ਰਾਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਮ [ਨਿਪੁ] ਦਸ਼ਰਥ ਦੇ ਸਭ ਤੋਂ ਵੱਡੇ ਪੁੱਤਰ ਸ੍ਰੀ ਰਾਮ ਚੰਦਰ ਜੀ; ਪਰਮਾਤਮਾ , ਈਸ਼ਵਰ , ਰੱਬ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਾਮ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰਾਮ (ਸੰ.। ਸੰਸਕ੍ਰਿਤ ਧਾਤੂ ਰਮੑ=ਕ੍ਰੀੜਾਯਾਂ) ੧. ਜੋ ਸਾਰੇ ਰਵ ਰਿਹਾ ਹੈ, ਅਕਾਲ ਪੁਰਖ , ਪਰਮੇਸ਼ਰ। ਯਥਾ-‘ਰਾਮ ਰਮਣ ਤਰਣ ਭੈ ਸਾਗਰ’। ਰਾਮ ਆਨੰਦਦਾਇਕ (ਜਾਂ ਰਾਮ ਦਾ ਰਮਣਾ=ਜਪਣਾਂ) ਭੈ ਸਾਗਰ ਤੋਂ ਤਾਰਣਹਾਰਾ ਹੈ। ਤਥਾ-‘ਲੇ ਰਾਖਿਓ ਰਾਮ ਜਨੀਆ ਨਾਉ’। (ਸੰਤਾਂ ਨੇ ਮੇਰੀ ਨੋਂਹ ਦਾ ਨਾਉਂ) (ਰਾਮ ਜਨੀਆ) ਰਾਮ ਦੀ ਦਾਸੀ ਰਖ ਦਿਤਾ ਹੈ।

੨. ਪੰਜਾਬੀ ਗੀਤਾਂ ਵਿਚ ਛੰਦਾਂ ਦੇ ਅਖੀਰ ਰਖਦੇ ਹਨ ਅਰ ਭਾਈ ਅਰਥ ਲੈਂਦੇ ਹਨ। ਯਥਾ-‘ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ’। ਕਈ ਵੇਰ ਪਹਿਲੋਂ ਬੀ ਆ ਜਾਂਦਾ ਹੈ।

            ਦੇਖੋ , ‘ਰਾਮਾ’

੩. ਦਸਰਥ ਨਾਮੇ ਰਾਜਾ ਦੇ ਪੁਤ੍ਰ ਜੋ ਪਰਮੇਸੁਰ ਦੇ ਪਰਮ ਪਿਆਰੇ ਸੇ ਤੇ ਹਿੰਦੂਆਂ ਵਿਚ ਅਵਤਾਰ ਮੰਨੇ ਜਾਂਦੇ ਹਨ। ਯਥਾ-‘ਰੋਵੈ ਰਾਮੁ ਨਿਕਾਲਾ ਭਇਆ’। ਤਥਾ-‘ਰਾਮ ਗਇਓ ਰਾਵਨੁ ਗਇਓ’।

੪. (ਸੰਬੰ.) ਰਾਮ ਦਾ, ਈਸ਼੍ਵਰ ਦਾ। ਯਥਾ-‘ਰਾਮ ਕਵਚੁ ਦਾਸ ਕਾ ਸੰਨਾਹੁ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.