ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਇ] ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਦਾ ਤੀਜਾ ਅੱਖਰ , ਈੜੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3858, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਤੀਜਾ ਸ੍ਵਰ ਅੱਖਰ. ਇਸ ਦਾ ਉੱਚਾਰਣ ਅਸਥਾਨ ਤਾਲੂ ਹੈ. ਇਸ ਅੱਖਰ ਤੋਂ ਿ ੀ ੇ ਅਤੇ ੈ ਮਾਤ੍ਰਾਂ ਬਣਦੀਆਂ ਹਨ। ੨ ਦੇਖੋ, ਇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣਮਾਲਾ ਦਾ ਤੀਜਾ ਅੱਖਰ ਹੈ ਜੋ ਸ੍ਵਰ ਹੈ, ਪਰ ਮੁਹਾਰਨੀ ਯਾ ਸਾਂਝੀ ਸਤਰ ਵਿਚ ਇਸ ਦਾ ਟਿਕਾਣਾ ਤੀਸਰਾ, ਚੌਥਾ ਤੇ ਸਤਵਾਂ ਹੈ। ਗੁਰੁਮਖੀ ਵਿਚ ਈੜੀ ਨੂੰ ਮੁਕਤਾ ਵਰਤਣ ਲੱ-ਗਆਂ ਸਿਆਰੀ ਤੇ ਦੀਰਘ ਵਰਤਣ ਲੱਗਿਆਂ ਬਿਹਾਰੀ ਨਾਲ ਲਾਈਦੀ ਹੈ ਤੇ ਲਾਂ ਲਗਾ ਕੇ ‘ਏ’ ਸਰੂਪ ਬਨਾਈਦਾ ਹੈ। ਅਵਾਜ਼ ਐਉਂ ਦੀ ਹੈ ਜਿਸ ਤਰ੍ਹਾਂ ‘ਏਧਰ’ ਵਿਚ ਹੈ। ‘ੲ’ ਗੁਰਮੁਖੀ ਵਿਚ ਤ੍ਰੈਏ ਅਵਾਜ਼ਾਂ ਦੇਣ ਲਈ ਸੰਕੇਤ ਹੈ। ਸੰਸਕ੍ਰਿਤ ਵਾਂਗੂੰ ‘ੈ’ ਦੀ ਅਵਾਜ਼ ਵੱਖਰੇ ਰੂਪ ਬਣਾ ਕੇ ਨਹੀਂ ਸਗੋਂ ‘ਅ’ ਨੂੰ ਦੁਲਾਵਾਂ ਲਾ ਕੇ ‘ਐ’ ਤੋਂ ਦੁਲਾਵਾਂ ਵਾਲੀ ਅਵਾਜ਼ ਲੈਣੀ ਸੰਕੇਤ ਹੈ। ਸੂਚਨਾ-ਸੋ ਇਸ ਅੱਖਰ ਹੇਠ ‘ਇ, ਈ, ਏ’ ਤ੍ਰੈਆਂ ਅੱਖਰਾਂ ਦੇ ਪਦ ਆਉਣਗੇ ਤੇ ਇਸ ਅੱਗੇ ਆਉਣ ਵਾਲੇ ਅੱਖਰਾਂ ਦੇ ਕ੍ਰਮ ਤੇ ਟੁਰਨਗੇ। ਜਿੱਥੇ ਅਗਲਾ ਅੱਖਰ ਕੋਈ ਨਾ ਹੋਵੇ ਯਾ ਇਕੋ ਹੋਵੇ ਤਾਂ ਇ, ਈ, ਏ, ਦੀ ਸੰਗਲੀ ਰਹੇਗੀ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3693, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

 

