ੳ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ੳ [ਨਾਂਪੁ] ਗੁਰਮੁਖੀ ਲਿਪੀ ਦਾ ਪਹਿਲਾ ਅੱਖਰ , ‘ਊੜਾ’
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ੳ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ੳ ਗੁਰਮੁਖੀ ਪੈਂਤੀ ਦਾ ਪਹਿਲਾ ਅੱਖਰ ਤੇ ਸ੍ਵਰ ਹੈ। ਗੁਰਮੁਖੀ ਸਾਂਝੀ ਸਤਰ ਯਾ ਮੁਹਾਰਨੀ ਦਾ ਪੰਜਵਾਂ ਅੱਖਰ ਹੈ। ਇਸ ਦੀ ਅਵਾਜ਼ ਹੈ ਜਿਸ ਤਰ੍ਹਾਂ ‘ਪੁਠ’। ਇਸ ਦੇ ਹ੍ਰਸ੍ਵ ਤੇ ਦੀਰਘ ਦੋ ਰੂਪ ਹਨ। ਦੋਹਾਂ ਦੀ ਨਿਸ਼ਾਨੀ ਔਂਕੁੜ ਤੇ ਦੁਲੈਂਕੜ ਲਾ ਦੇਣ ਦਾ ਸੰਕੇਤ ਹੈ। ਜਦੋਂ ਇਸ ਦੀ ਅਵਾਜ਼ ਹੋੜੇ ਵਾਲੀ ਲੈਣੀ ਹੋਵੇ ਤਾਂ ਇਸੇ ਦਾ ਮੂੰਹ ਖੁਲ੍ਹਾ ਕਰ ਦੇਂਦੇ ਹਨ, ਜਿਵੇਂ ‘ਓ’। ਐੜੇ ਨੂੰ ਹੋੜਾ ਲਾ ਕੇ ਇਹ ਅਵਾਜ਼ ਗੁਰਮੁਖੀ ਵਾਲੇ ਨਹੀਂ ਲੈਂਦੇ, ਪਰ ਕਨੌੜੇ ਦੀ ਅਵਾਜ਼ ਵੇਲੇ ‘ਅ’ ਨੂੰ ‘ੌ’ ਲਾਉਂਦੇ ਹਨ। ਯਥਾ ‘ਔ’। ਇਸ ਅੱਖਰ ਹੇਠਾਂ ‘ਉ, ਊ’ ਤੇ ‘ਓ’ ਤ੍ਰੈਆਂ ਦੇ ਪਦ ਰਲਵੇਂ ਆਉਣਗੇ।
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6575, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-05-08, ਹਵਾਲੇ/ਟਿੱਪਣੀਆਂ: no
ੳ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ੳ ਗੁਰਮੁਖੀ ਪੈਂਤੀ ਦਾ ਪਹਿਲਾ ਅੱਖਰ ਤੇ ਸ੍ਵਰ ਹੈ। ਗੁਰਮੁਖੀ ਸਾਂਝੀ ਸਤਰ ਯਾ ਮੁਹਾਰਨੀ ਦਾ ਪੰਜਵਾਂ ਅੱਖਰ ਹੈ। ਇਸ ਦੀ ਅਵਾਜ਼ ਹੈ ਜਿਸ ਤਰ੍ਹਾਂ ‘ਪੁਠ ’। ਇਸ ਦੇ ਹ੍ਰਸ੍ਵ ਤੇ ਦੀਰਘ ਦੋ ਰੂਪ ਹਨ। ਦੋਹਾਂ ਦੀ ਨਿਸ਼ਾਨੀ ਔਂਕੁੜ ਤੇ ਦੁਲੈਂਕੜ ਲਾ ਦੇਣ ਦਾ ਸੰਕੇਤ ਹੈ। ਜਦੋਂ ਇਸ ਦੀ ਅਵਾਜ਼ ਹੋੜੇ ਵਾਲੀ ਲੈਣੀ ਹੋਵੇ ਤਾਂ ਇਸੇ ਦਾ ਮੂੰਹ ਖੁਲ੍ਹਾ ਕਰ ਦੇਂਦੇ ਹਨ, ਜਿਵੇਂ ‘ਓ’। ਐੜੇ ਨੂੰ ਹੋੜਾ ਲਾ ਕੇ ਇਹ ਅਵਾਜ਼ ਗੁਰਮੁਖੀ ਵਾਲੇ ਨਹੀਂ ਲੈਂਦੇ , ਪਰ ਕਨੌੜੇ ਦੀ ਅਵਾਜ਼ ਵੇਲੇ ‘ਅ’ ਨੂੰ ‘ੌ’ ਲਾਉਂਦੇ ਹਨ। ਯਥਾ ‘ਔ’। ਇਸ ਅੱਖਰ ਹੇਠਾਂ ‘ਉ, ਊ’ ਤੇ ‘ਓ’ ਤ੍ਰੈਆਂ ਦੇ ਪਦ ਰਲਵੇਂ ਆਉਣਗੇ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6443, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ੳ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ੳ : ਇਹ ਗੁਰਮੁਖੀ ਵਰਣਮਾਲਾ (ਪੈਂਤੀ) ਦਾ ਪਹਿਲਾ ਸ੍ਵਰ ਅੱਖਰ ਹੈ ਅਤੇ ਪੰਜਾਬੀ ਵਿਚ ਇਸ ਨੂੰ (ਊੜਾ) ਆਖਦੇ ਹਨ। ਗੁਰਮੁਖੀ ਵਰਣਮਾਲਾ ਦਾ ਊੜਾ ਥੋੜ੍ਹੀ ਜਿਹੀ ਮਾਤਰਾ ਬਦਲੀ ਨਾਲ ਤਿੰਨ ਧੁਨੀਆਂ-ਉ, ਊ ਅਤੇ ਓ ਦਾ ਸੂਚਕ ਬਣ ਜਾਂਦਾ ਹੈ। ਇਹ ਤਿੰਨੋਂ ਧੁਨੀਆਂ ਬੁੱਲ੍ਹਾਂ ਨੂੰ ਗੋਲ ਕਰਨ ਨਾਲ ਪੈਦਾ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਭਾਸ਼ਾ ਵਿਗਿਆਨੀ ਤਰਤੀਬਵਾਰ ਹ੍ਰਸਵ ਸੰਵ੍ਰਿਤ ਸ੍ਵਰ , ਦੀਰਘ ਸੰਵ੍ਰਿਤ ਪਸ਼ਚ ਸ੍ਵਰ ਅਤੇ ਦੀਰਘ ਅਰਧ ਸੰਵ੍ਰਿਤ ਪਸ਼ਚ ਸ੍ਵਰ ਕਹਿੰਦੇ ਹਨ। ਇਹ ਤਿੰਨੋਂ ਮਾਤਰਾ ਕ੍ਰਮਵਾਰ ਔਂਕੜ, ਦੁਲੈਂਕੜ ਅਤੇ ਹੋੜਾ ਹਨ। ਹੋੜੇ ਦੀ ਧੁਨੀ ਲਈ ਊੜੇ ਦਾ ਮੂੰਹ ਉੱਤੇ ਖੁੱਲ੍ਹਾ ਰਖਿਆ ਜਾਂਦਾ ਹੈ ਜਿਵੇਂ ʻਓʼ । ਬਿਨਾ ਮਾਤਰਾ ਦੇ ਅਰਥਾਤ ਲਗ-ਹੀਨ ਇੱਕਲਾ ਊੜਾ ਕਦੇ ਵੀ ਨਹੀ ਵਰਤਿਆ ਜਾਂਦਾ ।
