ਈੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਈੜੀ [ਨਾਂਇ] ਗੁਰਮੁਖੀ ਲਿਪੀ ਦਾ ਤੀਜਾ ਅੱਖਰ , ੲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਈੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੜੀ. ਦੇਖੋ, ੲ ਅਤੇ ਈਵੜੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-13, ਹਵਾਲੇ/ਟਿੱਪਣੀਆਂ: no

ਈੜੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਈੜੀ (ਅ.। ਪੰਜਾਬੀ) ਗੁਰਮੁਖੀ ਦਾ ਸ੍ਵਰ ਅੱਖਰ ‘ੲ’ ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਈਵੜੀ’ ਕਰਕੇ ਬੀ ਲਿਖਿਆ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਈੜੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਈੜੀ ’ ਪੰਜਾਬੀ ਵਰਣਮਾਲਾ ਦਾ ਤੀਜਾ ਸ੍ਵਰ ਅੱਖਰ ਹੈ। ਬਿਨਾਂ ਲਗ ਦੇ ਇਸਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਇਸ ਨੂੰ ਕੇਵਲ ਤਿੰਨ ਲਗਾਂ ਲਗਦੀਆਂ ਹਨ ਸਿਹਾਰੀ, ਬਿਹਾਰੀ ਅਤੇ ਲਾਂ। ਸ਼ਬਦ ਦੇ ਅੰਤ ਜਾਂ ਮੱਧ ਵਿਚ ‘ੲ’ ਜਦੋਂ ਹੋਰ ਅੱਖਰ ਨਾਲ ਮਿਲਦੀ ਹੈ ਤਾਂ ਸਿਹਾਰੀ ਬਿਹਾਰੀ ਬਣ ਕੇ ਆਉਂਦੀ ਹੈ। ‘ੲ’ ਦਾ ਉਚਾਰਨ ਸਥਾਨ ਤਾਲੂ ਹੈ।

