ਸੰਧੂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਧੂ [ਨਾਂਪੁ] ਇੱਕ ਗੋਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9233, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੰਧੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਸੰਧੂ. ਇੱਕ ਜੱਟ ਗੋਤ੍ਰ. ਭਾਈ ਬਾਲਾ ਜੀ ਇਸੇ ਜਾਤਿ ਵਿੱਚੋਂ ਸਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਧੂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸੰਧੂ : ਜੱਟਾਂ ਦਾ ਇਕ ਪ੍ਰਸਿਧ ਗੋਤ ਹੈ ਜਿਸ ਦਾ ਪੁਰਾਣਾ ਨਾਂ ‘ਸਿੰਧੂ’ ਹੈ। ਇਸ ਜਾਤੀ ਦੀ ਲੋਕ ਸਿੰਧੂ ਦਰਿਆ ਨਾਲ ਆਪਣੇ ਪੁਰਾਣੇ ਸਬੰਧ ਦਸਦੇ ਹਨ। ਪੰਜਾਬ ਵਿਚ ਸਿੰਧੂ ਗੋਤ ਨੂੰ ਛੱਡ ਕੇ ਇਸ ਦੀ ਗਿਣਤੀ ਦੂਜੇ ਨੰਬਰ ਤੇ ਹੈ। ਇਸ ਗੋਤ ਦੇ ਲੋਕ ਵਧੇਰੇ ਮਾਝੇ ਅਤੇ ਮਾਲਵੇ ਵਿਚ ਵਸਦੇ ਹਨ।
ਇਹ ਲੋਕ ਸੂਰਜ ਬੰਸੀ ਰਾਜਪੂਤਾਂ ਨਾਲ ਆਪਣਾ ਸਬੰਧ ਜੋੜਦੇ ਹਨ। ਇਹ ਵੀ ਆਖਿਆ ਜਾਂਦਾ ਹੈ ਕਿ ਇਨ੍ਹਾਂ ਦੇ ਵਡੇਰੇ ਪਹਿਲੇ ਮਹਿਮੂਦ ਗਜ਼ਨਵੀ ਨਾਲ ਅਫ਼ਗਾਨਿਸਤਾਨ ਵੱਲ ਗਜ਼ਨੀ ਚਲੇ ਗਏ ਸਨ ਤੇ ਫਿਰ ਤੇਰ੍ਹਵੀਂ ਸਦੀ ਵਿਚ ਫ਼ੀਰੋਜ਼ਸ਼ਾਹ ਦੇ ਜ਼ਮਾਨੇ ਵਿਚ ਇਧਰ ਪੰਜਾਬ ਵੱਲ ਆਏ।
ਕਈਆਂ ਦੇ ਖ਼ਿਆਲ ਵਿਚ ਇਹ ਗਜ਼ਨੀ ਸ਼ਹਿਰ ਦੱਖਣ ਵੱਲ ਸੀ ਤੇ ਕਈਆਂ ਦੀ ਰਾਇ ਵਿਚ ਬੀਕਾਨੇਰ ਵੱਲ। ਸਰ ਲੈਪਲ ਗ੍ਰਿਫਨ ਨੇ ਇਹ ਵੀ ਲਿਖਿਆ ਹੈ ਕਿ ਇਹ ਕਬੀਲਾ ਉੱਤਰ ਪੱਛਮੀ ਰਾਜਪੂਤਾਨੇ ਵਲੋਂ ਇਧਰ ਆਇਆ। ਕੁਝ ਵੀ ਹੋਵੇ, ਰਾਜਸਥਾਨ ਤੇ ਪੰਜਾਬ ਨਾਲ ਇਨ੍ਹਾਂ ਦਾ ਸਬੰਧ ਪੁਰਾਣਾ ਹੈ। ਕਰਨਾਲ ਜ਼ਿਲ੍ਹੇ, ਦੇ ਸੰਧੂ ਜੱਟ ਕਾਲਾ ਮਿਹਰ ਯਾ ਕਾਲਾ ਪੀਰ ਦੀ ਵੀ ਮੰਨਤਾ ਕਰਦੇ ਹਨ।
ਗੁਰੂ ਨਾਨਕ ਸਾਹਿਬ ਦਾ ਮੰਨਿਆ ਜਾਣ ਵਾਲਾ ਸੈਲਾਨੀ ਸਾਥੀ ਬਾਲਾ ਸੰਧੂ ਜੱਟ ਸੀ ਜਿਸ ਨੇ ਗੁਰੂ ਸਾਹਿਬ ਦੀ ਜੀਵਨ ਕਹਾਣੀ (ਜਨਮ ਸਾਖੀ) ਲਿਖੀ ਹੈ।
ਹ. ਪੁ.–ਮ. ਕੋ. 245; ਪੰਜਾਬ ਕਾਸਟਜ਼. 119.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-01, ਹਵਾਲੇ/ਟਿੱਪਣੀਆਂ: no
ਸੰਧੂ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸੰਧੂ : ਜੱਟਾਂ ਦਾ ਇਕ ਪ੍ਰਸਿੱਧ ਗੋਤ ਹੈ ਜਿਸ ਦਾ ਪੁਰਾਣਾ ਨਾਂ ‘ਸਿੰਧੂ’ ਹੈ। ਇਸ ਗੋਤ ਦੇ ਲੋਕ ਸਿੰਧੂ ਦਰਿਆ ਨਾਲ ਆਪਣੇ ਪੁਰਾਣੇ ਸਬੰਧ ਦਸਦੇ ਹਨ। ਪੰਜਾਬ ਵਿਚ ਸਿੱਧੂ ਗੋਤ ਨੂੰ ਛੱਡ ਕੇ ਇਸ ਦੀ ਗਿਣਤੀ ਦੂਜੇ ਨੰਬਰ ਤੇ ਹੈ। ਇਸ ਗੋਤ ਦੇ ਲੋਕ ਵਧੇਰੇ ਮਾਝੇ ਅਤੇ ਮਾਲਵੇ ਵਿਚ ਵਸਦੇ ਹਨ।
ਇਹ ਲੋਕ ਸੂਰਜ ਬੰਸੀ ਰਾਜਪੂਤਾਂ ਨਾਲ ਆਪਣਾ ਸਬੰਧ ਜੋੜਦੇ ਹਨ। ਇਹ ਵੀ ਆਖਿਆ ਜਾਂਦਾ ਹੈ ਕਿ ਇਨ੍ਹਾਂ ਦੇ ਵਡੇਰੇ ਪਹਿਲਾਂ ਮਹਿਮੂਦ ਗਜ਼ਨਵੀ ਨਾਲ ਅਫ਼ਗਾਨਿਸਤਾਨ ਵੱਲ (ਗਜ਼ਨੀ) ਚਲੇ ਗਏ ਸਨ ਤੇ ਫਿਰ ਤੇਰ੍ਹਵੀਂ ਸਦੀ ਵਿਚ ਫੀਰੋਜ਼ਸ਼ਾਹ ਦੇ ਜ਼ਮਾਨੇ ਵਿਚ ਇਧਰ ਪੰਜਾਬ ਵੱਲ ਆਏ।
ਕਈਆਂ ਦੇ ਖ਼ਿਆਲ ਵਿਚ ਇਹ ਗਜ਼ਨੀ ਸ਼ਹਿਰ ਦੱਖਣ ਵੱਲ ਸੀ ਤੇ ਕਈਆਂ ਦੀ ਰਾਇ ਵਿਚ ਬੀਕਾਨੇਰ ਵੱਲ। ਸਰ ਲੈਪਲ ਗ੍ਰਿਫਨ ਨੇ ਇਹ ਵੀ ਲਿਖਿਆ ਹੈ ਕਿ ਇਹ ਕਬੀਲਾ ਉੱਤਰ ਪੱਛਮੀ ਰਾਜਪੂਤਾਨੇ ਵੱਲੋਂ ਇਧਰ ਆਇਆ। ਕੁਝ ਵੀ ਹੋਵੇ, ਰਾਜਸਥਾਨ ਤੇ ਪੰਜਾਬ ਨਾਲ ਇਨ੍ਹਾਂ ਦਾ ਸਬੰਧ ਪੁਰਾਣਾ ਹੈ। ਸੰਧੂ ਜੱਟ ਕਾਲਾ ਮਿਹਰ ਜਾਂ ਕਾਲਾ ਪੀਰ ਦੀ ਮਾਨਤਾ ਕਰਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਥੀ ਬਾਲਾ ਵੀ ਸੰਧੂ ਜੱਟ ਸੀ ਜਿਸ ਦੁਆਰਾ ਗੁਰੂ ਸਾਹਿਬ ਦੀ ਜਨਮਸਾਖੀ ਲਿਖੀ ਸਮਝੀ ਜਾਂਦੀ ਹੈ। ਪੰਜਾਬ ਵਿਚ ਕੁੱਝ ਦਲਿਤ ਜਾਤੀਆਂ ਵਿਚ ਵੀ ਇਹ ਗੋਤ ਪਾਇਆ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-08-12-11-08, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ. 245; ਪੰ. ਕਾ.: 119
ਸੰਧੂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਧੂ, ਪੁਲਿੰਗ : ਜੱਟਾਂ ਦਾ ਇੱਕ ਗੋਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-03-03-25-39, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First