ਸਾਹਨੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਸਾਹਨੀ. ਦੇਖੋ, ਸਾਹਣੀ। ੨ ਦੇਖੋ, ਸਾਹਨਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਾਹਨੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸਾਹਨੀ : ਇਹ ਖੱਤਰੀਆਂ ਦਾ ਇਕ ਗੋਤ ਅਤੇ ਬੁੰਜਾਹੀ ਖੱਤਰੀਆਂ ਦਾ ਇਕ ਫਿਰਕਾ ਹੈ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅਲਾਉਦੀਨ ਖਿਲਜੀ ਨੇ ਪੰਜਾਬ ਦੇ ਖੱਤਰੀਆਂ ਨੂੰ ਵਿਧਵਾ–ਵਿਆਹ ਲਈ ਜ਼ੋਰ ਦਿੱਤਾ। ਉੱਤਰੀ ਪੰਜਾਬ ਦੇ ਖੱਤਰੀਆਂ ਦੇ ਬਵੰਜਾ ਪ੍ਰਤਿਨਿਧਾਂ ਨੇ ਆਪਣੇ ਹਸਤਾਖਰਾਂ ਨਾਲ ਦਿੱਲੀ ਦੇ ਬਾਦਸ਼ਾਹ ਅਲਾਉਦੀਨ ਖਿਲਜੀ ਕੋਲ ਬਿਨੈ–ਪੱਤਰ ਪੇਸ਼ ਕੀਤਾ ਜਿਸ ਵਿਚ ਉਨ੍ਹਾਂ ਵਿਧਵਾ–ਵਿਆਹ ਸਬੰਧੀ ਆਪਣੇ ਇਤਰਾਜ਼ ਦੱਸੇ ਅਤੇ ਇਸ ਕੰਮ ਦਾ ਵਿਰੋਧ ਕੀਤਾ। ਇਸ ਲਈ ਇਨ੍ਹਾਂ ਨੂੰ ‘ਬਵੰਜਾਹੀ’ ਜਾਂ ਬੁੰਜਾਹੀ ਖੱਤਰੀ ਕਹਿਣ ਲੱਗ ਗਏ। ਇਨ੍ਹਾਂ ਪੰਜਾਬੀ ਖੱਤਰੀਆਂ ਦਾ ਇਕ ਤਬਕਾ ਖੋਖਰਾਣ ਵੀ ਕਹਾਉਂਦਾ ਹੈ। ਇਨ੍ਹਾਂ ਨੇ ਖੋਖਰਾਂ ਦੇ ਨਾਲ ਬਗ਼ਾਵਤ ਵਿਚ ਹਿੱਸਾ ਲਿਆ। ਸਾਹਨੀ ਇਨ੍ਹਾਂ ਉਕਤ ਖੱਤਰੀਆਂ ਵਿਚੋਂ ਹੀ ਹਨ।
ਹ ਪੁ. ––ਪੰ. ਕਾ.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no
ਸਾਹਨੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਾਹਨੀ : ਇਹ ਖਤਰੀਆਂ ਦੀ ਇਕ ਗੌਤ ਹੈ ਜੋ ਬੁੰਜਾਹੀ ਖਤਰੀਆਂ ਦੇ ਸਮੂਹ ਅੰਦਰ ਸ਼ਾਮਲ ਹੈ। ਬਾਦਸ਼ਾਹ ਅਲਾਉਦੀਨ ਖਿਲਜੀ ਨੇ ਪੰਜਾਬ ਦੇ ਖਤਰੀਆਂ ਨੂੰ ਵਿਧਵਾ ਵਿਆਹ ਲਈ ਜ਼ੋਰ ਦਿੱਤਾ ਸੀ। ਇਸ ਸਬੰਧ ਵਿਚ ਉੱਤਰੀ ਪੰਜਾਬ ਦੀਆਂ ਬਵੰਜਾ ਖਤਰੀ ਜ਼ਾਤਾਂ ਦੇ ਪ੍ਰਤਿਨਿਧਾਂ ਨੇ ਆਪਣੇ ਹਸਤਾਖਰਾਂ ਨਾਲ, ਬਾਦਸ਼ਾਹ ਕੋਲ ਵਿਧਵਾ ਵਿਆਹ ਸਬੰਧੀ ਆਪਣੇ ਇਤਰਾਜ਼ ਅਤੇ ਵਿਰੋਧ ਦਾ ਬਿਨੈ-ਪੱਤਰ ਭੇਜਿਆ। ਇਸ ਲਈ ਇਨ੍ਹਾਂ ਨੂੰ ‘ਬਵੰਜਾਹੀ’ ਜਾਂ ‘ਬੁੰਜਾਹੀ’ ਖਤਰੀ ਕਿਹਾ ਜਾਣ ਲਗਾ। ਸਾਹਨੀ ਬਵੰਜਾ ਖਤਰੀਆਂ ਦੇ ਇਕ ਉਪ-ਸਮੂਹ ਖੋਖਰਾਨ ਜਾਂ ਖੁਖਰੈਣ ਅੰਦਰ ਆਉਂਦੇ ਹਨ। ਇਨ੍ਹਾਂ ਦੇ ਕਈ ਪਰਿਵਾਰ ਬੁੰਜਾਹੀ ਉਪ-ਸਮੂਹ ਦੇ ਖਤਰੀਆਂ ਨਾਲ ਰਿਸ਼ਤੇ ਨਾਤੇ ਕਰ ਲੈਂਦੇ ਹਨ ਪਰ ਆਮ ਤੌਰ ਤੇ ਇਹ ਆਪਣੇ ਹੀ ਸਮੂਹ ਅੰਦਰ ਰਿਸ਼ਤੇ ਨਾਤੇ ਕਰਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-02-32-10, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਕਾ; ਗ. ਟ੍ਰ. ਕਾ. 2-509; ਪੰ. ਵਿ. ਕੋ. 4 : 407.; ਮ. ਕੋ.
ਵਿਚਾਰ / ਸੁਝਾਅ
Please Login First