ਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰ [ਨਾਂਪੁ] ਗੁਰਮੁਖੀ ਲਿਪੀ ਦਾ ਬੱਤੀਵਾਂ ਅੱਖਰ , ਰਾਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਰ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਰ : ਇਹ ਗੁਰਮੁਖੀ ਲਿਪੀ ਦਾ ਬੱਤੀਵਾਂ ਅੱਖਰ ਹੈ ਅਤੇ ਇਸ ਦਾ ਉਚਾਰਣ ‘ਰਾਰਾ’ ਕੀਤਾ ਜਾਂਦਾ ਹੈ। ਪੰਦਰ੍ਹਵੀਂ ਸਦੀ ਤੋਂ ਪਹਿਲਾਂ ਵੀ ਇਸ ਦਾ ਉਚਾਰਣ ‘ਰਾਰਾ’ ਹੀ ਸੀ। ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਪਟੀ ਅਨੁਸਾਰ:-
ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ ‖
ਜੰਤ ਉਪਾਇ ਧੰਧੈ ਸਭ ਲਾਏ ਕਰਮੁ ਹੋਆ ਤਿਨ ਨਾਮੁ ਲਇਆ ‖
(ਗੁਰੂ ਗ੍ਰੰਥ ਸਾਹਿਬ ਪੰਨਾ 434)
ਮਹਾਨ ਕੋਸ਼ ਅਨੁਸਾਰ ‘ਰ’ ਅੱਖਰ ਦੀ ਧੁਨੀ ‘ਮੁੱਖ’ (ਮੂੰਹ) ਦੁਆਰਾ ਉਚਾਰੀ ਜਾਂਦੀ ਹੈ ਅਤੇ ਇਸ ਨੂੰ ‘ਲ’ ਅਤੇ ‘ੜ’ ਦੀ ਥਾਂ ਵੀ ਵਰਤ ਲਿਆ ਜਾਂਦਾ ਹੈ। ਵੱਖ-ਵੱਖ ਲਿਪੀਆਂ ਵਿਚ ਵੱਖ-ਵੱਖ ਸਰੂਪ ਧਾਰਦੀ ‘ਰ’ ਅੱਖਰ ਦੀ ਗੁਰਮੁਖੀ ਲਿਪੀ ਵਾਲੀ ਬਨਾਵਟ ਸ਼ਾਰਦਾ ਲਿਪੀ ਵਿਚ ਲਗਭਗ ਹੋਂਦ ਵਿਚ ਆ ਚੁੱਕੀ ਸੀ। ਏਕਾਦਸੀ ਮਹਾਤਮ, ਪਦਮਾਵਤ, ਬਾਬਾ ਮੋਹਨ ਦੀ ਪੋਥੀ, ਕਰਤਾਰਪੁਰ ਵਾਲੀ ਬੀੜ, ਗੁਰੂ ਹਰਿ ਰਾਇ ਸਾਹਿਬ ਦੇ ਹਸਤਾਖਰ ਵਾਲੇ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਲਿਖਤਾਂ ਵਿਚ ਇਸ ਅੱਖਰ ਦੇ ਅਜੋਕੇ ਰੂਪ ਦੀ ਹੀ ਵਰਤੋਂ ਕੀਤੀ ਗਈ ਹੈ। ਡਾ. ਪ੍ਰੇਮ ਪ੍ਰਕਾਸ਼ ਸਿੰਘ ਦਾ ਮਤ ਹੈ ਕਿ ‘ਰ’ ਧੁਨੀ ਦਾ ਸਬੰਧ ‘ਕਾਂਬਵੀ ਦੰਤੀ’ ਸੁਰ ਨਾਲ ਹੈ। ਸੰਸਕ੍ਰਿਤ ਵਿੱਚੋਂ ਲਏ ਗਏ ਸ਼ਬਦਾਂ ਵਿਚ ‘ਰ’ ਨੂੰ ਪੈਰ ਵਿਚ ਵੀ ਲਿਖਿਆ ਜਾਂਦਾ ਹੈ ਜਿਵੇਂ ਪ੍ਰਸ਼ਨ, ਪ੍ਰਧਾਨ, ਪ੍ਰੇਮ, ਪ੍ਰੀਤ ਆਦਿ।
‘ਰ’ ਅੱਖਰ ਨਾਲ ਸਾਰੀਆਂ ਹੀ ਲਗਾਂ ਮਾਤਰਾਂ ਲੱਗ ਜਾਂਦੀਆਂ ਹਨ ਜਿਵੇਂ ਰਾ, ਰਿ, ਰੀ, ਰੁ, ਰੂ, ਰੋ, ਰੌ, ਰੱ, ਰੰ, ਰਾਂ।
ਸੰਸਕ੍ਰਿਤ ਸੰਗਿਆ ਰੂਪ ਅਨੁਸਾਰ ‘ਰ’ ਦਾ ਭਾਵ ਹੈ ਅੱਗ, ਕਾਮ, ਦਾਨ, ਉਗਰ, ਰਗਣ (ਗਣ ਛੰਦ ਵਿਧਾਨ ਅਨੁਸਾਰ) ਦਾ ਸੰਖੇਪ ਰੂਪ। ਰਗਣ ਵਿਚ ਇਕ ਗੁਰੂ ਲਘੂ ਅਤੇ ਇਕ ਗੁਰੂ ਹੁੰਦਾ ਹੈ।
ਲੇਖਕ : –ਡਾ. ਈਸ਼ਰ ਸਿੰਘ ਤਾਂਘ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-12-37-56, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First