ਉਪਕਰੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਉਪਕਰੇ (ਕ੍ਰਿ.। ਸੰਸਕ੍ਰਿਤ ਉਪਕਾਰ। ਪੁ.। ਪੰਜਾਬੀ ਦਾ ਕ੍ਰਿਯਾ ਰੂਪ ਹੈ, ਉਪ-ਕਰਨਾ*=ਉਪਕਾਰ ਕਰਨਾ) ੧. ਬਾਹੁੜਨਾ, ਸਹਾਇਤਾ ਕਰਨੀ, ਉਪਕਾਰ ਕਰਨਾ। ਯਥਾ-‘ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ’ ਜਿਨ੍ਹਾਂ ਦੇ ਵਾਸਤੇ ਤੂੰ ਗੁਰੂ ਨੂੰ ਛੱਡ ਦਿਤਾ ਹੈ ਓਹ (ਸਨਬੰਧੀ) ਅੰਤ ਦੇ ਵੇਲੇ ਨਹੀਂ ਬਹੁੜਦੇ। ਯਥਾ-‘ਜੋ ਤੁਧੁ ਉਪਕਰੈ ਦੂਖਿ ਸੁਖਾਸਾ’ ਜੋ (ਈਸ਼੍ਵਰ) ਤੇਰੇ (ਪੁਰ) ਦੁਖ ਅਤੇ ਸੁਖ ਵਿਖੇ ਉਪਕਾਰ ਕਰਦਾ ਹੈ।

੨. (ਕ੍ਰਿ.। ਪੰਜਾਬੀ ਉਪ+ਕਰੇ) ਉਪਰ ਕਰੇ , ਉਤੇ ਕਰੇ। ਯਥਾ-‘ਜੋ ਤੁਧ ਉਪ ਕਰੇ ਦੂਖਿ ਸੁਖਾਸਾ’ ਜੋ ਤੇਰੇ ਉਤੇ ਕਰੇ ਦੁਖਾਂ ਨੂੰ ਸੁਖ ਰੂਪ ਭਾਵ ਦੁਖਾਂ ਨੂੰ ਸੁਖ ਬਣਾ ਦੇਵੇ

----------

* ਉਪਕਰਨਾ ਹੁਣ ਨਹੀਂ ਬੋਲਿਆ ਜਾਂਦਾ, ਪਰ ਊੜਾ ਡਿਗਕੇ ਤੇ ਪਪੇ ਨੂੰ ਅਧਕ ਲਾਕੇ ‘ਪੱਕਰਨਾ’ ਲਫਜ਼ ਅਜ ਕਲ ਬੀ -ਵੇਲੇ ਸਿਰ ਕੰਮ ਆਉਣ- ਦੇ ਅਰਥਾਂ ਵਿਚ ਪੰਜਾਬੀ ਵਿਚ ਬੋਲਦੇ ਹਨ। ਪੱਕਰਨਾ ਦਾ ਮੂਲ -ਉਪਕਰਨਾ- ਉਪਕਾਰ ਕਰਨਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1529, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.