਚ ਇਹ ਰੇਖਾ ਅੱਖਰ ਦੇ ਦੋਨੋਂ ਪਾਸੇ ਥੋੜ੍ਹੀ ਥੋੜ੍ਹੀ ਵਧੀ ਹੁੰਦੀ ਹੈ। ਡਾ. ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ ‘ਯ’ ਸੰਘਰਸ਼ਹੀਨ ਪ੍ਰਵਾਹੀ ਵਰਗ ਦੀ ਤਾਲਵੀ-ਧੁਨੀ ਵਿੱਚੋਂ ਉਚਰਿਤ ਹੁੰਦਾ ਹੈ।
‘ਯ’ ਸੰਸਕ੍ਰਿਤ ਵਿਚ ਸੰਗਿਆ ਹੈ ਅਤੇ ਇਸ ਦੇ ਅਰਥ ਹਨ–ਹਵਾ, ਜੱਸ, ਜੱਗ, ਗਤੀ, ਸੰਜਮ, ਯਾਨ (ਸਵਾਰੀ) ਯਗਣ (ਗਣ ਛੰਦ ਵਿਧਾਨ ਅਨੁਸਾਰ ਯਗਣ ਦਾ ਸੰਖੇਪ ਰੂਪ) ਯਗਣ ਛੰਦ ਵਿਚ ਇਕ ਲਘੂ ਅਤੇ ਦੋ ਗੁਰੂ (ISS) ਹੁੰਦੇ ਹਨ।
ਲੇਖਕ : -ਡਾ. ਈਸ਼ਰ ਸਿੰਘ ਤਾਂਘ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-12-08-58, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First