    ਗੁਰਮੁਖੀ ‘ੲ’ ਦਾ ਚਿੰਨ੍ਹ ਨਾਗਰੀ ‘इ’ ਤੋਂ ਨਹੀਂ ਸਗੋਂ ‘ए’ ਦੇ ਮੁੱਢਲੇ ਚਿੰਨ੍ਹਾਂ ਤੋਂ ਵਿਗਸਿਆ ਹੈ। ‘ੲ’ ਦਾ ਮੁੱਢਲਾ ਢਾਂਚਾ ਤਾਂ ਤਿੰਨ ਤਿਕੋਣ ਰੂਪ ਵਿਚ ਰਖੀਆਂ ਬਿੰਦੀਆਂ ਤੋਂ ਉਪਜਿਆ ਹੈ। ਸਾਡੀ ਈੜੀ ਦੇ ਵਿਕਾਸ ਦੇ ਪੜਾਵਾਂ ਵਿਚੋਂ ਬ੍ਰਾਹਮੀ ਦਾ ਤੀਜੀ ਸਦੀ ਈ. ਪੂ. ਦਾ ਗਿਰਨਾਰ (ਕਾਠੀਆਵਾੜ) ਦਾ ਸ਼ਿਲਾਲੇਖ ਹੈ ਜਿਥੇ ‘ੲ’ ਦੇ ਇਹ ਸਰੂਪ ਆਏ ਹਨ । ਪਹਿਲੀ ਸਦੀ ਈਸਵੀ ਦੇ ਮਥਰਾ ਅਤੇ ਸਾਰਨਾਥ ਦੇ ਸ਼ਿਲਾ–ਲੇਖਾਂ ਵਿਚ ‘ੲ’ ਦੇ ਸਰੂਪ ਕ੍ਰਮਵਾਰ  ਹਨ। ਦੂਜੀ ਈਸਵੀ ਦੇ ਸ਼ਿਲਾ–ਲੇਖਾਂ ਵਿਚ ‘ੲ’ ਦਾ ਤਿਕੋਣਾ ਆਧਾਰ ਕਾਇਮ ਹੈ ਤੇ ਕ੍ਰਮਵਾਰ ਇਸ ਦੀਆਂ ਸੂਰਤਾਂ ਹਨ। ਦੱਖਣੀ ਸ਼ਿਲਾਲੇਖਾਂ ਵਿਚ ‘ੲ’ ਦਾ ਸਰੂਪ ਸਾਡੀ ‘ੲ’ ਨਾਲੋਂ ਕੁੱਝ ਵੱਖਰਾ ਹੁੰਦਾ ਗਿਆ ਹੈ ਜਿਵੇਂ ਜਗਯਪੇਟ, ਅਮਰਾਵਤੀ ਦੇ ਤੀਜੀ ਸਦੀ ਈਸਵੀ ਦੇ ਸ਼ਿਲਾਲੇਖਾਂ ਵਿਚ ਹੈ ਅਤੇ ਚੌਥੀ ਸਦੀ ਈਸਵੀ ਵਿਚ ਮਯਿਡਵੋਲ ਤੇ ਕੌਡ ਮੁਢੀ ਦੇ ਸ਼ਿਲਾਲੇਖਾਂ ਵਿਚ ‘ੲ’ ਦਾ ਰੂਪ ਕ੍ਰਮਵਾਰ ਹੈ। ਪੰਜਵੀਂ ਸਦੀ ਦੱਖਣੀ ਕਤਬੇਂ ਹੀਰ– ਹੜਗੱਲੀ (ਪੱਲੜ ਬੰਸੀ) ਦੀ ‘ੲ’ ਦਾ ਆਕਾਰ ਵਰਗਾ ਹੈ। ਗੁਪਤ–ਲਿਪੀ ਦੇ ਪੜਾਅ ਉਤੇ ਆਕੇ ‘ੲ’ ਤਿਕੋਣ ਦਾ ਰੂਪ ਹੀ ਦਰਸਾਉਂਦੀ ਹੈ। ਮੰਦਸੋਰ ਦੇ 532 ਈ. ਦੇ ਸ਼ਿਲਾਲੇਖ ਵਿਚ ਇਸ ਤਿਕੋਣ ਦਾ ਅਧਾਰ ਉਪਰ ਵੱਲ ਹੈ ਤੇ ਸਿਰ ਹੇਠ ਵੱਲ ਹੋ ਜਾਂਦਾ ਹੈ । ਹੋਰਯੂਜੀ ਵਰਣਮਾਲਾ (500-550.) ਵਿਚ ਈੜੀ ਦਾ ਵਾਲਾ ਰੂਪ ਮਿਲਦਾ ਹੈ ਪਰ ਬਾਵਰ ਦੀ ਬਣਾਈ ਵਰਣਮਾਲਾ ਵਿਚ ਈੜੀ ਦਾ ਆਧਾਰ ਤਿਰਛਾ ਹੈ ਜੋ ਪਾਸੇ ਪਰਨੇ ਸਿਰ ਉੱਤੇ ਉਲਟ ਖੜ੍ਹਾ ਹੈ । ਹਰਸ਼ ਦੇ ਸਮੇਂ (606-647ਈ.) ਦੇ ਲੇਖਾਂ ਵਿਚ ਈੜੀ ਦਾ ਰੂਪ ਹੈ। ਅੱਠ ਸੌ ਈ. ਦੇ ਮੇਰੂਵਰਮਾ ਚੰਬਾ ਦੇ ਸ਼ਿਲਾ– ਲੇਖ ਵਿਚ ਵੀ ‘ੲ’ ਦਾ ਇਹੋ ਜਿਹਾ ਹੀ ਤਿਕੋਣ ਰੂਪ ਹੈ । ਬਖਸ਼ਾਲੀ (800ਈ.) ਦੇ ਲੇਖ ਵਿਚ ‘ੲ’ ਗੁਰਮੁਖੀ ‘ੲ’ ਜਿਹੀ ਹੋ ਜਾਂਦੀ ਹੈ। ਤੇ ਇਯ ਦਾ ਰੂਪ ਏ ਬਣ ਜਾਂਦਾ ਹੈ। ਸਰਾਹਾਂ (10 ਵੀਂ ਸਦੀ) ਵਾਲੀ ਈੜੀ ਦਾ ਰੂਪ  ਹੈ। ਸ਼ੰਗਲ 11 ਵੀਂ ਸਦੀ ਵਿਚ ਇਸ ਦੇ ਇਹ ਦੋ ਰੂਪ ਹਨ। ਕੁਲੈਤ (11 ਵੀਂ ਸਦੀ) ਤੇ ਬੈਜ਼ਨਾਥ ਵਾਲੇ ਸ਼ਾਰਦਾ ਦੇ ਪੜਾਵਾਂ ਉਤੇ  ‘ੲ’ ਦੇ ਆਕਾਰ ਦੀ ਹੈ। ਕੁਲੂ (1559 ਈ. ਦੇ ) ਕਤਬੇ ਵਿਚ ਈੜੀ ਦੇ ਰੂਪ ਦੀ ਹੈ। ਸ਼ਕੁੰਲਤਾ ਹਥ-ਲਿਖਤ (16 ਵੀਂ ਸਦੀ) ਵਿਚ ਈੜੀ ਦੇ ਸਰੂਪ  ਹੋਰ ਨਿਖਰ ਆਉਂਦਾ ਹੈ। ਮੌਜੂਦਾ ਸ਼ਾਰਦਾ ਵਿਚ ੲ ਰੂਪ ਦੀ ਹੈ।

