ਸਹਿਗਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਸਹਿਗਲ. ਦੇਖੋ, ਸਹਗਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਹਿਗਲ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਹਿਗਲ : ਇਹ ਖੱਤਰੀਆਂ ਦਾ ਇਕ ਗੋਤ ਹੈ ਜਿਹੜੇ ਬਾਰ੍ਹੀਆਂ ਵਿਚੋਂ ਹਨ। ਇਨ੍ਹਾਂ ਦੇ ਰੀਤੀ ਰਿਵਾਜ ਵੀ ਬਾਰ੍ਹੀਆਂ ਵਾਲੇ ਹੀ ਹਨ। ਵਿਸ਼ਨੂੰ ਪੁਰਾਣ ਅਨੁਸਾਰ ਖੱਤਰੀਆਂ ਦਾ ਸਬੰਧ ਸੂਰਜ, ਚੰਦਰ ਅਤੇ ਅਗਨੀ ਕੁਲਾਂ ਨਾਲ ਜੁੜਦਾ ਹੈ। ਇਹ ਵਪਾਰੀ ਜਾਤੀਆਂ ਹਨ। ਸਹਿਗਲ ਗੋਤ ਦੇ ਲੋਕਾਂ ਵਿਚ ਹਿੰਦੂ ਅਤੇ ਸਿੱਖ ਦੋਵੇਂ ਮਿਲਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਪਿਆਰਾ ਬਣਨ ਦਾ ਮਾਣ ਹਾਸਲ ਕਰਨ ਵਾਲਾ ਭਾਈ ਦਇਆ ਸਿੰਘ ਵੀ ਖੱਤਰੀ ਸੀ। ਇਸ ਮਗਰੋਂ ਬਹੁਤੇ ਖੱਤਰੀ ਸਿੱਖ ਬਣ ਗਏ।
ਸਹਿਗਲ ਗੋਤ ਦੀਆਂ ਕੁਝ ਸ਼ਾਖਾਵਾਂ ਵਿਚ ਬੈਂਗਣ ਖਾਣਾ ਮਨ੍ਹਾ ਹੈ। ਕਿਹਾ ਜਾਂਦਾ ਹੈ ਕਿ ਇਕ ਵਾਰ ਸਹਿਗਲਾਂ ਦੀ ਇਕ ਨੂੰਹ ਬੈਂਗਣਾਂ ਦੇ ਖੇਤ ਵਿਚ ਗਲੀ ਗਈ। ਉਥੇ ਉਸ ਨੂੰ ਸੱਪ ਨੇ ਡੰਗ ਲਿਆ ਅਤੇ ਉਹ ਮਰ ਗਈ। ਇਸ ਦੇ ਨਾਲ ਹੀ ਇਨ੍ਹਾਂ ਨੇ ਬੈਂਗਣ ਦੀ ਵਰਤੋਂ ਬੰਦ ਕਰ ਦਿੱਤੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-03-10-56-04, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਲੋ. ਵਿ. ਕੋ. 2 : 397.
ਵਿਚਾਰ / ਸੁਝਾਅ
Please Login First