ਸਭਰਵਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਰਵਾਲ. ਖੁਖਰਾਣਾਂ ਵਿੱਚੋਂ ਇੱਕ ਖਤ੍ਰੀ ਜਾਤਿ. ਇਸ ਗੋਤ ਦੇ ਖਤ੍ਰੀ ਖੇਤੀ ਵਾਹੀ ਦਾ ਕੰਮ ਭੀ ਬਹੁਤ ਕਰਦੇ ਹਨ. “ਪਟਨੇ ਸਭਰਵਾਲ ਹੈ ਨਵਲ ਨਿਹਾਲਾ ਸੁੱਧ ਪਰਾਣੀ.” (ਭਾਗੁ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਭਰਵਾਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸਭਰਵਾਲ : ਇਹ ਖੁਖਰੈਣਾਂ (ਖੱਤਰੀਆ) ਦੀ ਇਕ ਗੋਤ ਹੈ। ਇਸ ਗੋਤ ਦੋ ਖੱਤਰੀਆਂ ਦਾ ਮੁਖ ਕਿੱਤਾ ਖੇਤੀਬਾੜੀ ਹੈ। ਜਿਹਲਮ ਦੇ ਇਲਾਕੇ ਵਿਚ ਇਸ ਜਾਤ ਦੇ ਖੱਤਰੀ ਵਧੇਰੇ ਵਸਦੇ ਹਨ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 206, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no

ਸਭਰਵਾਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਭਰਵਾਲ : ਇਹ ਖੱਤਰੀਆਂ ਦਾ ਗੋਤ ਹੈ। ਇਸ ਗੋਤ ਦੇ ਖੱਤਰੀਆਂ ਦਾ ਮੁੱਖ ਕਿੱਤਾ ਵਪਾਰ ਹੈ। ਇਸ ਗੋਤ ਦੇ ਖੱਤਰੀ ਜ਼ਿਆਦਾ ਕਰਕੇ ਜਿਹਲਮ ਦੇ ਇਲਾਕੇ ਵਿਚ ਵਸਦੇ ਸਨ। ਇਸ ਗੋਤ ਦੇ ਖੱਤਰੀ ਵਿਆਹੁਤਾ ਦੇ ਮਾਤਾ ਅਤੇ ਪਿਤਾ ਦੇ ਗੋਤ ਵਿਚ ਵਿਆਹ ਨਹੀਂ ਕਰਦੇ। ਬੱਚਾ ਪੈਦਾ ਹੋਣ ਤੋਂ ਤੇਰ੍ਹਵੇਂ ਦਿਨ ਇਹ ਆਪਣੇ ਘਰਾਂ ਵਿਚ ਹੀ ਭੱਦਨ ਦੀ ਰਸਮ ਕਰਦੇ ਹਨ। ਅੱਜਕੱਲ੍ਹ ਇਸ ਗੋਤ ਦੇ ਲੋਕ ਪੂਰਬੀ ਪੰਜਾਬ ਵਿਚ ਵਧੇਰੇ ਮਿਲਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 196, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-10-11-49-15, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਵਿ. ਕੋ. 4:92; ਗ. ਟ੍ਰਾ. ਕਾ. : 2:509; ਪੰ. ਲਿ. ਵਿ. ਕੋ.2

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.