    ਟਾਕਰੀ, ਲੰਡਿਆਂ ਅਤੇ ਡੋਗਰੀ ਦੀਆਂ ਈੜੀਆਂ ਕ੍ਰਮਵਾਰ ਦੇ ਆਕਾਰ ਦੀਆਂ ਹਨ।

    ਬਾਬਾ ਮੋਹਨ ਦੀਆਂ ਪੋਥੀਆਂ ਦੀ ਈੜੀ ‘ੲ’ ਰੂਪ ਦੀ, ਹਕੀਮ ਬੂਟਾ ਸਿੰਘ ਦੀ ਬੀੜ ਵਿਚ ਅਤੇ ਵਲਾਇਤ ਵਾਲੀ ਜਨਮ ਸਾਖੀ ਦੀ ਈੜੀ  ਇਸ ਤਰ੍ਹਾਂ ਹੈ। ਦਸ਼ਮੇਸ਼ ਦੇ ਸਿਕਸ਼ਤੇ ਦੀ ਈੜੀ ਦਾ ਰੂਪ ਹੈ ਤੇ ਪਾਦਰੀਆਂ ਦੇ ਟਾਈਪ ਦੀ ਬੀੜੀ ਇਸ ਤਰ੍ਹਾਂ ਦੀ ਹੈ।

    ‘ੲ’ ਜਦੋਂ ਸ਼ਬਦ ਦੇ ਅੰਤ ਵਿਚ ਪਿਛੇਤਰ ਦੀ ਈੜੀ ‘ੲ’ ਰੂਪ ਦੀ, ਹੀਕਮ ਬੂਟਾ ਸਿੰਘ ਦੀ ਬੀੜ ਵਿਚ ਅਤੇ ਵਲਾਇਤ ਵਾਲੀ ਜਨਮ ਸਾਖੀ ਦੀ ਈੜੀ ਇਸ ਤਰ੍ਹਾਂ ਹੈ। ਦਸ਼ਮੇਸ਼ ਦੇ ਸ਼ਿਕਸ਼ਤੇ ਦੀ ਈੜੀ ਦਾ ਰੂਪ ਹੈ ਤੇ ਪਾਦਰੀਆਂ ਦੇ ਟਾਈਪ ਦੇ ਈੜੀ ਇਸ ਤਰ੍ਹਾਂ ਦੀ ਹੈ।

    ‘ੲ’ ਜਦੋਂ ਸ਼ਬਦ ਦੇ ਅੰਤ ਵਿਚ ਪਿਛੇਤਰ ਦੇ ਤੌਰ ਤੇ ਆਉਂਦੀ ਹੈ ਤਾਂ ਬਿਹਾਰੀ ਵਿਚ ਬਦਲ ਜਾਂਦੀ ਹੈ ਅਤੇ ਹੇਠ ਲਿਖੇ ਅਰਥਾਂ ਵਿੱਚ ਵਰਤੀ ਜਾਂਦੀ ਹੈ:–

