ਅਰਾਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਾਮ [ਨਾਂਪੁ] ਸੁੱਖ, ਸ਼ਾਂਤੀ, ਅਮਨ, ਚੈਨ; ਅਰੋਗਤਾ; ਵਿਸ਼ਰਾਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1126, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਰਾਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਰਾਮ. ਬਾਗ਼. ਦੇਖੋ, ਆਰਾਮ ੩. “ਬੀਤ੍ਯੋ ਜਬ ਏਕ ਜਾਮ ਕ੍ਰੀੜਤੇ ਅਰਾਮ ਬਿਖੇ.” (ਗੁਪ੍ਰਸੂ) ਬਾਗ਼ ਵਿੱਚ ਸੈਰ ਕਰਦੇ ਇੱਕ ਪਹਿਰ ਵੀਤਿਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਰਾਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਰਾਮ, ਫ਼ਾਰਸੀ (ਆਰਾਮ) / ਪੁਲਿੰਗ : ਸੁਖ, ਸ਼ਾਂਤੀ, ਅਮਨ, ਚੈਨ, ਸੌਖ, ਸੁਖਾਲਾ, ਅਰੋਗਤਾ

–ਅਰਾਮ ਕਰਨਾ,  ਕਿਰਿਆ ਸਕਰਮਕ : ਠਹਿਰਨਾ, ਬਿਸਰਾਮ ਕਰਨਾ, ਟਿਕ ਜਾਣਾ, ਸੁਖ ਲੈਣਾ

–ਅਰਾਮ ਕੁਰਸੀ, ਇਸਤਰੀ ਲਿੰਗ : ਇਕ ਪਰਕਾਰ ਦੀ ਕੁਰਸੀ ਜਿਸ ਉੱਤੇ ਸਰੀਰ ਨੂੰ ਬਹੁਤ ਸਾਰਾ ਪਿਛਾਂਹ ਸੁੱਟ ਕੇ ਅਰਾਮ ਕੀਤਾ ਜਾ ਸਕਦਾ ਹੈ

–ਅਰਾਮ ਚੌਂਕੀ, ਇਸਤਰੀ ਲਿੰਗ : ਢਾਸਣੇ ਵਾਲੀ ਕੁਰਸੀ

–ਅਰਾਮ ਤਲਬ, ਵਿਸ਼ੇਸ਼ਣ : ਸੁਖ ਚਾਹੁਣ ਵਾਲਾ, ਮਿਹਨਤ ਜਾਂ ਖੇਚਲ ਨਾ ਕਰਨ ਵਾਲਾ, ਸੁਖਿਆਰਾ

–ਅਰਾਮ ਤਲਬੀ, ਇਸਤਰੀ ਲਿੰਗ : ਅਰਾਮ ਤਲਬ ਹੋਣ ਦਾ ਭਾਵ, ਸੁਖ ਦੀ ਚਾਹਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-12-49-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.