        ਈੜੀ ਪੰਜਾਬੀ ਵਰਣਮਾਲਾ ਦਾ ਤੀਜਾ ਸ੍ਵਰ ਅੱਖਰ ਹੈ। ਇਸ ਦੀ ਵਰਤੋਂ ਮੁਕਤੇ ਵੱਜੋਂ ਨਹੀਂ ਕੀਤੀ ਜਾਂਦੀ ਅਤੇ ਇਸ ਨੂੰ ਕੇਵਲ ਤਿੰਨ ਲਗਾਂ ਹੀ ਲਗਦੀਆਂ ਹਨ-ਸਿਹਾਰੀ, ਬਿਹਾਰੀ ਅਤੇ ਲਾ। ਸ਼ਬਦ ਦੇ ਅੰਤ ਜਾਂ ਮੱਧ ਵਿਚ 'ੲ' ਜਦੋਂ ਕਿਸੇ ਹੋਰ ਅੱਖਰ ਨਾਲ ਮਿਲਦੀ ਹੈ ਤਾਂ ਸਿਹਾਰੀ ਬਿਹਾਰੀ ਬਣ ਕੇ ਆਉਂਦੀ ਹੈ। 'ੲ' ਦਾ ਉਚਾਰਣ ਸਥਾਨ ਤਾਲੂ ਹੈ।