    1. ਸਬੰਧ ਦਰਸਾਉਣ ਲਈ ਜਿਵੇਂ ਕਸ਼ਮੀਰ ਤੋਂ ਕਸ਼ਮੀਰੀ।

    2. ਇਸਤਰੀ ਲਿੰਗ ਦੀ ਬੋਧਕ ਹੁੰਦੀ ਹੈ ਜਿਵੇਂ ਘੁਮਾਰ ਤੋਂ ਘੁਮਾਰੀ।

    3. ਲਘੁਤਾਵਾਚੀ ਜਿਵੇਂ ਜੰਦਾ ਤੋਂ ਜੰਦੀ, ਠੂਠਾ ਤੋਂ ਠੂਠੀ।

    4. ਕਰਤਾਵਾਚਕ ਚਿੰਨ੍ਹ ਹੈ ਜਿਵੇਂ ਕਸਰਤੀ = ਕਸਰਤ ਕਰਨ ਵਾਲਾ, ਸਵਾਲੀ = ਸਵਾਲ ਕਰਨ ਵਾਲਾ।    

    5. ਵਾਧੂ ਵੀ ਹੁੰਦੀ ਹੈ ਜਿਵੇਂ ਹਿਆਤੀ = ਹਿਆਤ, ਹਜ਼ਰਤੀ =ਹਜ਼ਰਤ।

    6. ਭਾਵਵਾਚਕ ਸੰਗਿਆ ਬਣਾਉਣ ਲਈ ਜਿਵੇਂ ਦਲਾਲੀ, ਭਿਆਲੀ ਆਦਿ ਵਿਚ।

    7. ਹਥਿਆਰਵਾਚੀ ਸੰਗਿਆ ਬਣਾਉਣ ਲਈ ਜਿਵੇਂ ਰੇਤੀ, ਫ਼ਾਸੀ ਆਦਿ ਵਿਚ।

    8. ਯੋਗਤਾ ਦੇ ਅਰਥਾਂ ਵਿਚ ਜਿਵੇਂ ਦਰਸ਼ਨੀ = ਦਰਸ਼ਨ = ਯੋਗ ।

    9. ਕਰਮ ਕਾਰਦੰਤਕ ਦਾ ਚਿੰਨ੍ਹ ਹੈ, ਜਿਵੇਂ ਰਿਫ਼ਿਊਜੀ, ਰੈਫ਼ਰੀ, ਟਰਸਟੀ ਆਦਿ।

    10. ਗੁਣਵਾਚੀ ਵਿਸ਼ੇਸ਼ਣ ਹੈ, ਜਿਵੇਂ ਟੋਡੀ, ਜਾਲ੍ਹੀ ਪਰ ਇਹ ਕੇਵਲ ਅੰਗਰੇਜ਼ੀ ਤੋਂ ਪੰਜਾਬੀ ਵਿਚ ਆਏ ਸ਼ਬਦਾਂ ਦੇ ਸਬੰਧ ਵਿਚ ਹੀ  ਹੁੰਦਾ ਹੈ।

    11. ਭੂਸ਼ਣਵਾਚੀ ਸੰਗਿਆ ਲਈ ਜਿਵੇਂ ਪਹੁੰਚੀ, ਅੰਗੂਠੀ।

    12. ਸ਼ਬਦ ਦੇ ਅੰਤ ਵਿਚ ਆ ਕੇ ਉਜਰਤ ਜ਼ਾਂ ਮਜ਼ਦੂਰੀ ਦਾ ਅਰਥ ਦੇਂਦੀ ਹੈ, ਜਿਵੇਂ ਰੰਗਾਈ ਧੁਲਾਈ ਆਦਿ ਵਿਚ।

    13. ਅਰਬੀ ਸ਼ਬਦਾਂ ਦੇ ਅੰਤ ਵਿਚ ਮੇਰੇ ਦਾ ਅਰਥ ਦੇਂਦੀ ਹੈ ਜਿਵੇਂ ਇਲਾਹੀ = ਮੇਰਾ ਰੱਬ, ਮਖ਼ਦੂਮੀ = ਮੇਰਾ ਮਖ਼ਦੂਮ।

    14. ਸਮੁਦਾਇਵਾਚੀ ਸੰਗਿਆ ਲਈ ਬਤੀਸੀ, ਪਚੀਸੀ ਆਦਿ ਵਿਚ।

     ਹ.ਪੁ. –ਪ੍ਰਾ. ਲਿ. ਮਾ.; ਬਿਊਲਰ ਪਲੇਟ ਨੰ. 9; ਜੀਵਨ ਗੰਦੇਸ਼ੇ ਪਟਿਆਲਾ, ਮਈ 1951; ਮ. ਕੋ. ; ਪੰਜਾਬੀ ਦੁਨੀਆ,  ਨਵੰਬਰ –ਦਸੰਬਰ 1961                                                                  


ਲੇਖਕ : ਜੋਗਿੰਦਰ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-27, ਹਵਾਲੇ/ਟਿੱਪਣੀਆਂ: no

ਈੜੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਈੜੀ, ਇਸਤਰੀ ਲਿੰਗ : ਗੁਰਮੁਖੀ ਵਰਣ ਮਾਲਾ ਦਾ ਤੀਜਾ ਅੱਖਰ, ਤੀਜਾ ਸ੍ਵਰ ਅੱਖਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-26-10-14-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.