ਸਾਹਿਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹਿਬ [ਨਾਂਪੁ] ਮਾਲਕ , ਵੱਡਾ ਆਦਮੀ, ਹਾਕਮ; ਪਤੀ , ਖ਼ਾਵੰਦ; ਰੱਬ , ਪਰਮਾਤਮਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਹਿਬ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਹਿਬ. ਅ਼ ੉੠ਹਿ਼ਬ.. ਸੰਗ੍ਯਾ—ਸ੍ਵਾਮੀ. ਮਾਲਿਕ. “ਸਾਹਿਬ ਸੇਤੀ ਹੁਕਮ ਨ ਚਲੈ.” (ਮ: ੨ ਵਾਰ ਆਸਾ) ੨ ਕਰਤਾਰ. “ਸਾਹਿਬ ਸਿਉ ਮਨੁ ਮਾਨਿਆ.” (ਆਸਾ ਅ: ਮ: ੧) ੩ ਮਿਤ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਹਿਬ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਹਿਬ (ਅਰਬੀ) / ਪੁਲਿੰਗ : ੧. ਮਾਲਕ, ਨਾਥ, ਸਾਈ; ੨. ਵੱਡਾ ਆਦਮੀ, ਹਾਕਮ; ੩. ਫਰੰਗੀ, ਅੰਗਰੇਜ਼ ਅਫ਼ਸਰ, ੪. ਖਾਵੰਦ; ੫. ਗੁਰੂ, ਪਰਮੇਸ਼ਰ

–ਸਾਹਿਬ ਸਲਾਮਤ, ਇਸਤਰੀ ਲਿੰਗ : ਸਿੱਖਾਂ ਮੁਸਲਮਾਨਾਂ ਦਾ ਮਿਲਣ ਸਮੇਂ ਦਾ ਬੋਲਾ। ਜੋ ਪਹਿਲਾਂ ਬੁਲਾਵੇ ਉਹ ਸਾਹਿਬ ਸਲਾਮਤ ਆਖਦਾ ਹੈ ਤੇ ਦੂਸਰਾ ਅਗੋਂ ਉੱਤਰ ਵਿਚ ''ਸਾਹਿਬ ਨੂੰ ਸਲਾਮ'' ਕਹਿੰਦਾ ਹੈ, ਰਾਮ ਰਮਈਆ

–ਸਾਹਿਬਜ਼ਾਦਾ, ਪੁਲਿੰਗ : ਕੁਲਵੰਤ ਦਾ ਪੁਤਰ, ਗੁਰਾਂ ਦੀ ਅੰਸ਼

–ਸਾਹਿਬਜ਼ਾਦਾ, ਇਸਤਰੀ ਲਿੰਗ :

–ਸਾਹਿਬ ਦਿਮਾਗ਼, ਵਿਸ਼ੇਸ਼ਣ / ਪੁਲਿੰਗ : ਬੁਧੀਮਾਨ, msਦਾਨਾ, ਅਕਲਮੰਦ, ਸੂਝਵਾਨ

–ਸਾਹਿਬ ਦਿਲ, ਵਿਸ਼ੇਸ਼ਣ / ਪੁਲਿੰਗ : ਦਿਲ ਵਾਲਾ, ਸੂਫ਼ੀ, ਜਿਸ ਦਾ ਮਨ ਵੱਸ ਵਿਚ ਹੈ

–ਸਾਹਿਬ ਲੋਕ, ਪੁਲਿੰਗ : ਪੁਲਿੰਗ : ਅੰਗਰੇਜ਼, ਅੰਗਰੇਜ਼ ਦੀ ਰਹਿਣੀ ਬਹਿਣੀ ਵਾਲਾ

–ਸਾਹਿਬਿਆਣੀ, ਇਸਤਰੀ ਲਿੰਗ : ਸਾਹਿਬ ਦੇ ਘਰ ਵਾਲੀ, ਮੇਮ

–ਸਾਹਿਬੀ, ਇਸਤਰੀ ਲਿੰਗ : ਮਾਲਕੀ ਸਰਦਾਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-01-10-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.