ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

  ਇਕ ਓ ਅੰਕਾਰੁ/ ੴ: ‘ੴ’ ਗੁਰੂ ਨਾਨਕ ਦੇਵ ਦੁਆਰਾ ‘ਜਪੁਜੀ’ ਦੇ ਆਰੰਭ ਵਿਚ ਲਿਖੇ ਮੂਲ ਮੰਤ੍ਰ ਦਾ ਪਹਿਲਾ ਸ਼ਬਦ ਹੈ ਜਿਸ ਦਾ ਅਰਥ ਹੈ–ਕੇਵਲ ਇਕ ਨਿਰਗੁਣ ਪਰਮਾਤਮਾ ਜੋ ਇਕ–ਰਸ ਵਿਆਪਕ ਹੈ। ‘ਓ’ ਜਾਂ ਓਮ ਸ਼ਬਦ ਵੇਦ ਆਦਿ ਧਰਮ ਪੁਸਤਕਾਂ ਵਿਚ ਬ੍ਰਹਮ ਜਾਂ ਨਿਰਗੁਣ ਪਰਮਾਤਮਾ ਲਈ ਵਰਤਿਆ ਗਿਆ ਹੈ। ਇਹ ਸ਼ਬਦ ਸੰਸਕ੍ਰਿਤ ਦੀ ਅਵੑ ਧਾਤੂ ਵਿਚੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਰੱਖਿਆ ਕਰਨਾ, ਤ੍ਰਿਪਤ ਹੋਣਾ ਤੇ ਫੈਲਣਾ ਆਦਿ। ਸੋ, ਇਹ ਸ਼ਬਦ ਸਭ ਦੀ ਰੱਖਿਆ ਕਰਨ ਵਾਲੇ ਸਰਵਵਿਆਪਕ ਪ੍ਰਭੂ ਦਾ ਬੋਧਕ ਹੈ। ‘ਬਾਵਨਅਖਰੀ’ ਵਿਚ ਦਰਜ ਹੈ–’ਓ ਮ ਸਾਧ ਸਤਿਗੁਰ ਨਮਸਕਾਰੰ। ‘ਕਾਰ’ ਦਾ ਅਰਥ ਹੈ ਫਿਕ ਰਸ, ਜਿਸ ਵਿਚ ਤਬਦੀਲੀ ਨਾ ਹੋਵੇ।

          [ਸਹਾ. ਗ੍ਰੰਥ–ਮ. ਕੋ.; ਪ੍ਰੋ. ਸਾਹਿਬ ਸਿੰਘ : ‘ਜਪੁ ਸਾਹਿਬ ਸਟੀਕ’]


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.