        ਗੁਰਮੁਖੀ 'ੲ' ਦਾ ਚਿੰਨ੍ਹ ਨਾਗਰੀ  'इ' ਤੋਂ ਨਹੀਂ ਸਗੋਂ 'ए' ਦੇ ਮੁਢਲੇ ਚਿੰਨ੍ਹਾਂ ਤੋਂ ਵਿਗਸਿਆ ਹੈ। 'ੲ' ਦਾ ਮੁੱਢਲਾ ਢਾਂਚਾ ਤਾਂ ਤਿੰਨ ਤਿਕੋਣ ਰੂਪ ਵਿਚ ਰੱਖੀਆਂ ਬਿੰਦੀਆਂ ਤੋਂ ਉਪਜਿਆ ਹੈ। ਈੜੀ ਦੇ ਵਿਕਾਸ ਦੇ ਪੜਾਵਾਂ ਵਿਚੋਂ ਬ੍ਰਹਮੀ ਦਾ ਤੀਜੀ ਸਦੀ ਈ. ਪੂ. ਦਾ ਗਿਰਨਾਰ (ਕਾਠੀਆਵਾੜ) ਦਾ ਸ਼ਿਲਾਲੇਖ ਹੈ ਜਿਥੇ 'ੲ' ਦੇ ਇਹ ਸਰੂਪ ਆਏ ਹਨ  । ਪਹਿਲੀ ਸਦੀ ਈਸਵੀ ਦੇ ਮਥਰਾ ਅਤੇ ਸਾਰਨਾਥ ਦੇ ਸ਼ਿਲਾਲੇਖਾਂ ਵਿਚ 'ੲ' ਦੇ ਸਰੂਪ ਕ੍ਰਮਵਾਰ ਹਨ  । ਦੂਜੀ ਸਦੀ ਈਸਵੀ ਦੇ ਨਾਸਿਕ ਅਤੇ ਗਿਰਨਾਰ ਦੇ ਸ਼ਿਲਾਲੇਖਾਂ ਵਿਚ 'ੲ' ਦਾ ਤਿਕੋਣਾ ਆਧਾਰ ਕਾਇਮ ਹੈ ਤੇ ਕ੍ਰਮਵਾਰ ਇਸ ਦੀਆਂ ਸੂਰਤਾਂ  ਹਨ। ਦੱਖਣੀ ਸ਼ਿਲਾਲੇਖਾਂ ਵਿਚ 'ੲ' ਦਾ ਸਰੂਪ ਸਾਡੀ 'ੲ' ਨਾਲੋ ਕੁਝ ਵੱਖਰਾ ਹੁੰਦਾ ਗਿਆ ਹੈ ਜਿਵੇਂ ਜਰਾਯੇਪਟ ਅਮਰਾਵਤੀ ਤੇ ਤੀਜੀ ਸਦੀ ਈ. ਦੇ ਸ਼ਿਲਾਲੇਖਾਂ ਵਿਚ ਹੈ ਅਤੇ ਚੌਥੀ ਸਦੀ ਈਸਵੀ ਵਿਚ ਮਯਿਡਵੂਲ ਤੇ ਕੌਂਡ ਮੁਡੀ ਦੇ ਸ਼ਿਲਾਲੇਖਾਂ ਵਿਚ 'ੲ' ਦਾ ਰੂਪ ਕ੍ਰਮਵਾਰ ਹੈ। ਪੰਜਵੀਂ ਸਦੀ ਦੇ ਦੱਖਣੀ ਕਤਬੇ ਹੀਰਹੜਗੱਲੀ (ਪੱਲਵ ਬੰਸੀ) ਦੀ 'ੲ' ਦਾ ਆਕਾਰ ਵਰਗਾ ਹੈ। ਗੁਪਤ ਲਿੱਪੀ ਦੇ ਪੜਾਅ ਉੱਤੇ ਆ ਕੇ 'ੲ'   ਤਿਕੋਣ ਦਾ ਰੂਪ ਹੀ ਦਰਸਾਉਂਦੀ ਹੈ। ਮੰਦਸੌਰ ਦੇ 432 ਈ. ਦੇ ਸ਼ਿਲਾਲੇਖ ਵਿਚ ਇਸ ਤਿਕੋਣ ਦਾ ਅਧਾਰ ਉਪਰ ਵੱਲ ਤੇ ਸਿਰ ਹੇਠ ਵੱਲ ਹੋ ਜਾਂਦਾ ਹੈ। ਹੋਰਯੂਜੀ ਵਰਣਮਾਲਾ (500-50ਈ.) ਵਿਚ ਈੜੀ ਦਾ  ਵਾਲਾ ਰੂਪ ਮਿਲਦਾ ਹੈ ਪਰ ਬਾਵਰ ਦੀ ਬਣਾਈ ਵਰਣਮਾਲਾ ਵਿਚ ਈੜੀ ਦਾ ਆਧਾਰ ਤਿਰਛਾ ਹੈ ਜੋ ਪਾਸੇ ਪਰਨੇ ਸਿਰ ਉੱਤੇ ਉਲਟਾ ਖੜ੍ਹਾ ਹੈ । ਹਰਸ਼ ਦੇ ਸਮੇਂ (606-647) ਦੇ ਲੇਖਾਂ ਵਿਚ ਈੜੀ ਦਾ ਰੂਪ   ਹੈ। 800 ਈ. ਦੇ ਮੇਰੂਵਰਮਾ ਚੰਬਾ ਤੇ ਸ਼ਿਲਾਲੇਖ ਵਿਚ ਵੀ 'ੲ' ਦਾ ਇ ਜਿਹਾ ਹੀ ਤਿਕੋਣ ਰੂਪ ਹੈ   । ਬਖ਼ਸਾਲੀ (800 ਈ. ) ਦੇ ਲੇਖ ਵਿਚ 'ੲ' ਗੁਰਮੁਖੀ 'ਈ' ਜਿਹੀ ਹੋ ਜਾਂਦੀ ਹੈ ਅਤੇ ਇਸ ਦਾ ਰੂਪ (ए) ਦੇ ਬਣ ਜਾਂਦਾ ਹੈ। ਸਰਾਹਾਂ (10 ਵੀਂ ਸਦੀ) ਵਾਲੀ ਈੜੀ ਦਾ  ਰੂਪ     ਹੈ।  11 ਵੀਂ ਸਦੀ ਵਾਲੀ ਸ਼ੁੰਗਲ ਵਿਚ ਇਸ ਦੇ ਇਹ ਦੋ ਰੂਪ         ਹਨ । ਕੁਲੈਤ (11 ਵੀਂ ਸਦੀ) ਦੇ ਬੈਜਨਾਥ ਵਾਲੇ ਸ਼ਾਰਦਾ ਦੇ ਪੜਾਵਾਂ ਉਤੇ ਏ    ਆਕਾਰ ਦੀ ਹੈ। ਕੁੱਲੂ ਦੇ (1559 ਈ. ਦੇ ) ਕਤਬ ਵਿਚ ਈੜੀ

 
   

                ਦੇ ਰੂਪ ਦੀ ਹੈ। ਸ਼ੁੰਕਲਤਾ ਹਥ ਲਿਖਤ (16 ਵੀਂ ਸਦੀ) ਵਿਚ  ਈੜੀ ਦਾ ਸਰੂਪ ਹੋਰ ਨਿੱਖਰ ਆਉਂਦਾ ਹੈ । ਮੌਜੂਦਾ ਸ਼ਾਰਦਾ ਵਿਚ ਈੜੀ   ਰੂਪ ਦੀ ਹੈ।