ਗੁਰਮੁਖੀ ਲਿਪੀ ਵਿਚ ਔਂਕੜ (ੁ) , ਦੁਲੈਂਕੜ (ੂ) ਅਤੇ ਹੋੜਾ (ੋ) ਤਿੰਨ ਲਗਾਂ, ਊੜੇ ਤੋਂ ਉਪਜਦੀਆਂ ਹਨ ਅਰਥਾਤ ਜਦੋਂ ਵਿਅੰਜਨਾਂ ਵਿਚ ਇਨ੍ਹਾਂ ਧੁਨੀਆਂ ਨੂੰ ਪ੍ਰਗਟ ਕਰਨ ਦੀ ਲੋੜ ਹੁੰਦੀ ਹੈ ਤਾਂ ਸਾਬਤ ʻੳʼ ਵੱਖਰਾ ਲਿਖਣ ਦੀ ਥਾਂ ਅੱਖਰ ਨਾਲ ਸਿਰਫ਼ ਇਸ ਦਾ ਸੰਕੇਤ ਚਿੰਨ੍ਹ ੁ, ੂ, ੋ, ਹੀ ਲਗਾ ਦਿੰਦੇ ਹਨ।
ʻੳʼ ਨੂੰ ਮੌਜੂਦਾ ਗੁਰਮੁਖੀ ਲਿਪੀ ਵਾਲਾ ਰੂਪ ਧਾਰਨ ਕਰਨ ਲਈ ਕਈ ਪੜਾਵਾਂ ਵਿਚੋਂ ਦੀ ਲੰਘਣਾ ਪਿਆ ਜਿਨ੍ਹਾਂ ਦਾ ਸਰੂਪ (ਸ਼ਕਲ) ਅਤੇ ਉਸ ਸਰੂਪ ਦਾ ਕਾਲ (ਸਮਾਂ) ਪੱਟੀ ਵਿਚ ਦਿਖਾਇਆ ਗਿਆ ਹੈ। ਅਲਾਹਾਬਾਦ ਦੀ ਪ੍ਰਸ਼ਸਤੀ ਵਿਚੋਂ, ਬਾਵਰ ਦੀਆਂ ਹੱਥ ਲਿਖਤਾਂ ਅਤੇ ਸਿੱਕਿਆਂ ਤੋਂ , ਰਾਜਾ ਯਸੋਧਰਮਨ (ਵਿਸ਼ਣੂ ਵਰਮਨ ) ਦੇ ਸਮ਼ ਦੇ ਮੰਦਸੋਰ (ਮੱਧ ਪ੍ਰਦੇਸ਼) ਦੇ ਲੇਖ ਵਿਚੋਂ ਅਤੇ ਜਾਪਾਨ ਤੋਂ ਮਿਲੀ ਤਾੜ-ਪੱਤਰਾਂ ਉੱਤੇ ਲਿਖੀ ਪੁਸਤਕ ਉਸ਼ਨੀਸਵਿਜੇਧਾਰਵੀਂ ਦੇ ਅੰਤ ਵਿਚ ਦਿਤੀ ਵਰਣਮਾਲਾ ਵਿਚੋਂ, ਊੜੇ ਦੇ ਸਰੂਪ ਦੇ ਵਿਕਾਸ ਦਾ ਪਤਾ ਲਗਦਾ ਹੈ।
ਰਾਜਾ ਹਰਸ਼ਦੇ ਸਮੇਂ ਦੇ ਮੇਰੂ ਵਰਮਾ (ਚੰਬਾ ਦਾ ਰਾਜਾ ) ਅਤੇ ਬਖਸ਼ਾਲੀ ਵਾਲੇ ਦੀ ਸ਼ਕਲ ਵੱਖ ਸੀ। ਬਖਸ਼ਾਲੀ ਵਾਲਾ ਊੜਾ ਮੌਜੂਦਾ ʻਓʼ ਦਾ ਪੁਰਾਤਨ ਰੂਪ ਜਾਪਦਾ ਹੈ।