             ਟਾਕਰੀ, ਲੰਡਿਆਂ ਅਤੇ ਡੋਗਰੀ ਦੀਆਂ ਈੜੀਆਂ ਕ੍ਰਮਵਾਰ   626 ਦੇ ਆਕਾਰ ਦੀਆਂ ਹਨ।

        ਬਾਬਾ ਮੋਹਨ ਸਿੰਘ ਦੀਆਂ ਪੋਥੀਆਂ ਦੀ ਈੜੀ ‘ੲ’ ਰੂਪ ਦੀ, ਹਕੀਮ ਬੂਟਾ ਸਿੰਘ ਦੀ ਬੜੀ ਵਿਚ ‘ੲ’ ਅਤੇ ਵਲਾਇਤ ਵਾਲੀ ਜਨਮਸਾਖੀ ਦੀ ਈੜੀ ‘ੲ’ ਹੈ। ਦਸ਼ਮੇਸ਼ ਦੇ ਸਿਕਸ਼ਤੇ ਦੀ ਈੜੀ ਦਾ ਰੂਪ ‘ੲ’ ਹੈ ਤੇ ਪਾਦਰੀਆਂ ਦੇ ਟਾਈਪ ਦੀ ਈੜੀ ‘ੲ’ ਤਰ੍ਹਾਂ ਦੀ ਹੈ।

          ‘ੲ’ ਜਦੋਂ ਸ਼ਬਦ ਦੇ ਅੰਤ ਵਿਚ ਪਛੇਤਰ ਦੇ ਤੌਰ ਤੇ ਆਉਂਦੀ ਹੈ, ਤਾਂ ਬਿਹਾਰੀ ਵਿਚ ਬਦਲ ਜਾਂਦੀ ਹੈ ਅਤੇ ਹੇਠ ਲਿਖੇ ਅਰਥਾਂ ਵਿਚ ਵਰਤੀ ਜਾਂਦੀ ਹੈ।

        1.   ਸਬੰਧ ਦਰਸਾਉਣ ਲਈ ਜਿਵੇਂ ਕਸ਼ਮੀਰ ਤੋਂ ਕਸ਼ਮੀਰੀ।

        2.  ਇਸਤਰੀ ਲਿੰਗ ਦੀ ਬੋਧਕ ਹੁੰਦੀ ਹੈ ਜਿਵੇਂ ਲੋਹਾਰ ਤੋਂ ਲੋਹਾਰੀ, ਘੁਮਿਆਰ ਤੋਂ ਘੁਮਿਆਰੀ।

        3.  ਲਘੁਤਾ ਵਾਚੀ ਜਿਵੇਂ ਜੰਦਾ ਤੋਂ ਜੰਦੀ, ਠੂਠਾ ਤੋਂ ਠੂਠੀ।

4.   ਕਰਤਾਵਾਚਕ ਚਿੰਨ੍ਹ ਹੈ ਜਿਵੇਂ ਕਸਰਤੀ=ਕਸਰਤ ਕਰਨ ਵਾਲਾ, ਸਵਾਲੀ=ਸਵਾਲ ਕਰਨ ਵਾਲਾ।

5.   ਵਾਧੂ ‘ਈ’ ਹੁੰਦੀ ਹੈ ਜਿਵੇਂ ਹਿਆਤੀ=ਹਿਆਤ, ਹਜ਼ਰਤੀ=ਹਜ਼ਰਤ ।

6.   ਭਾਵਵਾਚਕ ਸੰਗਿਆ ਬਣਾਉਣ ਲਈ ਜਿਵੇਂ ਦਲਾਲੀ, ਭਿਆਲੀ ਆਦਿ ਵਿਚ।

7.   ਹਥਿਆਰ ਵਾਚੀ ਸੰਗਿਆ ਲਈ ਜਿਵੇਂ ਰੇਤੀ, ਫਾਂਸੀ, ਆਦਿ ਵਿਚ।

8.   ਯੋਗਤਾ ਦੇ ਅਰਥਾਂ ਵਿਚ ਜਿਵੇਂ ਦਰਸ਼ਨੀ=ਦਰਸ਼ਨ ਯੋਗ।

9.    ਕਰਮ ਕਾਰੰਦਤਕ ਦਾ ਚਿੰਨ੍ਹ ਹੈ ਜਿਵੇਂ ਰਿਫ਼ਿਊਜੀ, ਰੈਫ਼ਰੀ, ਟਰਸਟੀ ਆਦਿ।

10.  ਗੁਣਵਾਚੀ ਵਿਸ਼ੇਸ਼ਣ ਹੈ ਜਿਵੇਂ ਟੋਡੀ, ਜਾਲ ਪਰ ਇਹ ਕੇਵਲ ਅੰਗਰੇਜ਼ੀ ਤੋਂ ਪੰਜਾਬੀ ਵਿਚ ਆਏ ਸ਼ਬਦਾਂ ਦੇ ਸਬੰਧ ਵਿਚ ਹੁੰਦਾ ਹੈ।

 11.  ਭੂਸ਼ਣਵਾਚੀ ਸੰਗਿਆ ਲਈ ਜਿਵੇਂ ਪਹੁੰਚੀ, ਅੰਗੂਠੀ।

 12.  ਸ਼ਬਦ ਦੇ ਅੰਤ ਵਿਚ ਆ ਕੇ ਉਜਰਤ ਜਾਂ ਮਜ਼ਦੂਰੀ ਦਾ ਅਰਥ ਦੇਂਦੀ ਹੈ ਜਿਵੇਂ ਰੰਗਾਈ, ਧੁਲਾਈ ਆਦਿ ਵਿਚ।

 13.  ਅਰਬੀ ਸ਼ਬਦਾਂ ਦੇ ਅੰਤ ਵਿਚ ਮੇਰੇ ਦਾ ਅਰਥ ਦੇਂਦੀ ਹੈ ਜਿਵੇਂ ਇਲਾਹੀ=ਮੇਰਾ ਰੱਬ, ਮਖ਼ਦੂਮੀ=ਮੇਰਾ ਮਖ਼ਦੂਮ।

 14.  ਸਮੁਦਾਇਵਾਚੀ ਸੰਗਿਆ ਲਈ ਬਤੀਸੀ, ਪਚੀਸੀ ਆਦਿ ਵਿਚ।


ਲੇਖਕ : ਜੋਗਿੰਦਰ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-11-02-12-45-09, ਹਵਾਲੇ/ਟਿੱਪਣੀਆਂ: ਹ. ਪੁ. –ਪ੍ਰਾਚੀਨ ਲਿਪੀ ਮਾਲਾ–ਪੰਡਤ ਓਝਾ; ਬਿਉਲਰ ਪਲੇਟ ਨੰ9; ਜੀਵਨ ਸੰਦੇਸ਼ ਪਟਿਆਲਾ, ਮਈ, 1951; ਮ. ਕੋ.; ਪੰ. ਦੁ. ਨਵੰਬਰ-ਦਸੰਬਰ 1961; ਪੰਜਾਬੀ ਸ਼ਬਦ ਕੋਸ਼

ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ੲ, ਇਸਤਰੀ ਲਿੰਗ : ਪੰਜਾਬੀ ਪੈਂਤੀ ਦਾ ਤੀਜਾ ਅੱਖਰ ਜਾਂ ਤੀਜਾ ਸ੍ਵਰ, ਜਿਸ ਨੂੰ ਈੜੀ ਕਹਿੰਦੇ ਹਨ ਇਸ ਸ੍ਵਰ ਦੇ ਸਿਹਾਰੀ (ਿ) ਹ੍ਰਸਵ ਤੇ ਬਿਹਾਰੀ (ੀ) ਦੀਰਘ ਲਗ ਚਿੰਨ੍ਹ ਹਨ ਲਿਖਤ ਵਿਚ ਇਸ ਨਾਲ ਸਿਹਾਰੀ ਤੇ ਬਿਹਾਰੀ ਤੋਂ ਛੁਟ ਲਾਂ (ੇ) ਲਗ ਵੀ ਲਗਦੀ ਹੈ, ਇਹ ਅੱਖਰ ਮਾਤਰਾਂ ਲਾਏ ਬਿਨਾਂ ਨਹੀਂ ਵਰਤਿਆ ਜਾਂਦਾ। ਅੰਕ ਕ੍ਰਮ ਵਿਚ ਤੀਜੇ ਥਾਂ ਦਾ ਲਖਾਇਕ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2066, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-18-04-41-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.