ਕੁਟਿਲ ਲਿਪੀ ਤੋਂ ਦੋ ਲਿਪੀਆਂ ਦਾ ਵਿਕਾਸ ਹੋਇਆ ਹੈ-ਇਕ ਦੇਵਨਾਗਰੀ ਅਤੇ ਦੂਜੀ ਸ਼ਾਰਦਾ। ਸ਼ਾਰਦਾ ਦਸਵੀਂ ਸਦੀ ਈ . ਦੇ ਨੇੜੇ ਤੇੜੇ ਪੰਜਾਬ ਅਤੇ ਕਸ਼ਮੀਰ ਵਿਚ ਪ੍ਰਚਲਿਤ ਸੀ ਅਤੇ ਦੇਵਨਾਗਰੀ ( ਪੰਡਤ ਗੌਰੀ ਸ਼ੰਕਰ ਓਝਾ ਅਨੁਸਾਰ ) ਪੰਜਾਬ ਤੋਂ ਬਾਹਰ । ਅੱਜ ਸ਼ਾਰਦਾ ਦੀ ਥਾਂ ਗੁਰਮੁਖੀ , ਡੋਗਰੀ ਤੇ ਟਾਕਰੀ ਨੇ ਲੈ ਲਈ ਹੈ। ਦਸਵੀਂ ਸਦੀ ਦੀ ਸਰਾਹਾਂ ਵਾਲੀ ਸ਼ਾਰਦਾ ਵਿਚ ਤੇ ਗਿਆਰ੍ਹਵੀਂ ਸਦੀ ਦੇ ਸ਼ੁੰਗਲ ਵਾਲੇ ਊੜੇਵਿਚ, ਊੜੇ ਦੀ ਪੂਛ ਜ਼ਿਆਦਾ ਉੱਪਰ ਨੂੰ ਉੱਠੀ ਹੋਈ ਜਾਪਦੀ ਹੈ। ਕੁਲੇਤ ( ਗਿਆਰ੍ਹਵੀਂ ਸਦੀ) ਤੇ ਬੈਜਨਾਥ ਓ (1204 ਈ.) ਵਾਲੇ ਊੜੇ ਦਾ ਰੂਪ ਪਹਿਲੀਆਂ ਸ਼ਾਰਦਾ ਲਿਖਤਾਂ ਵਰਗਾਂ ਹੀ ਜਾਪਦਾ ਹੈ ਪਰੰਤੂ ਕੁੱਲੂ (1559 ਈ. ) ਦਾ ਊੜਾ ਬਿਲੁਕਲ ਪੰਜਾਬੀ ਊੜੇ ਵਰਗਾ ਹੀ ਲਗਦਾ ਸੀ ; ਉਸ ਦਾ ਵੱਡਾ ਭਰਾ ਹੀ ਸਮਝੋ ; ਸਿਰਫ਼ ਮੂੰਹ ਕੁਝ ਖੁੱਲ੍ਹਾ ਹੈ ਅਤੇ ਇਕ ਮੁੱਛ ਜਿਹੀ ਹੇਠਾਂ ਨਿਕਲੀ ਹੋਈ ਹੈ। ਸੋਲ੍ਹਵੀ ਸਦੀ ਦੀ ਹੱਥ ਲਿਖਤ ਸ਼ਕੁੰਤਲਾ- ਨਾਟਕ ਦਾ ਊੜਾ ਅੰਗਰੇਜ਼ੀ ਦੇ ਦੀ ਸ਼ਕਲ ਦਾ ਹੈ। ਮੌਜੂਦਾ ਸ਼ਾਰਦਾ ਦਾ ਊੜਾ ਵਰਗਾ ਹੈ। ਟਾਕਰੀ ਦਾ ਊੜਾ ਓ ਬਿਲਕੁਲ ਪੰਜਾਬੀ ਵਾਲਾ ਹੈ। ਲੰਡਿਆਂ ਦਾ ਊੜਾ ਵੀ ਗੁਰਮੁਖੀ ਨਾਲ ਬਿਲਕੁਲ ਮਿਲਦਾ ਹੈ। ਬਾਬਾ ਮੋਹਨ ਜੀ ਦੀਆਂ ਪੋਥੀਆਂ ਦਾ ਊੜਾ ਅਤੇ ਹਕੀਮ ਬੂਟਾ ਸਿੰਘ ਦੀ ਧਰਮਸ਼ਾਲਾ ਰਾਵਲਪਿੰਡੀ ਵਾਲੀ ਬੀੜ ਦਾ ਊੜਾ ਕੁਝ ਗੋਲਾਈ ਵਿਚ ਹੈ ਜਦੋਂ ਕਿ ਸਤਾਰ੍ਹਵੀਂ ਸਦੀ ਦੀ ਵਲਾਇਤ ਵਾਲੀ ਜਨਮਸਾਖੀ ਦੇ ਊੜੇ ਦੀ ਸ਼ਕਲ ਚਪਟੀ ਜ਼ਿਆਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸ਼ਿਕਸਤੇ ਵਾਲਾ ਓ ਤੇ ਪਾਦਰੀਆਂ ਵਾਲੇ ਟਾਈਪ ਦਾ ਊੜਾ ੳ ਵੀ ਮੌਜੂਦਾ ਊੜੇ ਨਾਲ ਮਿਲਦਾ ਜੁਲਦਾ ਹੈ ਪਰ ਪਾਦਰੀਆਂ ਦੇ ਟਾਈਪ ਵਾਲੇ ਊੜੇ ਦਾ ਸਿਰ ਉੱਪਰੋਂ ਮਾਮੂਲੀ ਜਿਹਾ ਚਪਟਾ ਹੈ। ਮੌਜੂਦਾ ਊੜੇ ਦਾ ਸਿਰ ਉੱਪਰੋਂ ਬਿਲਕੁਲ ਗੋਲ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-13, ਹਵਾਲੇ/ਟਿੱਪਣੀਆਂ: ਹ. ਪੁ.- ਪ੍ਰਚੀਨ ਲਿਪੀ ਮਾਲਾ ; ਪੰ. ਵਿ. ਕੋ . 1 : 1 ; ਸੁਵੀਨਰ ਪੰਜਾਬੀ ਉਤਸਵ –ਭਾ . ਵਿ . ਪੰ
ੳ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ੳ, ਪੁਲਿੰਗ 'ਊੜਾ' ਗੁਰਮੁਖੀ ਪੈਂਤੀ ਦਾ ਪਹਿਲਾ ਅੱਖਰ ਹੈ, ੨. ਪਹਿਲੇ ਨੰਬਰ ਦਾ ਜਿਵੇਂ 'ਖੰਡ' ੳ ਜਾਂ 'ਪੰਨਾ' ੳ ਆਦਿ;੩. ਇਹ 'ਅਚਲ' ਜਾਂ 'ਅਪੂਰਣ' ਅੱਖਰ ਹੋਣ ਕਰ ਕੇ ਬਿਨਾਂ ਲਗਾਂ ਮਾਤਰਾਂ ਲਾਇਆਂ ਕਿਸੇ ਸ਼ਬਦ ਵਿਚ ਵਰਤਣ ਦੇ ਜੋਗ ਨਹੀਂ ਹੁੰਦਾ; ੪. ਔਂਕੜ ਲਾਇਆਂ ਇਹ ਸੰਬ੍ਰਿਤ ਓਸ਼ਟੀ ਲਘੂ ਸਵਰ ਨੂੰ ਪਰਗਟ ਕਰਦਾ ਹੈ ਅਤੇ ਦੁਲੈਂਕੜੇ ਲਾਇਆਂ ਦੀਰਘ ਓਸ਼ਟੀ ਸਵਰ ਨੂੰ ਪਰਗਟ ਕਰਦਾ ਹੈ; ੫. ਅਰਧ ਸੰਬ੍ਰਿਤ ਦੱਸਣ ਲਈ ਇਸ ਦਾ ਰੂਪ 'ਓ' ਹੋਂ ਜਾਂਦਾ ਹੈ, ਇਸ ਲਈ ਟਾਕਰਾ ਕਰੋ ਜੈਨ ਲਿਪੀ ਦੇ 'उ' ਦਾ ਅਤੇ 'ऊ' ਦਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1879, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-16-03-45-14, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First